ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਵਿਦਿਆਰਥੀਆਂ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਕਰਵਾਏ ਗਏ ਅੰਤਰ ਕਾਲਜ ਆਈ. ਟੀ. ਫੈਸਟ ਪਲਾਜ਼ਮਾ 2024 ਵਿੱਚ ਭਾਗ ਲੈਦਿਆਂ ਸੈਕੰਡ ਰਨਰ ਅਪ ਟਰਾਫੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ। ਟੈਕਨੀਕਲ ਈਵੈਂਟਸ ਦੌਰਾਨ ਆਈਡੀਆ ਸਨੈਪ ਸ਼ੋਟ ਵਿੱਚੋਂ ਪ੍ਰੇਰਨਾ ਤੇ ਰੋਜ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਵਿੱਚੋ ਪਲਕ ਨੇ ਪਹਿਲਾ ਸਥਾਨ, ਨੈੱਟ ਸੇਵੀ ਵਿੱਚੋਂ ਰਵਨੀਤ ਸਿੰਘ ਤੇ ਸਿਮਰਨਜੀਤ ਸਿੰਘ ਨੇ ਦੂਜਾ ਸਥਾਨ, ਐਡ ਮੈਡ ਸ਼ੋਅ ਵਿੱਚੋ ਅਮਨਦੀਪ ਕੌਰ, ਅਮਨਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਿੱਚ ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਮੋਨਿਕਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਵੀਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ, ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ,ਪ੍ਰੋ. ਵਿਸ਼ਾਲ ਸ਼ੁਕਲਾ,ਪ੍ਰੋ. ਦਮਨਦੀਪ ਕੌਰ ਅਤੇ ਪ੍ਰੋ. ਮੋਨਿਕਾ ਘਾਰੂ ਵੀ ਹਾਜ਼ਰ ਸਨ।
Subscribe to:
Post Comments (Atom)
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਉੱਘੇ ਮਿਊਜ਼ਿਕ ਡਾਇਰੈਕਟਰ, ਗੀਤਕਾਰ ਤੇ ਗਾਇਕ ਸ੍ਰੀ ਜੱਗੀ ਸਿੰਘ ਦਾ ਵਿਦਿਆਰਥੀਆਂ ਨਾਲ ਰੂ-ਬ-ਰੂ
ਸੰਗੀਤ ਰਚਨਾ ਲਈ ਸਿਰਜਣਾਤਮਕਤਾ, ਮਿਹਨਤ ਅਤੇ ਲਗਨ ਬੇਹੱਦ ਜ਼ਰੂਰੀ: ਸ੍ਰੀ ਜੱਗੀ ਸਿੰਘ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸੈਂਟਰ ਫਾਰ ਯੂਥ ਅਫੇਅਰਜ਼ ਅਤੇ ਯੂਥ ਕਲੱਬ ਵ...
-
SCIENCE AND SIKHISM The concept of correlation between Science and Sikhism is gaining ground in every nook and cranny of the world as many...
-
English has gone through quite a journey. It started as a West Germanic language that came about through dialects, invasions, and borrowing ...

No comments:
Post a Comment