Wednesday, 17 April 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ




ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ''ਸਵੀਪ ਗਤੀਵਿਧੀਆਂ'' ਅਧੀਨ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਅਤੇ ਵਿਦਿਆਰਥੀਆ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਵਿਦਿਆਰਥਣਾ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੀਆਂ 20  ਵਿਦਿਆਰਥੀਣਾ  ਨੇ ਹਿੱਸਾ ਲਿਆ। ਜਿਸ ਵਿੱਚ ਪਹਿਲਾ ਸਥਾਨ ਬੀ.ਬੀ.ਏ. ਦੂਜੇ ਸਮੈਸਟਰ ਦੀ ਵਿਦਿਆਰਥਣ ਮਹਿਕ ਅਰੋੜਾ ਅਤੇ ਗਿਆਰਵੀਂ ਦੀ ਵਿਦਿਆਰਥਣ ਅਨਾਮਿਕਾ ਨੇ, ਦੂਸਰਾ ਸਥਾਨ ਗਿਆਰਵੀਂ ਦੀ ਵਿਦਿਆਰਥਣ ਰਿਤਿਕਾ ਨੇ ਅਤੇ ਤੀਸਰਾ ਸਥਾਨ ਗਿਆਰਵੀਂ ਦੀ ਵਿਦਿਆਰਥਣ ਗੁਰਕੰਵਲ ਕੌਰ ਨੇ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋ ਨੇ ਇਨ੍ਹਾਂ ਜੇਤੂ  ਵਿਦਿਆਰਥਨਾਂ ਨੂੰ ਵਧਾਈ ਦਿੰਦੇ  ਕਿਹਾ ਕਿ ਉਹ, ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ ਤੇ ਆਪਣੀ ਵੋਟ ਜ਼ਰੂਰ ਬਣਵਾਉਣ ਕਿਉਂਕਿ ਭਵਿੱਖ ਵਿਚ ਨੌਜ਼ਵਾਨ ਹੀ ਹਨ ਜੋ ਦੇਸ਼ ਦੇ ਲੋਕਤੰਤਰ ਨੂੰ ਬਰਕਰਾਰ ਰੱਖ ਸਕਦੇ ਹਨ। ਉਨ੍ਹਾਂ ਵੋਟਾਂ ਦੀ ਪੋਲਿੰਗ ਦੇ ਆਂਕੜਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਵੋਟ ਪੋਲਿੰਗ ਵੱਧ ਹੈ। ਇਸ ਲਈ ਨਾਗਰਿਕ ਹੋਣ ਦੇ ਨਾਤੇ ਹਰ ਇੱਕ ਵਿਅਕਤੀ ਦਾ ਨਿੱਜੀ ਫਰਜ਼ ਬਣਦਾ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ। ਸਵੀਪ ਨੋਡਲ ਅਫ਼ਸਰ ਮੈਡਮ ਸੁਨੀਤਾ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ। ਅੰਤ ਵਿੱਚ ਕਾਲਜ ਦੇ ਸਵੀਪ ਗਤੀਵਿਧੀਆਂ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਸਾਨੂੰ ਧਰਮ ,ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ  ਜਿਹੜੇ ਵਿਦਿਆਰਥੀ 18 ਸਾਲ ਤੋਂ ਉੱਪਰ ਹਨ, ਉਹ ਆਪਣੀ ਵੋਟ ਆਨਲਾਈਨ ਵੀ ਬਣਵਾ ਸਕਦੇ ਹਨ। ਅੰਤ ਵਿੱਚ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ , ਮੈਡਮ ਸੁਨੀਤਾ ਸਿੰਘ ਅਤੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ.
ਬਲਜੀਤ ਕੌਰ ਅਤੇ ਡਾ. ਸੰਦੀਪ ਕੌਰ ਵੀ ਹਾਜ਼ਰ ਸਨ।

No comments:

Post a Comment

BCA Sixth Semester Students of Lyallpur Khalsa College, Kapurthala secured Positions in the University Merit List

It is a matter of immense pride and joy for Lyallpur Khalsa College, Kapurthala that its meritorious students have brought laurels to the in...