Friday, 2 August 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਵਣ-ਮਹਾਂਉਤਸਵ ਤਹਿਤ ਕਾਲਜ ਕੈਂਪਸ ਵਿੱਚ ਬੂਟੇ ਲਗਾਏ |

                        


ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਨੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਮਨਸੂਰਵਾਲ ਦੇ ਸਹਿਯੋਗ ਨਾਲ  ਰੁੱਖ ਲਗਾਉਣ ਦੀ ਮੁਹਿੰਮ ਤਹਿਤ ਵੱਡੀ ਗਿਣਤੀ ਵਿੱਚ  ਫਲਦਾਰ ਅਤੇ ਫੁੱਲਾਂ ਨਾਲ ਸਬੰਧਿਤ ਬੂਟੇ ਲਗਾਏ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਨੈਸ਼ਨਲ ਬੈਂਕ ਦੇ ਕਪੂਰਥਲਾ  ਸਰਕਲ ਹੈਡ ਸ. ਹਰਿੰਦਰ ਪਾਲ ਸਿੰਘ ਚਾਵਲਾ , ਬਰਾਂਚ ਹੈੱਡ ( ਮਨਸੂਰਵਾਲ) ਸ਼੍ਰੀ ਹਨੀ ਜੱਖੂ, ਡਿਪਟੀ ਬਰਾਂਚ ਹੈੱਡ ਮੈਡਮ ਪੂਨਮ ਵਿਸ਼ੇਸ਼ ਤੌਰ ਤੇ ਬੂਟੇ ਲਗਵਾਉਣ ਲਈ ਕਾਲਜ ਆਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਰਕਲ ਹੈਡ  ਸ. ਹਰਿੰਦਰ ਪਾਲ ਸਿੰਘ ਚਾਵਲਾ , ਸ਼੍ਰੀ ਹਨੀ ਜੱਖੂ, ਮੈਡਮ ਪੂਨਮ ਨੂੰ ਜੀ ਆਇਆਂ ਆਖਦਿਆਂ, ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਵਿਸ਼ੇਸ਼ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਸਰਕਲ ਹੈਡ  ਸ. ਹਰਿੰਦਰ ਪਾਲ ਸਿੰਘ ਚਾਵਲਾ ਨੇ ਬੋਲਦਿਆਂ  ਕਿਹਾ ਕਿ ਪੰਜਾਬ ਦਾ ਵਾਤਾਵਰਨ ਦਿਨ ਬ ਦਿਨ ਗੰਦਲਾ ਹੁੰਦਾ ਜਾ ਰਿਹਾ ਹੈ। ਪੰਜਾਬ ਨੂੰ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਲਗਾਏ ਗਏ ਬੂਟਿਆਂ ਵਿੱਚ ਰਵਾਇਤੀ  ਬੂਟਿਆਂ ਤੋਂ ਇਲਾਵਾ ਅਮਰੂਦ. ਅੰਬ, ਜਾਮਣ ਆਦਿ ਫ਼ਲਦਾਰ ਬੂਟੇ ਵੀ ਲਗਾਏ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇੱਕ-ਇੱਕ ਬੂਟਾ ਲਗਾਉਣ ਦੀ ਅਪੀਲ ਵੀ ਕੀਤੀ  ਤਾਂ ਜੋ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਪ੍ਰਿੰਸੀਪਲ ਡਾ. ਢਿੱਲੋਂ ਨੇ ਬੋਲਦਿਆਂ ਕਿਹਾ ਕਿ  ਸਾਫ਼ ਤੇ ਸ਼ੁੱਧ ਵਾਤਾਵਰਣ ਰੱਖਣ ਵਿੱਚ ਹਰੇਕ ਇਨਸਾਨ ਨੂੰ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਨਾਲ ਜਿੱਥੇ ਸਾਡਾ ਚੌਗਿਰਦਾ ਹਰਾ ਭਰਾ ਹੁੰਦਾ ਹੈ, ਉੱਥੇ ਸਾਨੂੰ ਪ੍ਰਦੂਸ਼ਣ ਤੋ ਵੀ ਨਿਜਾਤ ਮਿਲਦੀ ਹੈ।ਬਰਾਂਚ ਹੈੱਡ  ਸ਼੍ਰੀ ਹਨੀ ਜੱਖੂ ਨੇ  ਬੋਲਦਿਆਂ ਕਿਹਾ ਕਿ ਸਾਨੂੰ ਵੱਧ ਤੋ ਵੱਧ ਰੁੱਖ ਲਗਾ ਕੇ ਤੰਦਰੁਸਤ ਸਮਾਜ ਦੀ ਸਿਰਜਨਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ  ਨੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸੇ ਤਰ੍ਹਾਂ ਡਿਪਟੀ ਬਰਾਂਚ ਹੈੱਡ ਮੈਡਮ ਪੂਨਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।ਇਸ ਮੌਕੇ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਇੰਦਰਪ੍ਰੀਤ ਸਿੰਘ, ਆਫ਼ਿਸ ਸੁਪਰਡੈਂਟ ਮਹਿਕ ਮਲਹੋਤਰਾ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਪੰਜਾਬ ਨੈਸ਼ਨਲ ਬੈਂਕ ਦੇ ਕਪੂਰਥਲਾ ਸਰਕਲ ਹੈਡ ਸ. ਹਰਿੰਦਰ ਪਾਲ ਸਿੰਘ ਚਾਵਲਾ , ਬਰਾਂਚ ਹੈੱਡ ( ਮਨਸੂਰਵਾਲ) ਸ਼੍ਰੀ ਹਨੀ ਜੱਖੂ, ਡਿਪਟੀ ਬਰਾਂਚ ਹੈੱਡ ਮੈਡਮ ਪੂਨਮ  ਨੂੰ ਸਨਮਾਨ  ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।

No comments:

Post a Comment

Blog shared by Mr. Manmohan Kumar(Asst. Prof. in Commerce)

  Start-up Culture and Youth Entrepreneurship in India: A New Era of Innovation   India is experiencing a remarkable entrepreneurial rev...