Saturday, 23 August 2025

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਐਂਟੀ-ਰੈਗਿੰਗ ਹਫ਼ਤਾ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਐਂਟੀ ਰੈਗਿੰਗ ਸੈੱਲ ਵੱਲੋਂ ਯੂ.ਜੀ. ਸੀ. ਦੀਆਂ ਹਦਾਇਤਾਂ ਤਹਿਤ ਐਂਟੀ ਰੈਗਿੰਗ ਹਫ਼ਤਾ ਮਨਾਇਆ ਗਿਆ। ਇਸ ਮੌਕੇ ਐਂਟੀ ਰੈਗਿੰਗ ਸੈਲ ਦੇ ਕੋਆਰਡੀਨੇਟਰ  ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ  ਨੇ ਰੈਗਿੰਗ  ਦੇ ਅਰਥ ਤੇ ਇਸ ਤੋਂ ਬਚਾ ਸਬੰਧੀ ਜਾਣਕਾਰੀ ਦਿੱਤੀ ।  ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋਂ   ਨੇ ਰੈਗਿੰਗ ਨਾਲ ਸੰਬੰਧਤ ਕਾਨੂੰਨੀ ਕਾਰਵਾਈਆਂ ਤੇ ਸਜ਼ਾਵਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਰੈਗਿੰਗ ਦੀ ਕਾਲਜ ਕੈਂਪਸ ਵਿੱਚ ਸਖ਼ਤ ਮਨਾਈ ਹੈ ਕਿਉਂਕਿ ਰੈਗਿੰਗ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਸਬੰਧ ਵਿਚ ਅਲੱਗ ਅਲੱਗ ਪ੍ਰਕਾਰ ਦੀਆਂ ਕਾਨੂੰਨੀ ਧਾਰਾਵਾਂ ਤੇ ਸਜ਼ਾਵਾਂ ਹਨ। ਇਸ ਲਈ ਵਿਦਿਆਰਥੀਆਂ ਨੂੰ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ ।  ਉਨ੍ਹਾਂ  ਵਿਦਿਆਰਥੀਆਂ ਨੂੰ ਹੱਥ ਚੁੱਕਵਾ ਕੇ ਰੈਗਿੰਗ ਨਾ ਕਰਨ ਦੀ ਕਸਮ ਵੀ ਖਵਾਈ। ਇਸ ਮੌਕੇ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਇਹ ਐਂਟੀ ਰੈਗਿੰਗ ਹਫ਼ਤਾ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ, ਬੁਰਾਈਆਂ ਤੋਂ ਦੂਰ ਰਹਿਣ ਤੇ ਚੰਗੀ ਸੋਚ ਬਣਾਉਣ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਇਆ। ਅੰਤ ਵਿੱਚ ਸਾਰਿਆਂ ਦਾ ਧੰਨਵਾਦ  ਪ੍ਰੋ. ਦਮਨਜੀਤ ਦੁਆਰਾ ਕੀਤਾ ਗਿਆ ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਵਿੱਚ ਨੈਸ਼ਨਲ ਸਟਾਰਟਅੱਪ ਡੇਅ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ (ਕਪੂਰਥਲਾ) ਵਿੱਚ 'ਨੈਸ਼ਨਲ ਸਟਾਰਟਅੱਪ ਡੇਅ' ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਬਿਜ਼ਨਸ ਸਟੱਡੀਜ਼ ਕਲ...