Thursday, 26 October 2023
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ 'ਵਿਜੀਲੈਂਸ ਜਾਗਰੂਕਤਾ ਹਫ਼ਤਾ' ਮਨਾਉਂਦਿਆਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਲਈ ਇਮਾਨਦਾਰੀ ਦੀ ਚੁਕਵਾਈ ਸਹੁੰ।
Friday, 20 October 2023
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੰਜਾਬ ਸਟੇਟ ਲੀਗਲ ਸਰਵਸਿਸ ਅਥਾਰਟੀ ਮੋਹਾਲੀ ਵੱਲੋਂ ਕਰਾਏ ਡਿਬੇਟ ਮੁਕਾਬਲੇ।
Thursday, 19 October 2023
ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਇਆ ਗਿਆ ਵਿਸ਼ੇਸ ਲੈਕਚਰ।
ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕਾਮਰਸ ਵਿਭਾਗ ਵੱਲੋਂ "LEARNING ABOUT SELF AND MANAGEMENT” ਵਿਸ਼ੇ ਉੱਪਰ ਵਿਸ਼ੇਸ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਆਈ.ਕੇ.ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾ. ਹਰਮੀਨ ਸੋਚ (Head, Dept. of Management) ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਵਕਤਾ ਡਾ. ਹਰਮੀਨ ਸੋਚ ਦੀਆਂ ਵਿੱਦਿਅਕ ਅਤੇ ਖੋਜ ਖੇਤਰ ਵਿੱਚ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮੁੱਖ ਵਕਤਾ ਡਾ. ਹਰਮੀਨ ਸੋਚ ਨੇ ਬੋਲਦਿਆ ਕਿਹਾ ਕਿ ਸ਼ਖਸੀਅਤ ਨਿਖਾਰ ਅਤੇ ਸਵੈ-ਮਾਣ ਦਾ ਗਿਆਨ ਨਾ ਸਿਰਫ ਇੱਕ ਵਿਅਕਤੀ ਦੇ ਪੇਸ਼ੇਵਰ, ਸਗੋਂ ਨਿੱਜੀ ਜੀਵਨ ਵਿੱਚ ਵੀ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। ਇਹ ਇੱਕ ਵਿਅਕਤੀ ਨੂੰ ਅਨੁਸ਼ਾਸਿਤ, ਸਮੇਂ ਦਾ ਪਾਬੰਦ ਅਤੇ ਉਸਦੀ ਸੰਸਥਾ ਲਈ ਇੱਕ ਸੰਪਤੀ ਬਣਾਉਂਦਾ ਹੈ। ਸ਼ਖਸੀਅਤ ਵਿਕਾਸ ਵਿਦਿਆਰਥੀਆਂ ਨੂੰ ਸਮਾਜ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਤੋਂ ਮਾਨਤਾ ਅਤੇ ਸਵੀਕ੍ਰਿਤੀ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪ੍ਰਬੰਧਨ ਇੱਕ ਬਹੁਮੁਖੀ ਵਿਸ਼ਾ ਹੈ ਜੋ ਵਿਦਿਆਰਥੀਆਂ ਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਸੰਗਠਨਾਤਮਕ ਵਿਵਹਾਰ ਨੂੰ ਸਮਝਣਾ ਹੈ, ਦੂਜਿਆਂ ਨੂੰ ਪ੍ਰੇਰਿਤ ਕਰਨਾ ਅਤੇ ਪ੍ਰਭਾਵਿਤ ਕਰਨਾ ਹੈ, ਨਾਲ ਹੀ ਆਧੁਨਿਕ ਵਪਾਰਕ ਸੰਸਾਰ ਵਿੱਚ ਇੱਕ ਨੇਤਾ ਬਣਨਾ ਹੈ। ਯੋਗਤਾ ਪ੍ਰਾਪਤ ਉਮੀਦਵਾਰਾਂ ਨਾਲ ਭਰੀ ਇੱਕ ਪ੍ਰਤੀਯੋਗੀ ਨੌਕਰੀ ਦੀ ਮਾਰਕੀਟ ਵਿੱਚ, ਸਵੈ, ਸ਼ਖਸੀਅਤ, ਲੀਡਰਸ਼ਿਪ ਅਤੇ ਪ੍ਰਬੰਧਨ ਦੇ ਹੁਨਰਾਂ ਬਾਰੇ ਸਿੱਖਣਾ ਬਿਲਕੁਲ ਉਹੀ ਹੋ ਸਕਦਾ ਹੈ ਜੋ ਤੁਹਾਨੂੰ ਵੱਖਰਾ ਬਣਾਉਂਦਾ ਹੈ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਵਕਤਾ ਡਾ. ਹਰਮੀਨ ਸੋਚ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਬਲਜੀਤ ਕੌਰ, ਪ੍ਰੋ. ਗੁਰਕਮਲ ਕੌਰ, ਪ੍ਰੋ. ਮਨਮੋਹਨ ਕੁਮਾਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਮੌਜੂਦ ਸਨ।
Tuesday, 17 October 2023
ਯੂਥ ਫੈਸਟੀਵਲ ਦੇ ਡੀ ਜ਼ੋਨ 'ਚੋ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ|
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ,ਕਪੂਰਥਲਾ ਦੇ ਵਿਦਿਆਰਥੀ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਅਕਾਦਮਿਕ ਖੇਤਰ ਦੇ ਨਾਲ ਨਾਲ, ਸੱਭਿਆਚਾਰਕ ਖੇਤਰ ਵਿੱਚ ਵੀ ਬੇ-ਮਿਸਾਲ ਪ੍ਰਾਪਤੀਆਂ ਕਰ ਰਹੇ ਹਨ। ਇਨ੍ਹਾਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਕਰਵਾਏ ਗਏ ਯੂਥ ਫੈਸਟੀਵਲ ਦੇ ਡੀ-ਜ਼ੋਨ ਵਿਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ਤੇ ਵੈਸਟਰਨ ਇੰਸਟਰੂਮੈਟਲ ਸੋਲੋ ਵਿੱਚੋਂ ਪਹਿਲਾ ਸਥਾਨ, ਕੁਇਜ, ਪੋਸਟਰ ਮੇਕਿੰਗ, ਇਕਾਂਗੀ ਅਤੇ ਵੈਸਟਰਨ ਵੋਕਲ ਸੋਲੋ ਵਿੱਚੋਂ ਦੂਜਾ ਸਥਾਨ, ਮਮਿਕਰੀ, ਕਾਰਟੂਨਿੰਗ, ਗ਼ਜ਼ਲ, ਗਿੱਧਾ ਅਤੇ ਪੇਂਟਿੰਗ ਓਨ ਦੀ ਸਪੌਟ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਨਿਕਿਤਾ ਨੇ ਕਵਿਤਾ ਉਚਾਰਨ ਵਿੱਚੋਂ ਅਤੇ ਵੈਸਟਰਨ ਇੰਸਟਰੂਮੈਟਲ ਸੋਲੋ ਵਿੱਚੋਂ ਦਵਿੰਦਰ ਸਿੱਧੂ ਨੇ ਪਹਿਲਾ ਸਥਾਨ, ਕੁਇਜ ਵਿੱਚੋ ਨੇਹਾ ਕੁਮਾਰੀ, ਜਾਨਵੀ ਸ਼ਰਮਾ ਅਤੇ ਦਿਲਰਾਜ ਸਿੰਘ ਨੇ ਦੂਜਾ ਸਥਾਨ, ਪੋਸਟਰ ਮੇਕਿੰਗ ਵਿੱਚੋਂ ਪਲਕ , ਵੈਸਟਰਨ ਵੋਕਲ ਸੋਲੋ ਵਿੱਚੋਂ ਰਿਤਿਕਾ ਨੇ ਦੂਜਾ ਸਥਾਨ , ਪੇਂਟਿੰਗ ਓਨ ਦੀ ਸਪੌਟ ਵਿਚੋਂ ਪਾਰਸ ਗਾਂਧੀ , ਗ਼ਜ਼ਲ ਵਿੱਚੋਂ ਸਰਘੀ , ਮਮਿਕਰੀ ਵਿੱਚੋਂ ਸੁਨੇਹਾ ਅਤੇ ਕਾਰਟੂਨਿੰਗ ਵਿੱਚੋਂ ਵੇਨੀ ਭਾਰਦਵਾਜ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਦੀ ਇਕਾਂਗੀ ਨੇ ਦੂਜਾ ਸਥਾਨ ਅਤੇ ਗਿੱਧਾ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਕਾਂਗੀ ਵਿਚੋਂ ਸੁਨੇਹਾ ਨੇ ਬੈਸਟ ਐਕਟਰ ਅਤੇ ਗਿੱਧੇ ਵਿਚੋਂ ਜੈਸਮੀਨ ਕੌਰ ਨੇ ਬੈਸਟ ਡਾਂਸਰ ਦਾ ਖ਼ਿਤਾਬ ਜਿੱਤਿਆ। ਪ੍ਰਿੰ. ਡਾ. ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਣ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ ਡੀਨ ਸਭਿਆਚਾਰਕ ਮਾਮਲੇ ਅਤੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਾਣਮਤੀਆ ਪ੍ਰਾਪਤੀਆਂ 'ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਗਾਂਹ ਵੀ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਵਿਤਾ ਉਚਾਰਨ ਤੇ ਸੰਗੀਤ ਮੁਕਾਬਲੇ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ, ਗਿੱਧਾ ਤੇ ਫੈਂਸੀ ਡਰੈੱਸ ਦੇ ਇੰਚਾਰਜ ਪ੍ਰੋ. ਅਮਨਦੀਪ ਕੌਰ ਚੀਮਾ, ਫਾਈਨ ਆਰਟਸ ਦੇ ਇੰਚਾਰਜ ਪ੍ਰੋ: ਬਲਜੀਤ ਕੌਰ, ਡਿਬੇਟ ਦੇ ਇੰਚਾਰਜ ਪ੍ਰੋ. ਗਗਨਦੀਪ ਕੌਰ , ਕੁਇਜ ਦੇ ਇੰਚਾਰਜ ਪ੍ਰੋ. ਮਨੀਸ਼ਾ, ਐਲੋਕਿਉਸ਼ਨ ਦੇ ਇੰਚਾਰਜ ਪ੍ਰੋ. ਵਰਿੰਦਰ ਕੌਰ ਅਤੇ ਥੀਏਟਰ ਦੇ ਇੰਚਾਰਜ ਪ੍ਰੋ. ਗੁਰਕਮਲ ਕੌਰ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
Wednesday, 11 October 2023
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਨੂੰ ਸਮਰਪਿਤ ਕਰਵਾਏ ਭਾਸ਼ਣ ਮੁਕਾਬਲੇ
ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ Women's Grievance Cell ਵੱਲੋਂ ਅੰਤਰਰਾਸ਼ਟਰੀ ਬਾਲਿਕਾ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ। ਜਿਸ ਵਿੱਚ 40 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆ ਕਿਹਾ ਕਿ ਅੰਤਰਰਾਸ਼ਟਰੀ ਬਾਲਿਕਾ ਦਿਵਸ ਹਰ ਸਾਲ 11 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੜਕੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਗਰੀਬੀ, ਸੰਘਰਸ਼, ਸ਼ੋਸ਼ਣ ਅਤੇ ਵਿਤਕਰੇ ਦਾ ਸ਼ਿਕਾਰ ਲੜਕੀਆਂ ਦੀ ਸਿੱਖਿਆ 'ਤੇ ਧਿਆਨ ਕੇਂਦਰਿਤ ਕਰਨਾ, ਲੜਕੀਆਂ ਲਈ ਸਮਾਜਿਕ ਬਰਾਬਰਤਾ, ਹਰ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨਾ ਆਦਿ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦਮ ਚੁੱਕਣਾ ਹੈ। । ਉਨ੍ਹਾਂ ਕਿਹਾ ਕਿ ਲੜਕੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ।ਇਸ ਮੌਕੇ ਕਰਾਏ ਭਾਸ਼ਨ ਮੁਕਾਬਲਿਆਂ ਵਿੱਚੋਂ ਨਿਕਿਤਾ ਨੇ ਪਹਿਲਾ ਸਥਾਨ, ਜਗਰੂਪ ਕੌਰ ਤੇ ਵੇਨੀ ਨੇ ਦੂਜਾ ਸਥਾਨ ਅਤੇ ਰਿਤੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੁਆਰਾ ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ। ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਭਾਸ਼ਣ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਗਗਨਦੀਪ ਕੌਰ ਅਤੇ ਪ੍ਰੋ.ਮੁਸਕਾਨ ਅਗਰਵਾਲ ਵੀ ਮੌਜ਼ੂਦ ਸਨ।
Sunday, 8 October 2023
ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਇਆ ਆਈ.ਟੀ ਫੈਸਟ।
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ, ਕਪੂਰਥਲਾ ਦੇ ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮ...
-
Information Technology Luminaries—people who have made significant contributions to computing, software, the internet and digital innovati...
-
English has gone through quite a journey. It started as a West Germanic language that came about through dialects, invasions, and borrowing ...
-
STOCK EXCHANGE Stock exchange is a regulated market where the listed securities are sale and purchase. It is also called the secondary marke...



.jpg)

