ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਐਜੂਕੇਸ਼ਨ, ਮੈਨੇਜਮੈਂਟ ਅਤੇ ਆਈ. ਟੀ ਵਿਸ਼ੇ 'ਤੇ ਨੈਸ਼ਨਲ ਕਾਨਫਰੰਸ ਦਾ ਆਗਾਜ਼।
ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਐਜੂਕੇਸ਼ਨ, ਮੈਨੇਜਮੈਂਟ ਅਤੇ ਆਈ. ਟੀ ਵਿਸ਼ੇ ਤੇ (FEMIT 2022) ਵਰਚੁਅਲ ਨੈਸ਼ਨਲ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।
ਇਸ ਕਾਨਫਰੰਸ ਵਿੱਚ ਡਾ. ਹਰਦੀਪ ਸਿੰਘ ਡੀਨ ਅਕਾਦਮਿਕ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਮੁੱਖ ਮਹਿਮਾਨ ਅਤੇ ਡਾ. ਸੰਦੀਪ ਸੂਦ ਐਸੋਸੀਏਟ ਪ੍ਰੋਫੈਸਰ ਐਨ.ਆਈ. ਟੀ (ਕੁਰੂਕਸ਼ੇਤਰ) ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਸ ਕਾਨਫਰੰਸ ਦੇ ਤਿੰਨ ਪੈਰਲਰ ਟੈਕਨੀਕਲ ਸੈਸ਼ਨ ਆਰੰਭ ਹੋਏ। ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਡਾ. ਮਨੋਜ ਕੁਮਾਰ ਅਸਿਸਟੈਂਟ ਪ੍ਰੋਫੈਸਰ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀ ਦਿੱਲੀ), ਦੂਜੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਡਾ. ਪਰਮਿੰਦਰ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਹੈੱਡ ਕੰਪਿਊਟਰ ਵਿਭਾਗ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਤੀਜੇ ਸੈਸ਼ਨ ਦੀ ਪ੍ਰਧਾਨਗੀ ਡਾ. ਐਮ.ਐਸ ਲਹਿਲ (ਅਸਿਸਟੈਂਟ ਪ੍ਰੋਫੈਸਰ) ਲਾਇਲਪੁਰ ਖਾਲਸਾ ਕਾਲਜ ਜਲੰਧਰ ਦੁਆਰਾ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ, ਮੁੱਖ ਬੁਲਾਰੇ, ਤਿੰਨਾਂ ਸੈਸ਼ਨਾਂ ਦੀ ਪ੍ਰਧਾਨਗੀ ਕਰ ਰਹੇ ਚੇਅਰਪਰਸਨਜ਼ ਅਤੇ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਵੱਖ ਵੱਖ ਡੈਲੀਗੇਟਜ਼ ਤੇ ਰਿਸਰਚ ਸਕਾਲਰ ਨੂੰ ਜੀ ਆਇਆਂ ਆਖਿਆ ਅਤੇ ਕਾਨਫਰੰਸ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਇਸ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਅਤੇ ਵਿਸ਼ੇਸ਼ ਕਰਕੇ ਅਧਿਆਪਕਾਂ ਲਈ ਅਜਿਹੀਆਂ ਕਾਨਫਰੰਸਾਂ ਕਾਫੀ ਲਾਭਦਾਇਕ ਹੁੰਦੀਆਂ ਹਨ ਕਿਉੰਕਿ ਇਹਨਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋਂ ਨੂੰ ਇਸ ਉਪਰਾਲੇ ਲਈ ਵਧਾਈ ਵੀ ਦਿੱਤੀ।
ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਮਨੋਜ ਕੁਮਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਹਰ ਖੇਤਰ ਵਿੱਚ ਹੋ ਰਹੀ ਵਰਤੋ ਅਤੇ ਇਸ ਖੇਤਰ ਵਿੱਚ ਹੋਣ ਵਾਲੀ ਰਿਸਰਚ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ।
ਡਾ. ਹਰਦੀਪ ਸਿੰਘ ਨੇ ਕਾਨਫਰੰਸ ਦੇ ਥੀਮ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਥੀਮ ਬਹੁਤ ਹੀ ਢੁਕਵਾਂ ਹੈ। ਆਈ ਟੀ ਤੇ ਮੈਨੇਜਮੈਂਟ ਦੀ ਵਰਤੋਂ ਅੱਜ ਦੇ ਸਮੇਂ ਹਰ ਖੇਤਰ ਵਿੱਚ ਹੋ ਰਹੀ ਹੈ, ਪੂਰੀ ਦੁਨੀਆ ਜਾਣੇ ਅਣਜਾਣੇ ਇਨਫਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ ਅਤੇ ਇਸ ਖ਼ੇਤਰ ਵਿੱਚ ਤਰੱਕੀ ਦੀਆਂ ਬਹੁਤ ਸੁਭਾਵਨਾਵਾਂ ਹਨ। ਇਸ ਖੇਤਰ ਵਿੱਚ ਹੋਰ ਖ਼ੋਜ ਤੇ ਕੰਮ ਕਰਨ ਦੀ ਬਹੁਤ ਲੋੜ ਹੈ।
ਆਈ. ਟੀ. ਵਿਸ਼ੇ ਦੇ ਮੁੱਖ ਬੁਲਾਰੇ ਡਾ. ਸੰਦੀਪ ਸੂਦ ਨੇ ਬਿਗ ਡਾਟਾ, ਫਾਸਟੈਗ, ਆਧਾਰ ਕਾਰਡ, ਈ ਕਾਮਰਸ ਆਦਿ ਸੰਬੰਧਿਤ ਵੱਖ-ਵੱਖ ਆਰਟੀਫਿਸ਼ਲ ਇੰਟੈਲੀਜੈਂਸ ਅਧਾਰਤ ਐਪਲੀਕੇਸ਼ਨਜ਼ ਬਾਰੇ ਜਾਣੂ ਕਰਵਾਇਆ।
ਮੈਨਜਮੈਂਟ ਵਿਸ਼ੇ ਦੇ ਮੁੱਖ ਬੁਲਾਰੇ ਡਾ. ਅਨੰਦ ਠਾਕੁਰ ਨੇ ਵਰਚੁਅਲ ਮੋਡਜ਼ ਨੂੰ ਟੈਕਨੋਲੋਜੀ ਦੀ ਬੈਕਬੋਨ ਦੱਸਦੇ ਹੋਏ ਬਿਸਨੈਸ ਮਾਡਲਸ ਦੇ ਮਹੱਤਵ ਤੇ ਇਸ ਦੇ ਨਾਲ਼ ਨਾਲ਼ ਹਰ ਖ਼ੇਤਰ ਵਿਚ ਸੰਜੀਦਾ ਤੇ ਵਧੀਆ ਮੈਨੇਜਮੈਂਟ ਕਰਨ ਲਈ ਆਈ. ਟੀ . ਦੀ ਲੋੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਪਰਮਿੰਦਰ ਕੌਰ ਨੇ ਟੈਕਨੀਕਲ ਸ਼ੈਸ਼ਨ ਦੂਜੇ ਵਿੱਚ ਰਿਸਰਚ ਸਕਾਲਰਾ ਦੇ ਪੇਪਰਾਂ ਨੂੰ ਬਾਰੀਕੀ ਨਾਲ ਵਾਚਿਆ ਅਤੇ ਭਵਿੱਖ ਵਿੱਚ ਪੇਪਰ ਨੂੰ ਹੋਰ ਵਧੀਆ ਬਣਾਉਣ ਲਈ ਸੇਧ ਵੀ ਦਿੱਤੀ।
ਡਾ. ਪਰਮਿੰਦਰ ਕੌਰ ਨੇ ਰਿਸਰਚ ਸਕਾਲਰਾਂ ਦੇ ਪੁਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ।
ਤੀਜੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਐਮ.ਐਸ ਲਹਿਲ ਨੇ ਕਾਨਫਰੰਸ ਦੇ ਮੁੱਖ ਵਿਸ਼ੇ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਅਤੇ ਇਸ ਸ਼ੈਸ਼ਨ ਦੌਰਾਨ ਪੜ੍ਹੇ ਗਏ ਪੇਪਰਾ ਬਾਰੇ ਵੀ ਆਪਣੇ ਸੁਝਾਅ ਦਿੱਤੇ। ਇਸ ਕਾਨਫਰੰਸ ਦੇ ਤਿੰਨ ਸ਼ੈਸ਼ਨ ਦੌਰਾਨ 85 ਰਿਸਰਚ ਪੇਪਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋ ਚੁਣੇ ਗਏ 37 ਪੜ੍ਹੇ ਗਏ। ਕਾਨਫਰੰਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੀ ਏ ਯੂ ਲੁਧਿਆਣਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਬੇਨੇਟ ਯੂਨੀਵਰਸਿਟੀ ਨੋਇਡਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਲ ਪੀ ਯੂ ਫਗਵਾੜਾ, ਸ਼੍ਰੀ ਖੁਸ਼ਲਦਾਸ ਯੂਨੀਵਰਸਿਟੀ ਹਨੂੰਮਾਨਗੜ੍ਹ ਰਾਜਸਥਾਨ, ਗਲੋਬਲ ਗਰੁੱਪ ਆਫ ਇੰਸਟੀਚਿਊਟ ਅੰਮ੍ਰਿਤਸਰ ਆਦਿ ਯੂਨੀਵਰਸਿਟੀਆਂ ਦੇ ਡੈਲੀਗੇਟਜ਼ ਨੇ ਹਿੱਸਾ ਲਿਆ। ਅੰਤ ਵਿੱਚ ਕਾਨਫਰੰਸ ਦੇ ਕਨਵੀਨਰ ਪ੍ਰੋ. ਜਸਪ੍ਰੀਤ ਕੌਰ ਖੈੜਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਤਿੰਨਾਂ ਸੈਸ਼ਨਾਂ ਦੀ ਪ੍ਰਧਾਨਗੀ ਕਰ ਰਹੇ ਚੇਅਰਪਰਸਨਜ਼ ਅਤੇ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਵੱਖ ਵੱਖ ਡੈਲੀਗੇਟਜ਼ ਤੇ ਰਿਸਰਚ ਸਕਾਲਰ ਦਾ ਧੰਨਵਾਦ ਕੀਤਾ।