Thursday 11 July 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿੱਚ ਨਵੇਂ ਦਾਖ਼ਲਿਆਂ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ


 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਤੇ ਆਧੁਨਿਕ ਸਿੱਖਿਆ ਦੇ ਰਿਹਾ ਹੈ, ਉੱਥੇ ਪੰਜਾਬੀ ਸਾਹਿਤ, ਭਾਸ਼ਾ ਤੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਵੀ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਕਾਲਜ  ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀ  ਉਚੇਰੀ ਸਿੱਖਿਆ, ਸੱਭਿਆਚਾਰ ਤੇ ਖੋਜ ਦੇ ਖੇਤਰ ਵਿੱਚ ਮਾਣਮੱਤੀਆਂ  ਪ੍ਰਾਪਤੀਆਂ  ਕਰ ਰਹੇ ਹਨ। ਇਸੇ ਕਾਰਨ ਸੈਸ਼ਨ 2024-25 ਦੇ ਚੱਲ ਰਹੇ ਦਾਖ਼ਲਿਆਂ ਲਈ ਵਿਦਿਆਰਥੀ ਭਾਰੀ ਉਤਸ਼ਾਹ ਦਿਖਾ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਨਾਲ ਸੰਬੰਧਿਤ ਸਖ਼ਤ ਕਾਨੂੰਨ ਬਣਨ ਕਾਰਨ, ਇਸ ਸਾਲ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਰੁਚੀ ਵਿੱਚ ਕਾਫ਼ੀ ਕਮੀ ਆਈ ਹੈ। ਪਹਿਲਾਂ  +2 ਕਰਨ ਤੋਂ ਬਾਅਦ ਵਿਦਿਆਰਥੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਸਨ। ਪਰ ਇਸ ਸਾਲ ਉਹ ਗ੍ਰੈਜੂਏਸ਼ਨ ਪੰਜਾਬ ਦੇ ਕਾਲਜਾਂ ਵਿੱਚ  ਹੀ ਕਰਨ ਨੂੰ ਤਰਜੀਹ ਦੇ ਰਹੇ ਹਨ। ਜਿਸ ਕਾਰਨ ਵਿਦਿਆਰਥੀਆਂ ਦਾ ਵਿਦੇਸ਼ਾਂ ਵੱਲ ਝੁਕਾਅ ਕਾਫ਼ੀ ਘਟਿਆ ਹੈ । ਪ੍ਰਿੰਸੀਪਲ ਡਾ. ਢਿੱਲੋਂ ਨੇ ਦੱਸਿਆ ਕਿ  ਕਾਲਜ ਵਿੱਚ ਬੀ.ਕਾਮ, ਬੀ.ਬੀ.ਏ, ਬੀ.ਸੀ.ਏ, ਬੀ.ਏ, ਡੀ.ਸੀ.ਏ, ਪੀ.ਜੀ.ਡੀ.ਸੀ.ਏ, ਬੀ.ਐਸ.ਸੀ.  (ਇਕਨਾਮਿਕਸ), ਬੀ.ਐਸ.ਸੀ. (ਕੰਪਿਊਟਰ ਸਾਇੰਸ),  ਬੀ.ਐਸ.ਸੀ. (ਨਾਨ-ਮੈਡੀਕਲ) ਅਤੇ ਡੀ. ਐਫ. ਟੀ. ਕੋਰਸਾਂ ਤੋਂ ਇਲਾਵਾ ਸਪੋਕਨ ਇੰਗਲਿਸ਼, 8 ਸਕਿੱਲ ਬੇਸਡ ਸਰਟੀਫਿਕੇਟ ਕੋਰਸ ਤੇ 5 ਫ੍ਰੀ ਵੈਲਿਊ ਐਡਡ ਕੋਰਸ ਵੀ ਚੱਲ ਰਹੇ ਹਨ। ਪ੍ਰਿੰਸੀਪਲ ਡਾ. ਢਿੱਲੋਂ ਨੇ ਦੱਸਿਆ ਕਿ ਕਾਲਜ  ਵਿੱਚ +1,+2 ਆਰਟਸ, ਕਾਮਰਸ ਅਤੇ ਨਾਨ-ਮੈਡੀਕਲ

 ਨਾਲ ਸੰਬੰਧਿਤ ਵਿਦਿਆਰਥੀ ਵੱਡੀ ਗਿਣਤੀ 'ਚ ਦਾਖ਼ਲਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਤੋਂ ਪਾਸ ਹੋ ਚੁੱਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ ਕਾਲਜ ਵਲੋਂ ਸਕਿੱਲ ਡਿਵੈਲਪਮੈਂਟ ਅਤੇ ਇੰਟਰਪ੍ਰਨਿਊਰਸ਼ਿਪ ਸੈੱਲ ਅਤੇ ਕੈਰੀਅਰ ਕਾਊਂਸਲਿੰਗ ਸੈੱਲ ਸ਼ਲਾਘਾ ਯੋਗ ਕੰਮ ਕਰ ਰਹੇ ਹਨ। ਡਾ. ਢਿੱਲੋਂ ਨੇ ਦੱਸਿਆ ਕਿ ਕਾਲਜ 'ਚ ਐਡਵਾਂਸ ਲਰਨਿੰਗ ਸਹੂਲਤ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਨਫ਼ਰੰਸਾਂ, ਸੈਮੀਨਾਰ, ਵਰਕਸ਼ਾਪ, ਵਿਗਿਆਨ ਮੇਲੇ, ਵਿਸ਼ੇਸ਼ ਲੈਕਚਰ, ਪ੍ਰਦਰਸ਼ਨੀਆਂ, ਵਿੱਦਿਅਕ ਟੂਰ ਤੇ ਵੱਖ-ਵੱਖ ਮੁਕਾਬਲੇ ਨਿਰੰਤਰ ਕਰਵਾਏ ਜਾਂਦੇ ਹਨ। ਆਧੁਨਿਕ ਸਹੂਲਤਾਂ ਵਾਲੇ ਵਿਸ਼ਾਲ ਕਾਲਜ ਕੈਂਪਸ 'ਚ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਕਾਲਜ 'ਚ ਐਸ.ਸੀ. ਵਿਦਿਆਰਥੀ, ਮੈਰਿਟ ਬੇਸਡ, ਸਿੰਗਲ ਗਰਲ ਚਾਈਲਡ, ਸਿੰਗਲ ਪੈਰੇਂਟਸ ਸਟੂਡੈਂਟ ਤੇ ਹੋਰ ਲੋੜਵੰਦ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਸਕਾਲਰਸ਼ਿਪ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਵਿੱਦਿਅਕ ਸੰਸਥਾ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਸਹੀ ਹੁਨਰ, ਸਾਰਥਿਕ ਵਿਹਾਰ, ਲੀਡਰਸ਼ਿਪ ਕੁਆਲਿਟੀ, ਅਨੁਸ਼ਾਸਨ, ਸਮਰਪਣ ਤੇ ਦ੍ਰਿੜ੍ਹਤਾ ਨਾਲ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਡਾ. ਢਿੱਲੋਂ ਨੇ ਇਹ ਵੀ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਜਿੱਥੇ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਵੱਡੇ ਪੱਧਰ 'ਤੇ ਮੈਰਿਟ ਹਾਸਲ ਕਰ ਰਹੇ ਹਨ, ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਤੇ ਅੰਤਰ ਜ਼ੋਨਲ ਯੂਥ ਫ਼ੈਸਟੀਵਲ ਵਿੱਚ ਵੀ ਵਿਦਿਆਰਥੀ ਬੇਮਿਸਾਲ ਪ੍ਰਾਪਤੀਆਂ ਕਰ ਰਹੇ ਹਨ। ਕਾਲਜ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਦਾ ਵਚਨਬੱਧ  ਹੈ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਅਧਿਆਪਕ ਦਿਵਸ ਸਬੰਧੀ ਕਰਵਾਇਆ ਸਮਾਗਮ|

 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਅਧਿਆਪਕ ਦਿਵਸ ਸਬੰਧੀ ਪ੍ਰਭਾਵਸ਼ਾਲੀ  ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱ...