ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਾਮਰਸ ਵਿਭਾਗ ਦੇ ਬਿਜ਼ਨਸ ਸਟੱਡੀਜ਼ ਕਲੱਬ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ "ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ " ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ ਬਾਰੇ ਜਾਣੂ ਕਰਵਾਉਣਾ, ਉਨ੍ਹਾਂ ਵਿੱਚ ਉਦਯੋਗੀ ਸੋਚ ਵਿਕਸਿਤ ਕਰਨਾ, ਮੌਕੇ ਪਛਾਣਨ ਵਿੱਚ ਮਦਦ ਕਰਨ, ਨਵੀਂ ਸੋਚ ਅਪਣਾਉਣ ਅਤੇ ਗਤੀਸ਼ੀਲ ਕਾਰੋਬਾਰੀ ਮਾਹੌਲ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਵਰਕਸ਼ਾਪ ਵਿੱਚ ਪ੍ਰੋ. ਸੁਮੀਤ ਸਰਾਓ ਨੇ ਵਿਦਿਆਰਥੀਆਂ ਨੂੰ ਇਸ ਨਵੇਂ ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਇਸ ਦੇ ਮੁੱਖ ਤੱਤਾਂ 'ਤੇ ਚਰਚਾ ਕੀਤੀ ਗਈ, ਜਿਵੇਂ ਕਿ: ਮੌਕੇ ਪਛਾਣਨਾ, ਆਲੋਚਨਾਤਮਕ ਅਤੇ ਨਵੀਂ ਸੋਚ, ਅਨੁਕੂਲਤਾ ਅਤੇ ਸਹਿਨਸ਼ੀਲਤਾ, ਬੁਨਿਆਦੀ ਬਿਜ਼ਨਸ ਮਾਡਲ ਤਿਆਰ ਕਰਨਾ। ਉਨ੍ਹਾਂ ਵਿਦਿਆਰਥੀਆਂ ਨੂੰ ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ ਦੇ ਮਾਈਲਸਟੋਨਜ਼ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੇ ਇਨ੍ਹਾਂ ਮਾਈਲਸਟੋਨਜ਼ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਬਾਅਦ ਇੱਕ ਇੰਟਰੈਕਟਿਵ ਗਰੁੱਪ ਐਕਟਿਵਿਟੀ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਟੀਮਾਂ ਵਿੱਚ ਮਿਲ ਕੇ ਇੱਕ ਸਟਾਰਟਅੱਪ ਆਈਡੀਆ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਉਸ ਦੀ ਪ੍ਰਸਤੁਤੀ ਦਿੱਤੀ। ਇਸ ਅਭਿਆਸ ਨੇ ਵਿਦਿਆਰਥੀਆਂ ਵਿੱਚ ਟੀਮ ਵਰਕ, ਰਚਨਾਤਮਕਤਾ ਅਤੇ ਤੁਰੰਤ ਫ਼ੈਸਲਾ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ। ਇੱਕ ਪ੍ਰਸ਼ਨੋੱਤਰੀ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਸਟਾਰਟਅੱਪ ਫੰਡਿੰਗ, ਸਕੇਲੈਬਿਲਿਟੀ ਅਤੇ ਪ੍ਰੈਕਟਿਕਲ ਚੁਣੌਤੀਆਂ ਬਾਰੇ ਆਪਣੇ ਸੰਦੇਹ ਦੂਰ ਕੀਤੇ। ਪ੍ਰਿੰਸੀਪਲ ਡਾ. ਢਿੱਲੋਂ ਨੇ ਵਿਦਿਆਰਥੀਆਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਿਸ਼ਾ ਭਾਰਤ ਸਰਕਾਰ ਦੇ Skill India ਅਤੇ Viksit Bharat @2047 ਜਿਹੇ ਮਹੱਤਵਪੂਰਨ ਉਪਰਾਲਿਆਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ EMC ਰਾਹੀਂ ਉਹ ਕਿਵੇਂ ਆਪਣੀਆਂ ਸਕਿਲਾਂ ਵਿਕਸਤ ਕਰਕੇ ਆਪਣੇ ਆਪ ਨੂੰ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ ਦੇ ਮਾਈਲਸਟੋਨਜ਼ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ 'ਤੇ ਇਹ ਵਰਕਸ਼ਾਪ ਵਿਦਿਆਰਥੀਆਂ ਵਿੱਚ ਉਦਯੋਗੀ ਜਜ਼ਬੇ ਨੂੰ ਪ੍ਰੋਤਸਾਹਿਤ ਕਰਨ ਵੱਲ ਇੱਕ ਸਫ਼ਲ ਪਹਿਲ ਸਾਬਤ ਹੋਈ। ਇਸ ਵਰਕਸ਼ਾਪ ਨੇ ਵਿਦਿਆਰਥੀਆਂ ਵਿੱਚ ਨਵੀਂ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਦੇ ਬਿਜ਼ਨਸ ਲੀਡਰਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਸ ਮੌਕੇ ਪ੍ਰੋ. ਮਨਜੋਤ ਕੌਰ, ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਡਿੰਪਲ ਅਤੇ ਪ੍ਰੋ. ਜਸਪ੍ਰੀਤ ਕੌਰ ਵੀ ਹਾਜ਼ਰ ਸਨ।