Wednesday, 26 March 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਵਿਸ਼ਵ ਟੀ ਬੀ ਦਿਵਸ ਨੂੰ ਸਮਰਪਿਤ ਕਰਵਾਇਆ ਜਾਗਰੂਕ ਪ੍ਰੋਗਰਾਮ |


ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਨੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਵਿਸ਼ਵ ਟੀ ਬੀ ਦਿਵਸ ਨੂੰ ਸਮਰਪਿਤ  ਜਾਗਰੂਕ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ,  ਲੇਖ ਅਤੇ ਭਾਸ਼ਣ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ  ਗੋਲਡਨ ਗਰੁੱਪ ਆਫ਼  ਇੰਸਟੀਚਿਊਸ਼ਨਜ਼ ਗੁਰਦਾਸਪੁਰ ਦੇ  ਪ੍ਰਿੰਸੀਪਲ ਡਾ. ਨਵਦੀਪ ਭਾਰਦਵਾਜ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਡਾ. ਨਵਦੀਪ ਭਾਰਦਵਾਜ਼ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀ ਬੀ ਫੇਫੜਿਆਂ ਦੀ ਇੱਕ ਭਿਆਨਕ ਬੀਮਾਰੀ ਹੈ, ਜਿਸ ਨੂੰ ਟਿਊਬਰ ਕਲੋਸਿਸ ਕਹਿੰਦੇ ਹਨ। ਟੀ ਬੀ ਇੱਕ ਛੂਤ ਵਾਲਾ ਰੋਗ ਹੈ, ਜਿਸ ਕਰ ਕੇ ਇਸ ਦੇ ਮਰੀਜ਼ਾਂ ਨੂੰ ਅਲੱਗ ਰੱਖਣਾ ਜ਼ਰੂਰੀ ਹੈ। ਟੀ ਬੀ ਉੱਪਰ ਕਾਬੂ ਪਾਉਣ ਵਾਲੀ ਦਵਾਈ ਪੈਨਸਲੀਨ ਦੇ ਆਉਣ ਤੋਂ ਪਹਿਲਾਂ ਸੰਨ 1940 ਤਕ ਇਹ ਬੀਮਾਰੀ ਮੌਤ ਦਾ ਵਾਰੰਟ ਹੀ ਸਮਝੀ ਜਾਂਦੀ ਸੀ। ਐਂਟੀ-ਬਾਇਓਟਿਕ ਦਵਾਈਆਂ ਟੀ ਬੀ ਦੇ ਕੀਟਾਣੂਆਂ ਨੂੰ ਮਾਰਨ ਲਈ ਕਾਫ਼ੀ ਸਹਾਇਕ ਸਿੱਧ ਹੋਈਆਂ ਹਨ। ਭਾਰਤ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਸ ਰੋਗ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਮੁੱਖ ਮਹਿਮਾਨ  ਪ੍ਰਿੰਸੀਪਲ ਡਾ. ਨਵਦੀਪ ਭਾਰਦਵਾਜ਼ ਨੇ ਬੋਲਦਿਆਂ ਕਿਹਾ ਕਿ ਟੀ ਬੀ ਇੱਕ ਡਰਾਪਲੈਟ ਇਨਫੈਕਸ਼ਨ ਹੈ ਜੋ ਥੁਕ ਕਣਾਂ ਰਾਹੀਂ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਨੂੰ ਹੋ ਜਾਂਦੀ ਹੈ । ਇਸ ਲਈ ਇਸਦੇ ਖ਼ਾਤਮੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ । ਉਨ੍ਹਾਂ ਨੇ ਟੀ.ਬੀ.  ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਦੋ ਹਫ਼ਤਿਆਂ ਤੋਂ ਜ਼ਿਆਦਾ ਖਾਂਸੀ, ਭੁੱਖ ਘੱਟ ਲੱਗਣਾ , ਵਜਨ ਦਾ ਘੱਟਣਾ, ਬਲਗਮ ਵਿੱਚ ਖ਼ੂਨ ਆਉਣਾ, ਛਾਤੀ ਵਿਚ ਦਰਦ ਆਦਿ ਟੀ.ਬੀ. ਦੀਆਂ ਨਿਸ਼ਾਨੀਆਂ ਹਨ।ਅਜਿਹੇ ਵਿਅਕਤੀ ਤੁਰੰਤ ਆਪਣੀ ਬਲਗਮ ਦੀ ਜਾਂਚ ਜਰੂਰ ਕਰਵਾਉਣ। ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ.  ਮਨਜਿੰਦਰ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਏ ਭਾਸ਼ਣ ਮੁਕਾਬਲਿਆਂ ਵਿੱਚੋ  ਪਹਿਲਾ  ਸਥਾਨ ਹਰਲੀਨ ਕੌਰ ਨੇ,  ਦੂਸਰਾ ਸਥਾਨ ਕੁਸਮ ਨੇ ਅਤੇ ਤੀਸਰਾ ਸਥਾਨ  ਕਰੀਨਾ ਕੰਡਾ ਨੇ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ  ਡਾ. ਢਿੱਲੋਂ ਅਤੇ ਮੁੱਖ ਮਹਿਮਾਨ  ਪ੍ਰਿੰਸੀਪਲ ਡਾ. ਨਵਦੀਪ ਭਾਰਦਵਾਜ਼ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ.  ਜਸਪ੍ਰੀਤ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ।

No comments:

Post a Comment

Blog shared by Mr. Manmohan Kumar(Asst. Prof. in Commerce)

  Start-up Culture and Youth Entrepreneurship in India: A New Era of Innovation   India is experiencing a remarkable entrepreneurial rev...