ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਬਿਜ਼ਨਸ ਸਟੱਡੀਜ਼ ਕਲੱਬ ਵੱਲੋਂ IIC ਦੇ ਸਹਿਯੋਗ ਨਾਲ “ਸਟਾਰਟਅਪਸ ਲਈ ਪ੍ਰਭਾਵਸ਼ਾਲੀ ਸੇਲਜ਼ ਅਤੇ ਮਾਰਕੀਟਿੰਗ ਰਣਨੀਤੀਆਂ” ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਇਨਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ ਵੱਲੋਂ ਇਸ ਤਰ੍ਹਾਂ ਦੇ ਅਰਥਪੂਰਨ ਅਤੇ ਉਦਯੋਗ-ਕੇਂਦਰਿਤ ਕਾਰਜਕ੍ਰਮ ਦੇ ਆਯੋਜਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਉਦਯੋਗਿਕ ਹੁਨਰਾਂ ਦੇ ਵਿਕਾਸ ਅਤੇ ਉਦਯੋਗ-ਮੁੱਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਢਿੱਲੋਂ ਨੇ ਉਨ੍ਹਾਂ ਨੂੰ ਉਦਯੋਗਪਤੀ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਬਿੱਲ ਗੇਟਸ ਦੀ ਜ਼ਿੰਦਗੀ ਤੋਂ ਪ੍ਰੇਰਤ ਉਦਾਹਰਨ ਸਾਂਝੀ ਕਰਦਿਆਂ ਕਿਹਾ ਕਿ ਉਮਰ ਤੋਂ ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ ਉਦਯੋਗਪਤੀ ਬਣ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਨਵੀਆਂ ਵਪਾਰਕ ਵਿਚਾਰਧਾਰਾਵਾਂ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ।ਵਰਕਸ਼ਾਪ ਦੀ ਰਿਸੋਰਸ ਪਰਸਨ ਪ੍ਰੋ. ਸੁਮੀਤ ਸਰਾਓ ਨੇ ਸਟੀਵ ਜੌਬਜ਼ ਦੀ ਜੀਵਨ ਕਹਾਣੀ ਸਾਂਝੀ ਕਰਦਿਆਂ , ਉਨ੍ਹਾਂ ਦੇ ਸਫ਼ਰ, ਦੂਰਦਰਸ਼ਤਾ ਅਤੇ ਨਵੀਨਤਾ, ਬ੍ਰਾਂਡਿੰਗ ਅਤੇ ਗਾਹਕਾਂ ਨਾਲ ਭਾਵਨਾਤਮਕ ਜੁੜਾਅ ‘ਤੇ ਵਿਸ਼ਵਾਸ ਨੂੰ ਉਜ਼ਾਗਰ ਕੀਤਾ ।ਸੈਸ਼ਨ ਦੌਰਾਨ ਉਨ੍ਹਾਂ ਨੇ ਸਟਾਰਟਅਪਸ ਦੀ ਸਫ਼ਲਤਾ ਲਈ ਜ਼ਰੂਰੀ ਸੇਲਜ਼ ਅਤੇ ਮਾਰਕੀਟਿੰਗ ਦੇ ਅਹਿਮ ਅਸੂਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਪਾਰਕ ਵਿਕਾਸ ਵਿੱਚ ਸੇਲਜ਼ ਅਤੇ ਮਾਰਕੀਟਿੰਗ ਦੀ ਭੂਮਿਕਾ, ਗਾਹਕ ਦੀ ਲੋੜ ਨੂੰ ਸਮਝਣ ਦੀ ਮਹੱਤਤਾ, ਵੈਲਯੂ ਪ੍ਰੋਪੋਜ਼ੀਸ਼ਨ (USP), ਬ੍ਰਾਂਡਿੰਗ, ਡਿਜ਼ਿਟਲ ਮਾਰਕੀਟਿੰਗ, ਕੰਟੈਂਟ ਅਤੇ ਇੰਫਲੂਐਂਸਰ ਮਾਰਕੀਟਿੰਗ, ਸੇਲਜ਼ ਹੁਨਰ, ਸੇਲਜ਼ ਫਨਲ ਅਤੇ ਸਟਾਰਟਅਪਸ ਵੱਲੋਂ ਕੀਤੀਆਂ ਜਾਣ ਵਾਲੀਆਂ ਆਮ ਗ਼ਲਤੀਆਂ ਬਾਰੇ ਵਿਸਥਾਰ ਨਾਲ ਸਮਝਾਇਆ।
ਇਹ ਸੈਸ਼ਨ ਬਹੁਤ ਹੀ ਇੰਟਰਐਕਟਿਵ ਰਿਹਾ ਅਤੇ ਇਸ ਦੌਰਾਨ ਐਪਲ, ਪੇ ਟੀ ਐਮ, ਨਾਇਕਾ ਆਦਿ ਕੰਪਨੀਆਂ ਦੀਆਂ ਹਕੀਕਤੀ ਉਦਾਹਰਨਾਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਇਨ੍ਹਾਂ ਅਸੂਲਾਂ ਦੀ ਪ੍ਰਯੋਗਿਕ ਸਮਝ ਪ੍ਰਾਪਤ ਹੋਈ।
ਵਰਕਸ਼ਾਪ ਦਾ ਅੰਤ ਵਿਚਾਰ-ਵਟਾਂਦਰੇ ਨਾਲ ਹੋਇਆ, ਜਿਸ ਨਾਲ ਵਿਦਿਆਰਥੀ ਉਦਯੋਗਪਤੀ ਅਤੇ ਸਟਾਰਟਅਪ ਮੌਕਿਆਂ ਦੀ ਖ਼ੋਜ ਲਈ ਪ੍ਰੇਰਿਤ ਹੋਏ। ਅੰਤ ਵਿੱਚ ਸਾਰਿਆਂ ਦਾ ਧੰਨਵਾਦ ਵਿਭਾਗ ਮੁਖੀ ਪ੍ਰੋ. ਮਨਮੋਹਨ ਕੁਮਾਰ ਨੇ ਕੀਤਾ। ਵਰਕਸ਼ਾਪ ਦੌਰਾਨਮੰਚ ਸੰਚਾਲਨ ਪ੍ਰੋ. ਅੰਕਿਤਾ ਗਾਂਧੀ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਵਰਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਵਿਸ਼ਾਲ ਸ਼ੁਕਲਾ, ਪ੍ਰੋ. ਗਗਨ ਡੋਗਰਾ, ਪ੍ਰੋ. ਕੰਚਨ ਗੁਪਤਾ, ਅਸਿਸਟੈਂਟ ਲਾਈਬ੍ਰੇਰੀਅਨ ਸਵਿਤਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
