Sunday, 23 March 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਇੰਡੀਅਨ ਨੌਲਜ਼ ਸਿਸਟਮ ਤੇ ਕਰਵਾਇਆ ਸੈਮੀਨਾਰ

ਲਾਇਲਪੁਰ ਖ਼ਾਲਸਾ ਕਾਲਜ ,ਅਰਬਨ ਅਸਟੇਟ ਕਪੂਰਥਲਾ ਵਿਖੇ  'ਹਿਸਟਰੀ ਹੈਰੀਟੇਜ ਸੈੱਲ'  ਵਲੋਂ ਇੰਡੀਅਨ ਨੌਲਜ਼ ਸਿਸਟਮ 'ਤੇ  ਸੈਮੀਨਾਰ ਕਰਵਾਇਆ ,  ਜਿਸ ਵਿੱਚ ਪ੍ਰੋ. ਡਿੰਪਲ ਕੁਮਾਰ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ । ਪ੍ਰੋ. ਡਿਪਲ ਕੁਮਾਰ ਨੇ ਵਿਦਿਆਰਥੀਆਂ ਨਾਲ ਭਾਰਤ  ਦੇ  ਵੱਖ-ਵੱਖ ਰਾਜਾਂ ਦੇ ਖਾਣ -ਪੀਣ, ਉਨ੍ਹਾਂ ਦੇ ਰਸਮਾਂ ਰਿਵਾਜ਼ ਅਤੇ ਸੱਭਿਆਚਾਰਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਪੰਜਾਬ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ  ਪੰਜਾਬ ਰਾਜ ਦੇ ਪੁਨਰਗਠਨ  ਬਾਰੇ ਅਤੇ  ਪੁਰਾਤਨ ਪੰਜਾਬ ਤੋਂ ਅਜੋਕੇ ਪੰਜਾਬ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਉਨ੍ਹਾਂ ਵੱਖ-ਵੱਖ  ਸਮੇਂ  ਦੌਰਾਨ ਹੋਏ ਸੰਸਕ੍ਰਿਤੀ ਪਰਿਵਰਤਨ,  ਹੱਦਾਂ ਵਿੱਚ ਆਈ ਤਬਦੀਲੀ ਅਤੇ ਦਰਿਆਵਾਂ ਵਿੱਚ ਆਈ ਤਬਦੀਲੀ ਬਾਰੇ ਰੌਚਿਕ ਜਾਣਕਾਰੀ  ਸਾਂਝੀ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ.  ਬਲਦੇਵ ਸਿੰਘ ਢਿੱਲੋਂ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ  ਇੱਕ ਫੁੱਲਾਂ ਦਾ ਗੁਲਦਸਤਾ ਹੈ,  ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਰੂਪ ਵਿੱਚ ਵੱਖ-ਵੱਖ ਫੁੱਲ ਹਨ । ਇਨ੍ਹਾਂ ਫੁੱਲਾਂ ਦੀ ਖੁਸ਼ਬੂ ਵੀ ਵੱਖੋ ਵੱਖਰੀ ਹੈ, ਭਾਵ ਹਰ ਰਾਜ ਦਾ ਆਪਣਾ ਆਪਣਾ ਕਲਚਰ ਹੈ।  ਉਨ੍ਹਾਂ ਦੇ ਰਹਿਣ ਸਹਿਣ ਦਾ ਢੰਗ ਅਤੇ ਰੀਤੀ ਰਿਵਾਜ਼ ਵੱਖੋ ਵੱਖਰੇ ਹੋਣ ਦੇ ਬਾਵਜ਼ੂਦ ਵੀ ਅਸੀਂ ਸਭ ਭਾਰਤ ਵਾਸੀ ਇੱਕ ਮਾਲਾ ਦੇ ਰੂਪ ਵਿੱਚ ਪਰੋਏ ਹੋਏ ਹਾਂ।  ਭਾਰਤ ਦੀ ਇਹ ਪਹਿਚਾਣ ਦੁਨੀਆਂ  ਵਿੱਚ  ਆਪਣੀ ਇਕ ਵੱਖਰੀ ਉਦਾਹਰਣ ਹੈ । ਇਸ  ਦੇਸ਼ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਹੋਣ ਦੇ ਬਾਵਜ਼ੂਦ, ਉਹ  ਇੱਕ ਦੇਸ਼ ਦੇ ਵਾਸੀ ਹੋ ਕੇ,  ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਅੰਤ ਵਿੱਚ  'ਹਿਸਟਰੀ ਹੈਰੀਟੇਜ ਸੈੱਲ' ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ.  ਵਰਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਵਿਸ਼ਵ ਟੀ ਬੀ ਦਿਵਸ ਨੂੰ ਸਮਰਪਿਤ ਕਰਵਾਇਆ ਜਾਗਰੂਕ ਪ੍ਰੋਗਰਾਮ |

ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਨੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਦੇ ਸ...