ਕੀ ਹੈ ਜ਼ਿੰਦਗੀ?
ਹਨੇਰਾ ਕਿ ਸਵੇਰਾ?
ਜਾਂ ਫਿਰ ਛੱਤ ਦੇ ਉਪਰਲਾ ਕੋਈ ਬਨੇਰਾ?
ਦੁੱਖ ਹੈ ਕਿ ਸੁੱਖ?
ਜਾਂ ਫਿਰ ਦਰਿਆ ਕੰਡੇ ਲੱਗਾ ਕੋਈ ਰੁੱਖ?
ਧੁੱਪ ਹੈ ਕਿ ਛਾ?
ਜਾਂ ਫਿਰ ਮੰਜ਼ਿਲ ਨੂੰ ਜਾਂਦਾ ਕੋਈ ਰਾਹ?
ਅੱਖਰ ਹੈ ਕਿ ਤਸਵੀਰ?
ਜਾਂ ਫਿਰ ਕਾਗਜ਼ ਉੱਪਰ ਖਿੱਚੀ ਕੋਈ ਲਕੀਰ?
ਕ੍ਰਾਂਤੀ ਹੈ ਕਿ ਲਹਿਰ?
ਜਾਂ ਫਿਰ ਸਮੁੰਦਰ ਨੂੰ ਜਾਂਦੀ ਕੋਈ ਨਹਿਰ?
ਪੂਰੀ ਹੈ ਕਿ ਅਧਮੋਈ?
ਜਾਂ ਫਿਰ ਕਿਸੇ ਬਜ਼ੁਰਗ ਦੀ ਚਿੱਟੀ ਲੋਈ?
ਅਲਫਾਜ਼ ਹੈ ਕਿ ਖਾਮੋਸ਼ੀ?
ਜਾਂ ਫਿਰ ਕਿਸੇ 'ਚੋ ਪੈਦਾ ਹੋਈ ਨਾਮੋਸ਼ੀ?
ਸਭ ਕੁਝ ਹੈ ਤੇ ਕੁੱਝ ਵੀ ਨਹੀਂ।
ਲੱਖ ਸਮਝਣ ਤੇ ਵੀ ਹੈ ਨਾਸਮਝ,
ਕੋਈ ਨਹੀਂ ਸਮਝ ਸਕਦਾ ਜ਼ਿੰਦਗੀ ਦੀ ਰਮਜ਼।
(ਗਗਨਦੀਪ ਕੌਰ ਸਾਹੀ)
Assistant professor
Department of Punjabi
Lyallpur Khalsa College, kapurthala
Assistant professor
Department of Punjabi
Lyallpur Khalsa College, kapurthala
No comments:
Post a Comment