ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 40 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ,ਜਿਸ ਵਿੱਚੋਂ 9 ਵਿਦਿਆਰਥੀਆਂ ਦੀ ਚੋਣ ਫਾਈਨਲ ਰਾਊਂਡ ਲਈ ਕੀਤੀ ਗਈ।ਇਸ ਮੁਕਾਬਲੇ ਵਿੱਚ ਯੁਵਿਕਾ ਕੁਮਾਰੀ (B.sc-IV), ਹਰਮਨਦੀਪ ਕੌਰ (B.sc-IV) ਅਤੇ ਗੁਰਲੀਨ ਕੌਰ (BCA-2) ਦੀ ਟੀਮ (ਇਲੈਕਟਰੋਨਸ) ਨੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ (ਬੀ.ਐਸ.ਸੀ.-VI) , ਡੌਲੀ (ਬੀ.ਸੀ.ਏ.-2) ਅਤੇ ਜਸਕਰਨ ਸਿੰਘ (ਬੀ.ਐਸ.ਸੀ.-VI) ਦੀ ਟੀਮ (ਨਿਊਟ੍ਰਾਨ) ਨੇ ਦੂਸਰਾ ਸਥਾਨ ਅਤੇ ਤੀਜਾ ਸਥਾਨ ਪ੍ਰਿਆ (B.sc-IV), ਕੀਰਤੀ (B.sc-VI) ਅਤੇ ਵਰਨਪ੍ਰੀਤ ਕੌਰ (BCA-II) ਦੀ ਟੀਮ (ਪ੍ਰੋਟੋਨਸ) ਨੇ ਹਾਸਲ ਕੀਤਾ।ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੁਕਾਬਲੇ ਦੌਰਾਨ ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਵਿਸ਼ਾਲ ਸ਼ੁਕਲਾ ,ਅਤੇ ਪ੍ਰੋ. ਵਰਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ, ਇਸ ਸਮੇਂ ਪ੍ਰੋ.ਮਨਜਿੰਦਰ ਸਿੰਘ ਜੌਹਲ, ਪ੍ਰੋ.ਮਨਮੋਹਨ ਕੁਮਾਰ, ਪ੍ਰੋ.ਖੁਸ਼ਬੂ ਅਤੇ ਪ੍ਰੋ.ਮੋਨਿਕਾ ਘਾਰੂ ਵੀ ਹਾਜ਼ਰ ਸਨ
No comments:
Post a Comment