Monday, 25 August 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਡਰਹੱਮ ਯੂਨੀਵਰਸਿਟੀ, ਇੰਗਲੈਂਡ ਦੇ ਪ੍ਰੋਫੈਸਰ ਡਾ. ਔਜਲਾ ਵੱਲੋਂ ਸੈਮੀਨਾਰ ਵਿੱਚ ਸ਼ਮੂਲੀਅਤ|


ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਤੇ ਸੈਮੀਨਾਰ ਕਰਵਾਇਆ, ਜਿਸ ਵਿੱਚ ਇੰਗਲੈਂਡ ਦੀ  ਡਰਹੱਮ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਗਗਨਜੀਤ ਸਿੰਘ ਔਜਲਾ ਮੁੱਖ ਰਿਸੋਰਸ  ਪਰਸਨ  ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ  ਨੂੰ ਜੀ ਆਇਆ ਆਖਿਆ ਅਤੇ ਵਿਦਿਆਰਥੀਆਂ ਨੂੰ ਡਾ. ਗਗਨਜੀਤ ਸਿੰਘ ਔਜਲਾ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਡਾ. ਗਗਨਜੀਤ ਸਿੰਘ ਔਜਲਾ ਨੇ ਥਾਪਰ ਯੂਨੀਵਰਸਿਟੀ ਤੋਂ ਪੀ.ਐਚ.ਡੀ.  ਕਰਨ ਉਪਰੰਤ ਪੋਸਟ ਡਾਕਟਰੇਟ ਵੀ ਕੀਤੀ । ਵਰਤਮਾਨ ਸਮੇਂ ਉਹ ਡਰਹੱਮ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ  ਵਿਭਾਗ ਵਿੱਚ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਤੋਂ ਇਲਾਵਾ ਅਮਰੀਕਾ, ਕਨੈਡਾ, ਚੀਨ, ਸਿੰਗਾਪੁਰ, ਇਟਲੀ,  ਆਸਟਰੇਲੀਆ ਆਦਿ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ  ਖੋਜ ਪੇਪਰ ਵੀ ਪੜ੍ਹੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੰਪਿਊਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ ਚਾਰ ਕਿਤਾਬਾਂ ਵੀ  ਇੰਗਲੈਂਡ ਵਿਖੇ  ਪ੍ਰਕਾਸ਼ਿਤ ਹੋਈਆਂ ਹਨ। ਮੁੱਖ ਰਿਸੋਰਸ ਪਰਸਨ ਡਾ. ਗਗਨਜੀਤ ਸਿੰਘ ਔਜਲਾ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਆਰਟੀਫਿਸ਼ਲ ਇੰਟੈਲੀਜੈਂਸ ਦੁਨੀਆ ਭਰ ਦੀਆਂ ਸੰਗਠਨਾਵਾਂ ਨੂੰ ਨਵੀਂ ਸੋਚ, ਯੋਜਨਾ ਅਤੇ ਵਿਕਾਸ ਦੇ ਰਸਤੇ ਤੇਜ਼ੀ ਨਾਲ ਅੱਗੇ ਵਧਾਉਂਦੀਆਂ ਹਨ। ਮਸ਼ੀਨ ਲਰਨਿੰਗ, ਨੈਚਰਲ ਲੈਂਗਵੇਜ ਪ੍ਰੋਸੈਸਿੰਗ ਕੰਪਿਊਟਰ ਵਿਜ਼ਨ ਅਤੇ ਪ੍ਰਡਿਕਟਿਵ ਐਨਾਲਟਿਕਸ ਵਰਗੀਆਂ ਤਕਨਾਲੋਜੀਆਂ ਨਾਲ, AI ਕਾਰਗੁਜ਼ਾਰੀ, ਸਹੀ ਨਤੀਜੇ ਨਾਲ ਤੇਜ਼ ਅਤੇ ਸੂਝ-ਬੂਝ ਵਾਲੇ ਫ਼ੈਸਲੇ ਕਰਨ ਦੀ ਸਮਰੱਥਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਾਰਜ਼ਾਂ ਦੇ ਆਟੋਮੇਸ਼ਨ ਤੋਂ ਲੈ ਕੇ ਬੁੱਧੀਮਾਨ ਖੋਜਾਂ ਕਰਨ ਤੱਕ, ਅਡਵਾਂਸਡ AI ਸੋਲੂਸ਼ਨਸ ਸਿਹਤ ਖੇਤਰ, ਵਿੱਤੀ ਸੇਵਾਵਾਂ, ਉਤਪਾਦਨ, ਰਿਟੇਲ, ਸਿੱਖਿਆ ਅਤੇ ਸਰਕਾਰੀ ਸੇਵਾਵਾਂ ਸਮੇਤ ਕਈ ਖੇਤਰਾਂ ਵਿੱਚ ਬੇਮਿਸਾਲ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾਟਾ ਸਾਇੰਸ ਨੈਤਿਕ ਏ ਆਈ ਗਵਰਨੈਂਸ ਅਤੇ ਕਲਾਊਡ-ਬੇਸਟ ਪਲੇਟਫਾਰਮਾਂ ਵਿੱਚ ਨਿੱਤ ਆ ਰਹੀ ਤਰੱਕੀ ਨਾਲ, ਅਡਵਾਂਸ ਏ ਆਈ ਸੋਲੂਸ਼ਨ ਮਨੁੱਖੀ ਸੋਚ ਅਤੇ ਮਸ਼ੀਨੀ ਬੁੱਧੀ ਵਿਚਕਾਰ ਇੱਕ ਪੁੱਲ ਦਾ ਕੰਮ ਕਰਦੀਆਂ ਹਨ।   ਅੰਤ ਵਿੱਚ ਉਨ੍ਹਾਂ ਕਿਹਾ ਕਿ "ਭਵਿੱਖ ਉਨ੍ਹਾਂ ਸੰਗਠਨਾਵਾਂ ਦਾ ਹੈ ਜੋ ਆਟੋਮੇਸ਼ਨ ਤੋਂ ਪਰੇ ਇੰਟੈਲੀਜੈਂਸ ਨੂੰ ਗਲੇ ਲਗਾਉਂਦੀਆਂ ਹਨ। ਸਾਡਾ ਧਿਆਨ ਐਹੋ ਜਿਹੇ AI ਸੋਲੂਸ਼ਨ ਬਣਾਉਣ ’ਤੇ ਹੈ ਜੋ ਪਾਰਦਰਸ਼ੀ, ਸਕੇਲੇਬਲ ਅਤੇ ਨੈਤਿਕ ਹੋਣ — ਤਾਂ ਜੋ ਵਪਾਰ ਟਿਕਾਊ ਵਿਕਾਸ ਕਰ ਸਕਣ ਤੇ ਡਿਜ਼ੀਟਲ ਬਦਲਾਅ ਦੀ ਹਰ ਪੜਾਅ ’ਚ ਭਰੋਸਾ ਬਣਿਆ ਰਹੇ।” ਸੈਮੀਨਾਰ ਦੇ ਅਖ਼ੀਰ ਵਿੱਚ ਵਿਭਾਗ ਮੁਖੀ ਪ੍ਰੋ. ਦਮਨਜੀਤ ਕੌਰ ਨੇ ਮੁੱਖ ਰਿਸੋਰਸ ਪਰਸਨ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੈਮੀਨਾਰ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

No comments:

Post a Comment

Blog shared by Mr. Manmohan Kumar(Asst. Prof. in Commerce)

  Start-up Culture and Youth Entrepreneurship in India: A New Era of Innovation   India is experiencing a remarkable entrepreneurial rev...