Tuesday 17 October 2023

ਯੂਥ ਫੈਸਟੀਵਲ ਦੇ ਡੀ ਜ਼ੋਨ 'ਚੋ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ|

 

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ,ਕਪੂਰਥਲਾ ਦੇ ਵਿਦਿਆਰਥੀ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਦੀ ਦੇਖ-ਰੇਖ ਹੇਠ ਅਕਾਦਮਿਕ ਖੇਤਰ ਦੇ ਨਾਲ ਨਾਲ, ਸੱਭਿਆਚਾਰਕ ਖੇਤਰ ਵਿੱਚ ਵੀ ਬੇ-ਮਿਸਾਲ ਪ੍ਰਾਪਤੀਆਂ ਕਰ ਰਹੇ ਹਨ। ਇਨ੍ਹਾਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਕਰਵਾਏ ਗਏ ਯੂਥ ਫੈਸਟੀਵਲ ਦੇ ਡੀ-ਜ਼ੋਨ ਵਿਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ਤੇ ਵੈਸਟਰਨ ਇੰਸਟਰੂਮੈਟਲ ਸੋਲੋ ਵਿੱਚੋਂ ਪਹਿਲਾ ਸਥਾਨ, ਕੁਇਜ, ਪੋਸਟਰ ਮੇਕਿੰਗ, ਇਕਾਂਗੀ ਅਤੇ ਵੈਸਟਰਨ ਵੋਕਲ ਸੋਲੋ ਵਿੱਚੋਂ ਦੂਜਾ ਸਥਾਨ, ਮਮਿਕਰੀ, ਕਾਰਟੂਨਿੰਗ, ਗ਼ਜ਼ਲ, ਗਿੱਧਾ ਅਤੇ ਪੇਂਟਿੰਗ ਓਨ ਦੀ ਸਪੌਟ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। 

ਕਾਲਜ ਦੇ ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਨਿਕਿਤਾ ਨੇ ਕਵਿਤਾ ਉਚਾਰਨ ਵਿੱਚੋਂ ਅਤੇ ਵੈਸਟਰਨ ਇੰਸਟਰੂਮੈਟਲ ਸੋਲੋ ਵਿੱਚੋਂ ਦਵਿੰਦਰ ਸਿੱਧੂ ਨੇ ਪਹਿਲਾ ਸਥਾਨ, ਕੁਇਜ ਵਿੱਚੋ ਨੇਹਾ ਕੁਮਾਰੀ, ਜਾਨਵੀ ਸ਼ਰਮਾ ਅਤੇ ਦਿਲਰਾਜ ਸਿੰਘ ਨੇ ਦੂਜਾ ਸਥਾਨ, ਪੋਸਟਰ ਮੇਕਿੰਗ ਵਿੱਚੋਂ ਪਲਕ , ਵੈਸਟਰਨ ਵੋਕਲ ਸੋਲੋ ਵਿੱਚੋਂ ਰਿਤਿਕਾ ਨੇ ਦੂਜਾ ਸਥਾਨ , ਪੇਂਟਿੰਗ ਓਨ ਦੀ ਸਪੌਟ ਵਿਚੋਂ ਪਾਰਸ ਗਾਂਧੀ , ਗ਼ਜ਼ਲ ਵਿੱਚੋਂ ਸਰਘੀ , ਮਮਿਕਰੀ ਵਿੱਚੋਂ ਸੁਨੇਹਾ ਅਤੇ ਕਾਰਟੂਨਿੰਗ ਵਿੱਚੋਂ ਵੇਨੀ ਭਾਰਦਵਾਜ ਨੇ  ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਦੀ ਇਕਾਂਗੀ ਨੇ ਦੂਜਾ ਸਥਾਨ ਅਤੇ  ਗਿੱਧਾ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਕਾਂਗੀ ਵਿਚੋਂ ਸੁਨੇਹਾ ਨੇ ਬੈਸਟ ਐਕਟਰ ਅਤੇ ਗਿੱਧੇ ਵਿਚੋਂ ਜੈਸਮੀਨ ਕੌਰ ਨੇ ਬੈਸਟ ਡਾਂਸਰ ਦਾ ਖ਼ਿਤਾਬ ਜਿੱਤਿਆ।  ਪ੍ਰਿੰ. ਡਾ. ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਣ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਕਾਲਜ  ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ ਡੀਨ ਸਭਿਆਚਾਰਕ ਮਾਮਲੇ ਅਤੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਾਣਮਤੀਆ ਪ੍ਰਾਪਤੀਆਂ 'ਤੇ ਮੁਬਾਰਕਬਾਦ ਦਿੱਤੀ।  ਉਨ੍ਹਾਂ ਵਿਦਿਆਰਥੀਆਂ ਨੂੰ ਅਗਾਂਹ ਵੀ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ  ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਵਿਤਾ ਉਚਾਰਨ ਤੇ ਸੰਗੀਤ ਮੁਕਾਬਲੇ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ, ਗਿੱਧਾ ਤੇ ਫੈਂਸੀ ਡਰੈੱਸ ਦੇ ਇੰਚਾਰਜ  ਪ੍ਰੋ. ਅਮਨਦੀਪ ਕੌਰ ਚੀਮਾ, ਫਾਈਨ ਆਰਟਸ ਦੇ ਇੰਚਾਰਜ ਪ੍ਰੋ: ਬਲਜੀਤ ਕੌਰ, ਡਿਬੇਟ ਦੇ ਇੰਚਾਰਜ ਪ੍ਰੋ. ਗਗਨਦੀਪ ਕੌਰ , ਕੁਇਜ ਦੇ ਇੰਚਾਰਜ ਪ੍ਰੋ. ਮਨੀਸ਼ਾ, ਐਲੋਕਿਉਸ਼ਨ ਦੇ ਇੰਚਾਰਜ ਪ੍ਰੋ. ਵਰਿੰਦਰ ਕੌਰ ਅਤੇ ਥੀਏਟਰ ਦੇ ਇੰਚਾਰਜ ਪ੍ਰੋ. ਗੁਰਕਮਲ ਕੌਰ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਈ ਐਲੂਮਨੀ ਮੀਟ-2024 |

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਐਲੂਮਨੀ ਮੀਟ -2024 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ...