Wednesday, 4 March 2026

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿੱਚ “ਆਧੁਨਿਕ ਯੁੱਗ ਵਿੱਚ ਅੰਤਰ-ਪੀੜ੍ਹੀਕ ਸਾਂਝ” (Promoting Inter-Generational Bonding in Modern Era: Bridging Generations, Strengthening Society) ਵਿਸ਼ੇ ਉੱਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ “ਆਧੁਨਿਕ ਯੁੱਗ ਵਿੱਚ ਅੰਤਰ-ਪੀੜ੍ਹੀਕ ਸਾਂਝ”   (Promoting Inter-Generational Bonding in Modern Era: Bridging Generations, Strengthening Society) 

 ਵਿਸ਼ੇ ਉੱਤੇ ਰਾਸ਼ਟਰੀ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਸਿੱਖਿਆ ਸ਼ਾਸਤਰੀ ਪਦਮ ਸ਼੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਚਾਂਸਲਰ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਮੁੱਖ ਮਹਿਮਾਨ ਵਜੋਂ ਅਤੇ ਡਾ. ਜਗਸੀਰ ਸਿੰਘ ਪ੍ਰਿੰਸੀਪਲ ਬੇਬੇ ਨਾਨਕ ਯੂਨੀਵਰਸਿਟੀ ਕਾਲਜ, ਮਿੱਠੜਾ ਕੀ-ਨੋਟ  ਸਪੀਕਰ ਵਜੋਂ ਸ਼ਾਮਲ ਹੋਏ । ਵਰਕਸ਼ਾਪ ਵਿੱਚ ਡਾ. ਤੇਜਿੰਦਰ ਵਿਰਲੀ, ਮੁਖੀ ਪੰਜਾਬੀ ਵਿਭਾਗ, ਕੇ ਆਰ ਐਮ ਡੀ ਏ ਵੀ ਕਾਲਜ ਨਕੋਦਰ,   ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਜ਼ਿਲ੍ਹਾ ਐਕਟੀਵਿਟੀ ਕੋਆਰਡੀਨੇਟਰ ਸਿੱਖਿਆ ਵਿਭਾਗ ਸ਼੍ਰੀ ਸੁਨੀਲ ਬਜਾਜ, ਸੀਨੀਅਰ ਐਡਵੋਕੇਟ  ਸ਼੍ਰੀ ਅਨੁਜ ਆਨੰਦ  ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਡਾ. ਨਵਲੀਨ ਮੁਲਤਾਨੀ ਡੀਨ ਰਿਸਰਚ, ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਤੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ, ਕੀ-ਨੋਟ ਸਪੀਕਰ ਅਤੇ ਰਿਸੋਰਸ ਪਰਸਨ ਨੂੰ ਖ਼ੂਬਸੂਰਤ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਡਾ. ਨਵਲੀਨ ਮੁਲਤਾਨੀ ਡੀਨ ਰਿਸਰਚ ਨੇ ਵਰਕਸ਼ਾਪ ਦੀ ਥੀਮ  ਬਾਰੇ ਬੋਲਦਿਆਂ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਆਧੁਨਿਕ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿੱਚ ਵੱਖ-ਵੱਖ ਪੀੜ੍ਹੀਆਂ ਦਰਮਿਆਨ ਬਣ ਰਹੇ ਫ਼ਾਸਲੇ ਨੂੰ ਘਟਾਉਣਾ ਅਤੇ ਆਪਸੀ ਸਮਝ, ਸਤਿਕਾਰ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਮੁੱਖ ਮਹਿਮਾਨ ਪਦਮ ਸ਼੍ਰੀ ਪ੍ਰੋ. ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਿਸੇ ਵੀ ਸਮਾਜ ਦੀ ਤਾਕਤ ਉਸ ਦੀਆਂ ਪੀੜ੍ਹੀਆਂ ਵਿਚਕਾਰ ਸਾਂਝ ਅਤੇ ਸਤਿਕਾਰ ਵਿੱਚ ਨਿਹਿਤ ਹੁੰਦੀ ਹੈ। ਉਨ੍ਹਾਂ ਨੇ ਦਰਸਾਇਆ ਕਿ ਆਧੁਨਿਕ ਤਕਨਾਲੋਜੀ, ਡਿਜ਼ੀਟਲ ਮੀਡੀਆ ਅਤੇ    ਸੰਚਾਰ ਦੇ ਢੰਗਾਂ ਨੇ ਮਨੁੱਖੀ ਜੀਵਨ ਸ਼ੈਲੀ ਨੂੰ ਬਦਲ ਦਿੱਤਾ ਹੈ, ਜਿਸ ਨਾਲ਼ ਪੀੜ੍ਹੀਆਂ ਵਿਚਕਾਰ ਵਿਚਾਰਾਂ ਦਾ ਅੰਤਰ ਵਧ ਜਾਂਦਾ ਹੈ। ਜੇਕਰ ਨੌਜ਼ਵਾਨਾਂ ਦੀ ਊਰਜਾ ਅਤੇ ਨਵਚੇਤਨਾ ਨੂੰ ਵੱਡਿਆਂ ਦੇ ਅਨੁਭਵ ਅਤੇ ਸਿਆਣਪ ਨਾਲ ਜੋੜਿਆ ਜਾਵੇ ਤਾਂ ਇੱਕ ਸੰਤੁਲਿਤ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ।

ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਪਰਿਵਾਰ,  ਅੰਤਰ-ਪੀੜ੍ਹੀਕ ਸਾਂਝ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕੇਂਦਰ ਹੁੰਦਾ ਹੈ। ਘਰ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦਰਮਿਆਨ ਗੱਲਬਾਤ, ਸੱਭਿਆਚਾਰਕ ਮੁੱਲਾਂ ਦੀ ਸਾਂਝ ਅਤੇ ਇਕ-ਦੂਜੇ ਦੀ ਭਾਵਨਾਵਾਂ ਦੀ ਕਦਰ ਸਮਾਜਿਕ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਡਾ. ਜਗਸੀਰ ਸਿੰਘ  ਨੇ ਨੌਜ਼ਵਾਨ ਪੀੜ੍ਹੀ ਨੂੰ ਆਪਣੇ ਵੱਡਿਆਂ ਦੇ ਜੀਵਨ ਅਨੁਭਵਾਂ ਤੋਂ ਸਿੱਖਣ ਅਤੇ ਬਜ਼ੁਰਗ ਪੀੜ੍ਹੀ ਨੂੰ ਨਵੀਆਂ ਤਕਨਾਲੋਜੀ ਅਤੇ ਨਵੀਂ ਸੋਚ ਨੂੰ ਸਵੀਕਾਰ ਕਰਨ ਤੇ ਜ਼ੋਰ ਦਿੱਤਾ। 

ਇਸੇ ਤਰ੍ਹਾਂ  ਵਰਕਸ਼ਾਪ ਵਿੱਚ  ਡਾ. ਤੇਜਿੰਦਰ ਵਿਰਲੀ, ਸ. ਸਰਵਣ ਸਿੰਘ ਔਜਲਾ, ਸ਼੍ਰੀ ਸੁਨੀਲ ਬਜਾਜ ਅਤੇ ਸ਼੍ਰੀ ਅਨੁਜ ਆਨੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਟਰ ਜਨਰੇਸ਼ਨ ਗੈਪ ਦਾ ਅਰਥ ਹੈ ਦੋ ਜਾਂ ਵੱਧ ਪੀੜੀਆਂ ਵਿਚਕਾਰ ਸੋਚ, ਵਿਚਾਰਧਾਰਾ, ਜੀਵਨ-ਸ਼ੈਲੀ, ਮੁੱਲਾਂ ਅਤੇ ਤਕਨਾਲੋਜੀ ਦੇ ਇਸਤੇਮਾਲ ਵਿੱਚ ਪੈਦਾ ਹੋਇਆ ਅੰਤਰ। ਸਮੇਂ ਦੇ ਨਾਲ ਸਮਾਜਿਕ, ਸਾਂਸਕ੍ਰਿਤਿਕ ਅਤੇ ਤਕਨੀਕੀ ਬਦਲਾਅ ਆਉਂਦੇ ਹਨ, ਜਿਸ ਕਾਰਨ ਨਵੀਂ ਅਤੇ ਪੁਰਾਣੀ ਪੀੜੀ ਦੇ ਵਿਚਕਾਰ ਵਿਚਾਰਾਂ ਦਾ ਫਰਕ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ, ਸੋਸ਼ਲ ਮੀਡੀਆ ਅਤੇ ਬਦਲ ਰਹੀ ਜੀਵਨ-ਸ਼ੈਲੀ ਕਾਰਨ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚਕਾਰ ਵਿਚਾਰਾਂ ਦਾ ਅੰਤਰ ਵੱਧ ਰਿਹਾ ਹੈ। ਉਨ੍ਹਾਂ ਨੇ ਇਸ ਗੈਪ ਨੂੰ ਘਟਾਉਣ ਲਈ ਸੰਵਾਦ, ਸਹਿਣਸ਼ੀਲਤਾ ਅਤੇ ਪਰਸਪਰ ਆਦਰ ਦੀ ਲੋੜ ‘ਤੇ ਜ਼ੋਰ ਦਿੱਤਾ। 

 ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਬੋਲਦਿਆਂ ਕਿਹਾ ਕਿ ਪਰਿਵਾਰ ਅਤੇ ਸਮਾਜ ਵਿੱਚ ਵੱਡਿਆਂ ਦੇ ਤਜ਼ਰਬੇ ਅਤੇ ਨੌਜ਼ਵਾਨਾਂ ਦੀ ਨਵੀਨ ਸੋਚ ਨੂੰ ਇਕੱਠਾ ਕਰਕੇ ਹੀ ਸੁਖਦਾਈ ਸਮਾਜ ਦੀ ਰਚਨਾ ਕੀਤੀ ਜਾ ਸਕਦੀ ਹੈ। ਅੰਤ ਵਿੱਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਕਸ਼ਾਪ ਨੇ ਵਿਦਿਆਰਥੀਆਂ ਵਿੱਚ ਸਮਝਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦੌਰਾਨ  ਪਰਿਵਾਰਕ ਸੰਬੰਧਾਂ ਦੀ ਮਜ਼ਬੂਤੀ, ਮਾਨਸਿਕ ਸਿਹਤ ਅਤੇ ਭਾਵਨਾਤਮਕ ਸੰਤੁਲਨ, ਡਿਜ਼ੀਟਲ ਸਾਂਝ,  ਸੱਭਿਆਚਾਰਕ ਵਿਰਾਸਤ ਦੀ ਸੰਭਾਲ, ਜੀਵਨ ਭਰ ਸਿੱਖਿਆ ਅਤੇ ਸਮੁਦਾਇਕ ਵਿਕਾਸ ਤੇ ਮਹੱਤਵਪੂਰਨ ਚਰਚਾ ਹੋਈ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦਿਲਚਸਪੀ ਅਤੇ ਉਤਸ਼ਾਹ ਨਾਲ ਭਾਗ ਲਿਆ , ਜਿਸ ਨਾਲ ਵਰਕਸ਼ਾਪ ਦਾ ਮਾਹੌਲ ਬਹੁਤ ਹੀ ਰਚਨਾਤਮਕ ਅਤੇ ਪ੍ਰੇਰਕ ਬਣਿਆ ਰਿਹਾ। ਵਿਦਿਆਰਥੀਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਅਤੇ ਗਰੁੱਪ ਚਰਚਾ ਵਿੱਚ ਭਾਗ ਲਿਆ। ਵਰਕਸ਼ਾਪ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਦਲਜੀਤ ਕੌਰ, ਮੈਡਮ ਗਗਨਦੀਪ ਕੌਰ  ਜ਼ਿਲ੍ਹਾ ਯੂਥ ਅਫ਼ਸਰ ਮਾਈ ਭਾਰਤ ਕੇਂਦਰ, ਕਪੂਰਥਲਾ , ਵੱਖ ਵੱਖ ਸਕੂਲਾਂ ਦੇ ਅਧਿਆਪਕ, ਸਿਵਲ ਸੁਸਾਇਟੀ ਦੇ ਮੈਂਬਰ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

No comments:

Post a Comment

BCA Sixth Semester Students of Lyallpur Khalsa College, Kapurthala secured Positions in the University Merit List

It is a matter of immense pride and joy for Lyallpur Khalsa College, Kapurthala that its meritorious students have brought laurels to the in...