Friday, 16 January 2026

ਲਾਇਲਪੁਰ ਖ਼ਾਲਸਾ ਕਾਲਜ ਵਿੱਚ ਨੈਸ਼ਨਲ ਸਟਾਰਟਅੱਪ ਡੇਅ ਮਨਾਇਆ


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ (ਕਪੂਰਥਲਾ) ਵਿੱਚ 'ਨੈਸ਼ਨਲ ਸਟਾਰਟਅੱਪ ਡੇਅ' ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਬਿਜ਼ਨਸ ਸਟੱਡੀਜ਼ ਕਲੱਬ ਅਤੇ ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਉਦਯੋਗਿਕ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਕਿਹਾ ਕਿ ਉਦਯੋਗਿਕਤਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਥਾਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਉਤਸ਼ਾਹਿਤ ਕੀਤਾ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮਨਮੋਹਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ 'ਨੈਸ਼ਨਲ ਸਟਾਰਟਅੱਪ ਡੇਅ' ਮਨਾਉਣ ਦੀ ਮਹੱਤਤਾ ’ਤੇ ਰੌਸ਼ਨੀ ਪਾਈ ਅਤੇ ਅੱਜ ਦੇ ਗਤੀਸ਼ੀਲ ਅਤੇ ਮੁਕਾਬਲਾਪੂਰਨ ਯੁੱਗ ਵਿੱਚ ਸਟਾਰਟਅੱਪਸ ਦੀ ਵੱਧ ਰਹੀ ਲੋੜ ਬਾਰੇ ਦੱਸਿਆ। ਉਨ੍ਹਾਂ ਨੇ ਸਮਝਾਇਆ ਕਿ ਸਟਾਰਟਅੱਪ ਆਰਥਿਕ ਵਿਕਾਸ, ਨਵੀਨਤਾ ਅਤੇ ਰੋਜ਼ਗਾਰ ਸਿਰਜਣ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦੇ ਹਨ।ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਬੀ.ਬੀ.ਏ ਸਮੈਸਟਰ-ਦੂਜੇ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ ਭਾਰਤ ਵਿੱਚ ਸਟਾਰਟਅੱਪਸ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਬੀ.ਕਾਮ ਸਮੈਸਟਰ-ਦੂਜੇ ਦੀ ਵਿਦਿਆਰਥਣ ਹਰਪਾਹੁਲ ਕੌਰ ਨੇ ਪੰਜਾਬ ਦੇ ਪ੍ਰਸਿੱਧ ਉਦਯੋਗਪਤੀਆਂ ਦੀਆਂ ਕਾਮਯਾਬੀਆਂ ਨੂੰ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਕਾਮ ਸਮੈਸਟਰ-ਦੂਜੇ ਦੀ ਵਿਦਿਆਰਥਣ ਅਮਨਦੀਪ ਕੌਰ ਵੱਲੋਂ ਨੈਸ਼ਨਲ ਸਟਾਰਟਅੱਪ ਡੇਅ ਨੂੰ  ਸਫਲ ਬਣਾਉਣ ਲਈ ਸਹੁੰ ਚੁਕਾਈ ਜਿਸ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਿਕ ਸੋਚ ਅਪਣਾਉਣ ਅਤੇ ਦੇਸ਼ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਕਾਰਜਕ੍ਰਮ ਨੂੰ ਹੋਰ ਵੀ ਪ੍ਰੇਰਣਾਦਾਇਕ ਬਣਾਉਂਦਿਆਂ ਬੀ.ਬੀ.ਏ ਸਮੈਸਟਰ-ਦੂਜੇ ਦੀ ਵਿਦਿਆਰਥਣ ਖੁਸ਼ਮੀਤ ਕੌਰ ਨੇ ਆਪਣੀ ਨਿੱਜੀ ਉਦਯੋਗਿਕ ਯਾਤਰਾ ਸਾਂਝੀ ਕੀਤੀ। ਪ੍ਰੋ. ਸੁਮੀਤ ਸਰਾਓ ਨੇ ਪੰਜਾਬ ਸਟਾਰਟਅੱਪ ਐਪ ਅਧੀਨ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਵਿਸਥਾਰਪੂਰਕ ਰਿਪੋਰਟ ਪੇਸ਼ ਕੀਤੀ, ਜੋ ਕਿ ਉਦਯੋਗਿਕ ਮਾਇੰਡਸੈੱਟ ਕਰੀਕੁਲਮ ਦਾ ਹਿੱਸਾ ਹੈ। ਇਸ ਰਿਪੋਰਟ ਰਾਹੀਂ ਵਿਦਿਆਰਥੀਆਂ ਦੀ ਭਾਗੀਦਾਰੀ, ਸਟਾਰਟਅੱਪ ਸਿਰਜਣਾ ਅਤੇ ਆਮਦਨ ਉਤਪੱਤੀ ਨੂੰ ਦਰਸਾਇਆ ਗਿਆ।

ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਵਰਿੰਦਰ ਕੌਰ, ਪ੍ਰੋ. ਦਮਨਜੀਤ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਕੰਚਨ ਗੁਪਤਾ, ਪ੍ਰੋ. ਗਗਨ ਡੋਗਰਾ ਅਤੇ ਪ੍ਰੋ. ਵਿਸ਼ਾਲ ਸ਼ੁਕਲਾ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ  ਪ੍ਰੋ. ਮਨਮੋਹਨ ਕੁਮਾਰ ਨੇ ਬਾਖੂਬੀ ਨਾਲ ਨਿਭਾਈ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਵਿੱਚ ਨੈਸ਼ਨਲ ਸਟਾਰਟਅੱਪ ਡੇਅ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ (ਕਪੂਰਥਲਾ) ਵਿੱਚ 'ਨੈਸ਼ਨਲ ਸਟਾਰਟਅੱਪ ਡੇਅ' ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਬਿਜ਼ਨਸ ਸਟੱਡੀਜ਼ ਕਲ...