Friday, 31 January 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਨੈਸ਼ਨਲ ਗਰਲ ਚਾਇਲਡ ਡੇਅ ਨੂੰ ਸਮਰਪਿਤ ਕਰਵਾਇਆ ਪ੍ਰਭਾਵਸ਼ਾਲੀ ਸਮਾਗਮ |



ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਨੈਸ਼ਨਲ ਗਰਲ ਚਾਇਲਡ ਡੇਅ ਨੂੰ ਸਮਰਪਿਤ  ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਐਲ.ਕੇ.ਸੀ. ਗਰਲਜ਼ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋ.  ਦਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੈਸ਼ਨਲ ਗਰਲ ਚਾਇਲਡ ਡੇ ਹਰ ਸਾਲ 24 ਜਨਵਰੀ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ, ਇਸ ਦਾ ਮਕਸਦ ਲੜਕੀਆਂ ਦੇ ਹੱਕਾਂ ਬਾਰੇ ਜਾਗਰੂਕਤਾ ਪੈਦਾ ਕਰਨਾ, ਲਿੰਗ ਸਮਾਨਤਾ ਨੂੰ ਪ੍ਰਚਾਰਿਤ ਕਰਨਾ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਉਜ਼ਾਗਰ ਕਰਨਾ ਹੈ, ਜੋ ਭਾਰਤ ਵਿੱਚ ਲੜਕੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਕਿ ਭੇਦਭਾਵ, ਬਾਲ ਵਿਵਾਹ ਅਤੇ ਸਿੱਖਿਆ ਦਾ ਅਧਿਕਾਰ। ਇਹ ਦਿਨ ਲੜਕੀਆਂ ਦੀ ਸਸ਼ਕਤੀਕਰਨ ਦਾ ਸਮਰਥਨ ਕਰਨ ਅਤੇ ਉਨਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਯਾਦ ਦਵਾਉਂਦਾ ਹੈ। 

ਲੜਕੀਆਂ ਦੀ ਸੁਰੱਖਿਆ ਇੱਕ ਅਹਿਮ ਅਤੇ ਸੰਵੇਦਨਸ਼ੀਲ ਵਿਸ਼ਾ ਹੈ, ਜੋ ਸਾਡੀ ਸਮਾਜਿਕ ਅਤੇ ਆਧੁਨਿਕ ਜੀਵਨ ਸ਼ੈਲੀ ਵਿੱਚ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਲੜਕੀ ਦਾ ਹੱਕ ਹੈ ਕਿ ਉਹ ਆਜ਼ਾਦੀ ਅਤੇ ਸੁਰੱਖਿਆ ਮਹਿਸੂਸ ਕਰੇ ਚਾਹੇ ਉਹ ਘਰ ਵਿੱਚ ਹੋਵੇ ਜਾਂ ਬਾਹਰ, ਪਰ ਅੱਜ ਵੀ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਭੇਦ ਭਾਵ, ਹਿੰਸਾ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਉਹ ਆਪਣੀ ਸਿੱਖਿਆ ਅਤੇ ਵਿਕਾਸ 'ਚ ਰੁਕਾਵਟਾਂ ਦਾ ਸਾਹਮਣਾ ਕਰ ਰਹੀਆਂ ਹਨ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਬੋਲਦਿਆਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਲਈ ਸਭ ਤੋਂ ਪਹਿਲਾਂ ਕਦਮ ਹੈ ਜਾਗਰੂਕਤਾ ਪੈਦਾ ਕਰਨਾ। ਪਰਿਵਾਰ ਸਕੂਲ ਅਤੇ ਸਮਾਜ ਨੂੰ ਇਹ ਸਿਖਲਾਈ ਦੇਣੀ ਚਾਹੀਦੀ ਹੈ ਕਿ ਲੜਕੀਆਂ ਨੂੰ ਹਰ ਖੇਤਰ ਵਿੱਚ ਇੱਜ਼ਤ ਤੇ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਉਨਾਂ ਦੇ ਹੱਕਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ   ਕਿਸੇ ਵੀ ਕਿਸਮ ਦੀ ਹਿੰਸਾ ਜਾਂ ਪਰੇਸ਼ਾਨੀ ਨੂੰ  ਸਹਿਣ ਨਹੀਂ ਕਰਨਾ ਚਾਹੀਦਾ ਅਤੇ  ਲੜਕੀਆਂ ਨੂੰ ਸਵੈ ਸੁਰੱਖਿਆ ਦੀਆਂ ਤਕਨੀਕਾਂ ਅਤੇ ਸਿੱਖਿਆ ਮਿਲਣੀ ਚਾਹੀਦੀ ਹੈ ਜਿਵੇਂ ਕਿ ਸਵੈ ਰੱਖਿਆ ਕੋਰਸ ਅਤੇ ਉਹ ਸਿੱਖਿਆ ਜੋ ਉਨ੍ਹਾਂ ਨੂੰ ਖ਼ਤਰੇ ਦੇ ਸਮੇਂ ਵਿੱਚ ਆਪਣੀ ਸੁਰੱਖਿਆ ਕਰਨ ਦੀ ਸਮਰੱਥਾ ਦੇਵੇ। ਔਰਤਾਂ ਲਈ ਤਕਨੀਕੀ ਸਾਧਨਾਂ ਦਾ ਇਸਤੇਮਾਲ ਵੀ ਮਹੱਤਵਪੂਰਨ ਹੈ ਜਿਵੇਂ ਕਿ ਮੋਬਾਇਲ ਐਪਸ ਅਤੇ ਸਿਸਟਮ ਜੋ ਉਹਨਾਂ ਨੂੰ ਤੁਰੰਤ ਸੂਚਿਤ ਕਰਨ ਦੀ ਸੁਵਿਧਾ ਦਿੰਦੇ ਹਨ। ਸਰਕਾਰਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਯੋਗਦਾਨ ਵੀ ਮਹੱਤਵਪੂਰਨ ਹੈ। ਨਵੇਂ ਕਾਨੂੰਨ ਅਤੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਲੜਕੀਆਂ ਦੇ ਖ਼ਿਲਾਫ਼ ਹੁੰਦੀਆਂ ਅਨੀਤੀਆਂ ਨੂੰ ਰੋਕਿਆ ਜਾ ਸਕੇ, ਪਰ ਸਮਾਜ ਵਿੱਚ ਹਮੇਸ਼ਾ ਇਸ ਵਿਸ਼ੇ ਤੇ ਚਰਚਾ ਅਤੇ ਮੌਕਿਆਂ ਦੀ ਸਥਾਪਨਾ ਕਰਨ ਦੀ ਲੋੜ ਹੈ। ਇਹ ਸਿਰਫ਼ ਇੱਕ ਸਰਕਾਰ ਅਤੇ ਸੰਸਥਾਵਾਂ ਦੀ ਨਹੀਂ ਸਗੋਂ ਹਰ ਇਨਸਾਨ ਦੀ ਜਿੰਮੇਵਾਰੀ ਹੈ ਕਿ ਉਹ ਲੜਕੀਆਂ ਨੂੰ ਇੱਕ ਸੁਰੱਖਿਤ ਅਤੇ ਆਜ਼ਾਦ ਜ਼ਿੰਦਗੀ ਦੇਣ ਵਿੱਚ ਯੋਗਦਾਨ ਪਾਉਂਦੇ ਰਹਿਣ। 

ਅੰਤ ਵਿੱਚ ਪ੍ਰੋ. ਵਰਿੰਦਰ ਕੌਰ ਨੇ  ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਗੁਰਕਮਲ ਕੌਰ, ਪ੍ਰੋ. ਮਨੀਸ਼ਾ,  ਪ੍ਰੋ. ਰੇਨੂ ਬਾਲਾ ਅਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਕਾਮਰਸ ਵਿਭਾਗ ਵੱਲੋਂ ਫਾਇਨੈਂਸ਼ੀਅਲ ਲਿਟਰੇਸੀ ਅਵੇਅਰਨੈਸ ਵਿਸ਼ੇ ਉੱਤੇ ਕਰਵਾਇਆ ਵੈਬੀਨਾਰ |

 

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਕਾਮਰਸ ਵਿਭਾਗ ਵੱਲੋਂ ਫਾਇਨੈਂਸ਼ੀਅਲ ਲਿਟਰੇਸੀ ਅਵੇਅਰਨੈਸ ਵਿਸ਼ੇ ਉੱਤੇ  ਵੈਬੀਨਾਰ  ਕਰਵਾਇਆ, ਇਹ ਵੈਬੀਨਾਰ ਨੌਲੇਜ ਗਰੋਥ ਫਾਊਂਡੇਸ਼ਨ ਦਿੱਲੀ ਵੱਲੋਂ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ,  ਜਿਸ ਵਿੱਚ ਡਾ. ਕਵਿਤਾ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਇਸ ਵੈਬੀਨਾਰ ਵਿੱਚ ਡਾ. ਕਵਿਤਾ  ਨੇ ਸੰਬੋਧਨ ਕਰਦਿਆਂ ਕਿਹਾ ਇਤਿਹਾਸਕ ਤੌਰ 'ਤੇ, ਸਟਾਕ ਮਾਰਕੀਟ ਨੇ ਕਈ ਹੋਰ ਨਿਵੇਸ਼ ਵਿਕਲਪਾਂ ਨੂੰ ਪਛਾੜ ਦਿੱਤਾ ਹੈ, ਜੋ ਨਿਵੇਸ਼ਕਾਂ ਨੂੰ ਲੰਬੇ ਸਮੇਂ ਦੇ ਵਿਕਾਸ ਦੀ ਸੰਭਾਵਨਾ ਦੀ ਪੇਸ਼ਕਸ਼ ਕਰਦਾ ਹੈ। ਕੰਪਨੀਆਂ ਦੇ ਸ਼ੇਅਰ ਖਰੀਦ ਕੇ, ਨਿਵੇਸ਼ਕ ਅੰਸ਼ਕ ਮਾਲਕ ਬਣ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਪੂੰਜੀ ਦੀ ਪ੍ਰਸ਼ੰਸਾ ਅਤੇ ਕੁਝ ਮਾਮਲਿਆਂ ਵਿੱਚ, ਲਾਭਅੰਸ਼ ਆਮਦਨ ਦੋਵਾਂ ਤੋਂ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਟਾਕਾਂ ਵਿੱਚ ਨਿਵੇਸ਼ ਕਰਨ ਦੇ ਮੁੱਖ ਫਾਇਦਿਆਂ ਵਿੱਚੋਂ ਇੱਕ ਉੱਚ ਰਿਟਰਨ ਦੀ ਸੰਭਾਵਨਾ ਹੈ। ਸਮੇਂ ਦੇ ਨਾਲ, ਸਟਾਕਾਂ ਦੀ ਕੀਮਤ ਵਧਦੀ ਜਾਂਦੀ ਹੈ ਕਿਉਂਕਿ ਕੰਪਨੀਆਂ ਵਧਦੀਆਂ ਹਨ ਅਤੇ ਵਧੀਆ ਪ੍ਰਦਰਸ਼ਨ ਕਰਦੀਆਂ ਹਨ। ਇਸ ਤੋਂ ਇਲਾਵਾ, ਕੁਝ ਕੰਪਨੀਆਂ ਦੁਆਰਾ ਅਦਾ ਕੀਤੇ ਲਾਭਅੰਸ਼ ਨਿਵੇਸ਼ਕਾਂ ਨੂੰ ਇੱਕ ਸਥਿਰ ਆਮਦਨੀ ਸਟ੍ਰੀਮ ਦੀ ਪੇਸ਼ਕਸ਼ ਕਰਦੇ ਹਨ। ਇਹ ਕਾਰਕ ਸਟਾਕ ਮਾਰਕੀਟ ਨਿਵੇਸ਼ ਨੂੰ ਦੌਲਤ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇੱਕ ਮਜਬੂਰ ਵਿਕਲਪ ਬਣਾਉਂਦੇ ਹਨ।

ਹਾਲਾਂਕਿ, ਸਟਾਕ ਮਾਰਕੀਟ ਜੋਖਮਾਂ ਦੇ ਆਪਣੇ ਹਿੱਸੇ ਦੇ ਨਾਲ ਆਉਂਦਾ ਹੈ. ਆਰਥਿਕ ਤਬਦੀਲੀਆਂ, ਕੰਪਨੀ ਦੀ ਕਾਰਗੁਜ਼ਾਰੀ, ਅਤੇ ਮਾਰਕੀਟ ਭਾਵਨਾ ਸਮੇਤ ਕਈ ਕਾਰਕਾਂ ਦੇ ਕਾਰਨ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਹੋ ਸਕਦਾ ਹੈ। ਇਸ ਲਈ, ਨਿਵੇਸ਼ਕਾਂ ਲਈ ਲੰਬੇ ਸਮੇਂ ਦੀ ਰਣਨੀਤੀ ਨਾਲ ਸਟਾਕ ਮਾਰਕੀਟ ਨਿਵੇਸ਼ ਤੱਕ ਪਹੁੰਚ ਕਰਨਾ ਅਤੇ ਜੋਖਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਆਪਣੇ ਪੋਰਟਫੋਲੀਓ ਨੂੰ ਵਿਭਿੰਨ ਬਣਾਉਣਾ ਮਹੱਤਵਪੂਰਨ ਹੈ। 

ਮੁੱਖ ਰਿਸੋਰਸ ਪਰਸਨ ਨੇ ਡੀਮੈਟ ਖਾਤੇ ਦੇ ਬਾਰੇ ਵੀ ਜਾਣਕਾਰੀ ਦਿੱਤੀ।  ਉਨ੍ਹਾਂ  ਡੀਮੈਟ ਖਾਤੇ ਬਾਰੇ ਕਿਹਾ ਇੱਕ ਡੀਮੈਟ ਖਾਤਾ ("ਡੀਮੈਟਰੀਅਲਾਈਜ਼ਡ ਖਾਤਾ") ਇੱਕ ਇਲੈਕਟ੍ਰਾਨਿਕ ਖਾਤਾ ਹੈ ਜੋ ਸਟਾਕ, ਬਾਂਡ, ਅਤੇ ਮਿਉਚੁਅਲ ਫੰਡਾਂ ਵਰਗੀਆਂ ਪ੍ਰਤੀਭੂਤੀਆਂ ਨੂੰ ਡਿਜੀਟਲ ਰੂਪ ਵਿੱਚ ਰੱਖਣ ਅਤੇ ਪ੍ਰਬੰਧਨ ਲਈ ਵਰਤਿਆ ਜਾਂਦਾ ਹੈ। ਇਹ ਭੌਤਿਕ ਸਰਟੀਫਿਕੇਟਾਂ ਦੀ ਲੋੜ ਨੂੰ ਖਤਮ ਕਰਦਾ ਹੈ, ਵਪਾਰ ਨੂੰ ਤੇਜ਼ ਅਤੇ ਵਧੇਰੇ ਕੁਸ਼ਲ ਬਣਾਉਂਦਾ ਹੈ। ਇਹ ਆਮ ਤੌਰ 'ਤੇ ਬੈਂਕਾਂ ਅਤੇ ਬ੍ਰੋਕਰੇਜ ਫਰਮਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਅਤੇ ਟ੍ਰਾਂਜੈਕਸ਼ਨਾਂ ਲਈ ਇੱਕ ਵਪਾਰਕ ਖਾਤੇ ਨਾਲ ਜੁੜਿਆ ਹੁੰਦਾ ਹੈ। ਉਹਨਾਂ NSDL's Investor-Centric e-Services ਦੇ ਬਾਰੇ ਵੀ ਜਾਣਕਾਰੀ ਦਿੱਤੀ| ਅੰਤ ਵਿੱਚ ਪ੍ਰੋ.  ਗੁਰਕਮਲ ਕੌਰ ਨੇ ਮੁੱਖ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ । ਕਾਮਰਸ ਵਿਭਾਗ ਦੇ ਪ੍ਰੋ. ਡਿੰਪਲ , ਪ੍ਰੋ. ਮਨਜੋਤ ਕੌਰ, ਪ੍ਰੋ. ਮਨਮੋਹਨ ਸਿੰਘ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਸ ਵੈਬੀਨਾਰ ਵਿਚ ਸ਼ਿਰਕਤ ਕੀਤੀ

Thursday, 30 January 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਕਰਵਾਏ ਪੋਸਟਰ ਮੁਕਾਬਲੇ|



ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ.  ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ  ਗਣਤੰਤਰ ਦਿਵਸ ਨੂੰ ਸਮਰਪਿਤ  ਪੋਸਟਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 35 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੌਰਾਨ ਪਹਿਲਾ ਸਥਾਨ ਵਿਦਿਆਰਥਣ ਅਨਮੋਲ ਨੇ,  ਦੂਸਰਾ ਸਥਾਨ ਸੰਦੀਪ ਕੌਰ ਨੇ ਅਤੇ ਤੀਜਾ ਸਥਾਨ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ  ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਣਤੰਤਰ ਦਿਵਸ ਸਾਡੇ ਦੇਸ਼ ਦੇ ਲੋਕਤੰਤਰਿਕ ਅਤੇ ਸੰਵਿਧਾਨਿਕ ਮੁੱਲਾਂ ਦਾ ਪ੍ਰਤੀਕ ਹੈ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ  ਲਾਗੂ ਹੋਇਆ, ਜਿਸ ਨਾਲ ਭਾਰਤ ਇੱਕ ਗਣਰਾਜ ਬਣਿਆ। ਇਹ ਦਿਨ ਸਿਰਫ਼ ਇੱਕ ਮਨਾਊ ਤਿਉਹਾਰ ਨਹੀਂ ਹੈ, ਬਲਕਿ ਇਹ ਸਾਡੇ ਆਜ਼ਾਦੀ ਦੇ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਮੌਕਾ ਹੈ, ਜਿਨ੍ਹਾਂ ਨੇ ਸਾਨੂੰ ਲੋਕਤੰਤਰਿਕ ਮੁੱਲਾਂ ਦੇ ਅਧੀਨ ਜੀਵਨ ਜੀਉਣ ਦਾ ਅਧਿਕਾਰ ਦਿੱਤਾ।ਗਣਤੰਤਰ ਦਿਵਸ ਸਾਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ  ਸਾਡੇ ਵਿਚਾਲੇ ਭਾਵੇਂ ਕਿਸੇ ਵੀ ਭਾਸ਼ਾ, ਧਰਮ ਜਾਂ ਸੱਭਿਆਚਾਰ ਦੀ ਵੱਖਰਤਾ ਹੋਵੇ, ਪਰ ਅਸੀਂ ਸਾਰੇ ਇੱਕ ਸਾਂਝੇ ਝੰਡੇ ਹੇਠ ਇਕੱਠੇ ਹਾਂ। ਉਨ੍ਹਾਂ ਕਿਹਾ  ਕਿ ਭਾਰਤ ਦਾ ਸੰਵਿਧਾਨ ਸਾਡੇ ਲਈ ਸਿਰਫ਼ ਇੱਕ ਕਾਨੂੰਨੀ ਦਸਤਾਵੇਜ਼ ਨਹੀਂ, ਬਲਕਿ ਇਹ ਸਾਡੇ ਜੀਵਨ ਦੇ ਹਰ ਖੇਤਰ ਲਈ ਇੱਕ ਰਾਹ ਪ੍ਰਦਰਸ਼ਕ ਹੈ। ਰਾਜਨੀਤੀ ਸ਼ਾਸਤਰ ਦੇ ਪ੍ਰੋ. ਮਨੀਸ਼ਾ ਨੇ ਬੋਲਦਿਆਂ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਸਾਡੇ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ। ਇਹ ਦਿਨ ਸਾਡੇ ਲਈ ਮੌਕਾ ਹੈ ਕਿ ਅਸੀਂ ਉਨ੍ਹਾਂ  ਪ੍ਰਤੀ ਨਮਨ ਕਰੀਏ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ। ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਮਨੀਸ਼ਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।

Sunday, 26 January 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ



ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ 


 ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਵੱਲੋਂ  ਜ਼ਿਲ੍ਹਾ ਚੋਣ  ਦਫ਼ਤਰ ਕਪੂਰਥਲਾ ਦੇ ਸਹਿਯੋਗ ਨਾਲ  ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਪ੍ਰਭਾਵਸ਼ਾਲੀ  ਢੰਗ ਨਾਲ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ  ਜ਼ਿਲ੍ਹਾ ਚੋਣ ਅਫ਼ਸਰ  ਅਮਿਤ ਕੁਮਾਰ ਪੰਚਾਲ ਜੀ (ਆਈ ਏ ਐਸ ) ਮੁੱਖ ਮਹਿਮਾਨ ਵਜੋਂ,  ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ (ਪੀ ਸੀ ਐਸ) ਤੇ ਅਸਿਸਟੈਂਟ ਕਮਿਸ਼ਨਰ ਕਪਿਲ ਜਿੰਦਲ ਪੀ ਸੀ ਐਸ (ਜਨਰਲ)  ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ  ਸਵਾਗਤ ਕਰਦਿਆਂ ਰਾਸ਼ਟਰੀ ਵੋਟਰ ਦਿਵਸ ਦੇ ਪਿਛੋਕੜ ਤੇ ਰੋਸ਼ਨੀ ਪਾਈ।  ਰਾਸ਼ਟਰੀ ਵੋਟਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ  ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਦੇ ਅਧਿਕਾਰ ਦੀ  ਸਾਰਥਕ ਵਰਤੋਂ ਕਰਦਿਆਂ ਲੋਕਤੰਤਰੀ ਕਦਰਾਂ -ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ । ਉਨ੍ਹਾਂ ਕਿਹਾ  ਕਿ ਦੇਸ਼ ਦੇ ਸੰਵਿਧਾਨ ਨੇ ਨਾਗਰਿਕਾਂ ਨੂੰ ਸਰਕਾਰਾਂ ਬਣਾਉਣ ਲਈ ਵੋਟ ਦਾ ਅਧਿਕਾਰ ਦਿੱਤਾ ਹੈ, ਜਿਸ ਦੀ ਵਰਤੋਂ ਉਤਸ਼ਾਹ ਦੇ ਨਾਲ- ਨਾਲ ਪੂਰੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।  25 ਜਨਵਰੀ 1950 ਨੂੰ ਭਾਰਤ ਦੇ ਚੋਣ ਕਮਿਸ਼ਨਰ ਦੀ ਸਥਾਪਨਾ ਕੀਤੀ ਗਈ ਸੀ ਅਤੇ ਸਾਲ 2011 ਵਿਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ 15ਵਾਂ ਕੌਮੀ ਵੋਟਰ ਦਿਵਸ ਮਨਾਉਂਦਿਆਂ ਸਾਰਿਆਂ ਨੂੰ ਇਹ  ਅਹਿਦ ਲੈਣਾ ਚਾਹੀਦਾ ਹੈ ਕਿ ਆਪਣੀ ਵੋਟ ਦੀ ਨਿਰਪੱਖ ਅਤੇ ਸਹੀ ਵਰਤੋਂ ਕਰਦਿਆਂ ਦੇਸ਼ ਦੇ ਹੋਰ ਵੀ ਬਿਹਤਰ ਜ਼ਮਹੂਰੀ ਭਵਿੱਖ ਨੂੰ ਯਕੀਨੀ ਬਣਾਵਾਂਗੇ । ਨਵੇਂ ਵੋਟਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ  ਨੌਜ਼ਵਾਨਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰਾਂ , ਰਿਸ਼ਤੇਦਾਰਾਂ ਅਤੇ ਆਲੇ -ਦੁਆਲੇ ਦੇ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਪ੍ਰਤੀ ਜਾਗਰੂਕ ਕਰਨ। ਉਨ੍ਹਾਂ ਨੇ ਵੋਟ ਬਣਾਉਣ ਦੇ ਯੋਗ ਹੋ ਚੁੱਕੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ  ਜ਼ਿਲ੍ਹਾ ਚੋਣ ਦਫ਼ਤਰ ਨਾਲ ਸੰਪਰਕ ਕਰਕੇ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ/ ਐਪ ਰਾਹੀਂ ਵੋਟ ਜ਼ਰੂਰ ਬਣਾਉਣ । ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ ਨੇ ਵੋਟਰ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਨੌਜ਼ਵਾਨਾਂ ਨੂੰ ਤਕੀਦ ਕੀਤੀ ਕਿ ਪੂਰੀ ਸੂਝ- ਬੂਝ ਨਾਲ ਵੋਟ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਸਮੂਹ ਹਾਜ਼ਰੀਨ ਵਲੋਂ ਵੋਟ ਦੀ ਨਿਰਪੱਖ ਵਰਤੋਂ ਆਦਿ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ  ਲਾਇਲਪੁਰ  ਖ਼ਾਲਸਾ ਕਾਲਜ ਦੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ  ਵੋਟਾਂ ਨਾਲ ਸੰਬੰਧਿਤ ਗੀਤ, ਵਿਦਿਆਰਥੀ ਦਲਜੀਤ ਸਿੰਘ ਨੇ ਕਵਿਤਾ, ਹਿੰਦੂ ਕੰਨਿਆ ਕਾਲਜ ਦੀ ਵਿਦਿਆਰਥਣ ਨੇ ਗੀਤ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਦੇ  ਵਿਦਿਆਰਥੀਆਂ ਵੱਲੋਂ ਸ਼ਬਦ, ਡਾਇਟ ਸ਼ੇਖੂਪੁਰ ਦੇ ਵਿਦਿਆਰਥੀਆਂ ਵੱਲੋਂ ਭੰਡ ਆਈਟਮ, ਕਵਿਤਾ ਤੇ ਡਰਾਮਾ, ਪ੍ਰੀਤਾ ਲੀ ਸਕੂਲ ਦੀ ਵਿਦਿਆਰਥਣ ਨੇ ਸਪੀਚ, ਸਰਕਾਰੀ ਹਾਈ ਸਕੂਲ ਮਨਸੂਰਵਾਲ ਦੇ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਨੁਕੜ ਨਾਟਕ ਅਤੇ ਲਿਟਲ ਏਂਜਲਜ਼ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ  ਭੰਗੜੇ ਨਾਲ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਇਲੈਕਸ਼ਨ ਤਹਿਸੀਲਦਾਰ ਮੈਡਮ ਮਨਜੀਤ ਕੌਰ  ਨੇ  ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਦਫ਼ਤਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਦਿਵਿਆਂਗ ਵੋਟਰਾਂ ਦੇ ਆਈਕਨ ਨੈਸ਼ਨਲ ਅਵਾਰਡੀ ਮੰਗਲ ਸਿੰਘ ਭੰਡਾਲ ਨੇ ਵੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਵੋਟ ਪਾਉਣ ਸਬੰਧੀ ਉਤਸ਼ਾਹਿਤ ਕੀਤਾ । ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ, ਪ੍ਰਿੰਸੀਪਲ ਡਾ. ਢਿੱਲੋਂ, ਅਸਿਸਟੈਂਟ ਕਮਿਸ਼ਨਰ ਕਪਿਲ ਜਿੰਦਲ ਤੇ ਚੋਣ ਤਹਿਸੀਲਦਾਰ ਮਨਜੀਤ ਕੌਰ ਨੇ ਚੋਣ ਸਰਗਰਮੀਆਂ 'ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਹੌਸਲਾ -ਅਫਜ਼ਾਈ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਸ.  ਪਰਮਜੀਤ ਸਿੰਘ ਅਸਿਸਟੈਂਟ ਨੋਡਲ ਅਫ਼ਸਰ ਸਵੀਪ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਚੋਣ ਕਾਨੂੰਨਗੋ ਪੂਜਾ ਕੱਕੜ, ਸੁਨੀਤਾ ਸਿੰਘ, ਕਮਲ ਕਿਸ਼ੋਰ ਪ੍ਰੋਗਰਾਮਰ, ਸਤਪਾਲ ਸਿੰਘ, ਦਿਲਬਾਗ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Saturday, 25 January 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਈ|




 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਰੈੱਡ  ਰਿਬਨ ਕਲੱਬ  ਅਤੇ ਇਤਿਹਾਸ ਵਿਭਾਗ ਵੱਲੋਂ ਕਾਲਜ ਕੈਂਪਸ ’ਚ ਮਹਾਨ ਰਾਸ਼ਟਰਵਾਦੀ ਸੁਤੰਤਰਤਾ ਸੈਨਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ  ਜਯੰਤੀ ਮਨਾਉਣ ਲਈ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਤਿਹਾਸ ਵਿਭਾਗ ਦੇ ਪ੍ਰੋ.  ਡਿੰਪਲ ਕੁਮਾਰ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਉਨ੍ਹਾਂ  ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਨ ਨੂੰ ਪ੍ਰਕਰਮ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਮਾਗਮ ਉਨ੍ਹਾਂ ਦੀ ਵਿਰਾਸਤ ਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ’ਚ ਯੋਗਦਾਨ ਨੂੰ ਸਨਮਾਨ ਦੇਣ ਲਈ ਮਨਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਨੇਤਾ ਜੀ ਇੱਕ ਸਮਰਪਿਤ ਤੇ ਜੋਸ਼ੀਲੇ ਸੁਤੰਤਰਤਾ ਸੈਨਾਨੀ ਸਨ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਦੁੱਤੀ ਭਾਵਨਾ ਤੇ ਆਜ਼ਾਦ ਹਿੰਦ ਫੌਜ (ਭਾਰਤੀ ਰਾਸ਼ਟਰੀ ਸੈਨਾ) ਦੀ ਅਦੁੱਤੀ ਵਿਰਾਸਤ ਦੀ ਯਾਦ ਦਿਵਾਈ ਗਈ।  ਸੁਭਾਸ਼ ਚੰਦਰ ਬੋਸ ਦਾ ਆਜ਼ਾਦੀ ਵਾਸਤੇ ਸੰਘਰਸ਼ ਨਾ ਸਿਰਫ਼ ਭਾਰਤ ਲਈ, ਬਲਕਿ ਤੀਸਰੇ ਵਿਸ਼ਵ ਦੇ ਸਾਰੇ ਦੇਸ਼ਾਂ ਲਈ ਪ੍ਰੇਰਣਾ ਸਾਬਤ ਹੋਇਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਅਗਲੇ 15 ਸਾਲ ਵਿੱਚ ਤਿੰਨ ਦਰਜਨ ਏਸ਼ਿਆਈ ਦੇਸ਼ਾਂ ਵਿੱਚ ਆਜ਼ਾਦੀ ਦੇ ਤਰਾਨੇ ਗਾਏ ਗਏ। ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੇ ਭਾਰਤੀ ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੀ ਲੜਾਈ ਦਾ ਉਨ੍ਹਾਂ ਦੇਸ਼ਾਂ ‘ਤੇ ਡੂੰਘਾ ਪ੍ਰਭਾਵ ਪਿਆ। ਨੇਤਾ ਜੀ ਦਾ ਇਹ ਸਟੇਟਸ ਉਨ੍ਹਾਂ ਨੂੰ ਗਲੋਬਲ ਪੱਧਰ‘ਤੇ “ਆਜ਼ਾਦੀ ਦੇ ਨਾਇਕ” ਵਜੋਂ ਸਥਾਪਿਤ ਕਰਦਾ ਹੈ। ਪਿ੍ੰਸੀਪਲ ਡਾ.  ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਰ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਉਦੇਸ਼ਪੂਰਨ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੋਲਦਿਆਂ ਕਿਹਾ ਕਿ ਨੇਤਾ ਜੀ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਅਗਵਾਈ ਕਰਨ ਵਾਲੇ ਵੱਡੇ ਸੰਘਰਸ਼ਸ਼ੀਲ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਦੂਜੇ ਵਿਸ਼ਵਯੁੱਧ ਦੌਰਾਨ ਅੰਗਰੇਜ਼ਾਂ ਖ਼ਿਲਾਫ਼ ਲੜਨ ਲਈ ਜਾਪਾਨ ਦੇ ਸਹਿਯੋਗ ਨਾਲ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ।  ਇਸ ਤੋਂ ਇਲਾਵਾ ‘ਤੁਸੀਂ ਮੈਂਨੂੰ ਖ਼ੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦਾ ਨਾਅਰਾ ਵੀ ਉਨ੍ਹਾਂ ਵੱਲੋਂ ਹੀ ਦਿੱਤਾ ਗਿਆ ਸੀ। ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਰਿਸੋਰਸ ਪਰਸਨ ਅਤੇ  ਸਾਰੇ  ਵਿਦਿਆਰਥੀਆਂ ਦਾ   ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਹਾਜ਼ਰ ਸਨ।

Friday, 24 January 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ “ਸਫਲ ਉਦਮੀ ਦੁਆਰਾ ਵਿਦਿਆਰਥੀਆਂ ਲਈ ਪ੍ਰੇਰਨਾ ਦਾਇਕ ਵੈਬੀਨਾਰ ਦਾ ਆਯੋਜਨ”



ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਆਈ ਆਈ ਸੀ ਦੇ ਸਹਿਯੋਗ ਨਾਲ  ਵਿਦਿਆਰਥੀਆਂ ਲਈ ਪ੍ਰੇਰਨਾਦਾਇਕ  ਵੈਬੀਨਾਰ ਕਰਵਾਇਆ ਗਿਆ, ਜਿਸ ਵਿੱਚ ਐਪੇਬਲ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (ਦਿੱਲੀ) ਦੇ ਸਹਿ-ਸੰਸਥਾਪਕ, ਨਿਰਦੇਸ਼ਕ ਅਤੇ ਸੀ ਟੀ ਓ ਸ੍ਰੀ ਇਸ਼ਪਿੰਦਰ ਸਿੰਘ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ| ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਸ੍ਰੀ ਇਸ਼ਪਿੰਦਰ ਸਿੰਘ ਨੂੰ ਜੀ ਆਇਆ ਆਖਦਿਆਂ ਵੈਬੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਮੁੱਖ ਰਿਸੋਰਸ ਪਰਸਨ ਸ੍ਰੀ ਇਸ਼ਪਿੰਦਰ ਸਿੰਘ ਨੇ  ਸੰਬੋਧਨ ਕਰਦਿਆਂ ਕਿਹਾ ਕਿ ਮੈਂ ਖੁਸ਼ਕਿਸਮਤ ਰਿਹਾ ਹਾਂ ਕਿ ਮੈਂ ਤਕਨਾਲੋਜੀ ਅਤੇ ਉਤਪਾਦ ਵਿਕਾਸ ਦੀਆਂ ਜਟਿਲਤਾਵਾਂ ਨੂੰ ਨੈਵੀਗੇਟ ਕਰਨ ਵਿੱਚ 20 ਸਾਲਾਂ ਤੋਂ ਵੱਧ ਸਮਾਂ ਬਿਤਾਇਆ ਹੈ। ਮੇਰੀ ਯਾਤਰਾ ਅਸਪਸ਼ਟਤਾ ਨੂੰ ਸਪੱਸ਼ਟਤਾ ਵਿੱਚ ਬਦਲਣ ਅਤੇ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਰਹੀ ਹੈ ਤਾਂ ਜੋ ਸਫ਼ਲ ਉਤਪਾਦ ਬਣਾਏ ਜਾ ਸਕਣ, ਜੋ ਸੱਚਮੁੱਚ ਫ਼ਰਕ ਪਾਉਂਦੇ ਹਨ। ਮੇਰੀ ਯਾਤਰਾ ਨੇ ਉਪਭੋਗਤਾਵਾਂ ਦੇ ਪੂਰੇ ਸਪੈਕਟ੍ਰਮ ਨੂੰ ਸ਼ਾਮਲ ਕੀਤਾ ਹੈ, ਵਪਾਰਕ ਵਿਚਾਰਾਂ ਨੂੰ ਸੰਕਲਪਿਤ ਕਰਨ ਤੋਂ ਲੈ ਕੇ ਉਤਪਾਦ ਵਿਸ਼ੇਸ਼ਤਾ ਰੋਡਮੈਪ ਤਿਆਰ ਕਰਨ ਤੱਕ, ਅਤੇ ਉਪਭੋਗਤਾ-ਮੁਖੀ ਫਰੰਟ-ਐਂਡ ਡਿਜ਼ਾਈਨ ਕਰਨ ਤੋਂ ਲੈ ਕੇ ਕਾਰੋਬਾਰ-ਮੁਖੀ ਬੈਕ-ਐਂਡ ਤੱਕ (consumer-facing front-ends to business-facing back-ends.)। ਮੈਂ ਹਮੇਸ਼ਾ ਸਾਥੀ ਪੇਸ਼ੇਵਰਾਂ ਨਾਲ ਜੁੜਨ, ਸੂਝ ਸਾਂਝੀ ਕਰਨ, ਅਤੇ ਸਹਿਯੋਗ ਅਤੇ ਵਿਕਾਸ ਲਈ ਨਵੇਂ ਮੌਕਿਆਂ ਦੀ ਪੜਚੋਲ ਕਰਨ ਲਈ ਉਤਸੁਕ ਰਹਿੰਦਾ ਹਾਂ। ਮੈਨੂੰ ERP, CRM, HRMS, ਮੋਬਾਈਲ ਅਤੇ ਵੈੱਬ ਐਪਸ, IoT, AI/ML, SAAS, PAAS, ਉਤਪਾਦ ਰਣਨੀਤੀ ਅਤੇ ਪ੍ਰਮੋਸ਼ਨ ਰਣਨੀਤੀਆਂ ਵਰਗੇ ਉਤਪਾਦਾਂ ਅਤੇ ਹੱਲਾਂ ਵਿੱਚ ਵਿਸਤ੍ਰਿਤ ਅਨੁਭਵ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਪੂਰਨ" ਸਮੇਂ ਜਾਂ "ਸੰਪੂਰਨ" ਵਿਚਾਰ ਦੀ ਉਡੀਕ ਨਾ ਕਰੋ। ਸ਼ੁਰੂਆਤ ਕਰਨ ਦਾ ਸਭ ਤੋਂ ਵਧੀਆ ਸਮਾਂ ਹੁਣ ਹੈ। ਛਾਲ ਮਾਰੋ, ਚੁਣੌਤੀਆਂ ਨੂੰ ਅਪਣਾਓ, ਅਤੇ ਆਪਣੀ ਉੱਦਮੀ ਯਾਤਰਾ ਸ਼ੁਰੂ ਹੋਣ ਦਿਓ! ਤੁਹਾਡੇ ਕੋਲ ਕੁਝ ਅਜਿਹਾ ਬਣਾਉਣ ਦਾ ਮੌਕਾ ਹੈ ਜੋ ਸੰਭਾਵੀ ਤੌਰ 'ਤੇ ਤੁਹਾਡੇ ਵਿਦਿਆਰਥੀ ਸਮੇਂ ਤੋਂ ਕਿਤੇ ਵੱਧ ਸਮਾਂ ਚੱਲ ਸਕਦਾ ਹੈ। ਕੌਣ ਜਾਣਦਾ ਹੈ? ਤੁਹਾਡਾ ਕਾਰੋਬਾਰ ਕਿਸੇ ਵੱਡੀ ਚੀਜ਼ ਵਿੱਚ ਵਧ ਸਕਦਾ ਹੈ, ਅਸਲ ਪ੍ਰਭਾਵ ਪਾ ਸਕਦਾ ਹੈ, ਅਤੇ ਦੂਜਿਆਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕਰ ਸਕਦਾ ਹੈ। ਅੰਤ ਵਿੱਚ ਪ੍ਰੋ.  ਗੁਰਕਮਲ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵੈਬੀਨਾਰ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

Wednesday, 22 January 2025

English Handwriting Competition at Lyallpur Khalsa College, Kapurthala

 



English Handwriting Competition was organized at Lyallpur Khalsa College, Kapurthala by department of English on 'National Handwriting Day' which takes place on January 23rd every year celebrating the art and personal touch of handwriting. This competition provided an opportunity for the students to display their competency in legible handwriting. More than 50 students participated in this competition enthusiastically. They all were encouraged to present their best handwriting. The competition was judged by Professor Amandeep Kaur Cheema and Professor Vishal Shukla on the basis of neatness, letter formation, space and clarity. Three Best Handwriting were selected. The Names of the winners are :

1. Satbir Kaur (B.COM- II)

2. Amanpreet Kaur (BCA-IV)

3. Sourav (+1)


It was a tough competition as students presented their writing talents very beautifully. 

At the end of the competition,

the winners were awarded with the certificates by Principal, Dr. Baldev Singh Dhillon who encouraged all the participants and congratulated the winners. He said that handwriting is an important skill that can help sharpen your brain and improve your memory.Neat, legible handwriting suggests  a creative mind, determination for excellence, strong work ethic and an academic success which help secure a prospective vocation and ensure a promising future. He also asked the professors of English department that Competition like these should be arranged at least quarterly because in today's digital world, we tend to record everything on electronic devices but one research shows that writing thing down by hand has benefits that typing doesn't. So try writing a letter, a diary or to-do list by hand and notice the difference for yourself.

Sunday, 19 January 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਔਨਲਾਈਨ ਸਰੋਤਾਂ ਤੇ ਕਰਵਾਇਆ ਸੈਮੀਨਾਰ



ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਲਾਇਬ੍ਰੇਰੀ ਅਤੇ ਆਈ ਸੀ ਟੀ ਕਲੱਬ ਦੁਆਰਾ ਈ-ਲਰਨਿੰਗ ਸੈੱਲ ਦੇ ਸਹਿਯੋਗ ਨਾਲ  ਔਨਲਾਈਨ ਸਰੋਤਾਂ 'ਤੇ ਪ੍ਰਭਾਵਸ਼ਾਲੀ  ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਰੇਨੂ ਬਾਲਾ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਇਹ ਸੈਮੀਨਾਰ ਸਿੱਖਿਆ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ ਸੀ ਟੀ) ਦੀ ਪਰਿਵਰਤਨਸ਼ੀਲ ਭੂਮਿਕਾ ਅਤੇ  ਈ-ਲਰਨਿੰਗ ਪਲੇਟਫਾਰਮਾਂ 'ਤੇ ਕੇਂਦ੍ਰਿਤ ਸੀ।  ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਅਸੀਂ ਅੱਜ  ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੰਸਾਰ ਵਿੱਚ, ਔਨਲਾਈਨ ਸਰੋਤਾਂ ਦੀ ਮਹੱਤਤਾ ਨੂੰ ਪਛਾਣਦੇ ਹਾਂ | ਜਿਵੇਂ-ਜਿਵੇਂ ਅਸੀਂ ਡਿਜੀਟਲ ਯੁੱਗ ਨੂੰ ਅਪਣਾਉਂਦੇ ਹਾਂ, ਔਨਲਾਈਨ ਸਾਧਨਾਂ ਅਤੇ ਪਲੇਟਫਾਰਮਾਂ ਦੀ ਵਰਤੋਂ ਸਾਡੇ ਸਿੱਖਣ, ਕੰਮ ਕਰਨ ਅਤੇ ਸੰਚਾਰ ਕਰਨ ਦੇ ਤਰੀਕੇ ਦਾ ਕੇਂਦਰੀ ਹਿੱਸਾ ਬਣ ਗਈ ਹੈ। ਅਸੀਂ ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਸਿੱਖਿਆ ਤੇ ਨਿੱਜੀ ਵਿਕਾਸ ਨੂੰ ਵਧਾਉਣ ਵਿੱਚ ਇਸਦੀ ਭੂਮਿਕਾ ਨੂੰ ਪਛਾਣਦੇ ਹਾਂ।  । ਪ੍ਰੋ.  ਰੇਣੂ ਬਾਲਾ ਨੇ ਬੋਲਦਿਆ ਕਿਹਾ ਕਿ ਕਿਵੇਂ ਆਈ ਸੀ ਟੀ ਦੇ ਏਕੀਕਰਨ ਨੇ ਸਿੱਖਣ ਪ੍ਰਕਿਰਿਆ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਵਿਦਿਆਰਥੀਆਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਉੱਚ-ਗੁਣਵੱਤਾ ਵਾਲੀ ਵਿਦਿਅਕ ਸਮੱਗਰੀ ਤੱਕ ਪਹੁੰਚ ਪ੍ਰਦਾਨ ਕੀਤੀ ਹੈ। SWAYAM NPTEL, shodhganga.  ਵਰਗੇ ਪਲੇਟਫਾਰਮਾਂ ਨੂੰ ਔਨਲਾਈਨ ਕੋਰਸਾਂ ਅਤੇ ਈ-ਮਟੀਰੀਅਲ ਦੀ ਪੇਸ਼ਕਸ਼ ਲਈ ਉਜਾਗਰ ਕੀਤਾ ਗਿਆ ਸੀ ਜੋ।  ਸਿਖਿਆਰਥੀਆਂ ਨੂੰ ਆਪਣੀ ਰਫ਼ਤਾਰ ਨਾਲ ਵੱਖ-ਵੱਖ ਵਿਸ਼ਿਆਂ ਨਾਲ ਜੁੜਨ ਦੀ ਆਗਿਆ ਦਿੰਦੇ ਹਨ, ਸਿੱਖਿਆ ਨੂੰ ਵਧੇਰੇ ਪਹੁੰਚਯੋਗ ਅਤੇ ਸੰਮਲਿਤ ਬਣਾਉਂਦੇ ਹਨ। ਸੈਮੀਨਾਰ ਵਿੱਚ ਇਹ ਵੀ ਚਰਚਾ ਕੀਤੀ ਗਈ ਕਿ ਕਿਵੇਂ ਡਿਜ਼ੀਟਲ ਟੂਲਸ ਅਤੇ ਸਰੋਤਾਂ ਨੇ ਸਿੱਖਣ ਨੂੰ ਵਧੇਰੇ ਇੰਟਰਐਕਟਿਵ, ਦਿਲਚਸਪ ਅਤੇ ਵਿਅਕਤੀਗਤ ਬਣਾਇਆ ਹੈ। ਈ-ਲਰਨਿੰਗ ਨੇ ਨਾ ਸਿਰਫ਼ ਰਵਾਇਤੀ ਵਿਦਿਆਰਥੀਆਂ ਨੂੰ ਸਗੋਂ ਪੇਸ਼ੇਵਰਾਂ ਨੂੰ ਵੀ LinkedIn Learning and Udemy ਵਰਗੇ ਪਲੇਟਫਾਰਮਾਂ ਰਾਹੀਂ ਆਪਣੀ ਸਿੱਖਿਆ ਜਾਰੀ ਰੱਖਣ ਅਤੇ ਨਵੇਂ ਹੁਨਰ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈ। ਪ੍ਰੋ. ਰੇਣੂ ਬਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਆਈ ਸੀ ਟੀ ਨੇ ਭੂਗੋਲਿਕ ਅਤੇ ਵਿੱਤੀ ਰੁਕਾਵਟਾਂ ਨੂੰ ਦੂਰ ਕੀਤਾ ਹੈ, ਜਿਸ ਨਾਲ ਦੂਰ-ਦੁਰਾਡੇ ਜਾਂ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਤੱਕ ਪਹੁੰਚ ਪ੍ਰਾਪਤ ਹੋਈ ਹੈ। ਹਾਲਾਂਕਿ, ਡਿਜੀਟਲ ਪਾੜਾ(digital divide) ਵਰਗੀਆਂ ਚੁਣੌਤੀਆਂ, ਜੋ ਤਕਨਾਲੋਜੀ ਅਤੇ ਇੰਟਰਨੈਟ ਤੱਕ ਪਹੁੰਚ ਨੂੰ ਸੀਮਤ ਕਰਦੀਆਂ ਹਨ, 'ਤੇ ਵੀ ਚਰਚਾ ਕੀਤੀ ਗਈ। ਸੈਮੀਨਾਰ ਦਾ ਅੰਤ ਡਿਜੀਟਲ ਬੁਨਿਆਦੀ ਢਾਂਚੇ, ਅਧਿਆਪਕ ਸਿਖਲਾਈ, ਸਿੱਖਿਆ ਅਤੇ ਈ-ਲਰਨਿੰਗ ਦੇ ਭਵਿੱਖ ਨੂੰ ਵਧਾਉਣ ਲਈ ਔਨਲਾਈਨ ਸਿਖਲਾਈ ਵਾਤਾਵਰਣ ਦੀ ਸੁਰੱਖਿਆ (security of online learning environments) ਨੂੰ ਯਕੀਨੀ ਬਣਾਉਣ ਦੇ ਸੱਦੇ ਨਾਲ ਹੋਇਆ। ਇਹ ਸੈਸ਼ਨ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਲਈ ਬਹੁਤ ਜਾਣਕਾਰੀ ਭਰਪੂਰ ਸੀ। ਅੰਤ ਵਿੱਚ ਪ੍ਰੋ. ਦਮਨਜੀਤ ਕੌਰ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਰੇਨੂ ਬਾਲਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਅਮਨਦੀਪ ਕੌਰ ਚੀਮਾ, ਡਾ. ਅਮਰੀਕ ਸਿੰਘ, ਪ੍ਰੋ. ਡਿੰਪਲ ਕੁਮਾਰ, ਪ੍ਰੋ. ਦਮਨਜੀਤ ਕੌਰ, ਪ੍ਰੋ. ਗੁਰਕਮਲ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਵਿਸ਼ਾਲ ਸ਼ੁਕਲਾ, ਪ੍ਰੋ. ਨਵਜੋਤ ਕੌਰ,  ਪ੍ਰੋ. ਲਵੀ, ਪ੍ਰੋ. ਮਨੀਸ਼ਾ ਅਤੇ ਪ੍ਰੋ.  ਮਨਮੋਹਨ ਕੁਮਾਰ ਵੀ ਮੌਜ਼ੂਦ ਸਨ।

Friday, 17 January 2025

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਅੱਖਰ ਮੰਚ ਕਪੂਰਥਲਾ ਵੱਲੋਂ ਡਾ. ਸਰਦੂਲ ਸਿੰਘ ਔਜਲਾ ਦੀ 11ਵੀਂ ਵੱਡ ਆਕਾਰੀ ਪੁਸਤਕ ਰੀਵੀਊਕਾਰੀ ਲੋਕ ਅਰਪਣ ਕੀਤੀ |

 


ਅੱਖਰ ਮੰਚ ਕਪੂਰਥਲਾ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ,  ਕਪੂਰਥਲਾ ਦੇ ਸਹਿਯੋਗ ਨਾਲ ਕਾਲਜ ਵਿਖੇ  ਪੁਸਤਕ ਰੀਲੀਜ਼ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਅੱਖਰ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ,   ਨੈਸ਼ਨਲ ਅਵਾਰਡੀ ਤੇ ਪ੍ਰਧਾਨ ਅੱਖਰ ਮੰਚ ਸ.  ਸਰਵਨ ਸਿੰਘ ਔਜਲਾ, ਸ. ਰਤਨ ਸਿੰਘ ਸੰਧੂ, ਉੱਘੇ ਕਵੀ ਸ. ਹਰਜੀਤ ਸਿੰਘ ਅਸ਼ਕ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਡਾ. ਸਰਦੂਲ ਸਿੰਘ ਔਜਲਾ ਦੀ ਗਿਆਰਵੀਂ ਵੱਡ ਆਕਾਰੀ ਪੁਸਤਕ ਰੀਵੀਊਕਾਰੀ ਰਿਲੀਜ਼ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੇ ਲਿਖੇ 1000 ( ਇੱਕ ਹਜ਼ਾਰ) ਦੇ ਲਗਭਗ ਰੀਵੀਊ ਸ਼ਾਮਿਲ ਹਨ, ਜੋ ਸਮੇਂ ਸਮੇਂ ਪੰਜਾਬੀ ਦੀਆਂ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਡਾ. ਸਰਦੂਲ ਸਿੰਘ ਔਜਲਾ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਪੜ੍ਹਨ ਲਿਖਣ ਵਾਲਾ ਚੰਗਾ ਅਧਿਆਪਕ ਕਿਹਾ। ਡਾ. ਬਲਦੇਵ ਸਿੰਘ ਢਿੱਲੋਂ ਨੇ ਪੁਸਤਕ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਡਾ. ਸਰਦੂਲ ਸਿੰਘ ਔਜਲਾ ਦੀ ਪ੍ਰਸ਼ੰਸਾ ਕੀਤੀ। ਡਾ. ਹਰਜੀਤ ਸਿੰਘ ਅਸ਼ਕ ਨੇ ਆਪਣੀਆਂ ਨਜ਼ਮਾਂ ਨਾਲ ਮਾਹੌਲ ਖ਼ੁਸ਼ਗਵਾਰ ਬਣਾ ਦਿੱਤਾ । ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਅਵਾਰਡੀ ਸ. ਸਰਵਨ ਸਿੰਘ ਔਜਲਾ ਨੇ ਕਿਹਾ ਕਿ ਇਹ ਪੁਸਤਕ ਅੱਖਰ ਮੰਚ ਦੀ ਪ੍ਰਾਪਤੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬਾਖ਼ੂਬੀ ਨਿਭਾਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਵਿਨੋਦ ਠਾਕੁਰ,  ਆਰਟਿਸਟ ਜਸਵੀਰ ਸਿੰਘ ਸੰਧੂ,  ਹਰਜਿੰਦਰ ਸਿੰਘ ਔਜਲਾ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਭਜਨ ਸਿੰਘ ਲਾਸਾਨੀ ਵੀ ਹਾਜ਼ਰ ਸਨ, ਜਿਨਾਂ ਨੇ ਆਪਣੀ ਭਤੀਜੀ ਸ਼ਬਨਮਪ੍ਰੀਤ ਵੱਲੋਂ ਅੱਖਰ ਮੰਚ ਲਈ ਭੇਜੀ ਵਿੱਤੀ  ਸਹਾਇਤਾ ਵੀ ਭੇਟ ਕੀਤੀ । ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।


Wednesday, 15 January 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਧੂਮਧਾਮ ਨਾਲ ਮਨਾਇਆ ਲੋਹੜੀ ਅਤੇ ਮਾਘੀ ਦਾ ਤਿਉਹਾਰ|



ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ਲੋਕਗੀਤ , ਬੋਲੀਆਂ ਅਤੇ ਗਿੱਧਾ ਪਾ ਕੇ ਤਿਉਹਾਰ ਦੀ ਰੌਣਕ ਵਧਾ ਦਿੱਤੀ।  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਸਾਰਿਆਂ ਨੂੰ ਵਧਾਈ ਦਿੰਦਿਆਂ,  ਇਸ ਤਿਉਹਾਰ ਨੂੰ ਭਾਈਚਾਰੇ ਤੇ ਏਕਤਾ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ  ਰਲ-ਮਿਲ ਕੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਉਨ੍ਹਾਂ  ਵਿਦਿਆਰਥੀਆਂ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਦਾ ਮਹੱਤਵ ਦੱਸਦਿਆਂ, ਇਸ ਤਿਉਹਾਰ ਨੂੰ ਮਨਾਉਣ ਦੇ ਕਾਰਨਾਂ ਬਾਰੇ  ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਵੀ ਹਰ ਖੇਤਰ ਵਿੱਚ ਨਾਮਨਾ ਖੱਟ ਰਹੀਆਂ ਹਨ ਅਤੇ ਵਰਤਮਾਨ ਸਮੇਂ ਲੋਕਾਂ ਦੀ ਸੋਚ ਵਿੱਚ ਜਾਗਰੂਕਤਾ ਕਾਰਨ ਲੜਕਿਆਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਵੱਡੇ ਪੱਧਰ ਤੇ ਮਨਾਈ ਜਾਣ ਲੱਗੀ ਹੈ, ਜੋ ਸਾਡੇ ਸਮਾਜ ਲਈ ਚੰਗੀ ਗੱਲ ਹੈ। ਉਨ੍ਹਾਂ ਲੋਹੜੀ ਦੀ ਧੂਣੀ ਵਿੱਚ ਮੂੰਗਫਲੀ, ਰੇੜੀਆਂ ਤੇ ਤਿਲ ਪਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਮਿਤ ਕਰਾਇਆ ਪ੍ਰਭਾਵਸ਼ਾਲੀ ਪ੍ਰੋਗਰਾਮ


 ਵਿਦਿਆ ਤੇ ਖੇਤਰ ਦੀ ਨਾਮਵਰ  ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ  ਵੱਲੋਂ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਰਾਸ਼ਟਰ ਯੁਵਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਕਾਲਜ ਦੇ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ  ਵਜੋਂ ਸ਼ਾਮਿਲ ਹੋਏ। ਰਿਸੋਰਸ ਪਰਸਨ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਜੋ ਅੱਜ ਵੀ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਭਾਰਤੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਚੋਂ ਇੱਕ ਹਨ। ਸਵਾਮੀ ਵਿਵੇਕਾਨੰਦ ਦੇ ਭਾਸ਼ਣ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਹਵਾਲੇ ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਅੱਜ ਦਾ ਦਿਨ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਅਤੇ ਫ਼ਲਸਫ਼ੇ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ। ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ  ਨੇ ਬੋਲਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ  ਨੇ ਇਕ ਰਾਸ਼ਟਰ ਦੇ ਨਿਰਮਾਣ ਵਿਚ ਸਿੱਖਿਆ ਦੀ ਮਹੱਤਤਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਲੋਕਾਂ ਨੂੰ ਮਜ਼ਬੂਤ ਬਣਾਉਣ ਦਾ ਮੁੱਢਲਾ ਸਾਧਨ ਹੈ। ਉਹਨਾਂ ਨੇ ਸਿੱਖਿਆ ਨੂੰ ਆਮ ਜਨਤਾ ਲਈ ਢੁੱਕਵੀਂ ਹੋਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਦਿਨ ਦਾ ਮੁੱਖ ਉਦੇਸ਼ ਭਾਰਤ ਦੇ ਨੌਜ਼ਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਇਕ ਸੰਯੁਕਤ ਸ਼ਕਤੀ 'ਚ ਬਦਲਣਾ ਹੈ। ਉਨ੍ਹਾਂ  ਕਿਹਾ ਕਿ ਸਵਾਮੀ ਵਿਵੇਕਾਨੰਦ ਅਨੁਸਾਰ ਨੌਜ਼ਵਾਨ ਵਰਗ ਆਪਣੀ ਸਮਰੱਥਾ ਨੂੰ ਪਹਿਚਾਣ ਸਕਦੇ ਹਨ। ਆਪਣੇ ਵਿਚਾਰਾਂ ਦੀ ਆਵਾਜ਼ ਉਠਾ ਸਕਦੇ ਹਨ। ਉਹਨਾਂ ਦੇ ਪੇ੍ਰਣਾਦਾਇਕ ਭਾਸ਼ਣਾਂ ਨੇ ਨੌਜ਼ਵਾਨਾਂ ਨੂੰ ਅੰਗਰੇਜ਼ਾਂ ਵਿਰੁੱਧ ਲੜਣ ਅਤੇ ਆਜ਼ਾਦੀ ਦੀ ਲੜਾਈ ਲੜਣ 'ਚ ਮੱਦਦ ਕੀਤੀ ਹੈ।  ਇਸ ਮੌਕੇ ਕਾਲਜ ਦੇ 20 ਵਿਦਿਆਰਥੀਆਂ  ਨੇ ਭਾਸ਼ਣ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਂਦਿਆਂ,  ਰਾਸ਼ਟਰ ਨਿਰਮਾਣ ਲਈ ਯੁਵਾ ਸਸ਼ਕਤੀਕਰਨ ਅਤੇ  ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਭਾਸ਼ਣ ਵੀ ਦਿੱਤਾ। ਇਸ ਮੁਕਾਬਲੇ ਵਿੱਚੋਂ  ਬੀ. ਕਾਮ. ਚੌਥੇ ਸਮੈਸਟਰ ਦੀ  ਵਿਦਿਆਰਥਣ ਕਮੋਲਿਕਾ ਨੇ ਪਹਿਲਾਂ ਸਥਾਨ ਅਤੇ ਹਰਸ਼ਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਭਾਸ਼ਣ ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ  ਅਤੇ ਵਿਦਿਆਰਥੀਆਂ ਨੂੰ ਅਗਾਂਹ ਵੀ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਦਮਨਜੀਤ ਕੌਰ, ਪ੍ਰੋ. ਵਰਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਹਾਜ਼ਰ ਸਨ ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਫ਼ੈਸਰ ਪੂਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਕਾਵਿ ਉਚਾਰਨ ਮੁਕਾਬਲੇ |

ਵਿੱਦਿਆਂ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਉੱਘੇ ਪੰਜਾਬੀ ਕਵੀ ਪ੍ਰੋਫ਼ੈਸਰ ਪੂਰਨ ਸਿੰਘ ਦੇ ਜਨਮ ਦ...