Thursday, 28 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸਫ਼ਲ ਹਾਰਡਵੇਅਰ ਵਰਕਸ਼ਾਪ ਦਾ ਆਯੋਜਨ |


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ  ਹਾਰਡਵੇਅਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਕੰਪਿਊਟਰ ਸਾਇੰਸ ਵਿਭਾਗ ਵੱਲੋਂ  ਵਿਦਿਆਰਥੀਆਂ ਨੂੰ ਹਾਰਡਵੇਅਰ ਡਿਜ਼ਾਈਨ ਦੀ ਦੁਨੀਆ ਵਿੱਚ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਲਈ ਲਗਾਈ ਗਈ। ਇਸ ਵਰਕਸ਼ਾਪ ਨੇ ਵਿਦਿਆਰਥੀਆਂ ਵਿੱਚ ਹਾਰਡਵੇਅਰ ਨਾਲ ਸਬੰਧਤ ਵਿਸ਼ਿਆਂ ਵਿੱਚ ਵੱਧ ਰਹੀ ਰੁਚੀ ਨੂੰ ਦਰਸਾਉਂਦੇ ਹੋਏ ਵੱਖ-ਵੱਖ ਅਕਾਦਮਿਕ ਪਿਛੋਕੜਾਂ ਦੇ ਭਾਗੀਦਾਰਾਂ ਦੇ ਇੱਕ ਵੰਨ-ਸੁਵੰਨੇ ਸਮੂਹ ਨੂੰ ਆਕਰਸ਼ਿਤ ਕੀਤਾ। ਇਸ ਵਰਕਸ਼ਾਪ ਵਿੱਚ ਇੰਜੀਨੀਅਰ ਰਾਜਵਿੰਦਰ ਸਿੰਘ ( ਸੀਨੀਅਰ ਪ੍ਰੋਫ਼ੈਸਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ) ਨੇ ਡਿਜੀਟਲ ਯੁੱਗ ਵਿੱਚ ਹਾਰਡਵੇਅਰ ਨਿਪੁੰਨਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਸ ਡੋਮੇਨ ਵਿੱਚ ਉਪਲੱਬਧ ਵਿਸ਼ਾਲ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ।‌ ਉਨ੍ਹਾਂ ਨੇ ਹਾਰਡਵੇਅਰ ਕੰਪੋਨੈਂਟਸ ਦੀਆਂ ਮੂਲ ਗੱਲਾਂ, ਸਰਕਟ ਡਿਜ਼ਾਈਨ ਅਤੇ ਪ੍ਰੋਟੋਟਾਈਪਿੰਗ, ਹਾਰਡਵੇਅਰ ਟ੍ਰਬਲਸ਼ੂਟਿੰਗ ਤਕਨੀਕਾਂ, ਹਾਰਡਵੇਅਰ ਤਕਨਾਲੋਜੀ ਵਿੱਚ ਉੱਭਰ ਰਹੇ ਰੁਝਾਨ ਅਤੇ ਵਰਕਸ਼ਾਪ ਵਿੱਚ ਨਵੀਨਤਾਕਾਰੀ ਹਾਰਡਵੇਅਰ ਪ੍ਰੋਜੈਕਟਾਂ ਦੇ ਲਾਈਵ ਪ੍ਰਦਰਸ਼ਨਾਂ ਨੂੰ ਵੀ ਪ੍ਰਦਰਸ਼ਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ .ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ  ਨਵੀਨਤਾ ਅਤੇ ਅਨੁਭਵੀ ਸਿੱਖਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਕਾਮਯਾਬ ਹੋਣ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਸਸ਼ਕਤ ਕਰਨ ਲਈ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਦਾ ਆਯੋਜਨ  ਜ਼ਾਰੀ ਰਹੇਗਾ। ਇਸ ਮੌਕੇ ਪ੍ਰੋ .ਮਨਜਿੰਦਰ ਸਿੰਘ ਜੌਹਲ, ਪ੍ਰੋ. ਦਮਨਜੀਤ ਕੌਰ, ਪ੍ਰੋ. ਮੋਨਿਕਾ ਘਾਰੂ ਅਤੇ ਪ੍ਰੋ. ਇੰਦਰਪ੍ਰੀਤ ਸਿੰਘ ਵੀ ਹਾਜ਼ਰ ਸਨ।

Saturday, 23 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਰਵਾਇਆ ਗਿਆ ਪ੍ਰਭਾਵਸ਼ਾਲੀ ਲੈਕਚਰ।

 


 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇਕ ਪ੍ਰਭਾਵਸ਼ਾਲੀ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਮਾਈਕ੍ਰੋਸਾਫਟ ਕਾਰਪੋਰੇਸ਼ਨ ਜੋ ਕਿ ਇੱਕ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਹੈ (ਜਿਸਦਾ ਮੁੱਖ ਦਫਤਰ ਰੈੱਡਮੰਡ, ਵਾਸ਼ਿੰਗਟਨ, ਅਮਰੀਕਾ ਵਿੱਚ ਹੈ) ਦੇ Engineering Leader-Microsoft Teams ਇੰਜੀਨੀਅਰ ਮਧੂ ਸੂਦਨ ਵਿਸ਼ੇਸ਼ ਤੌਰ 'ਤੇ ਅਮਰੀਕਾ (USA) ਤੋਂ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਮਿਸਟਰ ਮਧੂ ਸੂਦਨ ਨੂੰ ਜੀ ਆਇਆ ਆਖਿਆ। ਪ੍ਰਿੰਸੀਪਲ ਡਾ. ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਬਾਰੇ ਬੋਲਦਿਆਂ ਕਿਹਾ ਕਿ ਮਿਸਟਰ ਮਧੂ ਸੂਦਨ ਇੱਕ ਜਾਣੇ- ਪਛਾਣੇ ਕੰਪਿਊਟਰ ਵਿਗਿਆਨੀ ਹਨ, ਖਾਸ ਤੌਰ 'ਤੇ ਸਿਧਾਂਤਕ ਕੰਪਿਊਟਰ ਵਿਗਿਆਨ, ਜਿਸ ਵਿੱਚ ਕੰਪਿਊਟੇਸ਼ਨਲ ਜਟਿਲਤਾ ਸਿਧਾਂਤ, ਕੋਡਿੰਗ ਥਿਊਰੀ, ਅਤੇ ਐਲਗੋਰਿਦਮ ਸ਼ਾਮਲ ਹਨ, ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਆਪਣੇ ਕੰਮ ਲਈ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਮਿਲੇ ਹਨ, ਜਿਸ ਵਿੱਚ ਗੋਡੇਲ ਇਨਾਮ ਅਤੇ ਨੇਵਾਨਲੀਨਾ ਇਨਾਮ ਸ਼ਾਮਲ ਹਨ ਅਤੇ ਦੁਨੀਆਂ ਦੀਆਂ ਟੌਪ ਯੂਨੀਵਰਸਿਟੀਆਂ ਵਿੱਚ ਬਤੌਰ ਰਿਸੋਰਸ ਪਰਸਨ ਉਹਨਾਂ ਨੇ ਵਿਸ਼ੇਸ਼ ਲੈਕਚਰ ਦਿੱਤੇ ਹਨ। ਮੁੱਖ ਰਿਸੋਰਸ ਪਰਸਨ ਇੰਜੀਨੀਅਰ ਮਧੂ ਸੂਦਨ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ Microsoft ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿਕਸਿਤ ਕੀਤੀ ਹੈ। ਮਾਈਕ੍ਰੋਸਾੱਫਟ ਦੇ ਕੁਝ ਸਭ ਤੋਂ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਉਤਪਾਦਾਂ ਵਿੱਚ ਸ਼ਾਮਲ ਹਨ: ਵਿੰਡੋਜ਼ ਓਪਰੇਟਿੰਗ ਸਿਸਟਮ, ਮਾਈਕ੍ਰੋਸਾਫਟ ਆਫਿਸ ਸੂਟ, ਮਾਈਕ੍ਰੋਸਾਫਟ ਅਜ਼ੂਰ, ਮਾਈਕ੍ਰੋਸਾਫਟ ਟੀਮ, ਮਾਈਕ੍ਰੋਸਾਫਟ ਐਜ ਆਦਿ। Microsoft Teams ਇੱਕ ਸਹਿਯੋਗੀ ਪਲੇਟਫਾਰਮ ਹੈ ਜੋ Microsoft ਦੁਆਰਾ ਵਿਕਸਤ ਕੀਤਾ ਗਿਆ ਹੈ, ਇਹ ਇੱਕ ਏਕੀਕ੍ਰਿਤ ਸੰਚਾਰ ਅਤੇ ਸਹਿਯੋਗ ਪਲੇਟਫਾਰਮ ਪ੍ਰਦਾਨ ਕਰਦਾ ਹੈ ਜੋ ਕੰਮ ਵਾਲੀ ਥਾਂ 'ਤੇ ਚੈਟ, ਵੀਡੀਓ ਮੀਟਿੰਗਾਂ, ਫਾਈਲ ਸਟੋਰੇਜ ਅਤੇ ਐਪਲੀਕੇਸ਼ਨ ਏਕੀਕਰਣ ਨੂੰ ਜੋੜਦਾ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ ਮਾਈਕ੍ਰੋਸਾਫਟ ਦੁਆਰਾ ਵਿਕਸਤ ਅਤੇ ਮਾਰਕੀਟਿੰਗ ਕੀਤੇ ਗ੍ਰਾਫਿਕਲ ਇੰਟਰਫੇਸ ਓਪਰੇਟਿੰਗ ਸਿਸਟਮਾਂ ਦੀ ਇੱਕ ਲੜੀ ਹੈ। ਇਹ ਵਿਸ਼ਵ ਪੱਧਰ 'ਤੇ ਨਿੱਜੀ ਕੰਪਿਊਟਰਾਂ ਲਈ ਸਭ ਤੋਂ ਵੱਧ ਵਰਤੇ ਜਾਣ ਵਾਲੇ ਓਪਰੇਟਿੰਗ ਸਿਸਟਮਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਉਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਦੱਸਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੈਲਥਕੇਅਰ, ਵਿੱਤ ਅਤੇ ਆਵਾਜਾਈ ਵਿੱਚ ਫੈਸਲੇ ਲੈਣ ਅਤੇ ਆਟੋਮੈਟਿਕ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਰਹੀ ਹੈ। Internet of Things (IoT) ਦੀ ਵਰਤੋਂ ਨਿਰਮਾਣ, ਲੌਜਿਸਟਿਕਸ ਅਤੇ ਖੇਤੀਬਾੜੀ ਵਿੱਚ ਪ੍ਰਕਿਰਿਆਵਾਂ ਦੀ ਨਿਗਰਾਨੀ ਅਤੇ ਨਿਯੰਤਰਣ ਅਤੇ ਸਰੋਤਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਲਈ ਕੀਤੀ ਜਾ ਰਹੀ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਦਮਨਜੀਤ ਕੌਰ ਮੁਖੀ ਕੰਪਿਊਟਰ ਸਾਇੰਸ ਵਿਭਾਗ ਨੇ ਬਾਖ਼ੂਬੀ ਨਿਭਾਈ। ਇਸ ਲੈਕਚਰ  ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਮੁੱਖ ਰਿਸੋਰਸ ਪਰਸਨ ਨਾਲ ਸਵਾਲ ਜਵਾਬ ਵੀ ਕੀਤੇ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਮੋਨਿਕਾ ਘਾਰੂ ਨੇ ਮਿਸਟਰ ਮਧੂ ਸੂਦਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।

Friday, 22 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਭਗਤ ਸਿੰਘ ਦੀ ਸ਼ਹਾਦਤ ਦੀ ਯਾਦ ਵਿੱਚ ਮਨਾਇਆ ਗਿਆ ਸ਼ਹੀਦੀ ਦਿਵਸ।

 

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ   ਦੀ ਸ਼ਹਾਦਤ ਦੀ ਯਾਦ ਵਿੱਚ 23 ਮਾਰਚ ਨੂੰ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਕਾਲਜ ਦੇ  ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ, ਫ਼ਲਸਫ਼ੇ ਅਤੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਮਹਾਨ ਕ੍ਰਾਂਤੀਕਾਰੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਨੌਜਵਾਨ ਪੀੜ੍ਹੀ ਤੇ ਉਨ੍ਹਾਂ ਦੇ ਪ੍ਰਭਾਵ ਤੇ ਚਾਨਣਾ ਪਾਉਦਿਆਂ ਉਨ੍ਹਾਂ ਕਿਹਾ ਕਿ  ਸ਼ਹੀਦ ਭਗਤ ਸਿੰਘ ਨੇ ਆਪਣੇ ਦੇਸ਼ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਤਾਂ ਜੋ ਉਨ੍ਹਾਂ ਦੇ ਦੇਸ਼ ਵਾਸੀ ਸ਼ਾਂਤੀਪੂਰਨ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ  ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬਾਅਦ ਵਿੱਚ ਸਮੂਹ ਸਟਾਫ਼ ਨੇ ਵੀ ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ  ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਪਰਵਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Wednesday, 20 March 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵਰਕਸ਼ਾਪ ਲਗਾਈ।

 


ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ''ਸਵੀਪ ਗਤੀਵਿਧੀਆਂ'' ਅਧੀਨ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਅਤੇ ਵਿਦਿਆਰਥੀਆ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ। ਵਰਕਸ਼ਾਪ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਵਿਦਿਆਰਥੀ, ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ ਤੇ ਆਪਣੀ ਵੋਟ ਜ਼ਰੂਰ ਬਣਵਾਉਣ ਕਿਉਂਕਿ ਭਵਿੱਖ ਵਿਚ ਨੌਜਵਾਨ ਹੀ ਹਨ ਜੋ ਦੇਸ਼ ਦੇ ਲੋਕਤੰਤਰ ਨੂੰ ਬਰਕਰਾਰ ਰੱਖ ਸਕਦੇ ਹਨ। ਉਨ੍ਹਾਂ  ਵੋਟਾਂ ਦੀ ਪੋਲਿੰਗ ਦੇ ਆਂਕੜਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਵੋਟ ਪੋਲਿੰਗ ਵੱਧ ਹੈ। ਇਸ ਲਈ ਨਾਗਰਿਕ ਹੋਣ ਦੇ ਨਾਤੇ ਹਰ ਇੱਕ ਵਿਅਕਤੀ ਦਾ ਨਿੱਜੀ ਫਰਜ਼ ਬਣਦਾ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ।  ਸਵੀਪ ਨੋਡਲ ਅਫ਼ਸਰ ਮੈਡਮ ਸੁਨੀਤਾ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ। ਅੰਤ ਵਿੱਚ ਕਾਲਜ ਦੇ ਸਵੀਪ ਗਤੀਵਿਧੀਆਂ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਸਾਨੂੰ ਧਰਮ ,ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ  ਜਿਹੜੇ ਵਿਦਿਆਰਥੀ 18 ਸਾਲ ਤੋਂ ਉੱਪਰ ਹਨ, ਉਹ ਆਪਣੀ ਵੋਟ ਆਨਲਾਈਨ ਵੀ ਬਣਵਾ ਸਕਦੇ ਹਨ । ਉਨ੍ਹਾਂ ਅੰਤ ਵਿੱਚ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ  ਕੀਤਾ । ਇਸ ਦੌਰਾਨ ਵੋਟਾਂ ਦੀ ਮਹੱਤਤਾ ਸਬੰਧੀ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪਹਿਲਾ ਸਥਾਨ ਬੀ.ਐਸ.ਸੀ. ਦੂਜੇ ਸਮੈਸਟਰ ਦੀ ਵਿਦਿਆਰਥਣ ਚੰਚਲ ਸ਼ਰਮਾ ਨੇ, ਦੂਸਰਾ ਸਥਾਨ ਨਿਹਾਰਿਕਾ ਗਿੱਲ ਨੇ ਅਤੇ ਤੀਸਰਾ ਸਥਾਨ ਬੀ.ਐਸ.ਸੀ. ਛੇਵੇਂ ਸਮੈਸਟਰ ਦੀ ਵਿਦਿਆਰਥਣ ਕੀਰਤੀ ਨੇ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ , ਮੈਡਮ ਸੁਨੀਤਾ ਸਿੰਘ ਅਤੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਨਮਾਨਿਤ ਵੀ ਕੀਤਾ।

Monday, 18 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਵਿਸ਼ੇ 'ਤੇ ਕਰਵਾਇਆ ਵਿਸ਼ੇਸ਼ ਲੈਕਚਰ।

 


 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਵਿਸ਼ੇ  ਤੇ  ਇਕ ਵਿਸ਼ੇਸ਼ ਲੈਕਚਰ ਕਰਵਾਇਆ। ਜਿਸ ਵਿੱਚ  ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਕੂਲ ਆਫ਼ ਇਨਫੋਰਮੇਸ਼ਨ ਟੈਕਨੋਲਜੀ ਦੇ  ਡਾਇਰੈਕਟਰ ਅਤੇ ਪ੍ਰੋਫ਼ੈਸਰ ਡਾ. ਓ.ਪੀ.  ਗੁਪਤਾ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਖ਼ੂਬਸੂਰਤ ਫੁੱਲਾਂ ਦਾ ਗੁਲਦਸਤਾ ਦੇ ਕੇ ਡਾ. ਓ.ਪੀ. ਗੁਪਤਾ ਨੂੰ ਜੀ ਆਇਆ ਆਖਿਆ। ਡਾ. ਓ.ਪੀ. ਗੁਪਤਾ ਨੇ  ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਜ਼ੀਟਲ ਇਲੈਕਟ੍ਰਾਨਿਕ ਸਰਕਟ ਦੋ ਤਰਕ ਪੱਧਰਾਂ ਦੇ ਵੋਲਟੇਜਾਂ ਨਾਲ ਕੰਮ ਕਰਦੇ ਹਨ, ਜਿਵੇਂ ਕਿ ਲੌਜਿਕ ਲੋਅ ਅਤੇ ਲੌਜਿਕ ਹਾਈ। ਲੌਜਿਕ ਲੋਅ ਨਾਲ ਸੰਬੰਧਿਤ ਵੋਲਟੇਜ ਦੀ ਰੇਂਜ ਨੂੰ '0' ਨਾਲ ਦਰਸਾਇਆ ਗਿਆ ਹੈ। ਇਸੇ ਤਰ੍ਹਾਂ, ਲੌਜਿਕ ਹਾਈ ਨਾਲ ਸੰਬੰਧਿਤ ਵੋਲਟੇਜਾਂ ਦੀ ਰੇਂਜ ਨੂੰ '1' ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਇੱਕ ਵਿਆਪਕ ਖੇਤਰ ਹੈ, ਜੋ ਕਿ ਮਸ਼ੀਨਾਂ ਅਤੇ ਕੰਪਿਊਟਰਾਂ ਨੂੰ ਬਣਾਉਣ ਲਈ ਤਕਨੀਕਾਂ ਦੀ ਵਰਤੋਂ ਨੂੰ ਦਰਸਾਉਂਦੀ ਹੈ, ਜੋ ਮਨੁੱਖੀ ਬੁੱਧੀ ਨਾਲ ਜੁੜੇ ਬੋਧਾਤਮਕ ਕਾਰਜਾਂ ਦੀ ਨਕਲ ਕਰਨ ਦੀ ਸਮਰੱਥਾ ਰੱਖਦੇ ਹਨ, ਜਿਵੇਂ ਕਿ ਬੋਲਣ ਜਾਂ ਲਿਖਤੀ ਭਾਸ਼ਾ ਨੂੰ ਦੇਖਣ, ਸਮਝਣ ਅਤੇ ਜਵਾਬ ਦੇਣ ਦੇ ਯੋਗ ਹੋਣਾ, ਵਿਸ਼ਲੇਸ਼ਣ ਕਰਨਾ, ਡਾਟਾ ਅਤੇ ਹੋਰ ਬਹੁਤ ਕੁਝ। ਮਸ਼ੀਨ ਲਰਨਿੰਗ ਵੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਇੱਕ ਐਪਲੀਕੇਸ਼ਨ ਹੈ, ਜੋ ਮਸ਼ੀਨਾਂ ਨੂੰ ਡਾਟਾ ਤੋਂ ਗਿਆਨ ਕੱਢਣ ਅਤੇ ਇਸ ਤੋਂ ਖੁਦਮੁਖਤਿਆਰੀ ਨਾਲ ਸਿੱਖਣ ਦੀ ਆਗਿਆ ਦਿੰਦੀ ਹੈ। ਮਸ਼ੀਨ ਲਰਨਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਾਰਗ ਹੈ। AI ਦੀ ਇਹ ਉਪ-ਸ਼੍ਰੇਣੀ ਸਵੈਚਲਿਤ ਤੌਰ 'ਤੇ ਸੂਝ-ਬੂਝ ਸਿੱਖਣ ਅਤੇ ਡਾਟਾ ਤੋਂ ਪੈਟਰਨਾਂ ਦੀ ਪਛਾਣ ਕਰਨ ਲਈ ਐਲਗੋਰਿਦਮ ਦੀ ਵਰਤੋਂ ਕਰਦੀ ਹੈ। ਮਸ਼ੀਨ ਲਰਨਿੰਗ ਦਾ ਅਧਿਐਨ ਕਰਨ ਅਤੇ ਪ੍ਰਯੋਗ ਕਰਨ ਦੁਆਰਾ, ਪ੍ਰੋਗਰਾਮਰ ਇਸ ਗੱਲ ਦੀ ਸੀਮਾ ਦੀ ਜਾਂਚ ਕਰਦੇ ਹਨ ਕਿ ਉਹ ਕੰਪਿਊਟਰ ਸਿਸਟਮ ਦੀ ਧਾਰਨਾ, ਬੋਧ ਅਤੇ ਕਿਰਿਆ ਵਿੱਚ ਕਿੰਨਾ ਸੁਧਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 

ਡਾਟਾ ਸਾਇੰਸ, ਗਣਿਤ ਅਤੇ ਅੰਕੜੇ, ਵਿਸ਼ੇਸ਼ ਪ੍ਰੋਗਰਾਮਿੰਗ, ਉੱਨਤ ਵਿਸ਼ਲੇਸ਼ਣ, ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ ਨੂੰ ਕਿਸੇ ਸੰਸਥਾ ਦੇ ਡਾਟਾ ਵਿੱਚ ਛੁਪੀਆਂ ਕਾਰਵਾਈ ਯੋਗ ਸੂਝਾਂ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਵਿਸ਼ਾ-ਵਸਤੂ ਮੁਹਾਰਤ ਦੇ ਨਾਲ ਜੋੜਦਾ ਹੈ। ਇਹਨਾਂ ਸੂਝਾਂ ਦੀ ਵਰਤੋਂ ਫੈਸਲੇ ਲੈਣ ਅਤੇ ਰਣਨੀਤਕ ਯੋਜਨਾਬੰਦੀ ਲਈ ਮਾਰਗਦਰਸ਼ਨ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਦਮਨਜੀਤ ਕੌਰ ਨੇ ਬਾਖ਼ੂਬੀ ਨਿਭਾਈ। ਇਸ  ਲੈਕਚਰ  ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਮੁੱਖ ਰਿਸੋਰਸ  ਪਰਸਨ ਨਾਲ ਸਵਾਲ ਜਵਾਬ ਵੀ ਕੀਤੇ। ਅੰਤ ਵਿੱਚ ਪ੍ਰਿੰਸੀਪਲ ਡਾ. ਢਿੱਲੋ, ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਮੋਨਿਕਾ ਘਾਰੂ ਨੇ ਡਾ. ਓ. ਪੀ.  ਗੁਪਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।

Thursday, 14 March 2024

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ|


ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਪੋਰਟਸ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ, ਜਿਸ ਵਿਚ ਕਾਲਜ  ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਪੋਰਟਸ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫ਼ਸਰ ਸ. ਲਵਜੀਤ ਸਿੰਘ, ਵਿਸ਼ੇਸ਼ ਮਹਿਮਾਨ    ਅੰਤਰਰਾਸ਼ਟਰੀ  ਖਿਡਾਰਨ ਮੀਨਾ ਕੁਮਾਰੀ ਪਵਾਰ ਇੰਸਪੈਕਟਰ ਪੰਜਾਬ ਪੁਲਿਸ  ਤੇ ਪ੍ਰਿੰਸੀਪਲ ਡਾ .ਬਲਦੇਵ ਸਿੰਘ ਢਿੱਲੋ  ਨੇ ਸਾਂਝੇ ਤੌਰ 'ਤੇ ਕੀਤਾ।ਖੇਡਾਂ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਇੰਚਾਰਜ ਪ੍ਰੋ. ਪਰਵਿੰਦਰ ਕੌਰ ਨੇ ਖੇਡਾਂ ਦੇ ਨਿਯਮਾਂ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਸ਼ੁਰੂਆਤ ਵਿੱਚ ਸਹੁੰ  ਚੁੱਕੀ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਹਰ ਰੋਜ਼ ਤੀਹ ਮਿੰਟ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ।  ਮਾਰਚ ਪਾਸ ਤੋਂ ਬਾਅਦ ਕਾਲਜ ਦੇ ਲੜਕਿਆਂ ਨੇ 100 ਮੀਟਰ ਰੇਸ,200 ਮੀਟਰ ਰੇਸ,800 ਮੀਟਰ ਰੇਸ,400 ਮੀਟਰ ਰਿਲੇਅ ਰੇਸ, ਸੈਕ ਰੇਸ, ਰੱਸਾ ਕੱਸੀ, ਲੌਂਗ ਜੰਪ, ਜੈਵਲਿਨ ਥ੍ਰੋ,ਡਿਸਕਸ ਥ੍ਰੋ, ਸ਼ਾਟ ਪੁੱਟ ਵਿੱਚ ਭਾਗ ਲਿਆ ਅਤੇ ਲੜਕੀਆਂ ਨੇ  100 ਮੀਟਰ ਰੇਸ,200 ਮੀਟਰ ਰੇਸ,400 ਮੀਟਰ ਰਿਲੇਅ ਰੇਸ, ਸੈਕ ਰੇਸ, ਸਪੂਨ ਰੇਸ, ਥ੍ਰੀ ਲੈਗਜ਼, ਰੱਸਾ ਕੱਸੀ, ਲੌਂਗ ਜੰਪ, ਜੈਵਲਿਨ ਥ੍ਰੋ,ਡਿਸਕਸ ਥ੍ਰੋ, ਸ਼ਾਟ ਪੁੱਟ ਵਿੱਚ ਭਾਗ ਲਿਆ।  ਇਸ ਦੌਰਾਨ ਕਾਲਜ ਦੇ ਅਧਿਆਪਕਾਂ ਨੇ ਵੀ ਇਨ੍ਹਾਂ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।  ਖੇਡਾਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ  ਜ਼ਿਲ੍ਹਾ ਖੇਡ ਅਫ਼ਸਰ ਸ. ਲਵਜੀਤ ਸਿੰਘ, ਵਿਸ਼ੇਸ਼ ਮਹਿਮਾਨ    ਅੰਤਰਰਾਸ਼ਟਰੀ  ਖਿਡਾਰਨ ਮੀਨਾ ਕੁਮਾਰੀ ਪਵਾਰ ਇੰਸਪੈਕਟਰ ਪੰਜਾਬ ਪੁਲਿਸ, ਪ੍ਰਿੰਸੀਪਲ ਡਾ .ਬਲਦੇਵ ਸਿੰਘ ਢਿੱਲੋ ਅਤੇ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਅਨੁਜ ਆਨੰਦ ਨੇ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ । ਇਸ ਮੌਕੇ ਮੁੱਖ ਮਹਿਮਾਨ  ਜ਼ਿਲ੍ਹਾ ਖੇਡ ਅਫ਼ਸਰ ਸ. ਲਵਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਖੇਡਾਂ ਬੱਚਿਆਂ ਦੇ ਸਰੀਰਕ, ਬੌਧਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਵਿਦਿਆਰਥੀਆਂ ਦੀ  ਖੇਡਾਂ ਵਿੱਚ ਹਿੱਸਾ ਲੈਣ ਦੀ ਦਿਲਚਸਪੀ ਵਧਦੀ ਹੈ।ਵਿਸ਼ੇਸ਼ ਮਹਿਮਾਨ  ਇੰਸਪੈਕਟਰ ਅਤੇ  ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਮੀਨਾ ਕੁਮਾਰੀ ਪਵਾਰ ਨੇ ਹੋਣਹਾਰ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ  ਕਿਹਾ ਕਿ  ਖੇਡਾਂ ਸਾਡੇ ਸਰੀਰ ਅਤੇ ਮਨ ਨੂੰ ਤੰਦਰੁਸਤੀ ਅਤੇ ਤਾਜ਼ਗੀ ਦਿੰਦੀਆਂ ਹਨ ਸਾਨੂੰ ਹਾਰ, ਜਿੱਤ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਖੇਡਾਂ ਵਿਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਵਿਚ ਸੈਲਫ਼ ਕਾਨਫੀਡੈਂਸ ਵੀ ਪੈਦਾ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ  ਪ੍ਰੇਰਨਾਦਾਇਕ ਭਾਸ਼ਣ ਵੀ ਦਿੱਤਾ | ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਅਤੀ ਜ਼ਰੂਰੀ ਹਨ। ਖੇਡਾਂ ਜਿੱਥੇ ਸਾਨੂੰ  ਅਨੁਸ਼ਾਸਨ ਸਿਖਾਉਂਦੀਆਂ ਹਨ, ਉੱਥੇ ਅੱਗੇ ਵਧਣ ਲਈ  ਖੇਡਾਂ ਤੋਂ ਪ੍ਰੇਰਨਾ ਵੀ ਮਿਲਦੀ ਹੈ। ਉਨ੍ਹਾਂ  ਕਿਹਾ ਕਿ ਖੇਡਾਂ ਇੱਕ ਪ੍ਰਮਾਣਿਕ ਮਾਧਿਅਮ ਹਨ, ਜੋ ਸਾਡੇ ਨੌਜ਼ਵਾਨਾਂ ਨੂੰ ਸਹੀ ਸੇਧ ਦੇ ਸਕਦੀਆਂ ਹਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਸਾਰਥਕ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਕਾਲਜ ਦੇ ਸਾਰੇ  ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਹਨਾਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਅੰਤ ਵਿੱਚ ਕਿਹਾ ਕਿ ਕਾਲਜ  ਵਿਚ ਅਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਅੱਗੇ ਲਿਆਇਆ ਜਾ ਸਕੇ। ਇਸ ਮੌਕੇ ਬੀ ਸੀ ਏ ਚੌਥੇ ਸਮੈਸਟਰ ਦੀ ਵਿਦਿਆਰਥਣ ਪਲਕ ਨੂੰ ਵੱਖ ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ 'ਤੇ ਬੈਸਟ ਐਥਲੀਟ ਲੜਕੀਆਂ ਵਿੱਚੋਂ ਅਤੇ ਗਗਨਦੀਪ ਸਿੰਘ ਨੂੰ  ਬੈਸਟ ਐਥਲੀਟ ਲੜਕਿਆਂ ਵਿੱਚੋਂ ਚੁਣਿਆ ਗਿਆ। ਇਸ ਸਪੋਰਟਸ ਮੀਟ ਵਿੱਚ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਇੰਦਰਪ੍ਰੀਤ ਸਿੰਘ,ਪ੍ਰੋ. ਪਰਵਿੰਦਰ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਦਮਨਜੀਤ ਕੌਰ, ਪ੍ਰੋ. ਮੋਨਿਕਾ ਘਾਰੂ, ਪ੍ਰੋ. ਬਲਜੀਤ ਕੌਰ, ਪ੍ਰੋ. ਵਰਿੰਦਰ ਕੌਰ, ਡਾ. ਸੰਦੀਪ ਕੌਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਡੀਨ ਸਪੋਰਟਸ ਪ੍ਰੋ. ਮਨਜਿੰਦਰ ਸਿੰਘ ਜੌਹਲ   ਵਲੋਂ ਸਲਾਨਾ ਸਪੋਰਟਸ ਮੀਟ ਦੀ ਸਫ਼ਲਤਾ ਲਈ ਸਮੂਹ ਖਿਡਾਰੀਆਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਸਪੋਰਟਸ ਮੀਟ ਦੌਰਾਨ ਫੁੱਟਬਾਲ ਕੋਚ ਸ. ਲਖਵੀਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਈ ਦੇ ਸਰੀਰਕ ਸਿੱਖਿਆ ਅਧਿਆਪਕ ਹਰਪ੍ਰੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਕਲਾਂ ਦੇ ਸਰੀਰਕ  ਸਿੱਖਿਆ ਅਧਿਆਪਕ  ਜਗਦੀਪ ਸਿੰਘ ਨੇ ਵੀ ਆਪਣੀਆਂ  ਸੇਵਾਵਾਂ ਦਿੱਤੀਆਂ।

Monday, 11 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਏ ਲੇਖ ਮੁਕਾਬਲੇ।

 


ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ  ਵਿਖੇ ਕਾਮਰਸ ਵਿਭਾਗ ਦੁਆਰਾ ਇੰਮਰਜਿੰਗ ਟਰੇਂਡਸ ਇੰਨ ਕਾਮਰਸ ਵਿਸ਼ੇ ਉੱਪਰ ਲੇਖ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਕਾਮਰਸ ਵਿਭਾਗ ਦੇ 80 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।  ਕਾਲਜ ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਬੋਲਦਿਆ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਹੀ ਉਹਨਾਂ ਨੂੰ ਨਵੇ ਨਵੇ ਵਿਸ਼ਿਆ ਬਾਰੇ ਜਾਣੂ ਹੋਣ ਦੇ ਵੀ ਮੌਕੇ ਮਿਲਦੇ ਹਨ। ਉਹਨਾਂ ਨੇ ਈ-ਭੁਗਤਾਨ ਬਾਰੇ ਬੋਲਦਿਆਂ ਕਿਹਾ ਕਿ ਈ-ਭੁਗਤਾਨ ਦੇ ਨਕਦ ਅਤੇ ਚੈੱਕਾਂ ਨਾਲੋਂ ਮਹੱਤਵਪੂਰਨ ਫਾਇਦੇ ਹਨ। ਭੁਗਤਾਨ ਦੇ ਇੱਕ ਢੰਗ ਵਜੋਂ, ਇਹ ਕਿਤੇ ਜ਼ਿਆਦਾ ਸੁਵਿਧਾਜਨਕ ਅਤੇ ਕੁਸ਼ਲ ਹੈ। ਕਾਰੋਬਾਰਾਂ ਲਈ ਵੀ  ਈ-ਭੁਗਤਾਨ, ਨਕਦ ਅਤੇ ਚੈੱਕਾਂ ਨਾਲੋਂ ਬਿਹਤਰ ਹਨ। ਇਹ ਕੁਸ਼ਲਤਾ ਵਧਾਉਣ ਵਿੱਚ ਮਦਦ ਕਰਦੇ ਹਨ ਕਿਉਂਕਿ ਤੁਸੀਂ ਨਕਦੀ ਦੀ ਗਿਣਤੀ ਕਰਨ ਵਿੱਚ, ਨਕਦ ਰਜਿਸਟਰ ਵਿੱਚ ਪੈਸੇ ਨੂੰ ਵੇਚੀਆਂ ਗਈਆਂ ਚੀਜ਼ਾਂ ਨਾਲ ਮਿਲਾ ਕੇ, ਉਸ ਪੈਸੇ ਨੂੰ ਬੈਂਕ ਵਿੱਚ ਲਿਜਾਣ ਜਾਂ ਚੈੱਕਾਂ ਨੂੰ ਨਕਦ ਕਰਨ ਵਿੱਚ ਸਮਾਂ ਅਤੇ ਮਿਹਨਤ ਨੂੰ ਘਟਾਉਂਦੇ ਹੋ। ਇਸ ਤੋਂ ਇਲਾਵਾ, ਇਲੈਕਟ੍ਰਾਨਿਕ ਤਰੀਕੇ ਨਾਲ ਇਕੱਠੇ ਕੀਤੇ ਫੰਡ ਸਿੱਧੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਜਾਣਗੇ, ਜੋ ਕਿ ਵਧੇਰੇ ਸੁਰੱਖਿਅਤ ਹੈ। ਇਹੋ ਜਿਹੇ ਵਿਸਿ਼ਆਂ ਬਾਰੇ ਜਾਣੂ ਹੋਣਾ ਵਿਦਿਆਰਥੀਆ ਲਈ ਬਹੁਤ ਮਹੱਤਵਪੂਰਣ ਹੈ। ਇਸ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਅਰੁਣਬੀਰ ਸਿੰਘ, ਦੂਜਾ ਸਥਾਨ ਮੁਸਕਾਨ ਅਤੇ ਲਵਲੀਨ ਕੌਰ ਅਤੇ ਤੀਜਾ ਸਥਾਨ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਵੱਲੋਂ ਤਿੰਨਾਂ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ.ਬਲਜੀਤ ਕੌਰ, ਡਾ. ਸੰਦੀਪ ਕੌਰ ਅਤੇ ਪ੍ਰੋ. ਮਨਮੋਹਨ ਕੁਮਾਰ ਵੀ ਹਾਜ਼ਿਰ ਸਨ।

Sunday, 10 March 2024

Beautiful Blog shared by Ms. Gagandeep Kaur (Asst. Prof. in Punjabi)



ਮੌਤ ਤੋਂ ਪਹਿਲਾਂ ਅੇਵੈ ਮਰਨਾ ਨਹੀਂ,
ਜਿਉਣ ਦੀ ਰੀਝ ਨੂੰ ਵਿਸਾਰਨਾ ਨਹੀਂ।
ਜਿੰਦਗੀ ਨੂੰ ਜੀਅ ਭਰ ਕੇ ਜੀਵੋ
ਨਰਕ ਸਵਰਗ ਦੀ ਗੱਲ ਕਰਨਾ ਨਹੀਂ।
ਗੱਲ ਕਰੋ ਕੋਈ ਉੱਚੇ ਕਿਰਦਾਰ ਤੇ ਡੂੰਘੀ ਸੋਚ ਦੀ,
ਹਲਕੇ ਪਾਣੀਆਂ ' ਤਰਨਾ ਨਹੀਂ।
ਜਰੂਰੀ ਨਹੀਂ ਮੇਰੀ ਹਰ ਗੱਲ ਠੀਕ ਹੀ ਹੋਵੇ,
ਕਿਸੇ ਦਬਾਅ ਹੇਠ ਹਾਮੀ ਤੁਸੀ ਭਰਨਾ ਹੀਂ।
ਰੱਬ ਨੂੰ ਹਮੇਸ਼ਾ ਇੱਕੋ ਗੱਲ ਆਖੋ,
ਮੇਰਾ ਹੱਕ ਬਣੇ ਤਾਂ ਦੇਈਂ ਵਰਨਾ ਲੈਣਾ ਨਹੀਂ।
ਕਰਮ ਕੀਤੇ ਹੋਣਗੇ ਚੰਗੇ ਸ਼ਾਇਦ ਮੰਦੇ ਵੀ ਕਈ,
ਇਸ ਗੱਲ ਤੋਂ ਦੋਸਤ ਕਦੇ ਮੁਕਰਨਾ ਨਹੀਂ

Friday, 8 March 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ |


  ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ  ਸਮਾਜ ਵਿੱਚ ਔਰਤਾਂ ਦੀ ਭੂਮਿਕਾ ਅਤੇ ਸਨਮਾਨ ਬਾਰੇ    ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ । ਜਿਸ ਵਿੱਚ   ਸ਼੍ਰੀਮਤੀ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ, ਕਪੂਰਥਲਾ ਮੁੱਖ ਮਹਿਮਾਨ ਵਜੋਂ ਅਤੇ  ਸ਼੍ਰੀਮਤੀ ਸਾਕਸ਼ੀ ਚੋਪੜਾ ਪ੍ਰਿੰਸੀਪਲ ਗੁਰੂ ਅਮਰਦਾਸ ਪਬਲਿਕ ਸਕੂਲ, ਉੱਚਾ ਤੇ  ਸ਼੍ਰੀਮਤੀ ਦਲਜੀਤ ਕੌਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ  ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਦਸਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਮੁੱਖ ਉਦੇਸ਼ ਔਰਤਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਉਹ ਆਪਣੇ ਦਮ 'ਤੇ ਅੱਗੇ ਵਧਣ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦਿਆਂ,  ਸੋਲੋ ਡਾਂਸ, ਭਾਸ਼ਣ, ਲੋਕ ਗੀਤ, ਗਰੁੱਪ ਡਾਂਸ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਦਿਖਾਈ ।  ਵਿਦਿਆਰਥੀਆਂ ਨੇ ਇਸ ਦਿਨ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ ਵਿੱਚ ਵੀ ਹਿੱਸਾ ਲਿਆ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰੋ.ਵਰਿੰਦਰ ਕੌਰ ਅਤੇ ਪ੍ਰੋ.ਗਗਨਦੀਪ ਕੌਰ ਨੇ ਨਿਭਾਈ।ਇਸ ਮੁਕਾਬਲੇ ਦੌਰਾਨ ਪਹਿਲਾ ਸਥਾਨ ਬੀ.ਏ. ਦੂਜੇ  ਸਮੈਸਟਰ ਦੀ ਵਿਦਿਆਰਥਣ ਅਨਮੋਲ ਨੇ , ਦੂਜਾ ਸਥਾਨ ਬੀ.ਏ. ਚੌਥਾ ਸਮੈਸਟਰ ਦੀ ਮਨਮੀਤ ਕੌਰ ਨੇ  ਅਤੇ ਤੀਜਾ ਸਥਾਨ  ਬੀ.ਸੀ.ਏ ਦੂਜੇ ਸਮੈਸਟਰ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਹਾਸਲ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀਮਤੀ ਅਨੁਪਮ ਕਲੇਰ ਨੇ  ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਾਰੀ ਸ਼ਕਤੀ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਅੱਜ ਦੇਸ਼ ਭਰ ਦੀਆਂ ਮਹਿਲਾਵਾਂ ਆਪਣੀ ਕਾਬਲੀਅਤ ਨਾਲ ਦੁਨੀਆਂ ਦੇ ਹਰੇਕ ਮੁਲਕ ਵਿਚ ਆਪਣੇ ਝੰਡੇ ਗੱਡ ਰਹੀਆਂ ਹਨ। ਅੱਜ  ਪੰਚਾਇਤੀ ਰਾਜ ਸੰਸਥਾਵਾਂ ਤੋਂ ਲੈ ਕੇ ਮਹਿਲਾਵਾਂ ਦੇਸ਼ ਦੀ ਸੰਸਦ ਲੋਕ ਸਭਾ ਅਤੇ ਰਾਜਸਭਾ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ।  ਪੁਲਾੜ ਦੇ  ਖੇਤਰ ਵਿਚ ਕਲਪਨਾ ਚਾਵਲਾ ਅਤੇ ਦੇਸ਼ ਦੀਆਂ ਸਰਹੱਦਾਂ ਉੱਤੇ  ਦਿਨ ਰਾਤ ਆਪਣੇ ਦੇਸ਼ ਦੀ ਰਖ਼ਵਾਲੀ ਲ‌ਈ ਪਹਿਰਾ ਦੇ ਰਹੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਵੀ ਕਦੇ  ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਸਭ ਨੂੰ ਸੰਦੇਸ਼ ਦਿੱਤਾ ਕਿ ਔਰਤ-ਪੁਰਸ਼ ਅਨੁਪਾਤ ਵਿੱਚ ਵਧ ਰਹੇ ਅਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਨੂੰ ਬੱਚੀਆਂ ਦੇ ਜਨਮ ਦਿਨ ਦੇ ਜਸ਼ਨ ਮਨਾਉਣ ਅਤੇ ਉਨ੍ਹਾਂ ਦਾ ਸੁਆਗਤ ਕਰਨ 'ਤੇ ਜ਼ੋਰ ਦੇਣਾ ਹੋਵੇਗਾ। ਬੱਚੀਆਂ ਦੀ ਹੱਤਿਆ ਲਈ ਜ਼ਿੰਮੇਵਾਰ ਦਹੇਜ ਪ੍ਰਥਾ ਵਰਗੀਆਂ ਸਮਾਜਿਕ ਪ੍ਰਥਾਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਦੇ ਦਰਜੇ ਨੂੰ ਉੱਚਾ ਚੁੱਕਣਾ ਹੋਵੇਗਾ। ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸਾਕਸ਼ੀ ਚੋਪੜਾ ਨੇ ਨਾਰੀ ਸਸ਼ਕਤੀਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਔਰਤਾਂ ਹਰ ਥਾਂ ਆਗੂ ਹਨ।  ਵੱਡੇ ਅਹੁਦੇ ਤੋਂ ਲੈ ਕੇ, ਘਰੇਲੂ ਔਰਤ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ , ਆਪਣੇ ਘਰ ਦੀ ਅਗਵਾਈ ਕਰਦੀ ਹੈ, ਸਭ  ਸਨਮਾਨਯੋਗ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਮੁੱਖ ਮੰਤਵ ਲਿੰਗਕ ਸਮਾਨਤਾ ਅਤੇ ਔਰਤਾਂ ਦੇ ਬਰਾਬਰ ਅਧਿਕਾਰਾਂ ਨਾਲ ਜੁੜੀਆਂ ਗੱਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਸਮਾਜ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਰਹੇ। ਇਸੇ ਤਰ੍ਹਾਂ ਸ਼੍ਰੀਮਤੀ ਦਲਜੀਤ ਕੌਰ ਨੇ ਕਿਹਾ ਕਿ  ਸਾਡੇ ਦੇਸ਼ ਦੀ ਤਰੱਕੀ ਵਿੱਚ ਔਰਤਾਂ ਦੀ ਵਿਸ਼ੇਸ਼ ਭੂਮਿਕਾ  ਹੈ। ਸਾਨੂੰ ਹੋਰ ਅੱਗੇ ਵਧਣ ਲਈ ਰੂੜ੍ਹੀਵਾਦੀ ਸੋਚ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ  ਸਭ ਦਾ ਫਰਜ਼ ਬਣਦਾ ਹੈ ਔਰਤਾਂ ਨੂੰ ਸਨਮਾਨ ਦੇ ਨਾਲ ਉਨ੍ਹਾਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਵੀ ਪ੍ਰਦਾਨ ਕਰਨ। ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਕਾਲਜ ਦੇ  ਪ੍ਰਿੰ. ਡਾ. ਬਲਦੇਵ ਸਿੰਘ ਢਿਲੋਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਕਵਿਤਾ ਉਚਾਰਨ ਮੁਕਾਬਲੇ ਦੇ ਜੇਤੂਆਂ ਨੂੰ ਵੀ ਇਨਾਮ ਵੰਡੇ ਗਏ ।।ਇਸ ਸਮੇਂ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ  ਵਿਦਿਆਰਥੀ ਵੱਡੀ ਗਿਣਤੀ ਵਿੱਚ  ਹਾਜ਼ਰ ਸਨ।

Wednesday, 6 March 2024

ਉਤਸਾਹਾ ਚੈਰੀਟੇਬਲ ਟਰੱਸਟ ਯੂ ਐਸ ਏ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ 15 ਵੱਖ-ਵੱਖ ਸਕੂਲਾਂ ਦੇ 70 ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸ਼ਟੇਸ਼ਨਰੀ ਵੰਡੀ


 ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਯੂ ਐਸ ਏ ਦੀ ਉਤਸਾਹਾ ਚੈਰੀਟੇਬਲ ਸੁਸਾਇਟੀ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ 15 ਵੱਖ-ਵੱਖ ਸਕੂਲਾਂ ਦੇ ਲੋੜਵੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ 70 ਵਿਦਿਆਰਥੀਆਂ ਨੂੰ ਸਕੂਲ ਵੈਗ ਅਤੇ ਸਟੇਸ਼ਨਰੀ ਵੰਡਨ ਲਈ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ । ਪ੍ਰੋ. ਮਨਜਿੰਦਰ ਸਿੰਘ ਜੌਹਲ ਡੀਨ ਸਟੂਡੈਂਟ ਵੈਲਫੇਅਰ ਨੇ ਦੱਸਿਆ ਕਿ ਉਤਸਾਹਾ ਚੈਰੀਟੇਬਲ ਸੁਸਾਇਟੀ ਯੂ ਐਸ ਏ ਦੇ ਫਾਊਂਡਰ ਰੂਹੀ ਕੌਰ ਰੰਧਾਵਾ ਅਤੇ ਜੀਆ ਕੌਰ ਰੰਧਾਵਾ ਵੱਲੋਂ  ਬੱਚਿਆਂ ਨੂੰ ਪੜ੍ਹਾਈ ਪ੍ਰਤੀ ਹੋਰ  ਉਤਸ਼ਾਹਿਤ ਕਰਨ ਲਈ ਇਹ ਸਮੱਗਰੀ  ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਉਤਸਾਹਾ ਚੈਰੀਟੇਬਲ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ 'ਚ ਮਨੁੱਖਤਾ ਹੀ ਸਭ ਤੋਂ ਵੱਡੀ ਸੇਵਾ ਹੈ। ਸਮਾਜਿਕ ਅਤੇ ਆਰਥਿਕ ਹਰ ਤਰ੍ਹਾਂ ਦੀ ਸੇਵਾ ਦਾ ਆਪਣਾ ਮਹੱਤਵ ਹੈ।ਸਮਾਜ ਦੇ ਲੋੜਵੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਦੀ ਸਹਾਇਤਾ ਕਰਨੀ ਪਰਉਪਕਾਰੀ ਕਾਰਜ ਹੈ। ਉਨ੍ਹਾਂ ਕਿਹਾ ਕਿ ਬੈਗ ਅਤੇ ਸ਼ਟੇਸ਼ਨਰੀ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖ ਕੇ ਜੋ ਖੁਸ਼ੀ ਮਹਿਸੂਸ ਹੋਈ, ਉਸ ਨੂੰ ਸ਼ਬਦਾਂ  ਵਿੱਚ ਬਿਆਨ ਨਹੀਂ ਕਰ ਸਕਦੇ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਸਾਹਿਬਾਨ ਵੀ ਆਏ ਸਨ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਅਮਨਦੀਪ ਕੌਰ ਚੀਮਾ ਅਤੇ ਪ੍ਰੋ. ਗਗਨਦੀਪ ਕੌਰ ਨੇ  ਵਿਦਿਆਰਥੀਆਂ ਨੂੰ ਬੈਗ ਅਤੇ ਸ਼ਟੇਸ਼ਨਰੀ ਵੰਡੀ ।

Tuesday, 5 March 2024

ਪਲਾਜ਼ਮਾ 2024 ਵਿੱਚ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਜਿੱਤੀ ਰਨਰ ਅਪ ਟਰਾਫੀ



 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਵਿਦਿਆਰਥੀਆਂ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਕਰਵਾਏ ਗਏ ਅੰਤਰ ਕਾਲਜ ਆਈ. ਟੀ. ਫੈਸਟ  ਪਲਾਜ਼ਮਾ 2024 ਵਿੱਚ ਭਾਗ ਲੈਦਿਆਂ ਸੈਕੰਡ ਰਨਰ ਅਪ ਟਰਾਫੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ।  ਟੈਕਨੀਕਲ ਈਵੈਂਟਸ ਦੌਰਾਨ ਆਈਡੀਆ ਸਨੈਪ ਸ਼ੋਟ ਵਿੱਚੋਂ ਪ੍ਰੇਰਨਾ ਤੇ ਰੋਜ ਨੇ ਪਹਿਲਾ ਸਥਾਨ,  ਪੋਸਟਰ ਮੇਕਿੰਗ ਵਿੱਚੋ ਪਲਕ ਨੇ ਪਹਿਲਾ ਸਥਾਨ, ਨੈੱਟ ਸੇਵੀ ਵਿੱਚੋਂ ਰਵਨੀਤ ਸਿੰਘ ਤੇ ਸਿਮਰਨਜੀਤ ਸਿੰਘ ਨੇ ਦੂਜਾ ਸਥਾਨ, ਐਡ ਮੈਡ ਸ਼ੋਅ ਵਿੱਚੋ ਅਮਨਦੀਪ ਕੌਰ, ਅਮਨਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਿੱਚ ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਮੋਨਿਕਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਕਾਲਜ  ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਵੀਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ,  ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ,ਪ੍ਰੋ. ਵਿਸ਼ਾਲ ਸ਼ੁਕਲਾ,ਪ੍ਰੋ. ਦਮਨਦੀਪ ਕੌਰ ਅਤੇ  ਪ੍ਰੋ. ਮੋਨਿਕਾ ਘਾਰੂ ਵੀ ਹਾਜ਼ਰ ਸਨ।

Saturday, 2 March 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਐਚ.ਐਮ.ਵੀ, ਉਤਸਵ ਦੇ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ


 


ਵਿੱਦਿਆ ਦੇ ਖ਼ੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਐਚ.ਐਮ.ਵੀ, ਕਾਲਜ , ਜਲੰਧਰ ਵਿਖੇ ਹੋਏ ਐਚ. ਐਮ. ਵੀ.  ਉਤਸਵ ਵਿੱਚ ਭਾਗ ਲੈਂਦਿਆਂ, ਕੁਇਜ਼ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਤਕਰੀਬਨ 20 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਕੁਇਜ਼ ਟੀਮ ਦੇ ਵਿਦਿਆਰਥੀਆਂ ਅਰੁਣਬੀਰ ਸਿੰਘ, ਰਾਹੁਲ ਗਾਂਧੀ ਅਤੇ ਮਨਸਿਮਰਨ ਸਿੰਘ ਕਪੂਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ  ਉਨ੍ਹਾਂ ਨੂੰ ਭਵਿੱਖ ਵਿੱਚ ਅੱਗੇ ਵਧਣ ਦੇ ਮੌਕੇ ਵੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਨੇ ਕਾਲਜ ਦੇ ਹੋਰ ਵਿਦਿਆਰਥੀਆਂ ਨੂੰ  ਉਤਸ਼ਾਹਿਤ ਕਰਦਿਆਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਅੰਤ ਵਿੱਚ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋ ਨੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ. ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਗਗਨਦੀਪ ਕੌਰ  ਵੀ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਅਤੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਮੀਟਿੰਗ ਸਫਲਤਾ ਪੂਰਵਕ ਸੰਪੰਨ

  ਡੀ ਈ ੳ ਸੈਕੰਡਰੀ ਦਲਜਿੰਦਰ ਕੌਰ  ਨੇ ਸਕੂਲਾਂ ‘ਚ ਕਿਸ਼ੌਰਾਂ ਦੇ ਮਨੋਭਾਵ ਨੂੰ ਸਮਝਣ ਲਈ ਪ੍ਰੇਰਿਆ| ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ...