ਮਾਂ ਏ ,ਨੀ ਸੁਣ ਮੇਰੀਏ ਮਾਏ
ਆ ਕੀ ਕਹਿਰ ਗੁਜ਼ਾਰਨ ਲੱਗੇ,
ਹੱਥੀ ਕਿਉਂ ਧੀਆਂ ਮਾਰਨ ਲੱਗੇ।
ਰੱਬ ਦੇ ਘਰ ਵਿੱਚੋਂ ਆਈ ਧੀ ਨੂੰ,
ਕਿਉਂ ਮੱਥੇ ਵੱਟ ਪਾਉਂਣ ਲੱਗੇ ।
ਦੱਸੋ ਕਿਉਂ ਲੋਕੋ ਮਾਂ ਦੇ ਗਰਭ ਨੂੰ,
ਕਬਰ ਸਥਾਨ ਬਣਾਉਣ ਲੱਗੇ।
ਹਰ ਕੰਮ ਦੇ ਵਿੱਚ ਅੱਗੇ ਧੀਆਂ,
ਪੁੱਤਾਂ ਨਾਲੋਂ ਵੱਧ ਪਿਆਰ ਦਿੰਦੀਆਂ।
ਪੁੱਤ ਤਾਂ ਹੋ ਜਾਣ ਕਪੁੱਤ ਬਾਬਲਾ,
ਧੀਆਂ ਆਪਾ ਵਾਰ ਦਿੰਦੀਆਂ।
ਚਲਦੀਆਂ ਦੇ ਨੇ ਝਾਲੂ ਸਾਰੇ,
ਵੰਡ ਬੇਬੇ -ਬਾਪੂ ਵਿੱਚ ਪਾਉਣ ਲੱਗੇ।
ਦੱਸੋ ਕਿਉਂ ਲੋਕੋ ਮਾਂ ਦੇ ਗਰਭ ਨੂੰ ..........
ਚੰਦਰੇ ਦਾਜ ਦੇ ਲੋਬੀਆਂ ਨੇ,
ਧੀਆਂ ਦਾ ਗੜਤ ਗਵਾ ਦਿੱਤਾ।
ਧਰਮੀ ਬਾਬਲ ਦੀ ਇੱਜ਼ਤ ਨੂੰ,
ਕਚਹਿਰੀਆਂ ਵਿੱਚ ਰੁਲਾ ਦਿੱਤਾ।
ਵੱਡਿਆਂ ਘਰਾਂ ਦੀਆਂ ਵੱਡੀਆਂ ਮੰਗਾਂ,
ਕਿਉਂ ਅੱਗ ਗੈਸਾਂ ਨੂੰ ਲਾਉਣ ਲੱਗੇ।
ਦੱਸੋ ਕਿਉਂ ਲੋਕੋ ਮਾਂ ਦੇ ਗਰਭ ਨੂੰ............
ਕੀ ਖਾ ਜਾਣਾ ਘਰ ਤੇਰੇ ਦਾ,
ਆਈਆਂ ਧੁਰੋਂ ਹਾਂ ਲੇਖ ਲਿਖਾਕੇ।
ਜੇ ਸੱਚ ਨਹੀਂ ਆਉਂਦਾ,
ਦੁਨੀ ਚੰਦ ਵਾਂਗ ਦੇਖ ਅਜ਼ਮਾ ਕੇ।
ਜਾਣ ਕੇ ਧਨ ਬੇਗਾਨਾ ਸਾਨੂੰ,
ਕਿਉਂ ਮੱਥੇ ਵੱਟ ਪਾਉਣ ਲੱਗੇ।
ਦੱਸੋ ਲੋਕੋ ਕਿਉਂ ਮਾਂ ਦੇ ਗਰਭ ਨੂੰ........
No comments:
Post a Comment