Thursday, 14 November 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਅਤੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਮੀਟਿੰਗ ਸਫਲਤਾ ਪੂਰਵਕ ਸੰਪੰਨ

 


ਡੀ ਈ ੳ ਸੈਕੰਡਰੀ ਦਲਜਿੰਦਰ ਕੌਰ  ਨੇ ਸਕੂਲਾਂ ‘ਚ ਕਿਸ਼ੌਰਾਂ ਦੇ ਮਨੋਭਾਵ ਨੂੰ ਸਮਝਣ ਲਈ ਪ੍ਰੇਰਿਆ|

ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਪਹਿਲੇ ਪੜਾਅ ‘ਚ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਅਤੇ ਸਕੂਲ ਨੋਡਲ ਅਧਿਆਪਕਾਂ ਦੀ ਪਹਿਲੀ  ਜ਼ਿਲਾ ਪੱਧਰੀ ਐਡਵੋਕੇਸੀ ਵਰਕਸ਼ਾਪ ਲਾਇਲਪੁਰ ਖ਼ਾਲਸਾ ਕਾਲਜ਼ ਅਰਬਨ ਅਸਟੇਟ ਕਪੂਰਥਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਲਜਿੰਦਰ ਕੌਰ ਸਟੇਟ ਅਵਾਰਡੀ   ਦੀ ਅਗਵਾਈ  ਅਤੇ ਡਿਪਟੀ ਡੀ ਈ ੳ ਸੈਕੰਡਰੀ ਰਾਜੇਸ਼ ਭੱਲਾ ਦੀ ਦੇਖ ਰੇਖ ਹੇਠ ਲਗਾਈ ਗਈ। ਸਮਾਗਮ ਦੀ ਪ੍ਰਧਾਨਗੀ ਕਰਦੇ ਮੈਡਮ ਦਲਜਿੰਦਰ ਕੌਰ  ਨੇ ਸਕੂਲ  ਨੋਡਲ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਇਸ ਵਰਕਸ਼ਾਪ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਸਕੂਲ਼ਾਂ ਵਿੱਚ ਜਾ ਕੇ ਕਿਸ਼ੋਰ ਅਵਸਥਾ ਵਾਲੇ ਵਿਦਿਆਰਥੀਆਂ ਦੇ ਮਨੋਭਾਵਾਂ ਨੂੰ ਸਮਝਦੇ ਉਹਨਾ ਦੀ ਅਗਵਾਈ ਕਰਨ। ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਬਲਦੇਵ ਸਿੰਘ ਨੇ ਕਿਸ਼ੌਰਾਂ ‘ਚ ਵੱਧ ਰਹੇ ਨਸ਼ੇ ਦੇ ਵੱਧ ਰਹੇ ਪ੍ਰਭਾਵਾਂ ਦੇ ਆਰਥਿਕ, ਸਮਾਜਿਕ ਅਤੇ ਸਿਹਤ ਦੇ ਨੁਕਸਾਨਾਂ ਬਾਰੇ ਵਿਦਿਆਰਥੀਆਂ ਨੁੰ ਸੁਚੇਤ ਕੀਤਾ। ਰਿਸੋਰਸ ਪਰਸਨ ਕ੍ਰਿਸ਼ਨ ਕੁਮਾਰ  ਮੁਦੋਵਾਲ ਨੇ ਕਿਸ਼ੋਰਾਂ ਦੀ ਮਨੋਸਥਿਤੀ ਅਤੇ ਨਸ਼ਿਆਂ ਵਿੱਚ ਝੁਕਾਅ ਦੇ ਕਾਰਣਾਂ ਤੇ ਵਿਸਥਾਰਪੁਰਵਕ ਚਾਨਣਾ ਪਾਇਆ। ਉੱਥੇ ਨਾਲ ਹੀ ਲਵਲੀਨ ਚੋਪੜਾ ਸਾਇੰਸ  ਮਿਸਟਰੈਸ ਨੇ  ਸਕੂਲ਼ਾਂ ਵਿੱਚ ਕਿਸ਼ੋਰ ਅਵਸ਼ਥਾ ਦੌਰਾਨ ਵਿਦਿਆਰਥੀਆਂ ਵਿੱਚ ਸਰੀਰਕ ਅਤੇ ਮਾਨਸਿਕ ਬਦਲਾਵ ਕਾਰਣ ਸੁਭਾਅ ਵਿੱਚ ਹੋਏ ਬਦਲਾਵ ਦੌਰਾਨ ਕੌਂਸਲਿੰਗ ਕਰਨ ਅਤੇ ਐਕਟੀਵਟੀਜ਼ ਕਰਵਾਉਣ ਦੇ ਟਿਪਸ ਦਿੱਤੇ। ਜ਼ਿਲ੍ਹਾ ਕੋਆਰਡੀਨੇਟਰ ਐਕਟੀਵਿਟੀਜ਼ ਲੈਕਚਰਾਰ ਸੁਨੀਲ ਬਜਾਜ ਨੇ ਕਿਸ਼ੋਰ ਸਿੱਖਿਆ ਨਾਲ ਸਬੰਧਿਤ ਗਤੀਵਿਧੀਆਂ ਲਈ ਸੈਸ਼ਨ ਵਿਚ ਘੱਟੋਂ ਘੱਟ 16 ਘੰਟੇ ਲਾਉਣ ਤੇ ਇਸ ਸਬੰਧੀ ਰਿਕਾਰਡ ਮੇਨਟੇਨ ਕਰਨ ਦੀ ਜਾਣਕਾਰੀ ਦਿੱਤੀ। ਉਪ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਰਾਜੇਸ਼ ਭੱਲਾ ਨੇ ਕਿਹਾ ਕਿ ਵਲੰਟੀਅਰ ਬਲੱਡ ਡੋਨੇਸ਼ਨ ਡੇਅ ਨੂੰ ਸਮਰਪਿਤ ਲੇਖ ਮੁਕਾਬਲੇ ‘ਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 3000 ਰੁਪਏ  , ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1500 ਰੁਪਏ ਅਤੇ ਤੀਸਰਾ ਸਥਾਨ ਲੈਣ ਵਾਲੇ ਨੂੰ 1000 ਰੁਪਏ ਦੀ ਰਾਸ਼ੀ ਦਾ ਇਨਾਮ ਦਿਤਾ ਜਾਣਾ ਹੈ। ਜ਼ਿਲ੍ਹਾ ਕੋਆਰਡੀਨੇਟਰ ਸੁਨੀਲ ਬਜਾਜ ਨੇ ਵਧੇਰੇ ਜਕਾਣਕਾਰੀ ਦਿੰਦੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਤੇ ਪੋਸਟਰ ਮੁਕਾਬਲੇ ਅਤੇ ਨੈਸ਼ਨਲ ਯੁਵਕ ਦਿਵਸ ਤੇ ਫੇਸ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ,ਜਿਹਨਾਂ ਦੀ ਇਨਾਮੀ ਰਾਸ਼ੀ ਵੀ ਇਕੋ ਜਿਹੀ ਹੋਵੇਗੀ। ਇਸ ਮੌਕੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਇਸ ਸਮਾਗਮ ਦੇ ਪ੍ਰਬੰਧਨ ਲਈ ਪ੍ਰੋਫੈਸਰ ਮਨਜਿੰਦਰ ਸਿੰਘ ਜੌਹਲ, ਸ਼ਮਸ਼ੇਰ ਸਿੰਘ, ਅਮਨਪ੍ਰੀਤ ਕੌਰ ਖੀਰਾਂਵਾਲੀ ਦਾ ਖ਼ਾਸ ਸਹਿਯੋਗ ਰਿਹਾ। 


ਫੋਟੌ ਕੈਪਸ਼ਨ: ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਦੇ ਸਿੱਖਿਆ ਅਧਿਕਾਰੀ , ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਕੋਆਰਡੀਨੇਟਰ ਸੁਨੀਲ ਬਜਾਜ ਅਤੇ (ਸੱਜੇ)  ਜ਼ਿਲ੍ਹਾ ਭਰ ਤੋਂ ਆਏ ਵਿਦਿਆਰਥੀ ਲੇਖ ਮੁਕਾਬਲੇ ‘ਚ ਭਾਗ ਲੈਂਦੇ ਹੋਏ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...