ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ, ਕਪੂਰਥਲਾ ਦਾ ਬੀ ਬੀ ਏ ਤੀਜੇ ਸਮੈਸਟਰ ਦਾ ਨਤੀਜਾ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ। ਇਸ ਕਲਾਸ ਵਿੱਚੋ ਪਹਿਲਾ ਸਥਾਨ ਜੈਸਮੀਨ ਕੌਰ ਨੇ, ਦੂਜਾ ਸਥਾਨ ਬਲਵਿੰਦਰ ਕੌਰ ਨੇ ਅਤੇ ਤੀਜਾ ਸਥਾਨ ਨਵਜੋਤ ਕੌਰ ਨੇ ਪ੍ਰਾਪਤ ਕੀਤਾ। ਜੈਸਮੀਨ ਕੌਰ ਨੇ 7.71 (SGPA ) , ਬਲਵਿੰਦਰ ਕੌਰ ਨੇ 7.43 (SGPA ) ਅਤੇ ਨਵਜੋਤ ਕੌਰ ਨੇ 7.29 (SGPA ) ਗ੍ਰੇਡ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਕਾਲਜ ਮੈਨੇਜਮੈਂਟ, ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਵਿੱਚ ਸੈਸ਼ਨ 2025-26 ਦੇ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਵਿਦਿਆਰਥੀ ਨਵੇਂ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਲੋੜਵੰਦ, ਮੈਰਿਟ ਹੋਲਡਰ, ਸਿੰਗਲ ਪੇਰੇਂਟ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਸਕਾਲਰਸ਼ਿਪ ਵੀ ਉਪਲੱਬਧ ਹਨ। ਪ੍ਰਿੰਸੀਪਲ ਡਾ. ਢਿੱਲੋਂ ਨੇ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਡਿੰਪਲ ਭੰਡਾਰੀ ਵੀ ਮੌਜ਼ੂਦ ਸਨ।
Tuesday, 18 March 2025
Monday, 17 March 2025
Blog shared by Ms. Luvi Mehta(Asst. Prof. in Computer Science)
Threads of the Digital Dream
In a world of light and code,
Where data flows and secrets load,
Circuits hum and screens glow bright,
A digital dance through day and night.
Wires connect, the web spins wide,
Endless paths where we all reside,
In this world of bits and bytes,
We journey on through virtual nights
Sunday, 16 March 2025
Beautiful Blog shared by Ms. Mehak Malhotra
सुख-दुख:
अगर जीवन में ये सुख दुःख न होते,
तो लोक परलोक में स्वर्ग नरक न होते।
घोर कर्म, अपराध सब होते,
कोई रोक न कानून होते।
चलाते सब अपनी मनमानी होते,
रिश्ते नाते न कोई अपने होते।
प्रेम भाव के न कुछ मोल होते,
चलती नैया जीवन की बिन मांझी होते।
होती खत्म जब कोई यात्रा जीवन की,
न तुम रोते, न हम रोते।
Friday, 14 March 2025
Beautiful Blog shared by Mr. Manjinder Singh Johal (Asst. Prof. in Department of Punjabi)
ਕਿਸਾਨ
ਖੇਤਾਂ ਦਾ ਰਾਜਾ
ਅੱਜ ਉਦਾਸ ਏ
ਕੱਪੜਾ ਉਗਾਉਂਦਾ ਏ
ਤਨ ਆਪਣਾ ਹੀ ਨੰਗਾ ਏ।
ਕੌਣ ਢੱਕੇਗਾ ਤਨ ਏਹਦਾ
ਤਨ ਨੂੰ ਨੋਚਿਆ ਜਾ ਰਿਹਾ ਏ,
ਹੋਰ ਨੰਗਾ ਕੀਤਾ ਜਾ ਰਿਹਾ ਏ,
ਆਪਣੇ ਹੀ ਇੱਲਾਂ ਬਣ ਨੋਚੀ ਜਾ ਰਹੇ ਨੇ।
ਅੱਜ ਖੇਤਾਂ ਦਾ ਰਾਜਾ,
ਅਖੌਤੀ ਰਾਜਿਆਂ ਅੱਗੇ ਗੁਲਾਮ ਏ,
ਹੱਥ ਅੱਡੀ, ਝੋਲੀ ਫੈਲਾਈ,
ਖ਼ੈਰਾਤ ਮੰਗ ਰਿਹਾ ਏ।
ਅੱਜ ਸਾਂਝ ਪਾ ਰਿਹਾ ਏ,
ਨਹਿਰਾਂ ਨਾਲ, ਫੰਧਿਆਂ ਨਾਲ,
ਕੀਟ ਨਾਸ਼ਕ ਦਵਾਈਆਂ ਨਾਲ,
ਤੇ ਰੇਲ ਦੀਆਂ ਲਾਈਨਾਂ ਨਾਲ।
Tuesday, 11 March 2025
ਪਲਾਜ਼ਮਾ 2025 ਵਿੱਚ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ।
ਲਾਇਲਪੁਰ ਖਾਲਸਾ ਕਾਲਜ ਅਰਬਨ ਸਟੇਟ ਕਪੂਰਥਲਾ ਦੇ ਵਿਦਿਆਰਥੀਆਂ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਕਰਵਾਏ ਗਏ ਅੰਤਰ ਕਾਲਜ ਆਈਟੀ ਫੈਸਟ ਪਲਾਜ਼ਮਾ 2025 ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਲਜ ਦਾ ਮਾਣ ਵਧਾਇਆ। ਟੈਕਨੀਕਲ ਈਵੈਂਟਸ ਦੌਰਾਨ ਆਈਡੀਆ ਸਨੈਪਸ਼ੋਟ ਵਿੱਚ ਪ੍ਰੇਰਨਾ ਤੇ ਰਵਨੀਤ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਵਿੱਚ ਪਲਕ ਨੇ ਦੂਜਾ ਸਥਾਨ ਅਤੇ ਨੈੱਟ ਸੇਵੀ ਵਿੱਚ ਸਿਮਰਨਜੀਤ ਸਿੰਘ ਅਤੇ ਨਿਤਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਢਿੱਲੋ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਿੱਚ ਪ੍ਰੋਫੈਸਰ ਰੇਨੂ ਬਾਲਾ ਅਤੇ ਪ੍ਰੋਫੈਸਰ ਲਵੀ ਮੈਤਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਕਾਲਜ ਗਵਰਨਿਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਵੀਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋਫੈਸਰ ਮਨਜਿੰਦਰ ਸਿੰਘ ਜੌਹਲ ਪ੍ਰੋਫੈਸਰ ਵਿਸ਼ਾਲ ਸ਼ੁਕਲਾ ਪ੍ਰੋਫੈਸਰ ਦਮਨਜੀਤ ਕੌਰ ਹਾਜਰ ਸਨ
Monday, 10 March 2025
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸਾਈਬਰ ਸਮਾਰਟ ਸੈਸ਼ਨ ਕਰਾਇਆ
ਸਾਈਬਰ ਸੁਰੱਖਿਆ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਅਤੇ ਜ਼ਿੰਮੇਵਾਰ ਇੰਟਰਨੈਟ ਵਰਤੋਂ ਨੂੰ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ, ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਸਫ਼ਲਤਾਪੂਰਵਕ ਸਾਈਬਰ ਸਮਾਰਟ ਸੈਸ਼ਨ ਆਯੋਜਿਤ ਕੀਤਾ । ਇਹ ਸਮਾਰੋਹ ਐਕਟ ਹਿਊਮੈਨ ਐਨ ਜੀ ਓ ਨੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ।
ਇਸ ਸੈਸ਼ਨ ਦਾ ਮਕਸਦ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਿੱਖਾਉਣਾ ਸੀ ਕਿ ਕਿਵੇਂ ਉਹ ਡਿਜ਼ੀਟਲ ਦੁਨੀਆ ਵਿੱਚ ਸੁਰੱਖਿਅਤ ਤਰੀਕੇ ਨਾਲ ਚੱਲ ਸਕਦੇ ਹਨ, ਸਾਈਬਰ ਖ਼ਤਰੇ ਤੋਂ ਬਚ ਸਕਦੇ ਹਨ ਅਤੇ ਆਨਲਾਈਨ ਸੁਰੱਖਿਆ ਨੂੰ ਕਿਵੇਂ ਬਣਾਈ ਰੱਖ ਸਕਦੇ ਹਨ। ਐਕਟ ਹਿਊਮੈਨ ਐਨਜੀਓ ਦੇ ਵਿਸ਼ੇਸ਼ਗਿਆਨੀਆਂ ਅਤੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਸਾਈਬਰ ਸੁਰੱਖਿਆ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਸਾਈਬਰ ਬੁੱਲੀਇੰਗ, ਪਛਾਣ ਦੀ ਚੋਰੀ ਅਤੇ ਆਨਲਾਈਨ ਧੋਖਾਧੜੀ ਦੇ ਵਧ ਰਹੇ ਖ਼ਤਰਿਆਂ 'ਤੇ ਧਿਆਨ ਕੇਂਦਰਤ ਕੀਤਾ ਗਿਆ।
ਸੈਸ਼ਨ ਦੌਰਾਨ, ਭਾਗੀਦਾਰਾਂ ਨੂੰ ਨਿੱਜ਼ੀ ਡਾਟਾ ਦੀ ਰੱਖਿਆ ਕਰਨ, ਸੁਰੱਖਿਅਤ ਪਾਸਵਰਡ ਵਰਤਣ, ਫਿਸ਼ਿੰਗ ਈਮੇਲਾਂ ਦੀ ਪਹਿਚਾਣ ਕਰਨ ਅਤੇ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਕਾਰਗਰ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ। ਵਕਤਾਵਾਂ ਨੇ ਇੱਕ ਸਾਈਬਰ-ਸਮਾਰਟ ਸਮੁਦਾਇ ਬਣਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜੋ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਉਨ੍ਹਾਂ ਨੂੰ ਰੋਕਣ ਲਈ ਜ਼ਰੂਰੀ ਗਿਆਨ ਨਾਲ ਸਜਿਆ ਹੋਵੇ।
ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਨੂੰ ਉਜ਼ਾਗਰ ਕੀਤਾ ਜੋ ਡਿਜ਼ੀਟਲ ਵਿਭਾਜਨ ਨੂੰ ਪੂਰਾ ਕਰਨ ਅਤੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਆਨਲਾਈਨ ਵਾਤਾਵਰਣ ਨੂੰ ਮੁਹਈਆ ਕਰਵਾ ਰਹੀਆਂ ਹਨ| ਉਨ੍ਹਾਂ ਕਿਹਾ ਕਿ "ਅੱਜ ਦੇ ਡਿਜੀਟਲ ਯੁੱਗ ਵਿੱਚ, ਸਾਈਬਰ ਖ਼ਤਰਿਆਂ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸ ਸੈਸ਼ਨ ਨੇ ਸਾਡੇ ਵਿਦਿਆਰਥੀਆਂ ਨੂੰ ਇੰਟਰਨੈਟ ਵਰਤਦੇ ਸਮੇਂ ਸੁਰੱਖਿਅਤ ਰਹਿਣ ਲਈ ਜ਼ਰੂਰੀ ਟੂਲਜ਼ ਅਤੇ ਗਿਆਨ ਪ੍ਰਦਾਨ ਕੀਤਾ ਹੈ।"
ਇਹ ਸਮਾਰੋਹ ਵਿਦਿਆਰਥੀਆਂ ਅਤੇ ਫੈਕਲਟੀ ਦੁਆਰਾ ਬੜੀ ਚੰਗੀ ਤਰ੍ਹਾਂ ਸਵੀਕਾਰਿਆ ਗਿਆ, ਜਿਨ੍ਹਾਂ ਨੇ ਚਰਚਾ ਵਿੱਚ ਸਰਗਰਮ ਹਿਸਾ ਲਿਆ ਅਤੇ ਆਨਲਾਈਨ ਸੁਰੱਖਿਆ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ। ਵਿਦਿਆਰਥੀਆਂ ਨੇ ਸਾਈਬਰ ਖਤਰਿਆਂ ਬਾਰੇ ਆਪਣੇ ਅਨੁਭਵ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ, ਜੋ ਕਿ ਤਜਰਬੇਕਾਰਾਂ ਦੁਆਰਾ ਇੰਟਰਐਕਟਿਵ ਸੈਸ਼ਨ ਦੌਰਾਨ ਹੱਲ ਕੀਤੀਆਂ ਗਈਆਂ।
ਸਾਈਬਰ ਸੁਰੱਖਿਆ ਵਿਸ਼ੇ ਦੇ ਮਾਹਰ ਮਿਸਟਰ ਤਰੁਣ ਮਲਹੋਤਰਾ, ਜੋ ਕਿ ਸਾਈਬਰ ਕੋਪਸ ਦੇ ਸੰਸਥਾਪਕ ਵੀ ਹਨ, ਨੇ ਸੈਸ਼ਨ ਵਿੱਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਵਿਅਕਤੀਆਂ ਨੂੰ ਡਿਜ਼ੀਟਲ ਦੁਨੀਆ ਵਿੱਚ ਖ਼ਤਰਿਆਂ ਬਾਰੇ ਸਮਝਾਉਣਾ ਅਤੇ ਉਨ੍ਹਾਂ ਨੂੰ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਟੂਲਜ਼ ਦੇ ਨਾਲ ਸਜੀਤ ਕਰਨਾ ਬਹੁਤ ਜ਼ਰੂਰੀ ਹੈ।
ਸੈਸ਼ਨ ਦਾ ਸਮਾਪਨ ਇੱਕ ਕਾਲ-ਟੂ-ਐਕਸ਼ਨ ਨਾਲ ਹੋਇਆ ਜਿਸ ਵਿੱਚ ਭਾਗੀਦਾਰਾਂ ਨੂੰ ਸਾਵਧਾਨ ਰਹਿਣ, ਪ੍ਰਾਪਤ ਗਿਆਨ ਸਾਂਝਾ ਕਰਨ ਅਤੇ ਜ਼ਿੰਮੇਵਾਰ ਡਿਜੀਟਲ ਨਾਗਰਿਕ ਬਣਨ ਦੀ ਅਪੀਲ ਕੀਤੀ ਗਈ।
Monday, 3 March 2025
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪੀ ਐੱਮ ਇੰਟਰਨਸ਼ਿਪ ਸਕੀਮ ਨੂੰ ਸਮਰਪਿਤ ਕਰਵਾਇਆ ਲੈਕਚਰ
ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੀ ਐੱਮ ਇੰਟਰਨਸ਼ਿਪ ਸਕੀਮ ਨੂੰ ਸਮਰਪਿਤ ਇਕ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਵਿੱਚ ਕਾਮਰਸ ਵਿਭਾਗ ਦੇ ਪ੍ਰੋ. ਡਿੰਪਲ ਭੰਡਾਰੀ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਪ੍ਰੋ. ਡਿੰਪਲ ਭੰਡਾਰੀ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਪੀ ਐੱਮ ਇੰਟਰਨਸ਼ਿਪ ਸਕੀਮ 2024-25 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਅਧੀਨ 1.25 ਲੱਖ ਇੰਟਰਨਸ਼ਿਪ ਦੇਣ ਦਾ ਟੀਚਾ ਮਿਥਿਆ ਗਿਆ ਹੈ। ਇਹ ਇੰਟਰਨਸ਼ਿਪ ਦੇ ਮੌਕੇ ਤੇਲ, ਗੈਸ, ਊਰਜਾ, ਯਾਤਰਾ, ਪ੍ਰਾਹੁਣਚਾਰੀ, ਆਟੋਮੋਟਿਵ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਸਮੇਤ 24 ਖੇਤਰਾਂ ਵਿੱਚ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ 1ਕਰੋੜ ਨੌਜ਼ਵਾਨਾਂ ਨੂੰ 5 ਸਾਲਾਂ ਵਿੱਚ 500 ਦੇ ਕਰੀਬ ਨਾਮੀ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਵਾਈ ਜਾਣੀ ਹੈ। ਇਸ ਸਬੰਧੀ 21 ਤੋਂ 24 ਸਾਲ ਦੀ ਉਮਰ ਦੇ ਨੌਜ਼ਵਾਨ ਅਪਲਾਈ ਕਰ ਸਕਦੇ ਹਨ। ਇਸ ਸਕੀਮ ਲਈ ਅਪਲਾਈ ਕਰਨ ਲਈ ਵਿਦਿਆਕ ਯੋਗਤਾ ਦਸਵੀਂ, ਬਾਰ੍ਹਵੀਂ, ਆਈ ਟੀ ਆਈ ਡਿਪਲੋਮਾ, ਬੀ ਏ, ਬੀ ਐੱਸ. ਸੀ, ਬੀ ਕਾਮ, ਬੀ ਸੀ ਏ ਤੇ ਬੀ-ਫਾਰਮਾ ਆਦਿ ਪਾਸ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਕੀਮ ਲਈ ਅਪਲਾਈ ਕਰਨ ਦੇ ਤਰੀਕੇ, ਸਾਈਟ ਅਤੇ ਇਸ ਸਬੰਧੀ ਯੋਗਤਾਵਾਂ ਬਾਰੇ ਵੀ ਦੱਸਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੀਆਂ ਕਈ ਸਕੀਮਾਂ ਸਮੇਂ-ਸਮੇਂ ਚਲਾਈਆਂ ਜਾਂਦੀਆਂ ਹਨ , ਜਿਨਾਂ ਤੋਂ ਨੌਜ਼ਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਇਹਨਾਂ ਸਕੀਮਾਂ ਬਾਰੇ ਅਗਾਂਹ ਸਮਾਜ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਅਜਿਹੇ ਲੈਕਚਰ ਕਰਾਉਣ ਲਈ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਮਨਜੋਤ ਕੌਰ, ਪ੍ਰੋ. ਸੁਨੈਨਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਉੱਘੇ ਮਿਊਜ਼ਿਕ ਡਾਇਰੈਕਟਰ, ਗੀਤਕਾਰ ਤੇ ਗਾਇਕ ਸ੍ਰੀ ਜੱਗੀ ਸਿੰਘ ਦਾ ਵਿਦਿਆਰਥੀਆਂ ਨਾਲ ਰੂ-ਬ-ਰੂ
ਸੰਗੀਤ ਰਚਨਾ ਲਈ ਸਿਰਜਣਾਤਮਕਤਾ, ਮਿਹਨਤ ਅਤੇ ਲਗਨ ਬੇਹੱਦ ਜ਼ਰੂਰੀ: ਸ੍ਰੀ ਜੱਗੀ ਸਿੰਘ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸੈਂਟਰ ਫਾਰ ਯੂਥ ਅਫੇਅਰਜ਼ ਅਤੇ ਯੂਥ ਕਲੱਬ ਵ...
-
English has gone through quite a journey. It started as a West Germanic language that came about through dialects, invasions, and borrowing ...
-
SCIENCE AND SIKHISM The concept of correlation between Science and Sikhism is gaining ground in every nook and cranny of the world as many...



