Saturday, 4 June 2022

ਅਜੋਕੀ ਦੁਨੀਆਂ- shared by (ਗਗਨਦੀਪ ਕੌਰ ਸਾਹੀ) Assistant professor Department of Punjabi Lyallpur Khalsa College, kapurthala

 

ਅਜੋਕੀ ਦੁਨੀਆਂ



ਇਹ ਦੁਨੀਆਂ ਬਹੁਤ ਸਾਰੇ ਰੰਗਾਂ ਨਾਲ ਭਰਪੂਰ ਹੈ ਅਤੇ ਇਸ ਦੁਨੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਵੱਸਦੇ ਹਨ। ਇਨ੍ਹਾਂ ਲੋਕਾਂ ਦੀ ਬਾਹਰੀ ਦਿੱਖ ਅਤੇ ਅੰਦਰੂਨੀ ਦਿੱਖ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇਹ ਲੋਕ ਜੋ ਬਾਹਰੋਂ ਦਿਖਾਈ ਦਿੰਦੇ ਹਨ ਅਸਲ ਵਿੱਚ ਅੰਦਰੋਂ ਉਸ ਤੋਂ ਬਿਲਕੁਲ ਵੱਖਰੇ ਹੁੰਦੇ ਹਨ। ਆਮ ਕਰਕੇ ਦੇਖਿਆ ਜਾਂਦਾ ਹੈ ਕਿ ਬਾਹਰੀ ਜੁਬਾਨ ਦੇ ਮਿੱਠੇ ਲੋਕੀਂ ਅੰਦਰੋਂ ਜ਼ਹਿਰ ਵਰਗੇ ਕੌੜੇ ਹੁੰਦੇ ਹਨ, ਜੋ ਕਿਸੇ ਦੂਜੇ ਦੀ ਕਾਮਯਾਬੀ ਦੇਖ ਕੇ ਖੁਸ਼ ਨਹੀਂ ਹੋ ਸਕਦੇ, ਸਿਰਫ ਖੁਸ਼ ਹੋਣ ਦਾ ਦਿਖਾਵਾ ਹੀ ਕਰ ਸਕਦੇ ਹਨ। ਬਾਹਰੋਂ ਪਿਆਰ ਦਾ ਦਿਖਾਵਾ ਕਰਕੇ ਆਮ ਲੋਕ ਦੂਜਿਆਂ ਨੂੰ ਭਰਮਾ ਲੈਂਦੇ ਹਨ ਅਤੇ ਆਪਣੇ ਮਤਲਬ ਦੀ ਪੂਰਤੀ ਹੋਣ ਮਗਰੋਂ ਝੱਟ ਹੀ ਪਾਸਾ ਵੱਟ ਲੈਂਦੇ ਹਨ।

ਇਹ ਦੁਨੀਆ ਅਜਿਹੀ ਹੈ ਜਿੱਥੇ ਲੋਕ ਬਿਗਾਨਿਆਂ ਨਾਲ ਤਾਂ ਕੀ ਆਪਣਿਆਂ ਨਾਲ ਵੀ ਦਗਾ ਕਰਨ ਤੋਂ ਨਹੀਂ ਕਤਰਾਉਂਦੇ। ਅਜਿਹੀ ਦੁਨੀਆਂ ਵਿਚਲੇ ਲੋਕ ਆਪਣਿਆਂ ਨਾਲ ਪਰਾਇਆਂ ਵਰਗਾ ਸਲੂਕ ਕਰਦੇ ਹਨ ਅਤੇ ਪਰਾਇਆਂ ਨੂੰ ਆਪਣਾ ਮਨ ਕੇ ਦਿਲ ਦੀ ਗੱਲ ਉਹਨਾਂ ਨਾਲ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਜਿਸ ਪਰਾਏ ਨੂੰ ਆਪਣਾ ਸਮਝ ਕੇ ਦਿਲ ਦੀ ਦਰਦ ਸਾਂਝਾ ਕਰ ਰਹੇ ਹਨ, ਉਹ ਉਸਦਾ ਹਮਦਰਦੀ ਨਾ ਹੋ ਕੇ ਇਕ ਅਜਿਹਾ ਢੌਂਗੀ ਹੈ, ਜੋ ਕਿਸੇ ਦੂਜੇ ਸਾਹਮਣੇ ਉਸਦੀਆਂ ਭਾਵਨਾਵਾਂ ਦਾ ਮਜ਼ਾਕ ਬਣਾ ਸਕਦਾ ਹੈ। ਅਜਿਹੀ ਦੁਨੀਆਂ ਵਿੱਚ ਲੋਕ ਪਹਿਲਾਂ ਤਾਂ ਦੁੱਖ ਦਿੰਦੇ ਹਨ ਅਤੇ ਫਿਰ ਪੁੱਛਦੇ ਹਨ, ਕੀ ਹਾਲ ਹੈ.......??


(ਗਗਨਦੀਪ ਕੌਰ ਸਾਹੀ)
Assistant professor
Department of Punjabi
Lyallpur Khalsa College, kapurthala

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...