ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਡਿਜੀਟਲ ਮੀਡੀਆ ਅਤੇ ਈ ਸੋਸਾਇਟੀ ਵਿਸ਼ੇ ਉੱਪਰ ਕਰਵਾਇਆ ਗਿਆ ਨੈਸ਼ਨਲ ਸੈਮੀਨਾਰ।
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਡਿਜੀਟਲ ਮੀਡੀਆ ਅਤੇ ਈ ਸੋਸਾਇਟੀ ਵਿਸ਼ੇ ਉਪਰ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡਾ. ਹਰਦੀਪ ਸਿੰਘ (OSD to vice chancellor) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ, ਸ਼੍ਰੀ ਅਮੋਲਕ ਸਿੰਘ ਕਲਸੀ Senior Director IT, National Informatics centre Punjab ਅਤੇ ਡਾ. ਆਨੰਦ ਠਾਕੁਰ Head, Dept. of Financial Administration Central University of Punjab ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਨੈਸ਼ਨਲ ਸੈਮੀਨਾਰ ਤਿੰਨ ਟੈਕਨੀਕਲ ਸੈਸ਼ਨ ਵਿੱਚ ਕਰਵਾਇਆ ਗਿਆ। ਉਦਘਾਟਨੀ ਸੈਸ਼ਨ ਦੀ ਆਰੰਭਤਾ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਸੈਮੀਨਾਰ ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਡਾ. ਹਰਦੀਪ ਸਿੰਘ ਨੇ ਉਦਘਾਟਨੀ ਸੈਸ਼ਨ ਦੀ ਆਰੰਭਤਾ ਵਿੱਚ ਵਿਚਾਰ ਪੇਸ਼ ਕਰਦਿਆਂ ਪੁਰਾਣੇ ਸਮੇਂ ਦੇ ਕੰਪਿਊਟਰ ਅਤੇ ਅਜੋਕੇ ਸਮੇਂ ਦੇ ਕੰਪਿਊਟਰ ਵਿਚਕਾਰ ਆਏ ਪਰਿਵਰਤਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਿਊਟਰ ਦਾ ਵਿਸ਼ਾ ਇੱਕ ਅਜਿਹਾ ਵਿਸ਼ਾ ਹੈ, ਜਿਸ ਵਿੱਚ ਦਿਨ ਪ੍ਰਤੀ ਦਿਨ ਆ ਰਹੇ ਪਰਿਵਰਤਨਾਂ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੀ ਸਮਰੱਥਾ ਰੱਖਦੇ ਹਾਂ।
ਉਨ੍ਹਾਂ ਕਿਹਾ ਕਿ ਅਜੋਕੀ ਸੋਸਾਇਟੀ ਪਰੰਪਰਾਵਾਦੀ ਸੋਸਾਇਟੀ ਤੋਂ ਬਦਲ ਕੇ ਗਲੋਬਲ ਸੋਸਾਇਟੀ ਵਿੱਚ ਤਬਦੀਲ ਹੋ ਰਹੀ ਹੈ, ਜਿਸ ਦੀਆਂ ਕੋਈ ਸੀਮਾਵਾਂ ਨਹੀਂ ਹਨ। ਸੋ ਮੀਡੀਆ ਅੱਜ ਦੇ ਸਮਾਜ ਵਿਚ ਕਾਫੀ ਪ੍ਰਭਾਵ ਪਾ ਰਿਹਾ ਹੈ, ਜਿਸ ਦੇ ਨਤੀਜੇ ਸਾਰਥਕ ਵੀ ਹਨ ਅਤੇ ਨਕਾਰਾਤਮਕ ਵੀ ਹਨ। ਜੋ ਕਿ ਅੱਜ ਦੇ ਸਮਾਜ ਲਈ ਇੱਕ ਚੈਲਿੰਜ ਹਨ, ਜਿਨ੍ਹਾਂ ਨੂੰ ਹੱਲ ਸਮਾਜ ਅਤੇ ਰਿਸਰਚ ਸਕਾਲਰਾਂ ਨੂੰ ਮਿਲ ਕੇ ਕਰਨਾ ਪਵੇਗਾ।
ਇਸ ਮੌਕੇ ਡਾ. ਅਮੋਲਕ ਸਿੰਘ ਕਲਸੀ ਨੇ ਜਿੱਥੇ ਡਿਜੀਟਲ ਮੀਡੀਆ ਦੇ ਵਧ ਰਹੇ ਪ੍ਰਭਾਵਾਂ ਬਾਰੇ ਵਿਚਾਰ ਪੇਸ਼ ਕੀਤੇ , ਉੱਥੇ ਰਾਜ ਅਤੇ ਦੇਸ਼ ਵਿੱਚ ਈ ਗਵੱਰਨੈਂਸ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਕਿਹਾ ਕਿ ਬਹੁਤ ਸਾਰੀਆਂ ਸੇਵਾਵਾਂ ਨਾਗਰਿਕਾਂ ਨੂੰ ਆਨਲਾਈਨ ਮਿਲ ਰਹੀਆਂ ਹਨ। ਜਿਸ ਨਾਲ ਭ੍ਰਿਸ਼ਟਾਚਾਰ ਵਿੱਚ ਕਮੀ ਆਉਂਦੀ ਹੈ। ਸਰਕਾਰ ਬਹੁਤ ਸਾਰੀਆਂ ਸੇਵਾਵਾਂ ਨੂੰ ਈ ਗਵੱਰਨੈਂਸ ਦੇ ਘੇਰੇ ਵਿਚ ਲਿਆਉਣ ਦੇ ਯਤਨ ਕਰ ਰਹੀ ਹੈ। ਦੂਜੇ ਟੈਕਨੀਕਲ ਸੈਸ਼ਨ ਵਿੱਚ ਡਾ. ਆਨੰਦ ਠਾਕੁਰ ਨੇ ਕਮਰਸ਼ੀਅਲਾਈਨੇਸ਼ਨ, ਆਨਲਾਈਨ ਮਾਰਕੀਟਿੰਗ, ਫੈਸ਼ਨ ਬਰਾਂਡ ਨੂੰ ਪ੍ਰਭਾਵਿਤ ਕਰਨ ਵਾਲੇ ਡਿਜੀਟਲ ਮੀਡੀਆ ਦੇ ਢੰਗਾਂ ਤੋਂ ਜਾਣੂ ਕਰਵਾਇਆ। ਇਸ ਸੈਮੀਨਾਰ ਵਿਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਡਿਜੀਟਲ ਮੀਡੀਆ ਦਾ ਪਸਾਰ ਅਤੇ ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ ਵਿਸ਼ੇ ਤੇ ਪੇਪਰ ਪੜ੍ਹਿਆ। ਸੈਮੀਨਾਰ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਭਗ 60 ਅਧਿਆਪਕ ਅਤੇ ਰਿਸਰਚ ਸਕਾਲਰ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੈਮੀਨਾਰ ਨਾਲ ਸਬੰਧਿਤ ਪੇਪਰ ਵੀ ਪੜ੍ਹੇ। ਸੈਮੀਨਾਰ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਦਲਜੀਤ ਕੌਰ ਅਤੇ ਪ੍ਰੋ. ਦਮਨਜੀਤ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਸੈਮੀਨਾਰ ਦੇ ਅੰਤ ਵਿੱਚ ਪ੍ਰੋ. ਪਲਾਸ਼ ਖੰਨਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰੀ, ਪ੍ਰਿੰਸੀਪਲ ਡਾ. ਪਰਬਲ ਜੋਸ਼ੀ, ਪ੍ਰਿੰਸੀਪਲ ਡਾ ਗੁਰਪ੍ਰੀਤ ਸਿੰਘ, ਪ੍ਰੋ. ਤੇਜਿੰਦਰ ਥਿੰਦ ਨੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕੀਤੀ ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਸ਼ਾਮਲ ਸਨ।
No comments:
Post a Comment