Thursday 19 October 2023

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਇਆ ਗਿਆ ਵਿਸ਼ੇਸ ਲੈਕਚਰ।

 


ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕਾਮਰਸ ਵਿਭਾਗ ਵੱਲੋਂ "LEARNING ABOUT SELF AND MANAGEMENT” ਵਿਸ਼ੇ ਉੱਪਰ ਵਿਸ਼ੇਸ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਆਈ.ਕੇ.ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾ. ਹਰਮੀਨ ਸੋਚ (Head, Dept. of Management) ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਵਕਤਾ ਡਾ. ਹਰਮੀਨ ਸੋਚ ਦੀਆਂ ਵਿੱਦਿਅਕ ਅਤੇ ਖੋਜ ਖੇਤਰ ਵਿੱਚ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮੁੱਖ ਵਕਤਾ ਡਾ. ਹਰਮੀਨ ਸੋਚ ਨੇ ਬੋਲਦਿਆ ਕਿਹਾ ਕਿ ਸ਼ਖਸੀਅਤ ਨਿਖਾਰ ਅਤੇ ਸਵੈ-ਮਾਣ ਦਾ ਗਿਆਨ ਨਾ ਸਿਰਫ ਇੱਕ ਵਿਅਕਤੀ ਦੇ ਪੇਸ਼ੇਵਰ, ਸਗੋਂ ਨਿੱਜੀ ਜੀਵਨ ਵਿੱਚ ਵੀ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। ਇਹ ਇੱਕ ਵਿਅਕਤੀ ਨੂੰ ਅਨੁਸ਼ਾਸਿਤ, ਸਮੇਂ ਦਾ ਪਾਬੰਦ ਅਤੇ ਉਸਦੀ ਸੰਸਥਾ ਲਈ ਇੱਕ ਸੰਪਤੀ ਬਣਾਉਂਦਾ ਹੈ। ਸ਼ਖਸੀਅਤ ਵਿਕਾਸ ਵਿਦਿਆਰਥੀਆਂ ਨੂੰ ਸਮਾਜ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਤੋਂ ਮਾਨਤਾ ਅਤੇ ਸਵੀਕ੍ਰਿਤੀ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪ੍ਰਬੰਧਨ ਇੱਕ ਬਹੁਮੁਖੀ ਵਿਸ਼ਾ ਹੈ ਜੋ ਵਿਦਿਆਰਥੀਆਂ ਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਸੰਗਠਨਾਤਮਕ ਵਿਵਹਾਰ ਨੂੰ ਸਮਝਣਾ ਹੈ, ਦੂਜਿਆਂ ਨੂੰ ਪ੍ਰੇਰਿਤ ਕਰਨਾ ਅਤੇ ਪ੍ਰਭਾਵਿਤ ਕਰਨਾ ਹੈ, ਨਾਲ ਹੀ ਆਧੁਨਿਕ ਵਪਾਰਕ ਸੰਸਾਰ ਵਿੱਚ ਇੱਕ ਨੇਤਾ ਬਣਨਾ ਹੈ। ਯੋਗਤਾ ਪ੍ਰਾਪਤ ਉਮੀਦਵਾਰਾਂ ਨਾਲ ਭਰੀ ਇੱਕ ਪ੍ਰਤੀਯੋਗੀ ਨੌਕਰੀ ਦੀ ਮਾਰਕੀਟ ਵਿੱਚ, ਸਵੈ, ਸ਼ਖਸੀਅਤ, ਲੀਡਰਸ਼ਿਪ ਅਤੇ ਪ੍ਰਬੰਧਨ ਦੇ ਹੁਨਰਾਂ ਬਾਰੇ ਸਿੱਖਣਾ ਬਿਲਕੁਲ ਉਹੀ ਹੋ ਸਕਦਾ ਹੈ ਜੋ ਤੁਹਾਨੂੰ ਵੱਖਰਾ ਬਣਾਉਂਦਾ ਹੈ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਵਕਤਾ ਡਾ. ਹਰਮੀਨ ਸੋਚ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਬਲਜੀਤ ਕੌਰ, ਪ੍ਰੋ. ਗੁਰਕਮਲ ਕੌਰ, ਪ੍ਰੋ. ਮਨਮੋਹਨ ਕੁਮਾਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਮੌਜੂਦ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਕਾਮਰਸ ਵਿਭਾਗ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਸੈਲ ਵੱਲੋਂ ਕਰੀਅਰ ਕੌਂਸਲਿੰਗ ਲਈ ਇੱਕ ਵਿਸ਼ੇਸ਼ ਲੈਕਚਰ ਆਯੋਜਿਤ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਸੈਲ ਨੇ ਕਰੀਅਰ ਕੌਂਸਲਿੰਗ ਲਈ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ। ਇਸ ਲੈ...