ਕਿਸਾਨ
ਖੇਤਾਂ ਦਾ ਰਾਜਾ
ਅੱਜ ਉਦਾਸ ਏ
ਕੱਪੜਾ ਉਗਾਉਂਦਾ ਏ
ਤਨ ਆਪਣਾ ਹੀ ਨੰਗਾ ਏ।
ਕੌਣ ਢੱਕੇਗਾ ਤਨ ਏਹਦਾ
ਤਨ ਨੂੰ ਨੋਚਿਆ ਜਾ ਰਿਹਾ ਏ,
ਹੋਰ ਨੰਗਾ ਕੀਤਾ ਜਾ ਰਿਹਾ ਏ,
ਆਪਣੇ ਹੀ ਇੱਲਾਂ ਬਣ ਨੋਚੀ ਜਾ ਰਹੇ ਨੇ।
ਅੱਜ ਖੇਤਾਂ ਦਾ ਰਾਜਾ,
ਅਖੌਤੀ ਰਾਜਿਆਂ ਅੱਗੇ ਗੁਲਾਮ ਏ,
ਹੱਥ ਅੱਡੀ, ਝੋਲੀ ਫੈਲਾਈ,
ਖ਼ੈਰਾਤ ਮੰਗ ਰਿਹਾ ਏ।
ਅੱਜ ਸਾਂਝ ਪਾ ਰਿਹਾ ਏ,
ਨਹਿਰਾਂ ਨਾਲ, ਫੰਧਿਆਂ ਨਾਲ,
ਕੀਟ ਨਾਸ਼ਕ ਦਵਾਈਆਂ ਨਾਲ,
ਤੇ ਰੇਲ ਦੀਆਂ ਲਾਈਨਾਂ ਨਾਲ।
No comments:
Post a Comment