Tuesday, 15 March 2022

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਗਣਿਤ ਦਿਵਸ।


 ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਗਣਿਤ ਦਿਵਸ।

ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਅੰਤਰਰਾਸ਼ਟਰੀ ਗਣਿਤ ਦਿਵਸ ਨੂੰ ਮਨਾਉਂਦੇ ਹੋਏ ਅੰਤਰ ਕਾਲਜ ਗਣਿਤ ਮੁਕਾਬਲੇ ਕਰਵਾਏ ਗਏ। ਜਿਸ ਵਿਚ Mathematics Rangoli, Power point presentation, Quiz competition, Extempose ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚੋ Mathematics Rangoli ਮੁਕਾਬਲੇ ਵਿਚੋਂ ਰਾਜਦੀਪ ਕੌਰ ਅਤੇ ਜਸ਼ਨਦੀਪ ਕੌਰ, Power point presentation ਵਿੱਚੋ ਸਾਹਿਲ ਅਤੇ ਰਾਜਨਪ੍ਰੀਤ ਕੌਰ, Quiz competition ਵਿੱਚੋ ਸੁਖਪ੍ਰੀਤ ਕੌਰ, ਹਰਮਨ ਅਤੇ ਕੀਰਤੀ, Extempose ਵਿੱਚੋ ਕਿਰਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ 'ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਆਮ ਕਰਕੇ ਵਿਦਿਆਰਥੀ ਗਣਿਤ ਦੇ ਵਿਸ਼ੇ ਨੂੰ ਬਹੁਤ ਹੀ ਕਠਿਨ ਵਿਸ਼ਾ ਸਮਝਦੇ ਹਨ, ਪਰ ਜੇਕਰ ਇਸ ਨੂੰ ਧਿਆਨ ਨਾਲ ਸਮਝਾਇਆ ਜਾਵੇ ਤਾਂ ਇਹ ਸਭ ਤੋਂ ਵੱਧ ਰਚਨਾਤਮਕ ਵਿਸ਼ਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆ ਵਿੱਚ ਗਣਿਤ ਵਿਸ਼ੇ ਸੰਬੰਧੀ ਰੁਚੀ ਪੈਦਾ ਕਰਨਾ ਹੈ।

ਅੰਤ ਵਿੱਚ ਪ੍ਰੋ. ਇੰਦਰਪ੍ਰੀਤ ਸਿੰਘ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਊਰਜਾ ਦੀ ਸੰਭਾਲ ਬਾਰੇ ਕਰਵਾਏ ਭਾਸ਼ਣ ਮੁਕਾਬਲੇ

  ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ  ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਈਕੋ ਕਲੱਬ ਅਤੇ ਰੈੱਡ ਰਿਬਨ ਕਲੱਬ ਨੇ ਰਾਸ਼ਟਰੀ ਊਰਜਾ ਬੱਚਤ ਦਿਵਸ ਨ...