Monday, 3 January 2022

Professor Harpreet Kaur, sharing a real story related with Sri Guru Gobind Sahib Ji

 ਇੱਕ ਸੱਜਣ ਆਨੰਦਪੁਰ ਸਾਹਿਬ ਆਉਂਦਾ ਹੈ। ਉਹ ਹੈ ਬੜਾ ਗਰੀਬ,ਪਰ ਉਹਦੇ ਚ ਇੱਕ ਗੁਣ ਹੈ ਕਿ ਉਹ ਅੱਖਰ ਜੋੜ ਕੇ ਕਵਿਤਾ ਬਣਾ ਦੇਂਦਾ ਹੈ।ਉਹ ਉੱਥੇ ਆਇਆ ਤੇ ਸਿੱਖ ਬੈਠੇ ਸਨ ਉਹਨਾ ਨੂੰ ਉਸ ਸਜੱਣ ਨੇ  ਪੁੱਛਿਆ ਕਿ -

*ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋ ਲਗਾਉਂਦੇ ਹਨ?

 ੳਹਨਾ ਸਿੰਘਾ ਨੇ ਕਿਹਾ ਤੂੰ ਕੀ ਲੈਣਾ?

ਸੱਜਣ ਆਖਦਾ ਹੈ ਮੈ ਵੀ ਕਵੀ ਹਾਂ।ਉਹ ਅੱਗੋ ਆਖਦੇ ਹਨ ਆਪਣੀ ਸ਼ਕਲ ਵੱਲ ਵੇਖ ਕੱਪੜੇ ਪਾਟੇ, ਜੁੱਤੀ ਟੁੱਟੀ ਹੋਈ ਤੂੰ ਕਹਿੰਦਾ ਏ ਮੈ ਕਵੀ ਆਂ। ਇਹ ਸੁਣ ਕੇ ਉਸ ਸੱਜਣ ਦਾ ਦਿਲ ਟੁੱਟ ਜਾਂਦਾ ਹੈ।ਇੱਕ ਸਿੱਖ ਉਹਨਾ ਵਿੱਚ ਬੈਠਾ ਬੋਲਿਆ ਦਿਲ ਛੋਟਾ ਨਾ ਕਰ,ਹੌਂਸਲਾ ਰੱਖ ੪ ਵਜੇ ਰੋਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ  ਲਗਾਉਂਦੇ ਹਨ।ਉਦੋ ਆ ਜਾਵੀਂ।ਉਹ ੪ਵਜੇ ਆਉਂਦਾ ਹੈ ਤੇ ਮਹਾਰਾਜ ਨੂੰ ਫਤਿਹ ਬਲਾਉਂਦਾ ਹੈ। ਗੁਰੂ ਜੀ ਉਹਦੀ ਸ਼ਕਲ ਵੱਲ ਵੇਖੀ ਜਾ ਰਹੇ ਹਨ।

ਉਹਨੂੰ ਪੁੱਛਦੇ ਹਨ।ਤੂੰ ਕੌਣ ਆਂ?
ਕੀ ਕੰਮ ਆਂ?
ਉਹ ਸਜੱਣ ਕਹਿੰਦਾ ਮੈਂ ਇੱਕ ਛੋਟਾ ਜਿਹਾ ਕਵੀ ਹਾਂ।ਗੁਰੂ ਜੀ ਕਹਿੰਦੇ-
ਤੇਰਾ ਨਾਉਂ ਕੀ ਹੈ?
ਉਹ ਆਖਦਾ ਗਰੀਬਾਂ ਦਾ ਕੋਈ ਨਾਂ ਹੁੰਦਾ?ਗੁਰੂ ਜੀ ਕਹਿੰਦੇ ਹਨ ਮਾਤਾ-ਪਿਤਾ ਨੇ ਰੱਖਿਆ ਤਾਂ ਹੋਊ ਤੇਰਾ ਨਾਮlਸੱਜਣ ਆਖਦਾ ਮਾਤਾ ਪਿਤਾ ਨੇ ਨਾਮ ਰੱਖਿਆ ਹੰਸਰਾਮ ਪਰ ਕਦੇ ਮੈਂ ਕੰਨਾਂ ਨਾਲ ਹੰਸਰਾਮ ਨਹੀ ਸੁਣਿਆ ਜਿਹੜਾ ਆਵਾਜ਼ ਮਾਰਦਾ ਹੰਸੂ ਕਰਕੇ ਆਵਾਜ਼ ਮਾਰਦਾ ਓ ਹੰਸੂ ਇਕ ਕਵਿਤਾ ਸੁਣਾ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ *ਆਉ ਹੰਸ ਰਾਮ ਜੀ* ਕਵਿਤਾ ਸੁਣਾਉ।ਜਦੋ ਹੰਸਰਾਮ ਜੀ ਕਿਹਾ ਤਾ ਉਹ ਰੌਣ ਲੱਗਾ ਉਹਨੇ ਇਕ ਕਵਿਤਾ ਸੁਣਾਈ ਤਾਂ ਗੁਰੂ ਜੀ ਨੇ ਕਿਹਾ-
ਇਕ ਹੋਰ ਸੁਣਾ
 ਗੁਰੂ ਜੀ ਖੁਸ਼ ਹੋ ਗਏ। ਤਿੰਨ ਕਵੀਤਾਵਾਂ ਸੁਣਾਈਆ ਡੇਢ ਘੰਟਾ ਕਵੀਤਾਵਾਂ ਸੁਣਾਈਆ ਉਥੇ ੫੨(52) ਕਵੀ ਬੈਠੇ ਸਨ।ਗੁਰੂ ਜੀ ਨੇ ਖਜਾਨਚੀ ਨੂੰ ਆਵਾਜ਼ ਮਾਰੀ ਕਰਮਚੰਦ ਖਜਾਨਚੀ ਜੀ___
ਉਹ ਕਹਿੰਦਾ- ਹੁਕਮ 
ਕਹਿਣ ਲੱਗੇ - ਜਿੰਨੀਆ ਵੀ ਖਜਾਨੇ 'ਚ'
ਮੋਹਰਾ ਲੈ ਆਉ।(12,000 ਮੋਹਰਾ ਸਨ)
ਗੁਰੂ ਜੀ ਕਹਿੰਦੇ ਥੈਲੀਆ ਚ ਪਾ ਕੇ ਲੈ ਆਉ।
ਸੱਜਣ ਕਹਿੰਦਾ ਮੈ ਏਨੀਆ ਮੋਹਰਾ ਕੀ ਕਰਨੀਆਂ
"ਮੈਨੂੰ 5 ਮੋਹਰਾ ਦੇ ਦਿਓ ਮੇਰੀ ਗਰੀਬੀ ਕੱਟੀ ਜਾਣੀ"
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੈਨੂੰ ਗਰੀਬ ਨਹੀ ਰਹਿਣ ਦੇਣਾ
ਫਿਰ ਖਜਾਨਚੀ ਨੂੰ ਆਵਾਜ਼ ਮਾਰੀ ਕਿ ਜਿਹੜਾ ਗਵਾਲੀਅਰ ਦੇ ਕਿਲੇ ਦੀ ਸੰਗਤ ਨੇ ਹਾਥੀ ਦਿੱਤਾ ਸੀ ਉਹ ਹਾਥੀ ਵੀ ਹੰਸਰਾਮ ਨੂੰ ਦੇਣਾ ਹੈ ਉਹਨੂੰ ਤਿਆਰ ਕਰੋ।

ਸੱਜਣ ਰੋਈ ਜਾ ਰਿਹਾ ਹੈ।
ਉਹ ਕਹਿੰਦਾ ਹਾਥੀ ਤਾਂ ਰਾਜਿਆਂ ਕੋਲ ਹੁੰਦੇ ਹਨ?
ਗੁਰੂ ਜੀ ਕਹਿੰਦੇ ਤੇਨੂੰ ਰਾਜਾ ਬਣਾਉਣਾ ਗਰੀਬ ਨਹੀ ਰਹਿਣ ਦੇਣਾ।
ਹਾਥੀ ਵੀ ਲੇ ਆਏ ਤੇ ਉੱਤੇ ਪਾਲਕੀ ਰਖਾਵਾਈ ਗੁਰੂ ਜੀ ਕਹਿੰਦੇ 10 ਸਿੱਖ ਘੋੜਿਆ ਵਾਲੇ ਲਿਆਓ 9 ਘੋੜਿਆ ਤੇ ਖਜ਼ਾਨਾ ਲੱਦਣਾ ਇੱਕ ਤੇ ਨਗਾਰਾ ਬੰਨੋ। ਜਦੋ ਇਹ ਆਪਣੀ ਰਿਆਸਤ ਵਿੱਚ ਜਾਊਗਾ ਤਾਂ ਲੋਕ ਕਹਿਣਗੇ ਕੀ ਕੋਈ ਰਾਜਾ ਆ ਰਿਹਾ ਹੈ "*ਹੰਸਰਾਮ ਰਾਜਾ*" ਗੁਰੂ ਜੀ ਕਹਿੰਦੇ ਹੰਸਰਾਮ ਜੀ ਹਾਥੀ ਤੇ ਚੜੋ।ਉਹ ਹਾਥੀ ਤੇ ਬੈਠ ਕੇ ਉਤਰ ਗਿਆ।
ਸਾਰੇ ਕਵੀ ਖੜੇ।
ਉਹਨੇ ਹੱਥ ਜੋੜੇ ਤੇ ਕਹਿੰਦਾ ਮਹਾਰਾਜ ਮੈਂ ਖਜ਼ਾਨਾ ਨੀ ਮੰਗਿਆ ਤੁਹਾਡੇ ਤੋਂ ਤੁਸੀ ਮੇਰੇ ਤੋ ਖੁਸ਼ ਹੋ ਕੇ ਖਜ਼ਾਨਾ ਦਿੱਤਾ।ਹਾਥੀ ਵੀ ਨਹੀ ਮੰਗਿਆ ਤੁਸੀ ਖੁਸ਼ ਹੋ ਕੇ ਦਿੱਤਾ।
ਹੁਣ ਇੱਕ ਚੀਜ਼ ਮੈ ਮੰਗ ਕੇ ਲੈਣੀ ਆ ਜਿਹੜੇ 52 ਕਵੀ ਖੜੇ ਸਨ ਉਹ ਕਹਿੰਦੇ ਦੇਖਿਆ ਆ ਗਿਆ ਨਿਯਤਾਂ ਤੇਂ ਏਨਾ ਕੁਝ ਦੇ ਦਿੱਤਾ ਤੇ ਉਹ ਕਹਿੰਦਾ ਇਕ ਹੋਰ ਚੀਜ਼ ਮੰਗਣੀ ਹੈ।
ਉਹ ਕਵੀ ਕਹਿੰਦੇ ਇਸ ਤਰਾਂ ਨਾ ਹੋਵੇ ਇਹਨੂੰ ਨਾ ਪੁੱਛੋ ਇਹਦਾ ਕੀ ਪਤਾ ਆਨੰਦਪੁਰ ਦਾ ਕਿਲਾ ਹੀ ਮੰਗ ਲਵੇ।।
ਗੁਰੂ ਜੀ ਕਹਿੰਦੇ ਦੱਸ ਕਿਹੜੀ ਚੀਜ ਲੈਣੀ ਉਹ ਕਵੀ ਹੰਸਰਾਮ ਜੀ ਕਹਿਣ ਲੱਗੇ ਕਿ ਮੈਨੂੰ ਥੋੜੀ ਜਿਹੀ ਜਗ੍ਹਾ  ਆਪਣੇ ਚਰਨਾਂ ਵਿੱਚ ਦੇ ਦਿੳ।
ਗੁਰੂ ਜੀ ਕਹਿੰਦੇ ਕਿ ਆਉਂਦਾ ਜਾਂਦਾ ਰਹੀ ਤੇ ਤੈਨੂੰ ਜਗਾ ਵੀ ਮਿਲ ਜਾਉ।
ਜਿਹੜੇ 52 ਕਵੀਆਂ ਦੀ ਸੂਚੀ ਜੋ ਕਿ ਗੋਇੰਦਵਾਲ ਸਾਹਿਬ ਲੱਗੀ ਹੋਈ ਹੈ ਉਹਦੇ ਵਿੱਚ ਹੰਸਰਾਮ ਜੀ ਦਾ ਨਾਂ ਸ਼ਾਮਿਲ ਹੈ।
ਕੜੌਚ ਰਿਆਸਤ ਦਾ ਰਾਜਾ ਕਿਰਪਾਲ ਸਿੰਘ ਜਦੋਂ ਹੰਸਰਾਜ ਜੀ ਜਾ ਰਹੇ ਸਨ ਤਾ ਨਗਾਰਾ ਵੱਜ ਰਿਹਾ ਸੀ ਤੇ ਘੋੜਿਆ ਦੀ ਦਗੜ ਦਗੜ ਹੋ ਰਹੀ ਹੈ ਹਾਥੀ ਤੇ ਬੈਠਾ ਰਾਜਾ ਕਿਰਪਾਲ ਸਿੰਘ ਸ਼ਿਕਾਰ ਖੇਡਣ ਜੰਗਲ ਵਿਚ ਆਇਆ ਸੀ ਉਹਨੇ ਦੇਖਿਆ ਕਿ ਕੋਈ  ਰਾਜਾ ਆਉਂਦਾ।
ਉਹਨੇ ਹੰਸਰਾਮ ਜੀ ਨੂੰ ਸਲਾਮ ਬੁਲਾਈ ਤੇ ਪੁੱਛਿਆ -

ਤੁਸੀ ਕਿਸ ਰਿਆਸਤ ਦੇ ਰਾਜੇ ਹੋ?

ਹੰਸਰਾਮ ਜੀ ਕਹਿੰਦੇ ਹਨ ਮੈ ਕੋਈ ਰਾਜਾ ਨਹੀ । ਕਿਰਪਾਲ ਸਿੰਘ ਜੀ ਪੁੱਛਦੇ ਹਨ ਫਿਰ ਹਾਥੀ ਤੇ ਕਿਉ ਬੈਠਾ? ਹਾਥੀ ਤੇ ਤਾ ਰਾਜੇ ਬਹਿੰਦੇ ਆ ਤੂੰ ਸਾਨੂੰ ਇਹ ਦੱਸ-

 ਕਿਹੜੀ ਰਿਆਸਤ ਦਾ ਰਾਜਾ ਤੂੰ?
ਉਹ ਕਹਿੰਦਾ ਮੈ ਰਾਜਾ ਨਹੀ ਮੈ ਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੰਗਤਾ ਹਾਂ। ਆਨੰਦਪੁਰ ਸਾਹਿਬ ਦਾ ਮੰਗਤਾ ਹਾਂ।
ਉਹ ਕਹਿੰਦਾ (ਕਿਰਪਾਲ ਸਿੰਘ)ਮੰਗਤੇ ਵੀ ਹਾਥੀਆ ਤੇ ਬਹਿੰਦੇ ਹਨ।ਕਿਰਪਾਲ ਚੰਦ (ਰਾਜਾ) ਸੋਚਦਾ ਕਿ ਜਿਹੜੇ ਗੁਰੂ ਦੇ ਮੰਗਤੇ ਵੀ ਹਾਥੀਆ ਤੇ ਬੈਠੇ 
ਉਹ ਗੁਰੂ ਕਿੰਨਾ ਵੱਡਾ ਹੋਊ 
ਉਹ ਰਾਜਾ ਸਭ ਕੁਝ ਛੱਡ ਕੇ ਆਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ।

Assistant Professor 
Harpreet Kaur
Commerce department 

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਊਰਜਾ ਦੀ ਸੰਭਾਲ ਬਾਰੇ ਕਰਵਾਏ ਭਾਸ਼ਣ ਮੁਕਾਬਲੇ

  ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ  ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਈਕੋ ਕਲੱਬ ਅਤੇ ਰੈੱਡ ਰਿਬਨ ਕਲੱਬ ਨੇ ਰਾਸ਼ਟਰੀ ਊਰਜਾ ਬੱਚਤ ਦਿਵਸ ਨ...