Sunday, 8 October 2023

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਇਆ ਆਈ.ਟੀ ਫੈਸਟ।






ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਨੇ ਆਈ.ਟੀ ਫੈਸਟ ਦਾ ਆਯੋਜਨ ਕੀਤਾ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਸਟਾਫ ਵੱਲੋਂ ਡਾ. ਬਲਦੇਵ ਸਿੰਘ ਢਿੱਲੋਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਇਸ ਮੌਕੇ ਪ੍ਰਿੰਸੀਪਲ ਡਾ. ਢਿੱਲੋਂ ਨੇ ਬੋਲਦਿਆ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਵਿਦਿਆਰਥੀਆ ਨੂੰ ਤਕਨੀਕੀ ਸਿੱਖਿਆ ਦਿੰਦੇ ਹਨ ਉੱਥੇ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਵੀ ਨਿਖਾਰਦੇ ਹਨ। ਇਸ ਮੌਕੇ on the spot photography, ਐਡ ਮੇਡ ਸ਼ੋਅ, ਪਾਵਰ ਪੁਆਇੰਟ presentation, content writing ਅਤੇ ਕੁਇਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚੋਂ on the spot photography ਵਿੱਚ ਅਨਮੋਲਦੀਪ ਸਿੰਘ ਪਹਿਲੇ, ਅਮ੍ਰਿੰਤਪਾਲ ਸਿੰਘ ਦੂਜੇ ਅਤੇ ਹਰਸਿਮਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਕੁਇਜ ਮੁਕਾਬਲੇ ਵਿੱਚੋਂ ਟੀਮ ਆਈ. ਟੀ.ਈਲਾਇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। content writing ਵਿੱਚੋਂ ਰਿਚਾ ਆਦਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਾਵਰ ਪੁਆਇੰਟ presentation ਵਿੱਚੋਂ ਗੁਰਲੀਨ ਕੌਰ ਪਹਿਲੇ, ਜੈਸਮੀਨ ਕੌਰ ਦੂਜੇ ਅਤੇ ਹਰਸਿਮਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਆਈ ਟੀ ਕਲੱਬ ਦੇ ਪ੍ਰਤਿਨਿਧ ਪਾਰਸ ਗਾਂਧੀ ਅਤੇ ਨਿਤਿਨ ਦੁਆਰਾ ਨਿਭਾਈ ਗਈ। ਮੁੱਖ ਮਹਿਮਾਨ ਡਾ. ਬਲਦੇਵ ਸਿੰਘ ਢਿੱਲੋਂ ਦੁਆਰਾ ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਪ੍ਰੋ. ਦਮਨਜੀਤ ਕੌਰ, ਪ੍ਰੋ. ਮੋਨਿਕਾ, ਪ੍ਰੋ. ਮੁਸਕਾਨ ਅਗਰਵਾਲ,ਪ੍ਰੋ. ਗਗਨਦੀਪ ਕੌਰ ਅਤੇ ਪ੍ਰੋ. ਇੰਦਰਪ੍ਰੀਤ ਸਿੰਘ ਵੀ ਮੌਜੂਦ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...