ਜ਼ਿੰਦਗੀ
ਸਮੁੰਦਰਾਂ ਦੇ ਕੰਢਿਆਂ ਵਾਂਗ ਜ਼ਿੰਦ ਨਿੱਤ ਖੁਰੀ ਜਾਂਦੀ ਏ,
ਮੰਜ਼ਿਲ ਦਿਸਦੀ ਏ ਦੂਰ ਦਿਖਾਈ,
ਮੇਰੀ ਜ਼ਿੰਦਗੀ ਤਾਂ ਬੇਰੋਕ ਤੁਰੀ ਜਾਂਦੀ ਏ।
ਰਾਹਾਂ ਵਿੱਚ ਹਾਰੇ ਹੋਏ ਟੱਕਰਦੇ,
ਜ਼ਿੰਦਗੀ ਹੱਥੋਂ ਦੁਰਕਾਰੇ ਹੋਏ ਟੱਕਰਦੇ, ਹਾਰਿਆਂ ਨੂੰ, ਥੱਕਿਆਂ ਨੂੰ, ਹੰਭਿਆਂ ਨੂੰ ਦੇਖ ਕੇ ਵੀ,
ਮੇਰੀ ਜ਼ਿੰਦਗੀ ਤਾਂ ਬੇਰੋਕ ਤੁਰੀ ਜਾਂਦੀ ਏ।
ਦਿਸਦਾ ਨਾ ਦੂਰ ਤਾਈਂ,
ਮੋੜ ਕੋਈ ਜਿੱਤ ਦਾ,
ਅੰਦਾਜ਼ਾ ਵੀ ਨਾ ਲੱਗਦਾ,
ਸਫ਼ਰਾਂ ਦੀ ਵਿੱਥ ਦਾ,
ਚਾਰ ਕਦਮ ਅੱਗੇ,
ਦੋ ਪਿੱਛੇ ਮੁੜੀ ਜਾਂਦੀ ਏ,
ਮੇਰੀ ਜ਼ਿੰਦਗੀ ਤਾਂ ਬੇਰੋਕ ਤੁਰੀ ਜਾਂਦੀ ਏ
।
ਕਰਦੀ ਨਾ ਗਿਲਾ, ਮਿਲੀ ਹਾਰ ਨੂੰ ਚੁੰਮ ਕੇ,
ਫ਼ਿਰ ਖਲੋ ਕੇ ਤੁਰ ਪੈਂਦੀ,
ਦੋ ਪਲ ਰੁੱਕ ਕੇ,
ਨਵੇਂ ਨਵੇਂ ਰਾਹਾਂ ਨਾਲ ਨਿੱਤ ਜੁੜੀ ਜਾਂਦੀ ਏ,
ਮੇਰੀ ਜ਼ਿੰਦਗੀ ਤਾਂ ਬੇਰੋਕ ਤੁਰੀ ਜਾਂਦੀ ਏ।
ਪ੍ਰੋ. ਮਨਜਿੰਦਰ ਸਿੰਘ ਜੌਹਲ
No comments:
Post a Comment