ਖਾਲਸਾ ਕਾਲਜ ਕਪੂਰਥਲਾ 'ਚ ਪੀਸੀ ਅਸੈਂਬਲੀ ਐਂਡ ਟਰੱਬਲਸ਼ੂਟਿੰਗ ਵਿਸ਼ੇ ਤੇ ਕਰਵਾਈ ਵਰਕਸ਼ਾਪ
ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ ਵਿਖੇ ਅੱਜ ਪੀਸੀ ਅਸੈਂਬਲੀ ਐਂਡ ਟਰੱਬਲਸ਼ੂਟਿੰਗ ਵਿਸ਼ੇ ਤੇ ਬਹੁਤ ਹੀ ਪ੍ਰਭਾਵਸ਼ਾਲੀ ਵਰਕਸ਼ਾਪ ਕਰਵਾਈ ਗਈ।ਵਰਕਸ਼ਾਪ ਵਿਚ ਮੁੱਖ ਪ੍ਰਵੱਕਤਾ ਵਜੋਂ ਸ਼ਿਰਕਤ ਕਰਨ ਪੁਜੇ ਨਵੀਨ ਜੈਡਕਾ ਦਾ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਜੀ ਆਇਆਂ ਆਖਦਿਆਂ ਨਿਘਾ ਸਵਾਗਤ ਕੀਤਾ ਗਿਆ।। ਮੁੱਖ ਪ੍ਰਵੱਕਤਾ ਜੈਡਕਾ ਵੱਲੋਂ ਵਿਦਿਆਰਥੀਆਂ ਨੂੰ ਆਪਰੇਟਿੰਗ ਸਿਸਟਮ , ਵੱਖ - ਵੱਖ ਤਰ੍ਹਾਂ ਦੇ ਕੰਪਿਉਟਰ ਮੈਮਰੀਜ , ਪੀਸੀ ਅਸੈਂਬਲੀ ਸਿਸਟਮ , ਮਦਰਬੋਰਡ , ਸੀਪੀਯੂ ਤੇ ਇਸ ਤੋ ਇਲਾਵਾ ਕੰਪਿਊਟਰ ਵਿਚ ਅਉਣ ਵਾਲੀਆਂ ਤਕਨੀਕੀ ਖਰਾਬੀਆਂ ਤੇ ਉਨ੍ਹਾਂ ਦੇ ਹੱਲ , ਸੋਫਟਵੇਅਰ ਇਨਸਟਾਲੇਸ਼ਨ ਆਦਿ ਬਾਰੇ ਬਰੀਕੀਆਂ ਤੋ ਜਾਣੂ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਵੱਡਮੁੱਲਾ ਸਿਖਿਅਕ ਵਾਧਾ ਕੀਤਾ ਗਿਆ। ਅੱਜ ਦੀ ਕੰਪਿਊਟਰ ਸੰਬੰਧੀ ਲਗਾਈ ਗਈ ਵਰਕਸ਼ਾਪ ਦੋਰਾਨ ਹਾਜਰ ਵਿਦਿਆਰਥੀਆਂ ਵਲੋਂ ਮੁੱਖ ਪ੍ਰਵੱਕਤਾ ਨੂੰ ਦਰਪੇਸ਼ ਆਉਦੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਬਾਰੇ ਕਈ ਅਹਿਮ ਸਵਾਲ ਜਵਾਬ ਵੀ ਕੀਤੇ ਗਏ। ਵਰਕਸ਼ਾਪ ਦੇ ਆਖਰ ਵਿਚ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਜਸਪ੍ਰੀਤ ਕੌਰ ਖੈੜਾ ਨੇ ਮੁੱਖ ਪ੍ਰਵੱਕਤਾ ਜੈਡਕਾ ਜੀ ਦਾ ਆਪਦੇ ਕੀਮਤੀ ਸਮੇਂ ਵਿਚੋਂ ਕੁਝ ਪੱਲ੍ਹ ਕੱਢ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਦਿੱਤੀ ਵੱਡਮੁੱਲੀ ਜਾਣਕਾਰੀ ਲਈ ਆਪਦੇ ਕਾਲਜ ਪ੍ਰੰਬਧਕੀ ਕਮੇਟੀ , ਪ੍ਰਿੰਸੀਪਲ ਸਾਹਿਬ ਵਲੋਂ ਵਿਸ਼ੇਸ਼ ਧੰਨਵਾਦ ਕੀਤਾ।
No comments:
Post a Comment