Wednesday, 6 March 2024

ਉਤਸਾਹਾ ਚੈਰੀਟੇਬਲ ਟਰੱਸਟ ਯੂ ਐਸ ਏ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ 15 ਵੱਖ-ਵੱਖ ਸਕੂਲਾਂ ਦੇ 70 ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸ਼ਟੇਸ਼ਨਰੀ ਵੰਡੀ


 ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਯੂ ਐਸ ਏ ਦੀ ਉਤਸਾਹਾ ਚੈਰੀਟੇਬਲ ਸੁਸਾਇਟੀ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ 15 ਵੱਖ-ਵੱਖ ਸਕੂਲਾਂ ਦੇ ਲੋੜਵੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ 70 ਵਿਦਿਆਰਥੀਆਂ ਨੂੰ ਸਕੂਲ ਵੈਗ ਅਤੇ ਸਟੇਸ਼ਨਰੀ ਵੰਡਨ ਲਈ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ । ਪ੍ਰੋ. ਮਨਜਿੰਦਰ ਸਿੰਘ ਜੌਹਲ ਡੀਨ ਸਟੂਡੈਂਟ ਵੈਲਫੇਅਰ ਨੇ ਦੱਸਿਆ ਕਿ ਉਤਸਾਹਾ ਚੈਰੀਟੇਬਲ ਸੁਸਾਇਟੀ ਯੂ ਐਸ ਏ ਦੇ ਫਾਊਂਡਰ ਰੂਹੀ ਕੌਰ ਰੰਧਾਵਾ ਅਤੇ ਜੀਆ ਕੌਰ ਰੰਧਾਵਾ ਵੱਲੋਂ  ਬੱਚਿਆਂ ਨੂੰ ਪੜ੍ਹਾਈ ਪ੍ਰਤੀ ਹੋਰ  ਉਤਸ਼ਾਹਿਤ ਕਰਨ ਲਈ ਇਹ ਸਮੱਗਰੀ  ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਉਤਸਾਹਾ ਚੈਰੀਟੇਬਲ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ 'ਚ ਮਨੁੱਖਤਾ ਹੀ ਸਭ ਤੋਂ ਵੱਡੀ ਸੇਵਾ ਹੈ। ਸਮਾਜਿਕ ਅਤੇ ਆਰਥਿਕ ਹਰ ਤਰ੍ਹਾਂ ਦੀ ਸੇਵਾ ਦਾ ਆਪਣਾ ਮਹੱਤਵ ਹੈ।ਸਮਾਜ ਦੇ ਲੋੜਵੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਦੀ ਸਹਾਇਤਾ ਕਰਨੀ ਪਰਉਪਕਾਰੀ ਕਾਰਜ ਹੈ। ਉਨ੍ਹਾਂ ਕਿਹਾ ਕਿ ਬੈਗ ਅਤੇ ਸ਼ਟੇਸ਼ਨਰੀ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖ ਕੇ ਜੋ ਖੁਸ਼ੀ ਮਹਿਸੂਸ ਹੋਈ, ਉਸ ਨੂੰ ਸ਼ਬਦਾਂ  ਵਿੱਚ ਬਿਆਨ ਨਹੀਂ ਕਰ ਸਕਦੇ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਸਾਹਿਬਾਨ ਵੀ ਆਏ ਸਨ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਅਮਨਦੀਪ ਕੌਰ ਚੀਮਾ ਅਤੇ ਪ੍ਰੋ. ਗਗਨਦੀਪ ਕੌਰ ਨੇ  ਵਿਦਿਆਰਥੀਆਂ ਨੂੰ ਬੈਗ ਅਤੇ ਸ਼ਟੇਸ਼ਨਰੀ ਵੰਡੀ ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪੀ ਐੱਮ ਇੰਟਰਨਸ਼ਿਪ ਸਕੀਮ ਨੂੰ ਸਮਰਪਿਤ ਕਰਵਾਇਆ ਲੈਕਚਰ

    ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ  ਪੀ ਐੱਮ  ਇੰਟਰਨਸ਼...