Thursday, 29 February 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸਾਇੰਸ ਡੇਅ ਨੂੰ ਸਮਰਪਿਤ ਕਰਾਏ ਕਵਿਜ ਮੁਕਾਬਲੇ

  

ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ  ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ  ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 40 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ,ਜਿਸ ਵਿੱਚੋਂ 9 ਵਿਦਿਆਰਥੀਆਂ ਦੀ ਚੋਣ ਫਾਈਨਲ ਰਾਊਂਡ ਲਈ ਕੀਤੀ ਗਈ।ਇਸ ਮੁਕਾਬਲੇ  ਵਿੱਚ ਯੁਵਿਕਾ ਕੁਮਾਰੀ (B.sc-IV), ਹਰਮਨਦੀਪ ਕੌਰ (B.sc-IV) ਅਤੇ ਗੁਰਲੀਨ ਕੌਰ (BCA-2) ਦੀ ਟੀਮ (ਇਲੈਕਟਰੋਨਸ) ਨੇ ਪਹਿਲਾ ਸਥਾਨ,  ਹਰਮਨਪ੍ਰੀਤ ਕੌਰ (ਬੀ.ਐਸ.ਸੀ.-VI) , ਡੌਲੀ (ਬੀ.ਸੀ.ਏ.-2) ਅਤੇ ਜਸਕਰਨ ਸਿੰਘ (ਬੀ.ਐਸ.ਸੀ.-VI) ਦੀ ਟੀਮ (ਨਿਊਟ੍ਰਾਨ) ਨੇ ਦੂਸਰਾ ਸਥਾਨ ਅਤੇ ਤੀਜਾ ਸਥਾਨ ਪ੍ਰਿਆ (B.sc-IV), ਕੀਰਤੀ (B.sc-VI) ਅਤੇ ਵਰਨਪ੍ਰੀਤ ਕੌਰ (BCA-II)  ਦੀ ਟੀਮ (ਪ੍ਰੋਟੋਨਸ) ਨੇ ਹਾਸਲ ਕੀਤਾ।ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ   ਭਵਿੱਖ ਲਈ ਸ਼ੁਭਕਾਮਨਾਵਾਂ  ਵੀ ਦਿੱਤੀਆਂ। ਇਸ ਮੁਕਾਬਲੇ ਦੌਰਾਨ ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਵਿਸ਼ਾਲ ਸ਼ੁਕਲਾ ,ਅਤੇ ਪ੍ਰੋ. ਵਰਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ, ਇਸ ਸਮੇਂ ਪ੍ਰੋ.ਮਨਜਿੰਦਰ ਸਿੰਘ ਜੌਹਲ, ਪ੍ਰੋ.ਮਨਮੋਹਨ ਕੁਮਾਰ, ਪ੍ਰੋ.ਖੁਸ਼ਬੂ  ਅਤੇ ਪ੍ਰੋ.ਮੋਨਿਕਾ ਘਾਰੂ ਵੀ ਹਾਜ਼ਰ ਸਨ

Friday, 16 February 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਦੋ ਹੋਣਹਾਰ ਵਿਦਿਆਰਥੀਆਂ ਨੂੰ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਜਲੰਧਰ ਵੱਲੋਂ ਦਿੱਤੀ ਗਈ ਸਕਾਲਰਸ਼ਿਪ


ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ  ਹੋਣਹਾਰ ਤੇ ਅਕਾਦਮਿਕ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੋ  ਵਿਦਿਆਰਥੀਆਂ ਨੂੰ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਜਲੰਧਰ ਵੱਲੋਂ 20 ਹਜ਼ਾਰ ਦੀ ਸਕਾਲਰਸ਼ਿਪ ਦਿੱਤੀ ਗਈ। ਟਰੱਸਟ ਦੇ ਚੇਅਰਮੈਨ ਡਾ. ਕਰਮਜੀਤ ਸਿੰਘ ਰਾਏ ਨੇ ਬੀ.ਸੀ.ਏ ਦੂਜਾ ਸਮੈਸਟਰ ਦੀ ਵਿਦਿਆਰਥਣ ਅਮਨਦੀਪ ਕੌਰ ਅਤੇ ਵਰੁਣਪ੍ਰੀਤ ਕੌਰ ਲਈ 20 ਹਜ਼ਾਰ ਦੀ ਸਕਾਲਰਸ਼ਿਪ ਭੇਜੀ। ਕਾਲਜ  ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ  ਆਪਣੇ ਸੰਦੇਸ਼ ਵਿੱਚ ਕਿਹਾ ਕਿ ਸ. ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ, ਉੱਥੇ ਅਗਾਂਹ ਪੜਨ ਤੇ ਅੱਗੇ ਵਧਣ ਲਈ ਉਤਸਾਹ ਵੀ ਮਿਲਦਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਕਾਲਜ ਗਵਰਨਿੰਗ ਕੌਂਸਲ, ਲੋੜਵੰਦ ਅਤੇ ਅਕਾਦਮਿਕ ਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਕਾਲਰਸ਼ਿਪ ਦਿੰਦੀ ਹੈ। ਇਸ ਵਿੱਚ ਹੋਰ ਵਾਧਾ ਕਰਦਿਆਂ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਜਲੰਧਰ ਵੱਲੋਂ ਵੀ ਕਾਲਜ ਨੂੰ 2 ਸਕਾਲਰਸ਼ਿਪ ਦੇਣੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਟਰੱਸਟ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜ ਅਤੇ ਵਿਦਿਆ ਦੇ ਖੇਤਰ ਵਿੱਚ ਵਿੱਤੀ ਯੋਗਦਾਨ ਪਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਉਜਲੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਦੂਸਰੇ ਵਿਦਿਆਰਥੀਆਂ ਲਈ ਇੱਕ ਮਿਸਾਲ ਬਣਨ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਇੰਦਰਪ੍ਰੀਤ ਸਿੰਘ ਅਤੇ ਪ੍ਰੋ. ਦਮਨਜੀਤ ਕੌਰ ਵੀ ਹਾਜ਼ਰ ਸਨ।

Wednesday, 14 February 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ International day of women and girls in science ਨੂੰ ਸਮਰਪਿਤ ਕਰਾਏ ਕੁਇਜ਼ ਮੁਕਾਬਲੇ।

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਸਟੇਟ, ਕਪੂਰਥਲਾ ਵਿਖੇ Role of women and girls in science ਵਿਸ਼ੇ ਤੇ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ  ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਕਲਾਸਾਂ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ, ਜਿਨਾਂ ਵਿੱਚੋਂ ਕੰਪਿਊਟਰ ਸਾਇੰਸ ਵਿਭਾਗ ਦੀ B ਟੀਮ ਪਹਿਲੇ ਨੰਬਰ ਤੇ ਰਹੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਬੋਲਦਿਆਂ ਕਿਹਾ ਕਿ   ਵਿਗਿਆਨ ਵਿੱਚ ਔਰਤਾਂ ਅਤੇ ਲੜਕੀਆਂ ਦੀ ਭੂਮਿਕਾ ਨੂੰ ਪਛਾਣਨ ਅਤੇ ਉਹਨਾਂ ਨੂੰ ਵਿਗਿਆਨਕ ਖੋਜਾਂ ਲਈ ਵਧੇਰੇ ਉਤਸਾਹਿਤ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ।ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਵਿਗਿਆਨਕ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪ੍ਰੰਤੂ ਫਿਰ ਵੀ ਉਹਨਾਂ ਨੂੰ ਕਈ ਰੁਕਾਵਟਾਂ ਅਤੇ ਰੂੜੀਵਾਦੀ ਧਾਰਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਲਿੰਗ ਸਮਾਨਤਾ ਤੇ ਵਧੇਰੇ ਜ਼ੋਰ ਦੇਣ ਅਤੇ ਰੂੜੀਵਾਦੀ ਧਾਰਨਾਵਾਂ ਖ਼ਤਮ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਐਡਵੋਕੇਟ ਅਨੁਜ ਆਨੰਦ ਨੇ ਬੋਲਦਿਆਂ ਕਿਹਾ ਕਿ ਔਰਤਾਂ ਅਤੇ ਲੜਕੀਆਂ ਨੂੰ ਵਿਗਿਆਨ ਵਿੱਚ ਕੈਰੀਅਰ ਬਣਾਉਣ ਲਈ ਪ੍ਰੇਰਨਾ ਅਤੇ ਸ਼ਕਤੀ ਪ੍ਰਦਾਨ ਕਰਨ ਲਈ ਸਲਾਹਕਾਰ, ਸਹਾਇਕ ਨੈਟਵਰਕ ਅਤੇ ਦ੍ਰਿਸ਼ਮਾਨ ਰੋਡ ਮਾਡਲ ਪ੍ਰਧਾਨ ਕਰਨਾ ਬੇਹਦ ਜਰੂਰੀ ਹੈ। ਅੰਤ ਵਿੱਚ ਟੀਮ B ਦੇ ਜੇਤੂ ਵਿਦਿਆਰਥੀਆਂ ਸੁਧਾਂਸ਼ੂ, ਪ੍ਰੇਰਨਾ ਅਤੇ ਅਮਨਦੀਪ ਕੌਰ ਨੂੰ ਐਡਵੋਕੇਟ ਅਨੁਜ ਅਨੰਦ ਅਤੇ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋ ਨੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ  ਜੌਹਲ ਅਤੇ ਪ੍ਰੋ. ਮੋਨਿਕਾ ਘਾਰੂ ਵੀ ਹਾਜ਼ਰ ਸਨ।

Wednesday, 7 February 2024

ਭਾਸ਼ਾ ਵਿਭਾਗ ਨੇ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਇਆ ਸ਼ਾਨਦਾਰ ਤ੍ਰੈ-ਭਾਸ਼ੀ ਕਵੀ ਦਰਬਾਰ |

 

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ  ਦੇ ਵਿਹੜੇ ਵਿਚ  ਤ੍ਰੈ-ਭਾਸ਼ੀ  ਕਵੀ ਦਰਬਾਰ ਕਰਵਾਇਆ ਗਿਆ। ਇਸ ਤ੍ਰੈ-ਭਾਸ਼ੀ ਕਵੀ ਦਰਬਾਰ ਵਿੱਚ  ਪਦਮਸ਼੍ਰੀ ਡਾ. ਹਰਮਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਵਿਸ਼ਵ ਵਿਦਿਆਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਆਲੋਚਕ ਪ੍ਰੋ. ਕੁਲਵੰਤ ਸਿੰਘ ਔਜਲਾ  ਨੇ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਜੀ ਆਇਆਂ ਆਖਦਿਆਂ, ਸਾਰੇ ਕਵੀਆਂ ਦੀ ਜਾਣ ਪਛਾਣ ਕਰਾਈ। ਉਨ੍ਹਾਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਹਾਜ਼ਰ ਕਵੀਆਂ ਦਾ ਸ਼ਾਇਰਾਨਾ ਅੰਦਾਜ਼ 'ਚ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਮੁੱਖ ਕੇਂਦਰ ਪਟਿਆਲਾ ਦੇ ਨਾਲ-ਨਾਲ ਹੁਣ ਹਰ ਸਾਲ ਜ਼ਿਲ੍ਹਾ ਕੇਂਦਰਾਂ ਵਿਖੇ ਵੀ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਜਾਇਆ ਕਰਨਗੇ। ਇਸ ਨਾਲ ਸਹਿਤਿਕ ਮਾਹੌਲ ਦੇ ਪਸਾਰੇ ਨੂੰ ਹੋਰ ਬਲ ਮਿਲੇਗਾ। ਤ੍ਰੈ-ਭਾਸ਼ਾ ਕਵੀ ਦਰਬਾਰ ਵਿਚ ਡਾ. ਸਰਦੂਲ ਸਿੰਘ ਔਜਲਾ, ਕੰਵਰ ਇਕਬਾਲ ਸਿੰਘ, ਸੁਰਜੀਤ ਸਾਜਨ, ਸ਼ਹਿਬਾਜ਼ ਖ਼ਾਨ, ਮੰਗਲ ਭੰਡਾਲ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰਿੰ. ਪ੍ਰੋਮਿਲਾ ਅਰੋੜਾ, ਡਾ. ਨੀਲੂ ਸ਼ਰਮਾ, ਰਮੇਸ਼ ਵਿਨੋਦੀ, ਮਹੇਸ਼ ਸ਼ਰਮਾ, ਮੁਹੰਮਦ ਅੱਬਾਸ, ਅਸਗ਼ਰ ਅਮੀਨ, ਡਾ. ਦੀਪਕ ,ਅੱਬਾਸ ਧਾਲੀਵਾਲ ਅਤੇ ਅਬਦੁਲ ਰਸ਼ੀਦ ਨੇ ਸ਼ਾਨਦਾਰ ਕਲਾਮਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ। ਇਹਨਾਂ ਸਾਰੇ ਕਵੀਆਂ ਨੇ   ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨ ਵਿਚ ਆਪਣੇ ਕਲਾਮ ਪੇਸ਼ ਕਰਕੇ  ਚੰਗੀ ਵਾਹ-ਵਾਹ ਕਬੂਲੀ । ਪਦਮਸ਼੍ਰੀ ਡਾ. ਹਰਮਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਵਿਸ਼ਵ ਵਿਦਿਆਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਨੇ ਭਾਸ਼ਾ ਵਿਭਾਗ ਵਲੋਂ ਨਵੀਂ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਅਤੇ ਸਾਹਿਤ ਨਾਲ ਜੋੜਨ ਲਈ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ  ਕਿਹਾ ਕਿ ਉਨ੍ਹਾਂ ਨੂੰ ਕਵਿਤਾ ਵਿੱਚ ਹਮੇਸ਼ਾਂ ਹੀ ਦਿਲਚਸਪੀ ਰਹੀ ਹੈ, ਕਿਉਂਕਿ ਕਵਿਤਾ ਦਾ ਸਿੱਧਾ ਸਬੰਧ ਰੂਹ ਨਾਲ ਹੁੰਦਾ ਹੈ।  । ਪ੍ਰੋ. ਕੁਲਵੰਤ ਸਿੰਘ ਔਜਲਾ  ਨੇ  ਕਵੀ ਦਰਬਾਰ ਦੀ ਗੱਲ ਕਰਦਿਆਂ ਕਿ  ਇਹ ਇੱਕ ਅਜਿਹੀ ਪਰੰਪਰਾ ਹੈ ਜੋ ਸਦੀਆਂ ਤੋਂ ਸਾਡੇ ਵਿਰਸੇ ਦਾ ਹਿੱਸਾ ਬਣੀ ਹੋਈ ਹੈ। ਸਾਡੇ ਕੋਲ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਰੂਪ 'ਚ ਦੁਨੀਆ ਦਾ ਮਹਾਨ ਸ਼ਬਦ ਗੁਰੂ ਮੌਜੂਦ ਹੈ ਜੋ ਕਾਵਿ ਦੀ ਉੱਤਮ ਦਰਜੇ ਦੀ ਮਿਸਾਲ ਹੈ। ਇਸ ਤੋਂ ਇਲਾਵਾ ਪੰਜਾਬ ਦੀ ਧਰਤੀ 'ਤੇ ਲਿਖੇ ਗਏ ਉੱਚ ਪਾਏ ਦੇ ਕਿੱਸੇ-ਵਾਰਾਂ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੇ ਹਨ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗੀ ਸ਼ਾਇਰੀ ਨਾਲ ਜੋੜਨ ਲਈ ਲਿਖਾਰੀਆਂ  ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਇਸ ਕਰਕੇ ਭਾਸ਼ਾ ਵਿਭਾਗ ਵਧਾਈ ਦਾ ਪਾਤਰ ਹੈ, ਜੋ ਨਵੀਂ ਪੀੜ੍ਹੀ ਨੂੰ ਵਧੀਆ ਸਾਹਿਤ ਨਾਲ ਜੋੜਨ ਤੇ ਚੰਗੀ ਸੇਧ ਦੇਣ ਲਈ ਇਸ ਤਰ੍ਹਾਂ ਦੇ ਸਮਾਗਮ ਰਚਾਉਂਦਾ ਹੈ। ਭਾਸ਼ਾ ਵਿਭਾਗ, ਕਪੂਰਥਲਾ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼  ਮਹਿਮਾਨ , ਸ਼ਾਇਰਾਂ ਅਤੇ ਸੰਸਥਾ ਦੇ ਪ੍ਰੋਫੈਸਰਾਂ ਨੂੰ ਕਿਤਾਬਾਂ ਦੇ ਸੈੱਟ ਅਤੇ ਦੁਸ਼ਾਲਿਆਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਡਾ. ਕੁਲਦੀਪ ਸਿੰਘ ਚੌਹਾਨ ਵੱਲੋਂ ਬਾਖੂਬੀ ਢੰਗ ਨਾਲ  ਕੀਤਾ। ਇਸ ਮੌਕੇ ਬਲਵੀਰ ਸਿੰਘ ਸਿੱਧੂ ਸੀਨੀਅਰ ਅਸਿਸਟੈਂਟ, ਭਾਸ਼ਾ ਵਿਭਾਗ ਵੱਲੋਂ ਕਰਾਏ ਸਮਾਗਮ ਦੇ ਪ੍ਰਬੰਧਾਂ ਸਬੰਧੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ  ਸਵਰਾਜ ਕੌਰ ਲਾਇਬ੍ਰੇਰੀ ਇੰਚਾਰਜ, ਪੰਕਜ ਧੀਰ ਹੈੱਡ ਟੀਚਰ  ਅਤੇ ਸੰਸਥਾ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Tuesday, 6 February 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਇੰਟਰਨੈਟ ਸੇਫਟੀ ਡੇ|


 ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇੰਟਰਨੈਟ ਸੇਫਟੀ ਡੇਅ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਢਿੱਲੋ ਮੁੱਖ ਰਿਸੋਰਸ ਪਰਸਨ ਵਜੋਂ ਹਾਜ਼ਰ ਹੋਏ। ਪ੍ਰੋ. ਮੋਨਿਕਾ ਘਾਰੂ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਸੇਫਟੀ ਡੇਅ ਦੀ ਜਾਣ-ਪਛਾਣ,  ਮਹੱਤਤਾ ਅਤੇ ਇਸ ਨੂੰ ਵਿਸ਼ਵ ਪੱਧਰ 'ਤੇ ਕਿਉਂ ਮਨਾਇਆ ਜਾਂਦਾ ਹੈ, ਬਾਰੇ ਦੱਸ ਕੇ ਸ਼ੁਰੂਆਤ ਕਰੋ। ਕਾਲਜ ਦੇ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਵਿਦਿਆਰਥੀਆਂ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਔਨਲਾਈਨ ਵਿਵਹਾਰ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿਓ। ਉਨ੍ਹਾਂ  ਇੰਟਰਨੈਟ ਦੀ ਵਰਤੋਂ ਨਾਲ ਜੁੜੇ ਵੱਖੋ-ਵੱਖਰੇ ਜੋਖਮਾਂ  ਜਿਵੇਂ ਕਿ ਸਾਈਬਰ ਧੱਕੇਸ਼ਾਹੀ, ਔਨਲਾਈਨ ਪਰੇਸ਼ਾਨੀ, ਪਛਾਣ ਦੀ ਚੋਰੀ, ਫਿਸ਼ਿੰਗ ਘੁਟਾਲੇ ਅਤੇ ਅਣਉਚਿਤ ਸਮੱਗਰੀ ਦਾ ਸਾਹਮਣਾ ਕਰਨਾ ਆਦਿ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਸਾਈਬਰ ਖਤਰਿਆਂ ਤੋਂ ਬਚਾਉਣ ਲਈ ਸੌਫਟਵੇਅਰ ਅਤੇ ਐਂਟੀਵਾਇਰਸ ਪ੍ਰੋਗਰਾਮਾਂ ਨੂੰ ਅੱਪ ਟੂ ਡੇਟ ਰੱਖਣ ਦੇ ਮਹੱਤਵ ਬਾਰੇ ਵੀ ਚਰਚਾ ਕੀਤੀ । ਪ੍ਰੋ. ਦਮਨਜੀਤ ਕੌਰ ਨੇ ਮਜ਼ਬੂਤ ਪਾਸਵਰਡ ਬਣਾਉਣ, ਸੋਸ਼ਲ ਮੀਡੀਆ 'ਤੇ ਓਵਰਸ਼ੇਅਰਿੰਗ ਤੋਂ ਬਚਣ ਅਤੇ ਸੰਵੇਦਨਸ਼ੀਲ ਜਾਣਕਾਰੀ ਔਨਲਾਈਨ ਸਾਂਝੀ ਕਰਦੇ ਸਮੇਂ ਸਾਵਧਾਨ ਰਹਿਣ ਬਾਰੇ ਸੁਝਾਅ ਪ੍ਰਦਾਨ ਕੀਤੇ। ਉਨ੍ਹਾਂ  ਔਨਲਾਈਨ ਧਮਕੀਆਂ ਅਤੇ ਘੁਟਾਲਿਆਂ ਨੂੰ  ਪਛਾਣਨ , ਜਿਵੇਂ ਕਿ ਫਿਸ਼ਿੰਗ ਈਮੇਲਾਂ, ਜਾਅਲੀ ਵੈਬਸਾਈਟਾਂ ਅਤੇ ਔਨਲਾਈਨ ਸ਼ਿਕਾਰੀਆਂ ਆਦਿ ਵਾਰੇ ਵੀ ਦੱਸਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਮੌਜੂਦ ਸਨ।

Saturday, 3 February 2024

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ |




 ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ  ਵਿਚ ਕਰਵਾਇਆ  ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਅਮਿੱਟ ਯਾਦਾਂ ਛਡਦਿਆਂ ਸਮਾਪਤ ਹੋਇਆ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਵੀ ਦਾਰਾ ਨੇ ਦੱਸਿਆ ਕਿ ਇਹ ਮੇਲਾ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ  ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੇਲੇ ਦੇ ਦੂਸਰੇ ਦਿਨ ਕਵਿਤਾ, ਭਾਸ਼ਣ, ਲੁੱਡੀ, ਗਤਕਾ, ਗਿੱਧਾ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਕਵਿਤਾ ਉਚਾਰਨ ਮੁਕਾਬਲਿਆਂ  ਵਿੱਚ ਪਹਿਲਾ ਸਥਾਨ ਹਿੰਦੂ ਕੰਨਿਆ ਕਾਲਜ ਦੀ ਵਿਦਿਆਰਥਣ ਕਰਨਦੀਪ ਕੌਰ ਨੇ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਦੀ ਵਿਦਿਆਰਥਣ  ਨਿਕਿਤਾ ਨੇ, ਤੀਜਾ ਸਥਾਨ ਸੰਤ ਬਾਬਾ ਦਲੀਪ ਸਿੰਘ ਖ਼ਾਲਸਾ ਕਾਲਜ ਡੁਮੇਲੀ ਦੀ ਵਿਦਿਆਰਥਣ ਗੁਰਲੀਨ ਕੌਰ ਅਤੇ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਕਪੂਰਥਲਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ। ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਿੰਦੂ ਕੰਨਿਆ ਕਾਲਜ ਦੀ ਵਿਦਿਆਰਥਣ ਆਂਚਲਪ੍ਰੀਤ ਕੌਰ ਨੇ ,ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਰਿਤਿਕਾ ਨੇ ਅਤੇ ਤੀਜਾ ਸਥਾਨ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਦੇ ਵਿਦਿਆਰਥੀ ਸਾਜਨ ਨੇ ਪ੍ਰਾਪਤ ਕੀਤਾ। ਲੁੱਡੀ ਦੇ ਮੁਕਾਬਲਿਆਂ ਵਿੱਚ ਜੀ. ਐਨ. ਏ. ਯੂਨੀਵਰਸਿਟੀ ਫਗਵਾੜਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੇਬੇ ਨਾਨਕੀ ਕਾਲਜ ਮਿਠੜਾ ਦੀ ਟੀਮ ਨੇ ਦੂਜਾ ਸਥਾਨ  ਪ੍ਰਾਪਤ ਕੀਤਾ। ਭੰਗੜੇ  ਵਿੱਚ ਕਪੂਰਥਲਾ ਸ਼ਹਿਰ ਦੇ ਵਿਦਿਆਰਥੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਗਿੱਧੇ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗਤਕੇ ਦੇ ਮੁਕਾਬਲਿਆਂ ਵਿੱਚੋਂ ਮੀਰੀ ਪੀਰੀ ਗਤਕਾ ਅਖਾੜਾ ਸੈਫਲਾਬਾਦ ਦੀ ਟੀਮ ਨੇ ਪਹਿਲਾ ਸਥਾਨ, ਅਕਾਲ ਸਹਾਇ ਸ਼ਸਤਰ ਵਿਦਿਆਲਾ ਸੁਲਤਾਨਪੁਰ ਲੋਧੀ ਦੀ ਟੀਮ ਨੇ ਦੂਜਾ ਸਥਾਨ, ਅਨਹਦ ਗਤਕਾ ਅਖਾੜਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਗਿੱਧੇ ਅਤੇ ਲੁੱਡੀ ਦੇ ਮੁਕਾਬਲਿਆਂ ਦੀ ਜਜਮੈਂਟ  ਗੁਰਮੀਤ ਕੌਰ ਮਾਹਲ ਅਤੇ ਪਰਵੇਸ਼ ਬਿਜਲੀ ਦੁਆਰਾ, ਭੰਗੜੇ ਦੀ ਜਜਮੈਂਟ ਹਨੀ ਜੱਖੂ, ਤਰੁਣ ਅਤੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੁਆਰਾ, ਕਵਿਤਾ ਅਤੇ ਭਾਸ਼ਣ ਪ੍ਰਤੀਯੋਗਤਾ ਦੀ ਜੱਜਮੈਂਟ ਉੱਘੇ ਸ਼ਾਇਰ ਜਸਦੀਪ ਸਾਗਰ ਅਤੇ ਪ੍ਰੋ. ਬਲਜੀਤ ਕੌਰ ਦੁਆਰਾ, ਗਤਕੇ ਦੀ ਜੱਜਮੈਂਟ ਤਜਿੰਦਰ ਸਿੰਘ ਸੀਚੇਵਾਲ ਅਤੇ ਹਰਕਮਲ ਸਿੰਘ ਦੁਆਰਾ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ  ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਾਏ ਇਸ ਯੁਵਕ ਮੇਲੇ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਭਵਿੱਖ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਯੁਵਕ ਮੇਲਿਆਂ ਵਿੱਚ ਨੌਜਵਾਨਾ ਨੂੰ  ਹੁਨਰ ਦਿਖਾਉਣ ਦੀ ਇੱਕ ਨਵੀਂ ਦਿਸ਼ਾ ਅਤੇ ਮੌਕਾ ਮਿਲਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਯੁਵਕ ਸੇਵਾਵਾਂ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਰਵੀ ਦਾਰਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਵਿੱਚ  ਭਾਗ ਲੈਣ ਵਾਲਿਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੇ ਦੂਜੇ ਦਿਨ ਸਟੇਜ ਦੀ ਕਾਰਵਾਈ ਪ੍ਰੋਗਰਾਮ ਦੇ ਨੋਡਲ ਅਫ਼ਸਰ ਪ੍ਰੋ. ਮਨਜਿੰਦਰ ਸਿੰਘ ਜੌਹਲ ਦੁਆਰਾ ਬਖੂਬੀ ਨਿਭਾਈ ਗਈ। ਇਸ ਮੌਕੇ ਕਾਲਜ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਐਡਵੋਕੇਟ ਅਨੁਜ ਆਨੰਦ, ਡਾ. ਗੁਰਪ੍ਰੀਤ ਖੈਰਾ, ਡਾ. ਪਰਮਜੀਤ ਕੌਰ. ਡਾ. ਭੁਪਿੰਦਰ ਕੌਰ ਆਦਿ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ  ਹਾਜ਼ਰ ਸਨ। ਅੰਤ ਵਿੱਚ ਸਾਰੀਆਂ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਲਾਇਲਪੁਰ ਖ਼ਾਲਸ ਕਾਲਜ ਕਪੂਰਥਲਾ ਵਿਖੇ ਸੰਵਿਧਾਨ ਦਿਵਸ ਨੂੰ ਸਮਰਪਿਤ ਕਰਵਾਇਆ ਵਿਸ਼ੇਸ਼ ਸਮਾਗਮ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਰਾਜਨੀਤੀ ਸ਼ਾਸਤਰ  ਵਿਭਾਗ ਵੱਲੋਂ ਸੰਵਿਧਾਨ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਵਿੱਚ ਕਾਲਜ ਦੇ ...