ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਅਾਨਲਾਈਨ ਫੑੀ ਵੈਲਉਏਡਿਡ ਕੋਰਸਾਂ ਦੀ ਸ਼ੁਰੂਆਤ 14 ਫਰਵਰੀ ਤੋਂ
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ,ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਨਲਾਈਨ 5 ਸ਼ੋਰਟ ਟਰਮ ਵੈਲਉਐਡਿਡ ਕੋਰਸਾਂ ਦੀ 14 ਫਰਵਰੀ ਤੋਂ ਸ਼ੁਰੂਆਤ ਕਰ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਵੱਖ-ਵੱਖ ਸਕੂਲਾਂ ਦੇ 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਮਿਤੀ 14 ਫਰਵਰੀ ਤੋਂ ਬੇਸਿਕ ਅਕਾਊਂਟਿੰਗ( Basic Accounting), ਵੈਬ ਡਿਜ਼ਾਈਨਿੰਗ( web Designing),ਆਫਿਸ ਆਟੋਮੇਸ਼ਨ(Office Automation), ਪ੍ਰੈਕਟੀਕਲ ਅਪਰੋਚ ਟੂ ਪ੍ਰਾਈਵੇਸੀ ਐਂਡ ਸਕਿਉਰਿਟੀ ਇਨ ਆਨ ਲਾਈਨ ਸੋਸ਼ਲ ਮੀਡੀਆ(Practical approach to privacy and security in online social media), ਟਿਪਸ ਐਂਡ ਟ੍ਰਿਕਸ ਫਾਰ ਇੰਮਪਰੂਵਿੰਗ ਇੰਗਲਿਸ਼ ਐਂਡ ਸਕੋਰਿੰਗ ਹਾਈ ਇੰਨ ਆਈਲੈਟਸ( Tips and Tricks for improving english and scoring high in ielts) ਦੇ ਕੋਰਸਾਂ ਦੀ ਆਨਲਾਈਨ ਸ਼ੁਰੂਆਤ ਕਰ ਰਿਹਾ ਹੈ। ਇਹਨਾਂ ਸਾਰੇ ਕੋਰਸਾਂ ਦੀਆਂ ਕਲਾਸਾਂ ਸ਼ਾਮੀ 4 ਵਜੇ ਤੋਂ 5 ਵਜੇ ਤੱਕ ਆਨਲਾਈਨ ਲੱਗਣਗੀਆਂ ਅਤੇ ਇਹ ਕੋਰਸ ਦੋ ਹਫਤਿਆਂ ਦੇ ਹੋਣਗੇ । ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਇਹ ਕੋਰਸ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਹੋਣਗੇ ਅਤੇ 100 ਤੋਂ ਵੱਧ ਵਿਦਿਆਰਥੀਆਂ ਇਹਨਾਂ ਕੋਰਸਾਂ ਲਈ ਰਜਿਸਟਰਡ ਹੋ ਚੁੱਕੇ ਹਨ । ਵਿਦਿਆਰਥੀ ਇਹਨਾਂ ਕੋਰਸਾਂ ਲਈ ਕਾਲਜ ਦੀ ਵੈੱਬ ਸਾਈਟ www.lkckpt.ac.in ਅਤੇ ਕਾਲਜ ਦੇ ਫੇਸਬੁੱਕ ਪੇਜ ਤੇ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ । ਵਿਦਿਆਰਥੀ ਵਧੇਰੇ ਜਾਣਕਾਰੀ ਲਈ ਇਹਨਾਂ ਕੋਰਸਾਂ ਦੇ ਕੋਆਰਡੀਨੇਟਰ ਪ੍ਰੋਫੈਸਰ ਮਨਜਿੰਦਰ ਸਿੰਘ ਜੌਹਲ (9815978098) ਨਾਲ ਸੰਪਰਕ ਵੀ ਕਰ ਸਕਦੇ ਹਨ ।
No comments:
Post a Comment