ਜ਼ਿੰਦਗੀ ਹਰ ਇੱਕ ਸਕਿੰਟ ਚ ਬਦਲਦੀ ਹੈ
ਅਸੀਂ ਕਦੇ ਨਹੀਂ ਜਾਣਦੇ ਕਿ ਕੀ ਹੋਵੇਗਾ
ਅਸੀਂ ਮੁਸਕਰਾਉਂਦੇ ਹਾਂ
ਅਸੀਂ ਰੋਂਦੇ ਹਾਂ
ਅਸੀਂ ਜਿੱਤਦੇ ਹਾਂ
ਅਸੀਂ ਹਾਰਦੇ ਹਾਂ
ਇਹ ਇੰਨੀ ਤੇਜ਼ੀ ਨਾਲ ਬਦਲਦੀ ਹੈ
ਇਸੇ ਲਈ ਜ਼ਿੰਦਗੀ ਇੱਕ ਸੂਖਮ ਬੁਝਾਰਤ ਹੈ...
ਤੇਜ਼ ਹਵਾ ਜਾਂ ਦੋਸਤਾਨਾ ਲਹਿਰ
ਭਾਰੀ ਮੀਂਹ ਅਤੇ ਹਲਕੀ ਬੂੰਦਾਬਾਂਦੀ
ਸੂਰਜ ਦੀਆਂ ਬਲਦੀਆਂ ਕਿਰਨਾਂ ਜਾਂ ਚੰਦਰਮਾ ਦੀ ਠੰਡੀ ਰੌਸ਼ਨੀ
ਜੀਵਨ ਵਿੱਚ ਬਹੁਤ ਸਾਰੇ ਚਮਤਕਾਰ ਸ਼ਾਮਲ ਨੇ
ਅਸੀਂ ਆਉਂਦੇ ਹਾਂ
ਅਸੀਂ ਜਾਂਦੇ ਹਾਂ
ਅਸੀਂ ਪਹੁੰਚਦੇ ਹਾਂ
ਅਤੇ ਅਸੀਂ ਸੰਸਾਰ ਨੂੰ ਛੱਡ ਦਿੰਦੇ ਹਾਂ
ਇਸ ਛੋਟੀ ਜਿਹੀ ਵਿੱਥ ਵਿੱਚ "ਅਸੀਂ" ਰਹਿੰਦੇ ਹਾਂ
ਜਨਮ ਅਤੇ ਮੌਤ ਦੇ ਵਿਚਕਾਰ.....
(ਗਗਨਦੀਪ ਕੌਰ ਸਾਹੀ)
Assistant professor
Department of Punjabi
Lyallpur Khalsa College, kapurthala
No comments:
Post a Comment