Monday, 11 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਏ ਲੇਖ ਮੁਕਾਬਲੇ।

 


ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ  ਵਿਖੇ ਕਾਮਰਸ ਵਿਭਾਗ ਦੁਆਰਾ ਇੰਮਰਜਿੰਗ ਟਰੇਂਡਸ ਇੰਨ ਕਾਮਰਸ ਵਿਸ਼ੇ ਉੱਪਰ ਲੇਖ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਕਾਮਰਸ ਵਿਭਾਗ ਦੇ 80 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।  ਕਾਲਜ ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਬੋਲਦਿਆ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਹੀ ਉਹਨਾਂ ਨੂੰ ਨਵੇ ਨਵੇ ਵਿਸ਼ਿਆ ਬਾਰੇ ਜਾਣੂ ਹੋਣ ਦੇ ਵੀ ਮੌਕੇ ਮਿਲਦੇ ਹਨ। ਉਹਨਾਂ ਨੇ ਈ-ਭੁਗਤਾਨ ਬਾਰੇ ਬੋਲਦਿਆਂ ਕਿਹਾ ਕਿ ਈ-ਭੁਗਤਾਨ ਦੇ ਨਕਦ ਅਤੇ ਚੈੱਕਾਂ ਨਾਲੋਂ ਮਹੱਤਵਪੂਰਨ ਫਾਇਦੇ ਹਨ। ਭੁਗਤਾਨ ਦੇ ਇੱਕ ਢੰਗ ਵਜੋਂ, ਇਹ ਕਿਤੇ ਜ਼ਿਆਦਾ ਸੁਵਿਧਾਜਨਕ ਅਤੇ ਕੁਸ਼ਲ ਹੈ। ਕਾਰੋਬਾਰਾਂ ਲਈ ਵੀ  ਈ-ਭੁਗਤਾਨ, ਨਕਦ ਅਤੇ ਚੈੱਕਾਂ ਨਾਲੋਂ ਬਿਹਤਰ ਹਨ। ਇਹ ਕੁਸ਼ਲਤਾ ਵਧਾਉਣ ਵਿੱਚ ਮਦਦ ਕਰਦੇ ਹਨ ਕਿਉਂਕਿ ਤੁਸੀਂ ਨਕਦੀ ਦੀ ਗਿਣਤੀ ਕਰਨ ਵਿੱਚ, ਨਕਦ ਰਜਿਸਟਰ ਵਿੱਚ ਪੈਸੇ ਨੂੰ ਵੇਚੀਆਂ ਗਈਆਂ ਚੀਜ਼ਾਂ ਨਾਲ ਮਿਲਾ ਕੇ, ਉਸ ਪੈਸੇ ਨੂੰ ਬੈਂਕ ਵਿੱਚ ਲਿਜਾਣ ਜਾਂ ਚੈੱਕਾਂ ਨੂੰ ਨਕਦ ਕਰਨ ਵਿੱਚ ਸਮਾਂ ਅਤੇ ਮਿਹਨਤ ਨੂੰ ਘਟਾਉਂਦੇ ਹੋ। ਇਸ ਤੋਂ ਇਲਾਵਾ, ਇਲੈਕਟ੍ਰਾਨਿਕ ਤਰੀਕੇ ਨਾਲ ਇਕੱਠੇ ਕੀਤੇ ਫੰਡ ਸਿੱਧੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਜਾਣਗੇ, ਜੋ ਕਿ ਵਧੇਰੇ ਸੁਰੱਖਿਅਤ ਹੈ। ਇਹੋ ਜਿਹੇ ਵਿਸਿ਼ਆਂ ਬਾਰੇ ਜਾਣੂ ਹੋਣਾ ਵਿਦਿਆਰਥੀਆ ਲਈ ਬਹੁਤ ਮਹੱਤਵਪੂਰਣ ਹੈ। ਇਸ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਅਰੁਣਬੀਰ ਸਿੰਘ, ਦੂਜਾ ਸਥਾਨ ਮੁਸਕਾਨ ਅਤੇ ਲਵਲੀਨ ਕੌਰ ਅਤੇ ਤੀਜਾ ਸਥਾਨ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਵੱਲੋਂ ਤਿੰਨਾਂ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ.ਬਲਜੀਤ ਕੌਰ, ਡਾ. ਸੰਦੀਪ ਕੌਰ ਅਤੇ ਪ੍ਰੋ. ਮਨਮੋਹਨ ਕੁਮਾਰ ਵੀ ਹਾਜ਼ਿਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...