Wednesday, 6 April 2022

ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਕਰਵਾਇਆ ਗਿਆ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ।


 ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਕਰਵਾਇਆ ਗਿਆ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ।


ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ (ਭਾਰਤ ਸਰਕਾਰ) ਦੇ ਅਦਾਰੇ ਨਹਿਰੂ ਯੁਵਾ ਕੇਂਦਰ, ਕਪੂਰਥਲਾ  ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਸਹਿਯੋਗ ਨਾਲ ਗੁਰੂ ਅਮਰਦਾਸ ਪਬਲਿਕ ਸਕੂਲ, ਉੱਚਾ ਬੇਟ ਵਿਖੇ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪਿ੍ੰਸੀਪਲ ਸਾਕਸ਼ੀ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ ਗਿਆ। ਇਸ ਸੈਮੀਨਾਰ ਵਿਚ ਦਸਵੀਂ, ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀ ਸ਼ਾਮਲ ਹੋਏ। ਇਸ ਕੈਰੀਅਰ ਗਾਈਡੈਂਸ ਸੈਮੀਨਾਰ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਜਸਪ੍ਰੀਤ ਕੌਰ ਖੈੜਾ ਅਤੇ ਪ੍ਰੋ.ਦਰਸ਼ਦੀਪ ਕੌਰ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟਸ, ਕਾਮਰਸ,  ਮੈਡੀਕਲ, ਨਾਨ-ਮੈਡੀਕਲ ਅਤੇ ਆਈ.ਟੀ ਵਿਸ਼ਿਆਂ ਨਾਲ ਸੰਬੰਧਿਤ ਗਿਆਨ ਭਰਪੂਰ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕਿੱਤੇ ਦੀ ਚੋਣ ਕਰਨ ਲੱਗਿਆਂ ਵਿਦਿਆਰਥੀਆਂ ਨੂੰ ਆਪਣੀ ਮਨਮਰਜੀ ਦੇ ਵਿਸ਼ੇ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਆਪਣੀ ਮਨਪਸੰਦ ਦੇ ਕਿੱਤੇ ਦੀ ਚੋਣ ਕਰੀਏ ਤਾਂ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੋਰਸਾਂ, ਵੱਖ ਵੱਖ ਯੂਨੀਵਰਸਿਟੀਆਂ ਅਤੇ ਕਈ ਸੰਸਥਾਵਾਂ ਵੱਲੋਂ ਦਿੱਤੇ ਜਾਣ ਵਾਲੇ ਸਕਾਲਰਸ਼ਿਪ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅੰਤ ਵਿੱਚ ਸਕੂਲ ਦੇ ਵਾਇਸ ਪਿ੍ੰਸੀਪਲ ਮੈਡਮ ਗੁਰਮੀਤ ਕੌਰ ਨੇ   ਮੁਖ ਮਹਿਮਾਨ ਪਿ੍ੰਸੀਪਲ ਸਾਕਸ਼ੀ ਚੋਪੜਾ,ਰਿਸੋਰਸ ਪਰਸਨ ਅਤੇ ਸੈਮੀਨਾਰ ਵਿਚ ਸ਼ਾਮਲ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਦੀਆਂ ਦੋ ਹੋਣਹਾਰ ਵਿਦਿਆਰਥਣਾ ਨੂੰ ਸਨਮਾਨਿਤ ਵੀ ਕੀਤਾ ਗਿਆ।

Saturday, 26 March 2022

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਐਜੂਕੇਸ਼ਨ, ਮੈਨੇਜਮੈਂਟ ਅਤੇ ਆਈ. ਟੀ ਵਿਸ਼ੇ 'ਤੇ ਨੈਸ਼ਨਲ ਕਾਨਫਰੰਸ ਦਾ ਆਗਾਜ਼।


 ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਐਜੂਕੇਸ਼ਨ, ਮੈਨੇਜਮੈਂਟ ਅਤੇ ਆਈ. ਟੀ ਵਿਸ਼ੇ 'ਤੇ ਨੈਸ਼ਨਲ ਕਾਨਫਰੰਸ ਦਾ ਆਗਾਜ਼।



ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ  ਐਜੂਕੇਸ਼ਨ, ਮੈਨੇਜਮੈਂਟ ਅਤੇ ਆਈ. ਟੀ  ਵਿਸ਼ੇ ਤੇ (FEMIT 2022)  ਵਰਚੁਅਲ ਨੈਸ਼ਨਲ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। 

ਇਸ ਕਾਨਫਰੰਸ ਵਿੱਚ ਡਾ. ਹਰਦੀਪ ਸਿੰਘ ਡੀਨ ਅਕਾਦਮਿਕ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਮੁੱਖ ਮਹਿਮਾਨ ਅਤੇ ਡਾ. ਸੰਦੀਪ ਸੂਦ ਐਸੋਸੀਏਟ ਪ੍ਰੋਫੈਸਰ ਐਨ.ਆਈ. ਟੀ (ਕੁਰੂਕਸ਼ੇਤਰ) ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਸ ਕਾਨਫਰੰਸ ਦੇ ਤਿੰਨ ਪੈਰਲਰ ਟੈਕਨੀਕਲ ਸੈਸ਼ਨ ਆਰੰਭ ਹੋਏ। ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਡਾ. ਮਨੋਜ ਕੁਮਾਰ ਅਸਿਸਟੈਂਟ ਪ੍ਰੋਫੈਸਰ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀ ਦਿੱਲੀ), ਦੂਜੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਡਾ. ਪਰਮਿੰਦਰ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਹੈੱਡ ਕੰਪਿਊਟਰ ਵਿਭਾਗ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਤੀਜੇ ਸੈਸ਼ਨ ਦੀ ਪ੍ਰਧਾਨਗੀ ਡਾ. ਐਮ.ਐਸ ਲਹਿਲ (ਅਸਿਸਟੈਂਟ ਪ੍ਰੋਫੈਸਰ) ਲਾਇਲਪੁਰ ਖਾਲਸਾ ਕਾਲਜ ਜਲੰਧਰ ਦੁਆਰਾ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ, ਮੁੱਖ ਬੁਲਾਰੇ, ਤਿੰਨਾਂ ਸੈਸ਼ਨਾਂ ਦੀ ਪ੍ਰਧਾਨਗੀ ਕਰ ਰਹੇ ਚੇਅਰਪਰਸਨਜ਼ ਅਤੇ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਵੱਖ ਵੱਖ ਡੈਲੀਗੇਟਜ਼ ਤੇ ਰਿਸਰਚ ਸਕਾਲਰ ਨੂੰ ਜੀ ਆਇਆਂ ਆਖਿਆ ਅਤੇ ਕਾਨਫਰੰਸ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਇਸ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਅਤੇ ਵਿਸ਼ੇਸ਼ ਕਰਕੇ ਅਧਿਆਪਕਾਂ ਲਈ ਅਜਿਹੀਆਂ ਕਾਨਫਰੰਸਾਂ ਕਾਫੀ ਲਾਭਦਾਇਕ ਹੁੰਦੀਆਂ ਹਨ ਕਿਉੰਕਿ ਇਹਨਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋਂ ਨੂੰ ਇਸ ਉਪਰਾਲੇ ਲਈ ਵਧਾਈ ਵੀ ਦਿੱਤੀ। 

ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਮਨੋਜ ਕੁਮਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਹਰ ਖੇਤਰ ਵਿੱਚ ਹੋ ਰਹੀ ਵਰਤੋ ਅਤੇ ਇਸ ਖੇਤਰ ਵਿੱਚ ਹੋਣ ਵਾਲੀ ਰਿਸਰਚ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ।

ਡਾ. ਹਰਦੀਪ ਸਿੰਘ ਨੇ ਕਾਨਫਰੰਸ ਦੇ ਥੀਮ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਥੀਮ ਬਹੁਤ ਹੀ ਢੁਕਵਾਂ ਹੈ। ਆਈ ਟੀ ਤੇ ਮੈਨੇਜਮੈਂਟ ਦੀ ਵਰਤੋਂ ਅੱਜ ਦੇ ਸਮੇਂ ਹਰ ਖੇਤਰ ਵਿੱਚ ਹੋ ਰਹੀ ਹੈ,   ਪੂਰੀ ਦੁਨੀਆ ਜਾਣੇ ਅਣਜਾਣੇ ਇਨਫਰਮੇਸ਼ਨ  ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ ਅਤੇ ਇਸ ਖ਼ੇਤਰ ਵਿੱਚ ਤਰੱਕੀ ਦੀਆਂ ਬਹੁਤ ਸੁਭਾਵਨਾਵਾਂ ਹਨ।  ਇਸ ਖੇਤਰ ਵਿੱਚ ਹੋਰ ਖ਼ੋਜ ਤੇ ਕੰਮ ਕਰਨ ਦੀ ਬਹੁਤ ਲੋੜ ਹੈ।

ਆਈ. ਟੀ.  ਵਿਸ਼ੇ ਦੇ ਮੁੱਖ ਬੁਲਾਰੇ ਡਾ. ਸੰਦੀਪ ਸੂਦ ਨੇ ਬਿਗ ਡਾਟਾ, ਫਾਸਟੈਗ, ਆਧਾਰ ਕਾਰਡ, ਈ ਕਾਮਰਸ ਆਦਿ   ਸੰਬੰਧਿਤ ਵੱਖ-ਵੱਖ ਆਰਟੀਫਿਸ਼ਲ ਇੰਟੈਲੀਜੈਂਸ ਅਧਾਰਤ ਐਪਲੀਕੇਸ਼ਨਜ਼  ਬਾਰੇ ਜਾਣੂ ਕਰਵਾਇਆ।

ਮੈਨਜਮੈਂਟ ਵਿਸ਼ੇ ਦੇ   ਮੁੱਖ ਬੁਲਾਰੇ ਡਾ. ਅਨੰਦ ਠਾਕੁਰ ਨੇ ਵਰਚੁਅਲ ਮੋਡਜ਼ ਨੂੰ ਟੈਕਨੋਲੋਜੀ ਦੀ ਬੈਕਬੋਨ ਦੱਸਦੇ ਹੋਏ ਬਿਸਨੈਸ ਮਾਡਲਸ ਦੇ ਮਹੱਤਵ ਤੇ ਇਸ ਦੇ ਨਾਲ਼ ਨਾਲ਼ ਹਰ ਖ਼ੇਤਰ ਵਿਚ ਸੰਜੀਦਾ ਤੇ ਵਧੀਆ ਮੈਨੇਜਮੈਂਟ ਕਰਨ ਲਈ ਆਈ. ਟੀ . ਦੀ ਲੋੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 

ਡਾ. ਪਰਮਿੰਦਰ ਕੌਰ ਨੇ ਟੈਕਨੀਕਲ ਸ਼ੈਸ਼ਨ ਦੂਜੇ ਵਿੱਚ ਰਿਸਰਚ ਸਕਾਲਰਾ ਦੇ ਪੇਪਰਾਂ ਨੂੰ ਬਾਰੀਕੀ ਨਾਲ ਵਾਚਿਆ ਅਤੇ ਭਵਿੱਖ ਵਿੱਚ ਪੇਪਰ ਨੂੰ ਹੋਰ ਵਧੀਆ ਬਣਾਉਣ ਲਈ ਸੇਧ ਵੀ ਦਿੱਤੀ।

ਡਾ. ਪਰਮਿੰਦਰ ਕੌਰ ਨੇ ਰਿਸਰਚ ਸਕਾਲਰਾਂ  ਦੇ ਪੁਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ।

ਤੀਜੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਐਮ.ਐਸ ਲਹਿਲ ਨੇ ਕਾਨਫਰੰਸ ਦੇ ਮੁੱਖ ਵਿਸ਼ੇ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਅਤੇ ਇਸ ਸ਼ੈਸ਼ਨ ਦੌਰਾਨ ਪੜ੍ਹੇ ਗਏ ਪੇਪਰਾ ਬਾਰੇ ਵੀ ਆਪਣੇ ਸੁਝਾਅ ਦਿੱਤੇ। ਇਸ ਕਾਨਫਰੰਸ ਦੇ ਤਿੰਨ ਸ਼ੈਸ਼ਨ ਦੌਰਾਨ 85 ਰਿਸਰਚ ਪੇਪਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋ ਚੁਣੇ ਗਏ 37 ਪੜ੍ਹੇ ਗਏ। ਕਾਨਫਰੰਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੀ ਏ ਯੂ ਲੁਧਿਆਣਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਬੇਨੇਟ ਯੂਨੀਵਰਸਿਟੀ ਨੋਇਡਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਲ ਪੀ ਯੂ ਫਗਵਾੜਾ, ਸ਼੍ਰੀ ਖੁਸ਼ਲਦਾਸ ਯੂਨੀਵਰਸਿਟੀ ਹਨੂੰਮਾਨਗੜ੍ਹ ਰਾਜਸਥਾਨ, ਗਲੋਬਲ ਗਰੁੱਪ ਆਫ ਇੰਸਟੀਚਿਊਟ ਅੰਮ੍ਰਿਤਸਰ ਆਦਿ ਯੂਨੀਵਰਸਿਟੀਆਂ ਦੇ ਡੈਲੀਗੇਟਜ਼ ਨੇ ਹਿੱਸਾ ਲਿਆ। ਅੰਤ ਵਿੱਚ ਕਾਨਫਰੰਸ ਦੇ ਕਨਵੀਨਰ ਪ੍ਰੋ. ਜਸਪ੍ਰੀਤ ਕੌਰ ਖੈੜਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਤਿੰਨਾਂ ਸੈਸ਼ਨਾਂ ਦੀ ਪ੍ਰਧਾਨਗੀ ਕਰ ਰਹੇ ਚੇਅਰਪਰਸਨਜ਼ ਅਤੇ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਵੱਖ ਵੱਖ ਡੈਲੀਗੇਟਜ਼ ਤੇ ਰਿਸਰਚ ਸਕਾਲਰ ਦਾ ਧੰਨਵਾਦ ਕੀਤਾ।

Tuesday, 22 March 2022

World Poetry Day Celebrated at Lyallpur khalsa College kapurthala on March 22,2022.


 World Poetry Day Celebrated at Lyallpur khalsa College kapurthala on March 22,2022. More then 30 schools participated in this . 

Monday, 21 March 2022

A very Successful Workshop held at Lyallpur Khalsa College Kapurthala on topic “PC ASSEMBLY AND TROUBLE SHOOTING “



 ਖਾਲਸਾ ਕਾਲਜ ਕਪੂਰਥਲਾ 'ਚ ਪੀਸੀ ਅਸੈਂਬਲੀ ਐਂਡ ਟਰੱਬਲਸ਼ੂਟਿੰਗ ਵਿਸ਼ੇ ਤੇ ਕਰਵਾਈ ਵਰਕਸ਼ਾਪ

ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ ਵਿਖੇ ਅੱਜ ਪੀਸੀ ਅਸੈਂਬਲੀ ਐਂਡ ਟਰੱਬਲਸ਼ੂਟਿੰਗ ਵਿਸ਼ੇ ਤੇ ਬਹੁਤ ਹੀ ਪ੍ਰਭਾਵਸ਼ਾਲੀ ਵਰਕਸ਼ਾਪ ਕਰਵਾਈ ਗਈ।ਵਰਕਸ਼ਾਪ ਵਿਚ ਮੁੱਖ ਪ੍ਰਵੱਕਤਾ ਵਜੋਂ ਸ਼ਿਰਕਤ ਕਰਨ ਪੁਜੇ ਨਵੀਨ ਜੈਡਕਾ ਦਾ  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰ  ਜੀ ਆਇਆਂ ਆਖਦਿਆਂ ਨਿਘਾ ਸਵਾਗਤ ਕੀਤਾ ਗਿਆ।। ਮੁੱਖ ਪ੍ਰਵੱਕਤਾ ਜੈਡਕਾ ਵੱਲੋਂ  ਵਿਦਿਆਰਥੀਆਂ ਨੂੰ  ਆਪਰੇਟਿੰਗ ਸਿਸਟਮ , ਵੱਖ - ਵੱਖ ਤਰ੍ਹਾਂ ਦੇ ਕੰਪਿਉਟਰ ਮੈਮਰੀਜ ,  ਪੀਸੀ ਅਸੈਂਬਲੀ  ਸਿਸਟਮ , ਮਦਰਬੋਰਡ , ਸੀਪੀਯੂ ਤੇ ਇਸ ਤੋ ਇਲਾਵਾ ਕੰਪਿਊਟਰ ਵਿਚ ਅਉਣ ਵਾਲੀਆਂ ਤਕਨੀਕੀ ਖਰਾਬੀਆਂ ਤੇ ਉਨ੍ਹਾਂ ਦੇ ਹੱਲ , ਸੋਫਟਵੇਅਰ ਇਨਸਟਾਲੇਸ਼ਨ ਆਦਿ ਬਾਰੇ ਬਰੀਕੀਆਂ ਤੋ ਜਾਣੂ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਵੱਡਮੁੱਲਾ ਸਿਖਿਅਕ ਵਾਧਾ ਕੀਤਾ ਗਿਆ।    ਅੱਜ ਦੀ ਕੰਪਿਊਟਰ ਸੰਬੰਧੀ ਲਗਾਈ ਗਈ ਵਰਕਸ਼ਾਪ ਦੋਰਾਨ ਹਾਜਰ ਵਿਦਿਆਰਥੀਆਂ ਵਲੋਂ ਮੁੱਖ ਪ੍ਰਵੱਕਤਾ ਨੂੰ ਦਰਪੇਸ਼ ਆਉਦੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਬਾਰੇ ਕਈ ਅਹਿਮ ਸਵਾਲ ਜਵਾਬ ਵੀ ਕੀਤੇ ਗਏ।  ਵਰਕਸ਼ਾਪ ਦੇ ਆਖਰ ਵਿਚ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਜਸਪ੍ਰੀਤ ਕੌਰ ਖੈੜਾ ਨੇ ਮੁੱਖ ਪ੍ਰਵੱਕਤਾ ਜੈਡਕਾ ਜੀ ਦਾ  ਆਪਦੇ ਕੀਮਤੀ ਸਮੇਂ ਵਿਚੋਂ ਕੁਝ ਪੱਲ੍ਹ ਕੱਢ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਦਿੱਤੀ ਵੱਡਮੁੱਲੀ ਜਾਣਕਾਰੀ ਲਈ ਆਪਦੇ ਕਾਲਜ ਪ੍ਰੰਬਧਕੀ ਕਮੇਟੀ , ਪ੍ਰਿੰਸੀਪਲ ਸਾਹਿਬ ਵਲੋਂ ਵਿਸ਼ੇਸ਼  ਧੰਨਵਾਦ ਕੀਤਾ।

Thursday, 17 March 2022

Tuesday, 15 March 2022

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਗਣਿਤ ਦਿਵਸ।


 ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਗਣਿਤ ਦਿਵਸ।

ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਅੰਤਰਰਾਸ਼ਟਰੀ ਗਣਿਤ ਦਿਵਸ ਨੂੰ ਮਨਾਉਂਦੇ ਹੋਏ ਅੰਤਰ ਕਾਲਜ ਗਣਿਤ ਮੁਕਾਬਲੇ ਕਰਵਾਏ ਗਏ। ਜਿਸ ਵਿਚ Mathematics Rangoli, Power point presentation, Quiz competition, Extempose ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚੋ Mathematics Rangoli ਮੁਕਾਬਲੇ ਵਿਚੋਂ ਰਾਜਦੀਪ ਕੌਰ ਅਤੇ ਜਸ਼ਨਦੀਪ ਕੌਰ, Power point presentation ਵਿੱਚੋ ਸਾਹਿਲ ਅਤੇ ਰਾਜਨਪ੍ਰੀਤ ਕੌਰ, Quiz competition ਵਿੱਚੋ ਸੁਖਪ੍ਰੀਤ ਕੌਰ, ਹਰਮਨ ਅਤੇ ਕੀਰਤੀ, Extempose ਵਿੱਚੋ ਕਿਰਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ 'ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਆਮ ਕਰਕੇ ਵਿਦਿਆਰਥੀ ਗਣਿਤ ਦੇ ਵਿਸ਼ੇ ਨੂੰ ਬਹੁਤ ਹੀ ਕਠਿਨ ਵਿਸ਼ਾ ਸਮਝਦੇ ਹਨ, ਪਰ ਜੇਕਰ ਇਸ ਨੂੰ ਧਿਆਨ ਨਾਲ ਸਮਝਾਇਆ ਜਾਵੇ ਤਾਂ ਇਹ ਸਭ ਤੋਂ ਵੱਧ ਰਚਨਾਤਮਕ ਵਿਸ਼ਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆ ਵਿੱਚ ਗਣਿਤ ਵਿਸ਼ੇ ਸੰਬੰਧੀ ਰੁਚੀ ਪੈਦਾ ਕਰਨਾ ਹੈ।

ਅੰਤ ਵਿੱਚ ਪ੍ਰੋ. ਇੰਦਰਪ੍ਰੀਤ ਸਿੰਘ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Wednesday, 9 March 2022

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹੋਇਆ ਰੰਗਾਰੰਗ ਪ੍ਰੋਗਰਾਮ।


 ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹੋਇਆ ਰੰਗਾਰੰਗ ਪ੍ਰੋਗਰਾਮ।


ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੈਟ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੈਡਮ ਜਸਪ੍ਰੀਤ ਕੌਰ (ਜਿਲ੍ਹਾ ਭਾਸ਼ਾ ਅਫ਼ਸਰ) ਮੁੱਖ ਮਹਿਮਾਨ ਵਜੋਂ ਅਤੇ ਮੈਡਮ ਸਾਕਸ਼ੀ ਚੋਪੜਾ (ਪ੍ਰਿੰਸੀਪਲ ਗੁਰੂ ਅਮਰਦਾਸ ਪਬਲਿਕ ਸਕੂਲ, ਉੱਚਾ ਬੇਟ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨ ਨੂੰ ਫੁੱਲਾਂ ਦਾ ਖੂਬਸੂਰਤ ਗੁਲਦਸਤਾ ਦੇ ਕੇ 'ਜੀ ਆਇਆ' ਆਖਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਗੀਤ, ਡਾਂਸ, ਗਰੁੱਪ ਡਾਂਸ, ਗਿੱਧਾ ਤੇ ਸਕਿਟ ਆਦਿ ਦੀ ਪੇਸ਼ਕਾਰੀ ਕੀਤੀ ਅਤੇ ਕਾਲਜ ਦੀਆਂ ਮਹਿਲਾ ਅਧਿਆਪਕਾ ਨੇ ਵੱਖ ਵੱਖ ਗੇਮਜ਼ ਵਿੱਚ ਭਾਗ ਲਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਮੈਡਮ ਜਸਪ੍ਰੀਤ ਕੌਰ ਨੇ ਬੋਲਦਿਆਂ ਕਿਹਾ ਕਿ ਮਹਿਲਾ, ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ। ਦੁਨੀਆਂ ਕਦੇ ਵੀ ਇੰਨੀ ਸੁੰਦਰ ਨਾ ਹੁੰਦੀ ਜੇ ਇਸ ਵਿਚ ਔਰਤ ਨਾ ਹੁੰਦੀ। ਇਕ ਔਰਤ ਹੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖਸ਼ਦੀ ਹੈ, ਕਿਸੇ ਦੀ ਮਾਂ, ਬੇਟੀ, ਭੈਣ ਅਤੇ ਪਤਨੀ ਦੇ ਰੂਪ ਵਿਚ ਵਿਚਰਦੀ ਹੈ। ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਸਾਕਸ਼ੀ ਚੋਪੜਾ ਨੇ ਬੋਲਦਿਆਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਵਿੱਚ ਔਰਤਾਂ ਦਾ ਵੱਡਮੁੱਲਾ ਯੋਗਦਾਨ ਹੈ।

ਔਰਤ ਨੇ ਹਰ ਖੇਤਰ ਵਿੱਚ ਸਮਾਜ ਨੂੰ ਵਿਕਸਿਤ ਕਰਨ ਲਈ ਜਿੱਥੇ ਮਰਦ ਦੀ ਮਦਦ ਕੀਤੀ ਹੈ, ਉੱਥੇ ਹੀ ਬਹੁਤ ਸਾਰੀਆਂ ਔਰਤਾਂ ਪ੍ਰੇਰਨਾ ਸ੍ਰੋਤ ਵੀ ਰਹੀਆ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋਂ ਨੇ ਕਿਹਾ ਕਿ ਮਾਨਸਿਕ, ਸਰੀਰਿਕ ਅਤੇ ਬੌਧਿਕ ਲੁੱਟ ਤੋਂ ਬਚਣ ਲਈ ਔਰਤ ਦਾ ਬਲਵਾਨ ਹੋਣਾ ਬਹੁਤ ਜ਼ਰੂਰੀ ਹੈ। ਵਰਤਮਾਨ ਸਮੇਂ ਵਿੱਚ ਔਰਤਾਂ ਸਿਰਫ਼ ਘਰ ਦੀ ਜਿੰਮੇਵਾਰੀ ਹੀ ਨਹੀਂ, ਬਲਕਿ ਆਰਥਿਕ ਜਿੰਮੇਵਾਰੀਆ ਨੂੰ ਵੀ ਬਾਖੂਬੀ ਨਿਭਾਉਂਦੀਆ ਹਨ।

ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਹਰਪ੍ਰੀਤ ਕੌਰ ਦੁਆਰਾ ਨਿਭਾਈ ਗਈ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।


ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨਾ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਆਈ.ਟੀ. ਕਲੱਬ ਵੱਲੋਂ  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ, ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨਾ ਮਨ...