ਪੰਜਾਬ ਅਤੇ ਚੰਡੀਗੜ੍ਹ ਵਿੱਚ ਚੱਲ ਰਹੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਵਿੱਚ ਦਾਖ਼ਲੇ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ਚੱਲ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਨ੍ਹਾਂ ਯੂਨੀਵਰਸਿਟੀਆਂ ਦੇ ਐਫੀਲੇਟਡ ਕਾਲਜਾਂ ਵਿੱਚ ਦਾਖ਼ਲਾ ਲੈਣਾ ਹੈ, ਉਨ੍ਹਾਂ ਲਈ ਇਸ ਪੋਰਟਲ ਉੱਤੇ ਅਪਲਾਈ ਕਰਨਾ ਜ਼ਰੂਰੀ ਹੈ। ਇਸ ਸਬੰਧੀ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿੱਚ ਦਾਖ਼ਲਾ ਹੈਲਪ ਡੈਸਕ ਅਤੇ ਕੈਰੀਅਰ ਕੌਂਸਲਿੰਗ ਸੈੱਲ ਸਥਾਪਿਤ ਕੀਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਨ੍ਹਾਂ ਕਾਲਜਾਂ ਵਿੱਚ ਦਾਖ਼ਲਾ ਲੈਣਾ ਹੋਵੇ ਜਾਂ ਦਾਖ਼ਲੇ ਸਬੰਧੀ ਕੋਈ ਸਮੱਸਿਆ ਹੋਵੇ, ਉਹ ਇਸ ਸੈੱਲ ਨਾਲ ਸੰਪਰਕ ਕਰ ਸਕਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਪੂਰਥਲਾ ਅਤੇ ਇਸ ਦੇ ਨਜ਼ਦੀਕ ਰਹਿ ਰਹੇ ਵਿਦਿਆਰਥੀਆਂ ਨੂੰ ਕੈਫੇ ਵਿੱਚ ਪੈਸੇ ਤੇ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਵਿਦਿਆਰਥੀ ਫ਼ਰੀ ਆਨਲਾਈਨ ਅਪਲਾਈ ਕਰ ਸਕਦੇ ਹਨ। ਭਾਵੇਂ ਵਿਦਿਆਰਥੀਆਂ ਨੇ ਇਨ੍ਹਾਂ ਯੂਨੀਵਰਸਿਟੀਆਂ ਨਾਲ ਸੰਬੰਧਿਤ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈਣਾ ਹੋਵੇ, ਉਹ ਵੀ ਫ਼ਰੀ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਵੱਖ-ਵੱਖ ਵਿਸ਼ੇ ਦੀ ਚੋਣ ਕਰਨ ਅਤੇ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਸਬੰਧੀ ਕਾਲਜ ਦੇ ਕੈਰੀਅਰ ਕੌਂਸਲਿੰਗ ਸੈੱਲ ਤੋਂ ਵਿਸਥਾਰ ਵਿੱਚ ਜਾਣਕਾਰੀ ਹਾਸਿਲ ਕਰ ਸਕਦੇ ਹਨ।
Wednesday, 29 May 2024
Friday, 17 May 2024
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਨੇ ਰਾਸ਼ਟਰੀ ਪੱਧਰ ਦੀ ਐਜੂਕੇਸ਼ਨ, ਟ੍ਰੇਨਿੰਗ ਅਤੇ ਸਰਵਿਸਿਜ਼ ਕੰਪਨੀ ਸਕਰੋਲਵੈਲ ਨਾਲ ਕੀਤਾ ਐਮ.ਓ.ਯੂ ਸਾਈਨ |
ਟ੍ਰੇਨਿੰਗ ਅਤੇ ਸਰਵਿਸਿਸ ਨਾਲ ਸੰਬੰਧਿਤ ਕੰਪਨੀ ਸਕਰੋਲਵੈੱਲ ਨਾਲ ਐਮ.ਓ.ਯੂ ਸਾਈਨ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਸਕਰੋਲਵੈੱਲ ਨੇ ਪਹਿਲਾਂ ਵੀ ਸਟਾਫ਼ ਅਤੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਅਤੇ ਟ੍ਰੇਨਿੰਗ ਲਈ ਕਈ ਨੈਸ਼ਨਲ ਪੱਧਰ ਦੇ ਐਮ.ਓ.ਯੂ ਸਾਈਨ ਕੀਤੇ ਹਨ। ਉਹਨਾਂ ਕਿਹਾ ਕਿ ਇਹ ਕੰਪਨੀ ਨੌਲਜ ਪਾਰਟਨਰ ਦਾ ਕੰਮ ਕਰੇਗੀ ਅਤੇ ਕਾਲਜ ਬੁਨਿਆਦੀ ਟ੍ਰੇਨਿੰਗ ਪਾਰਟਨਰ ਰਹੇਗਾ। ਸਾਡੀ ਸੰਸਥਾ ਨਾਲ ਰਲ ਕੇ ਇਹ ਐਫ.ਡੀ, ਐਸ.ਡੀ., ਵਰਕਸ਼ਾਪ ਅਤੇ ਸੈਮੀਨਾਰ ਆਦਿ ਵਿੱਚ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਇਸ ਐਮ.ਓ.ਯੂ ਦਾ ਮਕਸਦ ਸਕਿਲ ਦੇ ਵਿਕਾਸ ਲਈ ਵਿਵਸਥਿਤ ਪਹੁੰਚ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਯਕੀਨੀ ਤੌਰ ਤੇ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਇਹ ਐਮ.ਓ.ਯੂ ਯੁਵਾ ਦਿਮਾਗ ਨੂੰ ਨਵੀਨਤਾ ਅਤੇ ਵਿਦਵਤਾਵਾਦੀ ਵਿਚਾਰਾਂ ਵੱਲ ਪ੍ਰੇਰਿਤ ਕਰੇਗਾ। ਇਸ ਮੌਕੇ ਸਕਰੋਲ ਵੈਲ ਕੰਪਨੀ ਦੇ ਸੀ.ਈ.ਓ ਸ਼੍ਰੀ ਰੋਸ਼ਨ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ MSME, Skill India ਅਤੇ CIILE, ( Chanakya Nation Law University Innovation and Incubation Lab ਦੁਆਰਾ ਸਪੋਰਟਡ ਹੈ ਅਤੇ ਡਿਜ਼ੀਟਲ ਸਕਿਲ ਨੂੰ ਭਾਰਤ ਵਿੱਚ ਪ੍ਰਮੋਟ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਉਨਾਂ ਪ੍ਰਸੰਨਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਐਮ.ਓ.ਯੂ ਨਾਲ ਦੋਵੇਂ ਸੰਸਥਾਵਾਂ ਨੂੰ ਲਾਭ ਹੋਵੇਗਾ।
Friday, 3 May 2024
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਈ ਐਲੂਮਨੀ ਮੀਟ-2024 |
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਇੰਟਲੈਕਚੁਅਲ ਪ੍ਰੋਪਰਟੀ ਰਾਇਟਸ ਵਿਸ਼ੇ 'ਤੇ ਕਰਾਇਆ ਵੈਬੀਨਾਰ
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਇੰਟਲੈਕਚੁਅਲ ਪ੍ਰੋਪਰਟੀ ਰਾਇਟਸ (IPR) ਵਿਸ਼ੇ 'ਤੇ ਪ੍ਰਭਾਵਸ਼ਾਲੀ ਵੈਬੀਨਾਰ ਕਰਵਾਇਆ, ਜਿਸ ਵਿੱਚ ਗੁਰੂ ਨਾਨਕ ...
-
ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਸਾਵਣ ਮਹੀਨੇ ਦਾ ਹਰਮਨ ਪਿਆਰਾ ਤਿਉਹਾਰ 'ਤੀਆਂ ਤੀਜ ਦੀਆਂ' ਸਿਰਲੇ...
-
October is celebrated as National Cyber Security Awareness Month (NCSAM) globally. Dr. Baldev Singh Dhillon, Principal Lyallpur Khalsa Co...
-
ਵਿੱਦਿਆ ਦੇ ਖ਼ੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਐਚ.ਐਮ.ਵੀ, ਕਾਲਜ , ਜਲੰਧਰ ਵਿਖੇ ਹੋਏ ਐਚ. ਐਮ. ਵੀ. ਉਤਸਵ ਵਿੱਚ ਭਾਗ ਲੈਂ...