Wednesday, 28 September 2022

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਭਾਸ਼ਨ ਮੁਕਾਬਲੇ।






 ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ  ਭਾਸ਼ਨ ਮੁਕਾਬਲੇ।


ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ (ਭਾਰਤ ਸਰਕਾਰ) ਦੇ ਅਦਾਰੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਨੇ
ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਸਹਿਯੋਗ ਨਾਲ   ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ   ਭਾਸ਼ਨ ਮੁਕਾਬਲੇ ਕਰਾਏ। ਜਿਸ ਵਿੱਚ ਸ਼ੀ੍ਮਤੀ ਗਗਨਦੀਪ ਕੌਰ  ਜਿਲ੍ਹਾ ਯੁਵਾ ਅਧਿਕਾਰੀ,ਕਪੂਰਥਲਾ   ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
 ਜਿਸ ਵਿੱਚ 20 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।  ਇਸ ਮੌਕੇ ਮੈਡਮ ਗਗਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਅਜ਼ਾਦ ਭਾਰਤ ਲਈ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਨਿਛਾਵਰ ਕੀਤੀ ਅਤੇ ਦੇਸ਼ ਵਾਸੀਆਂ ਦਾ ਅਜ਼ਾਦ ਦੇਸ਼ ਦਾ  ਸੁਪਨਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ  ਦੀ ਦਿ੍ੜਤਾ, ਬਹਾਦਰੀ, ਉੱਚੀ ਸਖ਼ਸ਼ੀਅਤ, ਨਿਡਰਤਾ ਅਤੇ ਕੁਰਬਾਨੀ ਦਾ ਜ਼ਜ਼ਬਾ ਤੇ ਦੇਸ਼ ਪਿਆਰ ਦੀ ਉਦਾਹਰਣ ਦੁਨੀਆਂ ਦੇ ਇਤਿਹਾਸ ਵਿੱਚ ਵਿਰਲੀ ਹੀ ਮਿਲਦੀ ਹੈ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਨੂੰ 'ਸ਼ਹੀਦੇ ਆਜ਼ਮ' ਕਹਿ ਕੇ ਸਤਿਕਾਰਿਆ ਜਾਂਦਾ ਹੈ ਕਿਉੰਕਿ ਦੇਸ਼ ਦੀ ਸੁਤੰਤਰਤਾ  ਲਈ  ਭਗਤ ਸਿੰਘ ਨੇ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ। ਉਨ੍ਹਾਂ  ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਸਤੇ ਵਿੱਚ ਸਦੀਆਂ ਤੱਕ ਸਾਨੂੰ ਰਾਹ ਦਿਖਾਵੇਗਾ। ਅੱਜ ਅਸੀਂ  ਆਜ਼ਾਦ ਦੇਸ਼ ਵਿਚ ਸਾਹ ਲੈ ਰਹੇ ਹਾਂ ਤਾਂ ਇਸ ਵਿੱਚ ਭਗਤ ਸਿੰਘ ਦਾ ਅਹਿਮ ਯੋਗਦਾਨ ਹੈ। ਇਸ ਲਈ ਸਾਨੂੰ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। 
ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਹਨਾਂ ਭਾਸ਼ਨ ਮੁਕਾਬਲਿਆਂ ਵਿੱਚ ਬੀ ਕਾਮ ਸਮੈਸਟਰ ਤੀਜਾ ਦੀ ਮੁਸਕਾਨ ਵਰਮਾ ਨੇ ਪਹਿਲਾ ਸਥਾਨ, ਬੀ ਸੀ ਏ ਸਮੈਸਟਰ ਪੰਜਵਾਂ ਦੀ ਸਿਮਰਨ ਨੇ ਦੂਜਾ ਸਥਾਨ ਅਤੇ ਬੀ ਏ ਸਮੈਸਟਰ ਤੀਜਾ ਦੀ ਜਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀਆਂ ਤਿੰਨ ਵਿਦਿਆਰਥਣਾਂ ਮਹਿਕ, ਗੀਤਿਕਾ ਅਤੇ ਲਵਲੀਨ ਕੌਰ ਨੇ  ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਕਵਿਤਾਵਾਂ ਵੀ ਪੜੀਆਂ।  ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਬਾਖੂਬੀ ਨਿਭਾਈ। ਅੰਤ ਵਿੱਚ ਮੈਡਮ ਗਗਨਦੀਪ ਕੌਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਇਹਨਾਂ ਜੇਤੂ  ਵਿਦਿਆਰਥੀਆਂ ਨੂੰ ਸਨਮਾਨਿਤ  ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸੀ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...