Wednesday, 2 March 2022

"ਆਸ਼ਾਵਾਦੀ ਸੋਚ" - By Prof Gagandeep Kaur Sahi

 "ਆਸ਼ਾਵਾਦੀ ਸੋਚ"

ਆਸ ਰੱਖੀ ਮਨਾਂ ਬਣ ਕੇ ਆਸ਼ਾਵਾਦੀ,
ਕੁਝ ਨਹੀਂ ਮਿਲਣਾ ਹੋ ਕੇ ਨਿਰਾਸ਼ਾਵਾਦੀ।
ਇਹ ਦੁਨੀਆਂ ਜਦ ਰੰਗ ਵਟਾਉ,
ਕਲਯੁੱਗ ਦੀ ਥਾਂ ਸਤਯੁੱਗ ਫਿਰ ਆਉ।
ਗਰੀਬ ਨੇ ਵੀ ਫਿਰ ਸੁੱਖ ਨਾਲ ਸੌਣਾ,
ਬੱਚਾ ਕੋਈ ਨਾ ਭੁੱਖ ਨਾਲ ਰੋਣਾ।
ਉੱਚਾ ਨੀਵਾਂ ਇੱਕ ਸਮਾਨ,
ਮਿਲੂਗਾ ਸਭ ਨੂੰ ਇਹ ਵਰਦਾਨ।
ਵਿੱਦਿਆ ਦਾ ਅਸਲੀ ਚਾਨਣ ਜਦ ਹੋਊ,
ਹਰ ਕੋਈ ਪਾਪ ਨੂੰ ਪੁੰਨ ਨਾਲ ਧੋਊ।
ਅੰਧ ਵਿਸ਼ਵਾਸਾਂ ਦੀ ਹੋਣੀ ਏ ਸਖ਼ਤ ਮਨਾਹੀ,
ਚਾਲ ਸਮੇਂ ਦੀ ਜਦ ਬਦਲਣ ਤੇ ਆੲੀ।
ਸੱਚਾਈ ਨੇ ਜਦ ਲਾਇਆ ਪਹਿਰਾ,
ਰੰਗ ਸਭ ਤੇ ਚੜ੍ਹਨਾ ਹੈ ਫਿਰ ਗਹਿਰਾ।
ਦੁਨੀਆਂ ਫਿਰ ਲੱਗਣੀ ਹੈ ਚੰਗੀ,
ਅਸਮਾਨੀ ਰੰਗ ਜਦ ਭਰਿਆ ਸਤਰੰਗੀ।

(Gagandeep Kaur Sahi)
Assistant professor
Lyallpur khalsa college, Kapurthala 

No comments:

Post a Comment

Blog shared by Mr. Manmohan Kumar(Asst. Prof. in Commerce)

  Start-up Culture and Youth Entrepreneurship in India: A New Era of Innovation   India is experiencing a remarkable entrepreneurial rev...