Tuesday, 10 February 2026

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿੱਚ ਸੇਫ਼ਰ ਇੰਟਰਨੈੱਟ ਡੇਅ 2026 ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ


ਲਾਇਲਪੁਰ ਖ਼ਾਲਸਾ ਕਾਲਜ,  ਅਰਬਨ ਅਸਟੇਟ ਕਪੂਰਥਲਾ ਦੇ ਆਈ ਟੀ  ਕਲੱਬ ਨੇ  ਸੇਫ਼ਰ ਇੰਟਰਨੈੱਟ ਡੇਅ 2026 ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ , ਜਿਸ ਦਾ ਮੁੱਖ ਵਿਸ਼ਾ “ਸਮਾਰਟ ਟੈਕਨੋਲੋਜੀ, ਸੁਰੱਖਿਅਤ ਚੋਣਾਂ – ਏਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਦੀ ਖੋਜ” ਰਿਹਾ। ਸਮਾਗਮ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਡਿਜ਼ੀਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ, ਆਧੁਨਿਕ ਤਕਨਾਲੋਜੀ ਦੀ ਸਹੀ ਵਰਤੋਂ ਕਰਨ ਅਤੇ ਕ੍ਰਿਤ੍ਰਿਮ ਬੁੱਧੀ (AI) ਨਾਲ ਜੁੜੀਆਂ ਚੁਣੌਤੀਆਂ ਬਾਰੇ ਜਾਗਰੂਕ ਕਰਨਾ ਸੀ। ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਦੇ ਮੁਖੀ ਪ੍ਰੋ ਦਮਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ  ਡਿਜ਼ੀਟਲ ਯੁੱਗ ਤਰੱਕੀ ਦਾ ਯੁੱਗ ਹੈ, ਜਿਸ ਵਿੱਚ ਏ ਆਈ ਨੇ ਸਿੱਖਿਆ, ਸਿਹਤ, ਉਦਯੋਗ ਅਤੇ ਸੰਚਾਰ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਤਕਨਾਲੋਜੀ ਦੀ ਵਰਤੋਂ ਸੁਚੇਤ ਅਤੇ ਨੈਤਿਕ ਢੰਗ ਨਾਲ ਨਾ ਕੀਤੀ ਜਾਵੇ ਤਾਂ ਇਹ ਗੰਭੀਰ ਖ਼ਤਰੇ ਵੀ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਡਾਟਾ ਗੋਪਨੀਯਤਾ, ਸਾਈਬਰ ਅਪਰਾਧ, ਆਨਲਾਈਨ ਠੱਗੀਆਂ, ਡੀਪਫੇਕ ਵੀਡੀਓਜ਼, ਝੂਠੀ ਜਾਣਕਾਰੀ ਅਤੇ ਏ ਆਈ ਦੇ ਗਲਤ ਇਸਤੇਮਾਲ ਵਰਗੇ ਮੁੱਦਿਆਂ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਮਝਦਾਰੀ ਨਾਲ ਵਰਤੋਂ, ਮਜ਼ਬੂਤ ਪਾਸਵਰਡ, ਦੋ-ਪੱਧਰੀ ਪ੍ਰਮਾਣਿਕਤਾ ਅਤੇ ਸ਼ੱਕੀ ਲਿੰਕਾਂ ਤੋਂ ਬਚਣ ਬਾਰੇ  ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਸਮਾਰਟ ਟੈਕਨੋਲੋਜੀ ਦੇ ਨਾਲ-ਨਾਲ ਸੁਰੱਖਿਅਤ ਚੋਣਾਂ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਵਿਦਿਆਰਥੀਆਂ ਨੂੰ ਡਿਜ਼ੀਟਲ ਨਾਗਰਿਕਤਾ, ਆਨਲਾਈਨ ਸ਼ਿਸ਼ਟਾਚਾਰ ਅਤੇ ਦੂਜਿਆਂ ਦੀ ਨਿੱਜਤਾ ਦਾ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ ।

ਕਾਲਜ ਦੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਭਾਗ ਲਿਆ ਅਤੇ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਆਪਣੀ ਸਰਗਰਮ ਭਾਗੀਦਾਰੀ ਦਰਜ ਕਰਵਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

No comments:

Post a Comment

BCA Sixth Semester Students of Lyallpur Khalsa College, Kapurthala secured Positions in the University Merit List

It is a matter of immense pride and joy for Lyallpur Khalsa College, Kapurthala that its meritorious students have brought laurels to the in...