Monday, 30 May 2022

ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ ਵਿਖੇ ਛੇਵੇਂ ਸਮੈਸਟਰ ਦੇ ਵਿਦਿਆਰਥੀਆ ਲਈ ਹੋਈ ਵਿਦਾਇਗੀ ਪਾਰਟੀ।

 



ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ ਵਿਖੇ ਛੇਵੇਂ ਸਮੈਸਟਰ ਦੇ ਵਿਦਿਆਰਥੀਆ ਲਈ ਹੋਈ ਵਿਦਾਇਗੀ ਪਾਰਟੀ।

ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦੁਆਰਾ ਛੇਵੇਂ ਸਮੈਸਟਰ ਦੇ ਵਿਦਿਆਰਥੀਆ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ ਗਿਆ। ਇਸ ਵਿਦਾਇਗੀ ਪਾਰਟੀ ਵਿੱਚ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਸੋਲੋ ਡਾਂਸ, ਸੋਲੋ ਗੀਤ, ਮਾਡਲਿੰਗ, ਗਿੱਧਾ, ਭੰਗੜਾ, ਗਰੁੱਪ ਡਾਂਸ, ਸਪੈਸ਼ਲ ਸਾਜ 'ਤੇ ਪਰਫਾਰਮੈਂਸ (ਢੋਲ ) ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮਿਸਟਰ ਫੇਅਰਵੈੱਲ ਬੀ ਸੀ ਏ ਛੇਵੇਂ ਸਮੈਸਟਰ ਦੇ ਕਮਲ ਭਾਰਤੀ ਅਤੇ ਮਿਸ ਫੇਅਰਵੈੱਲ ਬੀ ਬੀ ਏ ਛੇਵੇਂ ਸਮੈਸਟਰ ਦੀ ਨਵਜੋਤ ਕੌਰ ਨੂੰ ਚੁਣਿਆ ਗਿਆ। ਮੁੱਖ ਮਹਿਮਾਨ ਡਾ. ਢਿੱਲੋ ਨੇ ਛੇਵੇਂ ਸਮੈਸਟਰ ਦੇ ਵਿਦਿਆਰਥੀਆ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਮਿਹਨਤ ਅਤੇ ਇਮਾਨਦਾਰੀ ਨਾਲ ਵੱਡੇ ਤੋਂ ਵੱਡਾ ਅਹੁਦਾ ਪ੍ਰਾਪਤ ਕਰ ਸਕਦੇ ਹਨ।
ਪ੍ਰਿੰਸੀਪਲ ਡਾ. ਢਿੱਲੋ ਨੇ ਵਿਦਿਆਰਥੀਆ ਨੂੰ ਚੰਗਾ ਇਨਸਾਨ ਬਣਨ ਅਤੇ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਚੰਗੇ ਨਾਗਰਿਕ ਬਣਕੇ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਚੰਚਲ ਅਤੇ ਮਹਿਕ ਦੁਆਰਾ ਨਿਭਾਈ ਗਈ।

No comments:

Post a Comment

BCA Sixth Semester Students of Lyallpur Khalsa College, Kapurthala secured Positions in the University Merit List

It is a matter of immense pride and joy for Lyallpur Khalsa College, Kapurthala that its meritorious students have brought laurels to the in...