Monday, 4 November 2024

ਯੂਥ ਫੈਸਟੀਵਲ ਦੇ ਡੀ ਜ਼ੋਨ 'ਚੋ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਵਿਦਿਆਰਥੀਆਂ ਨੇ ਜਿੱਤੀ ਸੈਕਿੰਡ ਰੱਨਰਅਪ ਟਰਾਫ਼ੀ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ,ਕਪੂਰਥਲਾ ਦੇ ਵਿਦਿਆਰਥੀ  ਅਕਾਦਮਿਕ ਖੇਤਰ ਦੇ ਨਾਲ ਨਾਲ, ਸੱਭਿਆਚਾਰਕ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸੱਭਿਆਚਾਰਕ ਖੇਤਰ ਵਿੱਚ ਪ੍ਰਾਪਤੀਆਂ ਦਾ ਸਿਲਸਿਲਾ ਜ਼ਾਰੀ ਰੱਖਦਿਆਂ, ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਕਰਵਾਏ ਗਏ ਯੂਥ ਫੈਸਟੀਵਲ ਦੇ ਡੀ-ਜ਼ੋਨ ਵਿੱਚ ਭਾਗ ਲੈਂਦਿਆਂ, ਸੈਕਿੰਡ ਰੱਨਰਅਪ ਟਰਾਫ਼ੀ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ।  ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਵਿਦਿਆਰਥੀਆਂ ਨੇ ਸਿਰਫ਼ ਚਾਰ ਸਾਲਾਂ ਤੋਂ ਹੀ ਇਸ ਯੂਥ ਫੈਸਟੀਵਲ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਹੈ। ਕਾਲਜ ਦੇ ਵਿਦਿਆਰਥੀਆਂ ਨੇ   ਗਿੱਧਾ, ਵੈਸਟਰਨ ਇੰਸਟਰੂਮੈਟਲ ਸੋਲੋ, ਵੈਸਟਰਨ ਵੋਕਲ ਸੋਲੋ  ਵਿੱਚੋਂ ਪਹਿਲਾ ਸਥਾਨ, ਗਰੁੱਪ ਸੌਂਗ, ਫੋਕ ਸੋਂਗ, ਕਲੇਅ ਮੌਡਲਿੰਗ ਅਤੇ ਆਨ ਦੀ ਸਪਾਟ ਫ਼ੋਟੋਗ੍ਰਾਫ਼ੀ  ਵਿੱਚੋਂ ਦੂਜਾ ਸਥਾਨ ਅਤੇ  ਕਵਿਤਾ ਉਚਾਰਨ ਤੇ ਮਮਿਕਰੀ  ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੀ ਇਸ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਉਨ੍ਹਾਂ ਦੀ ਸਮੁੱਚੀ ਸੱਭਿਆਚਾਰ ਟੀਮ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। 

 ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ  ਸਰਦਾਰਨੀ ਬਲਬੀਰ ਕੌਰ ਪ੍ਰਧਾਨ, ਕਾਲਜ ਗਵਰਨਿੰਗ ਕੌਂਸਲ ਦੀ ਸਹਿਯੋਗ ਅਗਵਾਈ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਖੇਤਰ ਵਿੱਚ ਪ੍ਰਾਪਤੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ  ਕਿ ਕਾਲਜ ਦੀ ਇਹ ਸਫ਼ਲਤਾ, ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਦ੍ਰਿੜ੍ਹ ਸੰਕਲਪ ਅਤੇ ਅਧਿਆਪਕਾਂ ਦੇ ਕੁਸ਼ਲ ਮਾਰਗ ਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੂਰੇ ਅਨੁਸ਼ਾਸਨ, ਨਿਰਪੱਖਤਾ ਅਤੇ ਪਾਰਦਰਸ਼ਤਾ ਦਾ ਪਰੀਚੈ ਦਿੰਦੇ ਹੋਏ, ਇਸ ਯੁਵਕ ਮੇਲੇ ਨੂੰ ਬੜੇ ਵਧੀਆ ਢੰਗ ਨਾਲ ਕਰਵਾਇਆ । ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਪ੍ਰਿੰਸੀਪਲ  ਡਾ. ਬਲਦੇਵ ਸਿੰਘ ਢਿੱਲੋਂ ਨੇ ਪ੍ਰੋ. ਮਨਜਿੰਦਰ ਸਿੰਘ ਜੌਹਲ ਡੀਨ ਸੱਭਿਆਚਾਰਕ ਮਾਮਲੇ ਅਤੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਾਣਮਤੀਆ ਪ੍ਰਾਪਤੀਆਂ 'ਤੇ ਮੁਬਾਰਕਬਾਦ ਦਿੱਤੀ।  ਉਨ੍ਹਾਂ ਵਿਦਿਆਰਥੀਆਂ ਨੂੰ ਅਗਾਂਹ ਵੀ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ  ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਵਿਤਾ ਉਚਾਰਨ ਤੇ ਸੰਗੀਤ ਮੁਕਾਬਲੇ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ, ਗਿੱਧਾ ਤੇ ਫੈਂਸੀ ਡਰੈੱਸ ਦੇ ਇੰਚਾਰਜ ਪ੍ਰੋ. ਅਮਨਦੀਪ ਕੌਰ ਚੀਮਾ, ਫਾਈਨ ਆਰਟਸ ਦੇ ਇੰਚਾਰਜ ਪ੍ਰੋ: ਨਵਜੋਤ ਕੌਰ ਨੰਦਾ, ਡਿਬੇਟ ਦੇ ਇੰਚਾਰਜ ਪ੍ਰੋ. ਵਰਿੰਦਰ ਕੌਰ , ਕੁਇਜ਼ ਦੇ ਇੰਚਾਰਜ ਪ੍ਰੋ. ਮਨੀਸ਼ਾ, ਐਲੋਕਿਉਸ਼ਨ ਦੇ ਇੰਚਾਰਜ ਪ੍ਰੋ. ਗਗਨਦੀਪ ਕੌਰ ਅਤੇ ਥੀਏਟਰ ਦੇ ਇੰਚਾਰਜ ਪ੍ਰੋ. ਗੁਰਕਮਲ ਕੌਰ ਤੋਂ ਇਲਾਵਾ,ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਦਮਨਜੀਤ ਕੌਰ,ਡਾ. ਸੰਦੀਪ ਕੌਰ, ਪ੍ਰੋ. ਵਿਕਾਸ ਸ਼ੁਕਲਾ,ਪ੍ਰੋ. ਮਨਮੋਹਨ , ਪ੍ਰੋ. ਡਿੰਪਲ , ਪ੍ਰੋ. ਰੇਨੂ ਬਾਲਾ, ਪ੍ਰੋ.ਲਵੀ, ਪ੍ਰੋ. ਡਿੰਪਲ ਭੰਡਾਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...