Thursday 3 March 2022

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਾਈਬਰ ਜਾਗਰੂਕਤਾ ਦਿਵਸ ਸਬੰਧੀ ਕਰਵਾਇਆ ਗਿਆ ਸੈਮੀਨਾਰ।


 ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਾਈਬਰ ਜਾਗਰੂਕਤਾ ਦਿਵਸ ਸਬੰਧੀ ਕਰਵਾਇਆ ਗਿਆ ਸੈਮੀਨਾਰ।


ਮਨਿਸਟਰੀ ਆਫ ਹੋਮਜ਼ ਅਫੇਅਰਜ਼ ਦੀ ਸਕੀਮ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਦੇ ਅੰਤਰਗਤ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਸਾਈਬਰ ਜਾਗਰੂਕਤਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਰਿਸੋਰਸ ਪਰਸਨ ਵਜੋਂ ਅਤੇ ਕੰਪਿਊਟਰ ਵਿਭਾਗ ਦੇ ਪ੍ਰੋ. ਜਸਪ੍ਰੀਤ ਕੌਰ ਖੈੜਾ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਮੁੱਖ ਰਿਸੋਰਸ ਪਰਸਨ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਰਿਸੋਰਸ ਪਰਸਨ ਪ੍ਰੋ. ਜਸਪ੍ਰੀਤ ਕੌਰ ਖੈੜਾ ਦਾ ਸਮੂਹ ਸਟਾਫ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਡਾ. ਢਿੱਲੋਂ ਅਤੇ ਪ੍ਰੋ. ਖੈੜਾ ਨੇ ਡਾਟਾ ਸਕਿਓਰ, ਸਾਈਬਰ ਸਕਿਉਰਟੀ, ਇਨਫੋਰਮੇਸ਼ਨ ਸਕਿਓਰਟੀ, ਸਾਈਬਰ ਕ੍ਰਾਈਮ, ਓ.ਐਸ.ਐੱਲ ਅਤੇ ਸੀ.ਆਈ.ਏ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਆਨਲਾਈਨ ਜਾਲਸਾਜ਼ੀਆਂ ਤੋਂ ਸੁਰੱਖਿਅਤ ਰਹਿਣ ਦੇ ਢੰਗਾਂ ਅਤੇ ਲੋੜ ਪੈਣ ਉੱਤੇ ਸਹਾਇਤਾ ਲਈ ਬਣੇ ਕਾਨੂੰਨਾਂ ਤੇ  ਵੱਖ-ਵੱਖ ਤਰ੍ਹਾਂ ਦੇ ਸਾਈਬਰ ਸਕੈਮਜ਼, ਸਾਈਬਰ ਥਰੈਟਸ, ਸਾਈਬਰ ਅਟੈਕਸ ਤੇ ਸਾਈਬਰ ਸਕਿਉਰਟੀ ਟੂਲਜ਼ ਬਾਰੇ ਵੀ ਜਾਣਕਾਰੀ ਦਿੱਤੀ। ਅੰਤ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਸਵਾਲ-ਜਵਾਬ ਵੀ ਕੀਤੇ, ਜਿਨ੍ਹਾਂ ਦਾ ਜਵਾਬ ਰਿਸੋਰਸ ਪਰਸਨਸ ਨੇ ਤਸੱਲੀ ਬਖਸ਼ ਦਿੱਤੇ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ''ਸਵੀਪ ਗਤੀਵਿਧੀਆਂ'' ਅਧੀਨ ਵੋਟ ਦੇ ਅਧਿਕਾਰ ਦੀ ਵਰਤੋਂ ਸਮਝ...