Thursday 25 April 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵੱਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ|



ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਸੰਚਾਲਨ ਰਾਜਨੀਤੀ ਵਿਗਿਆਨ ਵਿਭਾਗ  ਵੱਲੋਂ ਕਾਲਜ ਦੇ SOCIAL SENSITIZATION CELL (ਸਮਾਜਿਕ ਸੰਵੇਦਨਸ਼ੀਲਤਾ ਸੈੱਲ )ਦੇ ਸਹਿਯੋਗ ਨਾਲ ਕੀਤਾ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.ਆਰ.ਪੀ.ਐਸ. ਬੇਦੀ, ਜੋਇੰਟ ਰਜਿਸਟਰਾਰ  ਅਤੇ ਡੀਨ (P&EP), IKG, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਸਨ । ਸਮਾਗਮ ਦੀ ਸ਼ੁਰੂਆਤ  ਮਾਣਯੋਗ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੇ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਆਏ ਹੋਏ ਮਹਿਮਾਨ ਅਤੇ ਮੁਖ ਵਕਤਾ  Dr.  ਬੇਦੀ  ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ  ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਨ 1993 ਵਿੱਚ ਸੰਵਧਾਨ ਵਿਚ 73ਵੇਂ ਸੋਧ ਐਕਟ ਦੇ ਲਾਗੂ ਹੋਣ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ, ਜਿਸ ਨੇ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਤਿੰਨ-ਪੱਧਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।  ਉਨ੍ਹਾਂ ਅਗੇ ਕਿਹਾ ਕਿ , ਅਜੋਕੇ ਸਮੇਂ ਵਿੱਚ, ਪੰਚਾਇਤੀ ਰਾਜ ਦਾ ਮਹੱਤਵ ਵਧਿਆ ਹੈ, ਕਿਉਂਕਿ ਭਾਰਤ ਲਈ ਸੰਮਿਲਿਤ ਵਿਕਾਸ ਅਤੇ ਜਲਵਾਯੂ ਤਬਦੀਲੀ ਅਤੇ ਪੇਂਡੂ-ਸ਼ਹਿਰੀ ਪਰਵਾਸ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਸਥਾਨਕ ਪ੍ਰਸ਼ਾਸਨ ਜ਼ਰੂਰੀ ਹੈ। ਇਹ ਦਿਨ ਰਾਸ਼ਟਰੀ ਸਥਾਨਕ ਸਵੈ-ਸ਼ਾਸਨ ਅਤੇ ਜਮਹੂਰੀ ਵਿਕੇਂਦਰੀਕਰਨ ਦਾ ਜਸ਼ਨ ਮਨਾਉਂਦਾ ਹੈ। ਕਿਉਂਕਿ ਇੱਕ ਮਜ਼ਬੂਤ ਸਥਾਨਕ ਸਰਕਾਰ ਪੇਂਡੂ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰੇਗੀ। 

ਕਾਲਜ਼ ਵਿੱਚ ਇਸ ਦਿਨ, ਲੇਖ ਲਿਖਣ, ਭਾਸ਼ਣ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ.ਆਰ.ਪੀ.ਐਸ. ਬੇਦੀ ਅਤੇ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਵੱਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਲੇਖ ਲਿਖਣ ਵਿੱਚ ਮਨਜਿੰਦਰ ਸਿੰਘ ਨੇ ਪਹਿਲਾ, ਸਹਿਜਦੀਪ ਸਿੰਘ ਨੇ ਦੂਜਾ ਅਤੇ ਸਾਹਿਬਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਜੀਵਨਜੋਤ ਕੌਰ ਨੇ ਪਹਿਲਾ, ਰਿਤਿਕ ਠਾਕੁਰ ਅਤੇ ਹਰਜਾਪ ਸਿੰਘ ਨੇ ਦੂਜਾ ਅਤੇ ਹਰਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਗੁਰਕੰਵਲਜੋਤ ਕੌਰ ਨੇ ਪਹਿਲਾ, ਸੁਖਪ੍ਰੀਤ ਕੌਰ ਅਤੇ ਸਿਮਰਤ ਤੂਰ ਨੇ ਦੂਜਾ ਅਤੇ ਰੀਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸ ਤੋਂ ਬਾਅਦ, ਸਾਡੇ ਮਾਣਯੋਗ, ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨਾਲ ਆਪਣੇ ਪ੍ਰੇਰਕ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ  ਵੋਟਿੰਗ ਪ੍ਰਣਾਲੀ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਲੋਕਤੰਤਰ, ਸਾਡੇ ਜੀਵਨ ਢੰਗ ਦਾ ਮੂਲ ਤੱਤ, ਇਸਦੇ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ 'ਤੇ ਨਿਰਭਰ ਕਰਦਾ ਹੈ। ਇਹ ਸਿਰਫ਼ ਇੱਕ ਅਧਿਕਾਰ ਨਹੀਂ ਹੈ; ਇਹ ਇੱਕ ਜ਼ਿੰਮੇਵਾਰੀ ਹੈ-ਜਿਸ ਨੂੰ ਸਾਨੂੰ ਅਟੁੱਟ ਸਮਰਪਣ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੁਸੀਂ ਉਸ ਸ਼ਕਤੀ ਨੂੰ ਪਛਾਣੋ ਜਿਸ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਰੱਖਦੇ ਹੋ - ਤੁਹਾਡੀ ਵੋਟ ਵਿੱਚ ਸਾਡੇ ਰਾਸ਼ਟਰ ਦੀ ਦਿਸ਼ਾ ਨੂੰ ਆਕਾਰ ਦੇਣ ਦੀ ਸ਼ਕਤੀ ਹੈ। ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ ਅਤੇ ਇਹ ਸਾਡੇ ਭਾਈਚਾਰਿਆਂ ਦੀਆਂ ਉਮੀਦਾਂ ਅਤੇ ਅਕਾਂਖਿਆਵਾਂ ਨਾਲ ਗੂੰਜਦੀ, ਸੱਤਾ ਦੇ ਹਾਲਾਂ ਵਿੱਚ ਗੂੰਜਦੀ ਹੈ। ਪਰ ਇਸ ਸ਼ਕਤੀ ਦੇ ਨਾਲ ਇੱਕ ਕਰਤੱਵ ਆਉਂਦਾ ਹੈ - ਇੱਕ ਫਰਜ਼ ਨੂੰ ਸੂਚਿਤ ਕਰਨਾ, ਰੁੱਝਿਆ ਹੋਇਆ ਅਤੇ ਜਾਗਰੂਕ ਕਰਨਾ। ਵੋਟਰ ਜਾਗਰੂਕਤਾ ਸਿਰਫ਼ ਇਹ ਜਾਣਨ ਲਈ ਨਹੀਂ ਹੈ ਕਿ ਤੁਹਾਡੀ ਵੋਟ ਕਦੋਂ ਅਤੇ ਕਿੱਥੇ ਪਾਉਣੀ ਹੈ; ਇਹ ਉਹਨਾਂ ਮੁੱਦਿਆਂ ਨੂੰ ਸਮਝਣ ਬਾਰੇ ਹੈ ਜੋ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੇ ਹਨ, ਸਥਾਨਕ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ। ਇਹ ਉਹਨਾਂ ਦੇ ਪਲੇਟਫਾਰਮਾਂ ਅਤੇ ਨੀਤੀਆਂ ਦਾ ਆਲੋਚਨਾਤਮਕ ਮੁਲਾਂਕਣ ਕਰਨ ਬਾਰੇ ਹੈ ਜੋ ਸਾਡੀ ਪ੍ਰਤੀਨਿਧਤਾ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਉਹਨਾਂ ਦੇ ਵਾਅਦਿਆਂ ਅਤੇ ਕੰਮਾਂ ਲਈ ਜਵਾਬਦੇਹ ਠਹਿਰਾਉਂਦੇ ਹਨ।

 ਉਨ੍ਹਾਂ ਤਿੰਨ ਪੱਧਰੀ ਸਥਾਨਕ ਚੋਣ ਪ੍ਰਣਾਲੀ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਭਾਰਤ ਵਿੱਚ ਪੰਚਾਇਤ ਪ੍ਰਣਾਲੀ ਨੂੰ ਸਰਕਾਰ ਵੱਲੋਂ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ।ਇਹ ਸਨਮਾਨ ਸਮਾਰੋਹ ਅਸਲ ਵਿੱਚ ਉਨ੍ਹਾਂ ਲੋਕਾਂ ਲਈ ਹੈ ਜੋ ਪੇਂਡੂ ਖੇਤਰਾਂ ਦੀ ਭਲਾਈ ਲਈ ਕੰਮ ਕਰਦੇ ਹਨ ਅਤੇ ਸਮਾਜਿਕ ਨਿਆਂ ਬਰਾਬਰਤਾ, ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨ ਵਾਲੇ ਕਾਰਕੁੰਨਾਂ ਲਈ ਹੈ ਆਦਿ  ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਦੇ ਹਨ ।

 ਸਮਾਗਮ ਦੇ ਅੰਤ ਵਿੱਚ ਮਾਨਯੋਗ ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਮੁਕਾਬਲਿਆਂ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਡੀਆਂ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਕਿਹਾ। ਇਸ ਮੌਕੇ ਸਟੇਜ ਦਾ ਸੰਚਾਲਨ ਪ੍ਰੋ: ਵਰਿੰਦਰ ਕੌਰ ਨੇ ਕੀਤਾ ਅਤੇ ਇਸ ਮੌਕੇ ਪ੍ਰੋ. ਮਨੀਸ਼ਾ,  ਪ੍ਰੋ.ਅਮਨਦੀਪ ਕੌਰ, ਪ੍ਰੋ.ਪਰਵਿੰਦਰ ਕੌਰ, ਪ੍ਰੋ.ਖੁਸ਼ਬੂ ਸਿੰਘ, ਪ੍ਰੋ.ਮਨਮੋਹਨ ਕੁਮਾਰ ਅਤੇ ਪ੍ਰੋ: ਵਿਸ਼ਾਲ ਸ਼ੁਕਲਾ ਹਾਜ਼ਰ ਸਨ।

Saturday 20 April 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਕਰਵਾਇਆ ਗਿਆ ਵੋਕੇਸ਼ਨਲ ਟ੍ਰੇਨਿੰਗ ਸੈਸ਼ਨ|

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਵੱਲੋਂ  ਵੋਕੇਸ਼ਨਲ ਟ੍ਰੇਨਿੰਗ ਸੈਸ਼ਨ ਕਰਵਾਇਆ, ਜਿਸ ਵਿੱਚ ਮਾਨਸੀ ਬੱਤਰਾ (IBS Hyderabad) ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਮੁੱਖ ਰਿਸੋਰਸ ਪਰਸਨ ਮਾਨਸੀ ਬੱਤਰਾ ਨੇ ਸਮੂਹ ਵਿਦਿਆਰਥੀਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਸੈਸ਼ਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ ਦੇ ਸਮੇਂ ਵਿੱਚ ਵਿਦਿਆਰਥੀਆਂ  ਨੂੰ ਨੌਕਰੀ ਲੱਭਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਉਹ ਨੌਕਰੀਆਂ ਲੱਭਣ ਦੀ ਬਜਾਏ ਆਪਣਾ ਬਿਜ਼ਨਸ ਕਰਨ ਨੂੰ ਤਰਜੀਹ ਦੇਣ ਤਾਂ ਉਨ੍ਹਾਂ ਨੂੰ ਅੱਗੇ ਵਧਣ ਦੇ  ਚੰਗੇ ਮੌਕੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਲਘੂ ਉਦਯੋਗਾ ਦੀ ਸ਼ੁਰੂਆਤ ਕਰਨਾ ਬਹੁਤ ਆਸਾਨ ਹੁੰਦਾ ਹੈ। ਇਹਨਾਂ ਨਾਲ ਹੋਰ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ। ਵੱਡੇ ਬਿਜ਼ਨਸ ਦੀ ਤੁਲਨਾ ਵਿੱਚ ਛੋਟੇ ਬਿਜ਼ਨਸ ਵਿੱਚ ਘੱਟ ਪੂੰਜੀ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਲਘੂ ਉਦਯੋਗਾਂ ਵਿੱਚ ਗ੍ਰਾਹਕਾਂ ਨੂੰ ਆਪਣੇ ਨਾਲ ਜੋੜਨਾ ਆਸਾਨ ਹੁੰਦਾ ਹੈ, ਕਿਉਂਕਿ ਇਹਨਾਂ ਵਿੱਚ ਗ੍ਰਾਹਕਾਂ ਦੀਆਂ ਜਰੂਰਤਾਂ ਅਨੁਸਾਰ ਸਮਾਨ ਦੀ ਕੁਆਲਿਟੀ ਵੀ ਆਸਾਨੀ ਨਾਲ ਬਦਲੀ ਜਾ ਸਕਦੀ ਹੈ, ਜਿਸ ਨਾਲ ਗ੍ਰਾਹਕ ਬਹੁਤ ਆਸਾਨੀ ਨਾਲ ਬਿਜਨਸ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਿੰਨ-ਭਿੰਨ ਖੇਤਰਾਂ ਵਿੱਚ ਆਪਣੇ ਬਿਜ਼ਨਸ ਨਾਲ ਮੱਲਾਂ ਮਾਰਨ ਵਾਲੇ ਵਪਾਰੀਆਂ ਦੀਆਂ ਉਦਾਹਰਨਾਂ ਤੇ ਬਿਜ਼ਨਸ ਦੇ ਨਵੇਂ ਢੰਗਾਂ ਬਾਰੇ ਵੀ ਬਹੁਤ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ. ਬਲਜੀਤ ਕੌਰ ਨੇ ਬੋਲਦਿਆਂ ਕਿਹਾ ਇਨ੍ਹਾਂ ਲਘੂ ਉਦਯੋਗਾਂ ਨਾਲ ਜਿੱਥੇ ਦੇਸ਼ ਦਾ ਵਿਕਾਸ ਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਬਿਜ਼ਨਸ ਮਾਲਕ ਆਪ ਵੀ ਫਾਇਦੇ ਵਿੱਚ ਰਹਿੰਦੇ ਹਨ ਅਤੇ ਸਮਾਜ ਨੂੰ ਵੀ ਫ਼ਾਇਦਾ ਦਿੰਦੇ ਹਨ। ਇਹਨਾਂ ਉਦਯੋਗਾਂ ਨਾਲ ਬਹੁਤ ਹੀ ਵਧੀਆ ਸਮਾਨ ਘੱਟ ਤੋਂ ਘੱਟ ਰੇਟਾ ਤੇ ਲੋਕਾਂ ਨੂੰ ਮੁਹਈਆ ਕਰਵਾਇਆ ਜਾ ਸਕਦਾ ਹੈ। ਇਹੋ ਜਿਹੇ ਲਘੂ ਉਦਯੋਗ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਨੂੰ ਸਮਾਨ ਨਿਰਯਾਤ ਕਰਕੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।

ਇਸ ਟ੍ਰੇਨਿੰਗ ਸੈਸ਼ਨ ਵਿੱਚ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਮੁੱਖ ਰਿਸੋਰਸ ਪਰਸਨ ਨਾਲ ਸਵਾਲ ਜਵਾਬ ਵੀ ਕੀਤੇ। ਅੰਤ ਵਿੱਚ ਡਾ. ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋ ਨੇ ਰਿਸੋਰਸ ਪਰਸਨ ਮਾਨਸੀ ਬਤਰਾ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ.ਬਲਜੀਤ ਕੌਰ, ਡਾ. ਸੰਦੀਪ ਕੌਰ, ਪ੍ਰੋ ਖੁਸ਼ਬੂ ਸਿੰਘ, ਪ੍ਰੋ.ਮਨੀਸ਼ਾ ਅਤੇ ਪ੍ਰੋ. ਮਨਮੋਹਨ ਕੁਮਾਰ ਵੀ ਹਾਜ਼ਰ ਸਨ।

Wednesday 17 April 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ




ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ''ਸਵੀਪ ਗਤੀਵਿਧੀਆਂ'' ਅਧੀਨ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਅਤੇ ਵਿਦਿਆਰਥੀਆ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਵਿਦਿਆਰਥਣਾ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੀਆਂ 20  ਵਿਦਿਆਰਥੀਣਾ  ਨੇ ਹਿੱਸਾ ਲਿਆ। ਜਿਸ ਵਿੱਚ ਪਹਿਲਾ ਸਥਾਨ ਬੀ.ਬੀ.ਏ. ਦੂਜੇ ਸਮੈਸਟਰ ਦੀ ਵਿਦਿਆਰਥਣ ਮਹਿਕ ਅਰੋੜਾ ਅਤੇ ਗਿਆਰਵੀਂ ਦੀ ਵਿਦਿਆਰਥਣ ਅਨਾਮਿਕਾ ਨੇ, ਦੂਸਰਾ ਸਥਾਨ ਗਿਆਰਵੀਂ ਦੀ ਵਿਦਿਆਰਥਣ ਰਿਤਿਕਾ ਨੇ ਅਤੇ ਤੀਸਰਾ ਸਥਾਨ ਗਿਆਰਵੀਂ ਦੀ ਵਿਦਿਆਰਥਣ ਗੁਰਕੰਵਲ ਕੌਰ ਨੇ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋ ਨੇ ਇਨ੍ਹਾਂ ਜੇਤੂ  ਵਿਦਿਆਰਥਨਾਂ ਨੂੰ ਵਧਾਈ ਦਿੰਦੇ  ਕਿਹਾ ਕਿ ਉਹ, ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ ਤੇ ਆਪਣੀ ਵੋਟ ਜ਼ਰੂਰ ਬਣਵਾਉਣ ਕਿਉਂਕਿ ਭਵਿੱਖ ਵਿਚ ਨੌਜ਼ਵਾਨ ਹੀ ਹਨ ਜੋ ਦੇਸ਼ ਦੇ ਲੋਕਤੰਤਰ ਨੂੰ ਬਰਕਰਾਰ ਰੱਖ ਸਕਦੇ ਹਨ। ਉਨ੍ਹਾਂ ਵੋਟਾਂ ਦੀ ਪੋਲਿੰਗ ਦੇ ਆਂਕੜਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਵੋਟ ਪੋਲਿੰਗ ਵੱਧ ਹੈ। ਇਸ ਲਈ ਨਾਗਰਿਕ ਹੋਣ ਦੇ ਨਾਤੇ ਹਰ ਇੱਕ ਵਿਅਕਤੀ ਦਾ ਨਿੱਜੀ ਫਰਜ਼ ਬਣਦਾ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ। ਸਵੀਪ ਨੋਡਲ ਅਫ਼ਸਰ ਮੈਡਮ ਸੁਨੀਤਾ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ। ਅੰਤ ਵਿੱਚ ਕਾਲਜ ਦੇ ਸਵੀਪ ਗਤੀਵਿਧੀਆਂ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਸਾਨੂੰ ਧਰਮ ,ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ  ਜਿਹੜੇ ਵਿਦਿਆਰਥੀ 18 ਸਾਲ ਤੋਂ ਉੱਪਰ ਹਨ, ਉਹ ਆਪਣੀ ਵੋਟ ਆਨਲਾਈਨ ਵੀ ਬਣਵਾ ਸਕਦੇ ਹਨ। ਅੰਤ ਵਿੱਚ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ , ਮੈਡਮ ਸੁਨੀਤਾ ਸਿੰਘ ਅਤੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ.
ਬਲਜੀਤ ਕੌਰ ਅਤੇ ਡਾ. ਸੰਦੀਪ ਕੌਰ ਵੀ ਹਾਜ਼ਰ ਸਨ।

Tuesday 16 April 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ,ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ  ਭਾਰਤ ਰਤਨ ਡਾਕਟਰ  ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ  ਅਗਵਾਈ ਹੇਠ  ਮਨਾਇਆ ਗਿਆ। ਪ੍ਰਿੰਸੀਪਲ  ਡਾ. ਢਿੱਲੋ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਭਾਰਤ ਦੇ ਸਵਿਧਾਨ ਦੇ ਨਿਰਮਾਤਾ ਹਨ। ਉਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦਿਆ ਸਵਿਧਾਨ ਦਾ ਨਿਰਮਾਣ ਕੀਤਾ। ਦੇਸ਼ ਦੇ ਚੰਗੇ ਕਾਨੂੰਨ ਸਦਕਾ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਏ। ਉਨ੍ਹਾਂ ਅੱਗੇ ਕਿਹਾ ਕਿ ਡਾ.ਅੰਬੇਡਕਰ ਨੇ ਸਾਰੇ ਵਰਗ ਦੇ ਲੋਕਾਂ ਲਈ ਚੰਗੀ ਸਿੱਖਿਆ 'ਤੇ ਜ਼ੋਰ ਦਿੱਤਾ ਤਾਂ ਜੋ ਗ਼ਰੀਬ ਤਬਕਾ ਵੀ ਪੜ-ਲਿਖ ਕੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੇ ਕਿਉਂਕਿ ਪੜ੍ਹਿਆ ਲਿਖਿਆ ਇਨਸਾਨ ਹੀ ਤਰੱਕੀ ਕਰ ਸਕਦਾ ਹੈ। ਦੇਸ਼ ਦੇ ਲੋਕ ਪੜੇ-ਲਿਖੇ ਹੋਣਗੇ ਤਾਂ ਦੇਸ਼ ਵੀ ਤਰੱਕੀ ਕਰੇਗਾ। ਡਾ.ਅੰਬੇਡਕਰ ਨੇ ਪੜੋ, ਜੁੜੋ, ਸੰਘਰਸ਼ ਕਰੋ ਦਾ ਨਾਅਰਾ ਵੀ ਦਿੱਤਾ ਜਿਸ ਤੋ ਸਭ ਨੂੰ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ  ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ। ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਸਿੱਖਿਆਵਾਂ `ਤੇ ਚਲੱਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਡਾ. ਅੰਬੇਡਕਰ ਦੇ ਦੱਸੇ ਮਾਰਗ ਉੱਪਰ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵੱਧ ਕੇ ਚੰਗੇ ਸਮਾਜ ਦੀ ਸਿਰਜਨਾ ਕਰ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Tuesday 9 April 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ 'ਐਜੂਕੇਸ਼ਨ ਮੇਨੈਜਮੈਂਟ ਅਤੇ ਇਨਫਰਮੇਸ਼ਨ ਟੈਕਨੋਲਜੀ' ਵਿਸ਼ੇ ਉੱਪਰ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ|

 

                                      

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ 'ਐਜੂਕੇਸ਼ਨ, ਮੇਨੈਜਮੈਂਟ ਅਤੇ ਇਨਫਰਮੇਸ਼ਨ ਟੈਕਨੋਲਜੀ' ਵਿਸ਼ੇ ਉੱਪਰ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਡਾ. ਮਨਜੀਤ ਸਿੰਘ ਰਜਿਸਟਰਾਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਵਜੋਂ ਅਤੇ ਡਾ. ਹਰਦੀਪ ਸਿੰਘ (ਸਾਬਕਾ ਮੁਖੀ ਕੰਪਿਊਟਰ ਵਿਭਾਗ) ਗੁਰੂ ਨਾਨਕ ਦੇਵ ਯੂਨੀਵਰਸਿਟੀ ਕੀਨੋਟ ਸਪੀਕਰ, ਡਾ. ਅਨੁਪਮ ਯਾਦਵ ਐਸੋਸੀਏਟ ਪ੍ਰੋਫ਼ੈਸਰ ਬੀ.ਆਰ. ਅੰਬੇਡਕਰ NIT ਜਲੰਧਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਸਿੰਮੀ ਬਜਾਜ ਡਾਇਰੈਕਟਰ ਆਫ ਅਕੈਡਮਿਕ ਪ੍ਰੋਗਰਾਮ ਵੈਸਟਰਨ ਸਿਡਨੀ ਯੂਨੀਵਰਸਿਟੀ, ਆਸਟਰੇਲੀਆ ਅਤੇ ਸ਼੍ਰੀ ਸਰਬਜੀਤ ਜੌਹਲ ਟੈਕਨੋਲਜੀ ਅਨੈਲਸਿਸਟ ਸਟੈਕਪੇਨ, USA ਆਨਲਾਈਨ ਮੋਡ ਵਿੱਚ Expert Talk ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ, ਕਾਲਜ ਦੀਆਂ ਪ੍ਰਾਪਤੀਆਂ  ਬਾਰੇ ਜਾਣਕਾਰੀ ਦਿੱਤੀ । ਮੁੱਖ ਮਹਿਮਾਨ ਡਾ. ਮਨਜੀਤ ਸਿੰਘ ਨੇ ਜੀ.ਡੀ.ਪੀ ਅਤੇ ਅਰਥ ਵਿਵਸਥਾ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦ ਅਤੇ ਅਰਥ ਵਿਵਸਥਾ ਸਰਕਾਰ ਦੀਆਂ ਨੀਤੀਆਂ, ਗਲੋਬਲ ਆਰਥਿਕ ਰੁਝਾਨ, ਘਰੇਲੂ ਖਪਤ, ਨਿਵੇਸ਼ ਅਤੇ ਸਮਾਜਿਕ ਆਰਥਿਕ ਸੂਚਕਾਂ ਸਮੇਤ ਵੱਖ-ਵੱਖ ਕਾਰਕਾਂ ਦੁਆਰਾ ਪ੍ਰਭਾਵਿਤ ਗੁੰਝਲਦਾਰ ਵਿਸ਼ੇ ਹਨ। ਭਾਰਤ ਹਾਲ ਹੀ ਦੇ ਦਹਾਕਿਆਂ ਵਿੱਚ ਦੁਨੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥ ਵਿਵਸਥਾਵਾਂ ਵਿੱਚੋਂ ਇੱਕ ਰਿਹਾ ਹੈ। ਇਸ ਦੀ ਜੀ.ਡੀ.ਪੀ  ਵਿਕਾਸ ਦਰ ਸਮੇਂ ਦੇ ਨਾਲ ਬਦਲਦੀ ਹੈ, ਸਰਕਾਰ ਦੀਆਂ ਨੀਤੀਆਂ ਵਿੱਚ ਤਬਦੀਲੀਆਂ, ਵਿਸ਼ਵ ਆਰਥਿਕ ਸਥਿਤੀਆਂ ਅਤੇ ਘਰੇਲੂ ਮੰਗ ਵਰਗੇ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਹਾਲਾਂਕਿ ਜੀ.ਡੀ.ਪੀ ਵਾਧਾ  ਹਮੇਸ਼ਾ ਆਬਾਦੀ ਦੇ ਸਾਰੇ ਹਿੱਸਿਆਂ ਲਈ ਜੀਵਨ ਪੱਧਰ ਵਿੱਚ ਸੁਧਾਰਾਂ ਵਿੱਚ ਸਿੱਧਾ ਅਨੁਵਾਦ ਨਹੀਂ ਕਰਦਾ ਹੈ। ਭਾਰਤ ਵਿੱਚ ਆਰਥਿਕ ਵਿਕਾਸ ਨੂੰ ਵੀ ਵਾਤਾਵਰਨ ਦੀ ਸਥਿਰਤਾ ਦੇ ਨਾਲ ਸੰਤੁਲਿਤ ਕਰਨ ਦੀ ਲੋੜ ਹੈ। ਵਾਤਾਵਰਣ ਦੀਆਂ ਚੁਨੌਤੀਆਂ ਜਿਵੇਂ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਤਬਦੀਲੀ ਨੂੰ ਸੰਬੋਧਿਤ ਕਰਨਾ ਲੰਬੇ ਸਮੇਂ ਦੀ ਆਰਥਿਕ ਖੁਸ਼ਹਾਲੀ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਲਈ ਮਹੱਤਵਪੂਰਨ ਹੈ। ਕੀਨੋਟ ਸਪੀਕਰ ਡਾ. ਹਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੰਟਰਨੈਟ ਨੇ ਉਪਭੋਗਤਾਵਾਂ ਨੂੰ ਦੁਨੀਆ ਭਰ ਵਿੱਚ ਇੱਕ ਦੂਜੇ ਨਾਲ ਸੁਤੰਤਰ ਅਤੇ ਅਸਾਨੀ ਨਾਲ ਸੰਚਾਰ ਕਰਨ ਦੀ ਆਗਿਆ ਦਿੱਤੀ ਹੈ, ਇਸ ਨਾਲ ਨਵੀਆਂ ਅਤੇ ਦਿਲਚਸਪ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ ਲਗਭਗ 2.95 ਬਿਲੀਅਨ ਲੋਕ ਸੋਸ਼ਲ ਮੀਡੀਆ ਵੈਬਸਾਈਟਾਂ ਦੀ ਵਰਤੋਂ ਕਰਦੇ ਹਨ। ਇੰਟਰਨੈਟ ਅਤੇ ਸੋਸ਼ਲ ਮੀਡੀਆ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਅੰਤਰ-ਸੰਬੰਧਤਾ ਸੰਚਾਰ ਅਤੇ ਦੁਰਵਿਵਹਾਰ ਦੇ ਦੋਨੋ ਮੌਕੇ ਪ੍ਰਦਾਨ ਕਰਦੀ ਹੈ। ਜਿਸ ਦਰ ਨਾਲ ਸੋਸ਼ਲ ਮੀਡੀਆ ਰੋਜ਼ਾਨਾ ਜੀਵਨ ਵਿੱਚ ਫੈਲ ਰਿਹਾ ਹੈ, ਇਸਦਾ ਅਰਥ ਇਹ ਹੈ ਕਿ ਹੁਣ ਸੋਸ਼ਲ ਮੀਡੀਆ ਦੇ ਅੰਦਰੂਨੀ ਤੌਰ 'ਤੇ ਹੋਣ ਵਾਲੇ ਸੰਭਾਵੀ ਜੋਖਮਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਬੱਚੇ ਅਤੇ ਬਜ਼ੁਰਗ ਖਾਸ ਤੌਰ 'ਤੇ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਉਹਨਾਂ ਦੀ ਤਜ਼ਰਬੇਕਾਰ ਅਤੇ ਗਿਆਨ ਦੀ ਘਾਟ ਹੈ ਕਿ ਇੰਟਰਨੈਟ ਉਹਨਾਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਰੈਗੂਲੇਟਰੀ ਸੰਸਥਾਵਾਂ ਹੁਣ ਉੱਚ ਜੋਖਮ ਸਮੂਹਾਂ ਦੇ ਜੋਖਮਾਂ ਨੂੰ ਘੱਟ ਕਰਨ ਲਈ ਰਣਨੀਤੀਆਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਡਾ. ਅਨੁਪਮ ਯਾਦਵ ਨੇ ਕੰਪਿਊਟਿੰਗ ਅਤੇ ਮੈਥੇਮੇਟਿਕਸ ਸਾਇੰਸਸ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਗਣਿਤ ਡੂੰਘਾਈ ਨਾਲ ਜੁੜੇ ਹੋਏ ਖੇਤਰ ਹਨ ਜੋ ਵੱਖ-ਵੱਖ ਤਰੀਕਿਆਂ ਨਾਲ ਇੱਕ ਦੂਜੇ ਦੇ ਪੂਰਕ ਹਨ। ਗਣਿਤ ਕਈ AI ਤਕਨੀਕਾਂ ਲਈ ਬੁਨਿਆਦੀ ਢਾਂਚਾ ਅਤੇ ਟੂਲ ਪ੍ਰਦਾਨ ਕਰਦਾ ਹੈ, ਜਦੋਂ ਕਿ AI, ਬਦਲੇ ਵਿੱਚ, ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਬੁੱਧੀਮਾਨ ਫੈਸਲੇ ਲੈਣ ਲਈ ਗਣਿਤ ਦੇ ਸਿਧਾਂਤਾਂ ਦਾ ਲਾਭ ਉਠਾਉਂਦਾ ਹੈ। AI ਦੀ ਅੰਤਰ-ਅਨੁਸ਼ਾਸਨੀ ਪ੍ਰਕਿਰਤੀ ਨੂੰ ਅਕਸਰ ਗੁੰਝਲਦਾਰ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਅਤੇ ਹੱਲ ਕਰਨ ਲਈ ਗਣਿਤਿਕ ਸੰਕਲਪਾਂ ਦੀ ਡੂੰਘੀ ਸਮਝ ਦੀ ਲੋੜ ਹੁੰਦੀ ਹੈ। ਡਾ. ਸਿੰਮੀ ਬਜਾਜ ਨੇ ਆਨਲਾਈਨ ਲਰਨਿੰਗ ਮੈਨੇਜਮੈਂਟ ਸਿਸਟਮ ਅਤੇ ਵਿਸ਼ਵ ਪੱਧਰ ਤੇ ਐਜੂਕੇਸ਼ਨ ਪੱਧਰ ਦੇ ਅਦਾਨ-ਪ੍ਰਦਾਨ ਸੰਬੰਧੀ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਇਸੇ ਤਰ੍ਹਾਂ ਸ਼੍ਰੀ ਸਰਬਜੀਤ ਜੌਹਲ ਜੋ ਕਿ ਆਈ.ਟੀ ਦੇ ਖ਼ੇਤਰ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵਿੱਚ ਸਟਾਰਟਅੱਪਸ ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਵਧ ਰਹੇ ਹਨ, ਜੋ ਕਿ ਵਧਦੀ ਅਰਥਵਿਵਸਥਾ, ਵੱਡੀ ਨੌਜਵਾਨ ਆਬਾਦੀ, ਇੰਟਰਨੈਟ ਦੀ ਵਧਦੀ ਪ੍ਰਵੇਸ਼, ਸਰਕਾਰੀ ਪਹਿਲਕਦਮੀਆਂ ਅਤੇ ਇੱਕ ਸੰਪੰਨ ਉੱਦਮੀ ਈਕੋਸਿਸਟਮ ਵਰਗੇ ਕਾਰਕਾਂ ਦੁਆਰਾ ਪ੍ਰੇਰਿਤ ਹੈ। ਭਾਰਤ ਦੇ ਸਟਾਰਟਅਪ ਲੈਂਡਸਕੇਪ ਵਿੱਚ ਟੈਕਨਾਲੋਜੀ ਦੁਆਰਾ ਚਲਾਏ ਜਾਣ ਵਾਲੇ ਸਟਾਰਟਅੱਪਸ ਦਾ ਦਬਦਬਾ ਹੈ।  ਇਹ ਸਟਾਰਟਅੱਪ ਵੱਖ- ਵੱਖ ਮਾਰਕੀਟ ਲੋੜਾਂ ਨੂੰ ਪੂਰਾ ਕਰਨ, ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਉਪਭੋਗਤਾ ਅਨੁਭਵਾਂ ਨੂੰ ਵਧਾਉਣ ਲਈ ਤਕਨਾਲੋਜੀ ਦਾ ਲਾਭ ਉਠਾਉਂਦੇ ਹਨ। ਕਾਨਫਰੰਸ ਦੇ ਕਨਵੀਨਰ ਪ੍ਰੋ. ਦਮਨਜੀਤ ਕੌਰ ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਕਾਨਫਰੰਸ ਚਾਰ ਟੈਕਨੀਕਲ ਸ਼ੈਸ਼ਨ ਵਿੱਚ ਕਰਵਾਈ ਗਈ। ਪਹਿਲਾ ਟੈਕਨੀਕਲ ਸ਼ੈਸ਼ਨ ਬਿਜ਼ਨਸ ਅਤੇ ਕਾਮਰਸ ਮੈਨੇਜਮੈਂਟ ਨਾਲ ਸੰਬੰਧਿਤ ਸੀ, ਇਸ ਟਰੈਕ ਵਿੱਚ ਬਿਜ਼ਨਸ ਨਾਲ ਸੰਬੰਧਿਤ ਰਿਸਰਚ ਪੇਪਰ ਪੜ੍ਹੇ ਗਏ।  ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਨਾਮ ਸਿੰਘ ਰਸੂਲਪੁਰ (ਪ੍ਰਿੰਸੀਪਲ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ) ਦੁਆਰਾ ਕੀਤੀ ਗਈ।। ਦੂਜੇ ਟੈਕਨੀਕਲ ਸੈਸ਼ਨ ਵਿੱਚ ਫਾਇਨੈਂਸ਼ੀਅਲ ਮਨੈਜਮੈਂਟ ਅਤੇ ਈ-ਬਿਜ਼ਨਸ ਨਾਲ ਸੰਬੰਧਿਤ ਰਿਸਰਚ ਪੇਪਰ ਪੜ੍ਹੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ  ਡਾ. ਆਨੰਦ ਠਾਕੁਰ (ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਵਿੱਤੀ ਪ੍ਰਸ਼ਾਸਨ ਵਿਭਾਗ ਦੇ ਪ੍ਰੋਫੈਸਰ ਤੇ ਹੈੱਡ) ਦੁਆਰਾ ਕੀਤੀ ਗਈ। ਤੀਜੇ ਟੈਕਨੀਕਲ ਸ਼ੈਸ਼ਨ ਵਿੱਚ ਡਾ. ਸਿਮਰਪ੍ਰੀਤ ਸਿੰਘ ਨੇ ਕੰਪਿਊਟਰ ਅਤੇ ਆਈ. ਟੀ. ਨਾਲ ਸੰਬੰਧਿਤ, ਚੌਥੇ ਟੈਕਨੀਕਲ ਸੈਸ਼ਨ ਵਿੱਚ ਡਾ. ਮਨਪ੍ਰੀਤ ਸਿੰਘ ਲਹਿਲ ਨੇ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨਾਲ ਸੰਬੰਧਿਤ ਅਤੇ ਪੰਜਵੇਂ ਟਰੈਕ ਵਿੱਚ ਡਾ.ਦਲਜੀਤ ਕੌਰ ਨੇ Natural language Processing ਅਤੇ Data Science ਨਾਲ ਸੰਬੰਧਿਤ ਰਿਸਰਚ ਪੇਪਰ ਚੇਅਰ ਕੀਤੇ।

ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਰਤ ਦੀਆਂ ਲਗਭਗ 40 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਰਿਸਰਚ ਸਕਾਲਰ ਨੇ ਭਾਗ ਲਿਆ, ਇਸ ਦੇ ਨਾਲ ਨਾਲ ਵਿਦੇਸ਼ਾ ਤੋਂ ਵੀ ਵੱਖ-ਵੱਖ ਪ੍ਰੋਫ਼ੈਸਰ ਅਤੇ ਡੈਲੀਗੇਟਸ ਨੇ ਆਨਲਾਈਨ ਮੋਡ ਵਿੱਚ ਰਿਸਰਚ ਪੇਪਰ ਪੇਸ਼ ਕੀਤੇ।ਕਾਨਫਰੰਸ ਵਿੱਚ ਕੁੱਲ 42 ਰਿਸਰਚ ਪੇਪਰ ਪੜ੍ਹੇ ਗਏ।ਸੈਮੀਨਾਰ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਅਤੇ  ਡਾ.  ਸੰਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੁਆਰਾ ਸਾਰੇ ਰਿਸਰਚ ਸਕਾਲਰ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਕਾਨਫਰੰਸ ਦੀ ਪ੍ਰੋਸੀਡਿੰਗ  ਵੀ ਜ਼ਾਰੀ ਕੀਤੀ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ।

Thursday 28 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸਫ਼ਲ ਹਾਰਡਵੇਅਰ ਵਰਕਸ਼ਾਪ ਦਾ ਆਯੋਜਨ |


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ  ਹਾਰਡਵੇਅਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਕੰਪਿਊਟਰ ਸਾਇੰਸ ਵਿਭਾਗ ਵੱਲੋਂ  ਵਿਦਿਆਰਥੀਆਂ ਨੂੰ ਹਾਰਡਵੇਅਰ ਡਿਜ਼ਾਈਨ ਦੀ ਦੁਨੀਆ ਵਿੱਚ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਲਈ ਲਗਾਈ ਗਈ। ਇਸ ਵਰਕਸ਼ਾਪ ਨੇ ਵਿਦਿਆਰਥੀਆਂ ਵਿੱਚ ਹਾਰਡਵੇਅਰ ਨਾਲ ਸਬੰਧਤ ਵਿਸ਼ਿਆਂ ਵਿੱਚ ਵੱਧ ਰਹੀ ਰੁਚੀ ਨੂੰ ਦਰਸਾਉਂਦੇ ਹੋਏ ਵੱਖ-ਵੱਖ ਅਕਾਦਮਿਕ ਪਿਛੋਕੜਾਂ ਦੇ ਭਾਗੀਦਾਰਾਂ ਦੇ ਇੱਕ ਵੰਨ-ਸੁਵੰਨੇ ਸਮੂਹ ਨੂੰ ਆਕਰਸ਼ਿਤ ਕੀਤਾ। ਇਸ ਵਰਕਸ਼ਾਪ ਵਿੱਚ ਇੰਜੀਨੀਅਰ ਰਾਜਵਿੰਦਰ ਸਿੰਘ ( ਸੀਨੀਅਰ ਪ੍ਰੋਫ਼ੈਸਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ) ਨੇ ਡਿਜੀਟਲ ਯੁੱਗ ਵਿੱਚ ਹਾਰਡਵੇਅਰ ਨਿਪੁੰਨਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਸ ਡੋਮੇਨ ਵਿੱਚ ਉਪਲੱਬਧ ਵਿਸ਼ਾਲ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ।‌ ਉਨ੍ਹਾਂ ਨੇ ਹਾਰਡਵੇਅਰ ਕੰਪੋਨੈਂਟਸ ਦੀਆਂ ਮੂਲ ਗੱਲਾਂ, ਸਰਕਟ ਡਿਜ਼ਾਈਨ ਅਤੇ ਪ੍ਰੋਟੋਟਾਈਪਿੰਗ, ਹਾਰਡਵੇਅਰ ਟ੍ਰਬਲਸ਼ੂਟਿੰਗ ਤਕਨੀਕਾਂ, ਹਾਰਡਵੇਅਰ ਤਕਨਾਲੋਜੀ ਵਿੱਚ ਉੱਭਰ ਰਹੇ ਰੁਝਾਨ ਅਤੇ ਵਰਕਸ਼ਾਪ ਵਿੱਚ ਨਵੀਨਤਾਕਾਰੀ ਹਾਰਡਵੇਅਰ ਪ੍ਰੋਜੈਕਟਾਂ ਦੇ ਲਾਈਵ ਪ੍ਰਦਰਸ਼ਨਾਂ ਨੂੰ ਵੀ ਪ੍ਰਦਰਸ਼ਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ .ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ  ਨਵੀਨਤਾ ਅਤੇ ਅਨੁਭਵੀ ਸਿੱਖਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਕਾਮਯਾਬ ਹੋਣ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਸਸ਼ਕਤ ਕਰਨ ਲਈ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਦਾ ਆਯੋਜਨ  ਜ਼ਾਰੀ ਰਹੇਗਾ। ਇਸ ਮੌਕੇ ਪ੍ਰੋ .ਮਨਜਿੰਦਰ ਸਿੰਘ ਜੌਹਲ, ਪ੍ਰੋ. ਦਮਨਜੀਤ ਕੌਰ, ਪ੍ਰੋ. ਮੋਨਿਕਾ ਘਾਰੂ ਅਤੇ ਪ੍ਰੋ. ਇੰਦਰਪ੍ਰੀਤ ਸਿੰਘ ਵੀ ਹਾਜ਼ਰ ਸਨ।

Saturday 23 March 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਰਵਾਇਆ ਗਿਆ ਪ੍ਰਭਾਵਸ਼ਾਲੀ ਲੈਕਚਰ।

 


 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇਕ ਪ੍ਰਭਾਵਸ਼ਾਲੀ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਮਾਈਕ੍ਰੋਸਾਫਟ ਕਾਰਪੋਰੇਸ਼ਨ ਜੋ ਕਿ ਇੱਕ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਹੈ (ਜਿਸਦਾ ਮੁੱਖ ਦਫਤਰ ਰੈੱਡਮੰਡ, ਵਾਸ਼ਿੰਗਟਨ, ਅਮਰੀਕਾ ਵਿੱਚ ਹੈ) ਦੇ Engineering Leader-Microsoft Teams ਇੰਜੀਨੀਅਰ ਮਧੂ ਸੂਦਨ ਵਿਸ਼ੇਸ਼ ਤੌਰ 'ਤੇ ਅਮਰੀਕਾ (USA) ਤੋਂ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਮਿਸਟਰ ਮਧੂ ਸੂਦਨ ਨੂੰ ਜੀ ਆਇਆ ਆਖਿਆ। ਪ੍ਰਿੰਸੀਪਲ ਡਾ. ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਬਾਰੇ ਬੋਲਦਿਆਂ ਕਿਹਾ ਕਿ ਮਿਸਟਰ ਮਧੂ ਸੂਦਨ ਇੱਕ ਜਾਣੇ- ਪਛਾਣੇ ਕੰਪਿਊਟਰ ਵਿਗਿਆਨੀ ਹਨ, ਖਾਸ ਤੌਰ 'ਤੇ ਸਿਧਾਂਤਕ ਕੰਪਿਊਟਰ ਵਿਗਿਆਨ, ਜਿਸ ਵਿੱਚ ਕੰਪਿਊਟੇਸ਼ਨਲ ਜਟਿਲਤਾ ਸਿਧਾਂਤ, ਕੋਡਿੰਗ ਥਿਊਰੀ, ਅਤੇ ਐਲਗੋਰਿਦਮ ਸ਼ਾਮਲ ਹਨ, ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਆਪਣੇ ਕੰਮ ਲਈ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਮਿਲੇ ਹਨ, ਜਿਸ ਵਿੱਚ ਗੋਡੇਲ ਇਨਾਮ ਅਤੇ ਨੇਵਾਨਲੀਨਾ ਇਨਾਮ ਸ਼ਾਮਲ ਹਨ ਅਤੇ ਦੁਨੀਆਂ ਦੀਆਂ ਟੌਪ ਯੂਨੀਵਰਸਿਟੀਆਂ ਵਿੱਚ ਬਤੌਰ ਰਿਸੋਰਸ ਪਰਸਨ ਉਹਨਾਂ ਨੇ ਵਿਸ਼ੇਸ਼ ਲੈਕਚਰ ਦਿੱਤੇ ਹਨ। ਮੁੱਖ ਰਿਸੋਰਸ ਪਰਸਨ ਇੰਜੀਨੀਅਰ ਮਧੂ ਸੂਦਨ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ Microsoft ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿਕਸਿਤ ਕੀਤੀ ਹੈ। ਮਾਈਕ੍ਰੋਸਾੱਫਟ ਦੇ ਕੁਝ ਸਭ ਤੋਂ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਉਤਪਾਦਾਂ ਵਿੱਚ ਸ਼ਾਮਲ ਹਨ: ਵਿੰਡੋਜ਼ ਓਪਰੇਟਿੰਗ ਸਿਸਟਮ, ਮਾਈਕ੍ਰੋਸਾਫਟ ਆਫਿਸ ਸੂਟ, ਮਾਈਕ੍ਰੋਸਾਫਟ ਅਜ਼ੂਰ, ਮਾਈਕ੍ਰੋਸਾਫਟ ਟੀਮ, ਮਾਈਕ੍ਰੋਸਾਫਟ ਐਜ ਆਦਿ। Microsoft Teams ਇੱਕ ਸਹਿਯੋਗੀ ਪਲੇਟਫਾਰਮ ਹੈ ਜੋ Microsoft ਦੁਆਰਾ ਵਿਕਸਤ ਕੀਤਾ ਗਿਆ ਹੈ, ਇਹ ਇੱਕ ਏਕੀਕ੍ਰਿਤ ਸੰਚਾਰ ਅਤੇ ਸਹਿਯੋਗ ਪਲੇਟਫਾਰਮ ਪ੍ਰਦਾਨ ਕਰਦਾ ਹੈ ਜੋ ਕੰਮ ਵਾਲੀ ਥਾਂ 'ਤੇ ਚੈਟ, ਵੀਡੀਓ ਮੀਟਿੰਗਾਂ, ਫਾਈਲ ਸਟੋਰੇਜ ਅਤੇ ਐਪਲੀਕੇਸ਼ਨ ਏਕੀਕਰਣ ਨੂੰ ਜੋੜਦਾ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ ਮਾਈਕ੍ਰੋਸਾਫਟ ਦੁਆਰਾ ਵਿਕਸਤ ਅਤੇ ਮਾਰਕੀਟਿੰਗ ਕੀਤੇ ਗ੍ਰਾਫਿਕਲ ਇੰਟਰਫੇਸ ਓਪਰੇਟਿੰਗ ਸਿਸਟਮਾਂ ਦੀ ਇੱਕ ਲੜੀ ਹੈ। ਇਹ ਵਿਸ਼ਵ ਪੱਧਰ 'ਤੇ ਨਿੱਜੀ ਕੰਪਿਊਟਰਾਂ ਲਈ ਸਭ ਤੋਂ ਵੱਧ ਵਰਤੇ ਜਾਣ ਵਾਲੇ ਓਪਰੇਟਿੰਗ ਸਿਸਟਮਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਉਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਦੱਸਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੈਲਥਕੇਅਰ, ਵਿੱਤ ਅਤੇ ਆਵਾਜਾਈ ਵਿੱਚ ਫੈਸਲੇ ਲੈਣ ਅਤੇ ਆਟੋਮੈਟਿਕ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਰਹੀ ਹੈ। Internet of Things (IoT) ਦੀ ਵਰਤੋਂ ਨਿਰਮਾਣ, ਲੌਜਿਸਟਿਕਸ ਅਤੇ ਖੇਤੀਬਾੜੀ ਵਿੱਚ ਪ੍ਰਕਿਰਿਆਵਾਂ ਦੀ ਨਿਗਰਾਨੀ ਅਤੇ ਨਿਯੰਤਰਣ ਅਤੇ ਸਰੋਤਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਲਈ ਕੀਤੀ ਜਾ ਰਹੀ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਦਮਨਜੀਤ ਕੌਰ ਮੁਖੀ ਕੰਪਿਊਟਰ ਸਾਇੰਸ ਵਿਭਾਗ ਨੇ ਬਾਖ਼ੂਬੀ ਨਿਭਾਈ। ਇਸ ਲੈਕਚਰ  ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਮੁੱਖ ਰਿਸੋਰਸ ਪਰਸਨ ਨਾਲ ਸਵਾਲ ਜਵਾਬ ਵੀ ਕੀਤੇ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਮੋਨਿਕਾ ਘਾਰੂ ਨੇ ਮਿਸਟਰ ਮਧੂ ਸੂਦਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵੱਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਸੰਚਾਲਨ ਰਾਜਨੀਤੀ ਵਿਗਿਆ...