ਟ੍ਰੇਨਿੰਗ ਅਤੇ ਸਰਵਿਸਿਸ ਨਾਲ ਸੰਬੰਧਿਤ ਕੰਪਨੀ ਸਕਰੋਲਵੈੱਲ ਨਾਲ ਐਮ.ਓ.ਯੂ ਸਾਈਨ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਸਕਰੋਲਵੈੱਲ ਨੇ ਪਹਿਲਾਂ ਵੀ ਸਟਾਫ਼ ਅਤੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਅਤੇ ਟ੍ਰੇਨਿੰਗ ਲਈ ਕਈ ਨੈਸ਼ਨਲ ਪੱਧਰ ਦੇ ਐਮ.ਓ.ਯੂ ਸਾਈਨ ਕੀਤੇ ਹਨ। ਉਹਨਾਂ ਕਿਹਾ ਕਿ ਇਹ ਕੰਪਨੀ ਨੌਲਜ ਪਾਰਟਨਰ ਦਾ ਕੰਮ ਕਰੇਗੀ ਅਤੇ ਕਾਲਜ ਬੁਨਿਆਦੀ ਟ੍ਰੇਨਿੰਗ ਪਾਰਟਨਰ ਰਹੇਗਾ। ਸਾਡੀ ਸੰਸਥਾ ਨਾਲ ਰਲ ਕੇ ਇਹ ਐਫ.ਡੀ, ਐਸ.ਡੀ., ਵਰਕਸ਼ਾਪ ਅਤੇ ਸੈਮੀਨਾਰ ਆਦਿ ਵਿੱਚ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਇਸ ਐਮ.ਓ.ਯੂ ਦਾ ਮਕਸਦ ਸਕਿਲ ਦੇ ਵਿਕਾਸ ਲਈ ਵਿਵਸਥਿਤ ਪਹੁੰਚ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਯਕੀਨੀ ਤੌਰ ਤੇ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਇਹ ਐਮ.ਓ.ਯੂ ਯੁਵਾ ਦਿਮਾਗ ਨੂੰ ਨਵੀਨਤਾ ਅਤੇ ਵਿਦਵਤਾਵਾਦੀ ਵਿਚਾਰਾਂ ਵੱਲ ਪ੍ਰੇਰਿਤ ਕਰੇਗਾ। ਇਸ ਮੌਕੇ ਸਕਰੋਲ ਵੈਲ ਕੰਪਨੀ ਦੇ ਸੀ.ਈ.ਓ ਸ਼੍ਰੀ ਰੋਸ਼ਨ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ MSME, Skill India ਅਤੇ CIILE, ( Chanakya Nation Law University Innovation and Incubation Lab ਦੁਆਰਾ ਸਪੋਰਟਡ ਹੈ ਅਤੇ ਡਿਜ਼ੀਟਲ ਸਕਿਲ ਨੂੰ ਭਾਰਤ ਵਿੱਚ ਪ੍ਰਮੋਟ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਉਨਾਂ ਪ੍ਰਸੰਨਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਐਮ.ਓ.ਯੂ ਨਾਲ ਦੋਵੇਂ ਸੰਸਥਾਵਾਂ ਨੂੰ ਲਾਭ ਹੋਵੇਗਾ।
No comments:
Post a Comment