“ਸੁਪਨੇ”
ਸੁਪਨਿਆਂ ਦਾ ਕੋਈ ਬੱਝਾ ਟਾਈਮ ਨਹੀਂ,
ਕਦੇ ਅੱਖਾਂ ਬੰਦ ਨਾਲ,
ਕਦੇ ਅੱਖਾਂ ਖੁੱਲੀਆਂ ਨਾਲ,
ਕਦੇ ਅੱਧ ਖੁੱਲੀਆਂ ਨਾਲ,ਕਦੇ ਸਦਾ ਲਈ ਬੁੱਝੀਆਂ ਨਾਲ,
ਕਦੇ ਦਿਨ ਵੇਲੇ, ਕਦੇ ਦੁਪਹਿਰ ਵੇਲੇ,
ਕਦੇ ਰਾਤ ਵੇਲੇ, ਕਦੇ ਪਹਿਰ ਵੇਲੇ,
ਕਿਸੇ ਨੂੰ ਖੁਸ਼ ਦੇਖ ਕੇ,
ਕਿਸੇ ਨੂੰ ਜੱਚਦਾ ਫੱਬਦਾ ਦੇਖ ਕੇ,
ਜੋ ਸੁਪਨੇ ਨਾ ਬੁਣੇ,
ਏਦਾਂ ਦਾ ਕੋਈ ਇਨਸਾਨ ਨਹੀਂ,
ਏਸੇ ਲਈ ਕਹਿੰਦੇ ਹਨ ਕਿ ਸੁਪਨਿਆਂ ਦਾ ਕੋਈ ਬੱਝਾ ਟਾਈਮ ਨਹੀਂ।
By
Prof. Gagandeep kaur sahi
Department Punjabi
Prof. Gagandeep kaur sahi
Department Punjabi
No comments:
Post a Comment