Thursday 9 November 2023

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਜ਼ਿਲਾ ਸਿੱਖਿਆ ਦਫ਼ਤਰ ਵੱਲੋਂ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਈਕੋ ਕਲੱਬ ਕੋਆਡੀਨੇਟਰਾਂ ਦੀ "ਵਾਤਾਵਰਣ ਸਿੱਖਿਆ ਕਿਰਿਆਵੀ ਰੂਪ" ਰਾਹੀਂ ਕਰਵਾਈ ਟ੍ਰੇਨਿੰਗ।

 


ਵਿਦਿਆ ਦੇ ਖੇਤਰ ਦੇ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਜ਼ਿਲਾ ਸਿੱਖਿਆ ਦਫ਼ਤਰ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਗ੍ਰੀਨ ਪ੍ਰੋਗਰਾਮ ਤਹਿਤ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਦਲਜੀਤ ਕੌਰ  ਮੁੱਖ ਮਹਿਮਾਨ ਵਜੋਂ ਅਤੇ ਡਿਪਟੀ ਡੀ.ਈ.ਓ. ਬਿਕਰਮਜੀਤ ਸਿੰਘ ਥਿੰਦ  ਸਟੇਟ ਅਵਾਰਡੀ  ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹ ਵਰਕਸ਼ਾਪ ਵਾਤਾਵਰਨ ਸਿੱਖਿਆ ਕਿਰਿਆਵੀ ਰੂਪ ਵਿਸ਼ੇ ਅਧੀਨ ਕਰਵਾਈ ਗਈ। ਜਿਸ ਵਿੱਚ ਗਗਨਦੀਪ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਹਮੀਰਾ,  ਸ਼ਮਸ਼ੇਰ ਸਿੰਘ ਸਾਇੰਸ ਮਾਸਟਰ ਸਰਕਾਰੀ  ਹਾਈ ਸਕੂਲ ਮੇਂਹਟਾ ਅਤੇ  ਜ਼ਿਲ੍ਹਾ ਨੋਡਲ ਅਫ਼ਸਰ ਮਿਸਟਰ  ਸੁਨੀਲ ਬਜਾਜ  ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਇਹਨਾਂ ਰਿਸੋਰਸ ਪਰਸਨ ਨੇ ਸਮੂਹ ਇਕੋ ਕਲੱਬ ਕੋਆਰਡੀਨੇਟਰਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ, ਵਾਤਾਵਰਣ ਨੂੰ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਉਸ ਦੇ ਹੱਲ ਦੀ ਕਿਰਿਆਵੀਂ ਰੂਪ ਰਾਹੀਂ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ। ਮੁੱਖ ਮਹਿਮਾਨ ਮੈਡਮ ਦਲਜੀਤ ਕੌਰ ਨੇ  ਸੰਬੋਧਨ ਕਰਦਿਆਂ ਵਾਤਾਵਰਨ ਦੀ ਸ਼ੁੱਧਤਾ, ਗਰੀਨ ਦੀਵਾਲੀ ਅਤੇ ਪਰਾਲੀ ਨਾ ਸਾੜਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਸੁਨੇਹਾ  ਦਿੱਤਾ। ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਸਰਦਾਰ ਬਿਕਰਮਜੀਤ ਸਿੰਘ ਥਿੰਦ ਨੇ ਬਿਜਲੀ, ਪਾਣੀ ਅਤੇ ਹਵਾ ਦੀ ਦੁਰਵਰਤੋਂ ਰੋਕਣ ਬਾਰੇ ਜਾਗਰੂਕ  ਕਰਦਿਆਂ, ਸਕੂਲਾਂ ਵਿੱਚ  ਵਿਦਿਆਰਥੀਆਂ ਨੂੰ ਇਹਨਾਂ ਦੀ ਮਹੱਤਤਾ ਦੱਸਣ ਲਈ  ਜ਼ੋਰ ਦਿੱਤਾ। ਜ਼ਿਲਾ ਨੋਡਲ ਅਫ਼ਸਰ ਮਿਸਟਰ  ਸੁਨੀਲ ਬਜਾਜ ਨੇ ਦੱਸਿਆ ਕਿ  ਇਸ ਵਰਕਸ਼ਾਪ ਵਿੱਚ 255 ਕੋਆਡੀਨੇਟਰ ਹਾਜ਼ਰ ਹੋਏ ਅਤੇ ਇਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੀ ਅਜਿਹੀ ਵਰਕਸ਼ਾਪ ਵੀ ਜਲਦੀ ਕਰਵਾਈ ਜਾਵੇਗੀ।   ਵਰਕਸ਼ਾਪ  ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ  ਟੈਕਨੀਕਲ ਕੋਆਡੀਨੇਟਰ ਜਗਦੀਪ ਜੰਮੂ ਨੇ ਨਿਭਾਈ। ਇਸ ਮੌਕੇ  ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਦਮਨਜੀਤ ਕੌਰ, ਦਵਿੰਦਰ ਘੁੰਮਣ ਡੀ ਐਮ ਆਈ ਸੀ ਟੀ, ਸਚਿਨ ਅਰੋੜਾ , ਸਤਪਾਲ ਐਸ. ਐਲ. ਏ. ਖਾਲੂ ਅਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਕਾਮਰਸ ਵਿਭਾਗ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਸੈਲ ਵੱਲੋਂ ਕਰੀਅਰ ਕੌਂਸਲਿੰਗ ਲਈ ਇੱਕ ਵਿਸ਼ੇਸ਼ ਲੈਕਚਰ ਆਯੋਜਿਤ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਸੈਲ ਨੇ ਕਰੀਅਰ ਕੌਂਸਲਿੰਗ ਲਈ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ। ਇਸ ਲੈ...