Wednesday 19 January 2022

Mini Story on "ਅਰਮਾਨਾਂ ਦਾ ਕਤਲ" shared by Prof. Gagandeep Kaur Sahi

   "ਅਰਮਾਨਾਂ ਦਾ ਕਤਲ"


ਅਕਸਰ ਨਿੰਮੀ ਇੱਕਲੀ ਬੈਠੀ ਸੋਚਿਆ ਕਰਦੀ ਜਿੰਦਗੀ ਵਿੱਚ ਇਕੱਲਾਪਨ ਕਿੰਨਾ ਕੁ ਉਚਿਤ ਹੈ, ਜਿਊਣ ਲਈ।
ਵਿਚਾਰਾਂ ਦੀ ਤਕਰਾਰ ਵਿੱਚੋਂ ਨਤੀਜਾ ਇਹੀ ਹੁੰਦਾ ਕਿ ਇੱਕਲੇ ਜਿਊਣਾ ਹੀ ਬੇਹਤਰ ਹੈ, ਕਿਉਂਕਿ ਉਸਨੇ ਟੁੱਟਦੇ- ਭੱਜਦੇ ਰਿਸ਼ਤਿਆ ਨੂੰ ਬਹੁਤ ਕਰੀਬ ਤੋਂ ਮਹਿਸੂਸ ਕੀਤਾ ਸੀ।

ਖੁਸ਼ਮਿਜਾਜ, ਜਿੰਦਾਦਿਲ ਅਤੇ ਸਭ ਨੂੰ ਹਸਾਉਣ ਵਾਲੀ ਨਿੰਮੀ ਕਦੋ ਰਿਸ਼ਤਿਆ ਦੀਆ ਗਹਿਰਾਈਆ ਨੂੰ ਸਮਝ ਚੁੱਕੀ ਸੀ, ਇਸ ਗੱਲ ਦਾ ਸ਼ਾਇਦ ਉਸ ਨੂੰ ਖੁਦ ਵੀ ਪਤਾ ਨਾ ਲੱਗਾ। ਸਮੇਂ ਦੇ ਬਦਲਣ ਨਾਲ ਉਸਦੀ ਜਿੰਦਗੀ ਵੀ ਬਦਲ ਗਈ,  ਨਾ ਚਾਹੁੰਦੇ ਹੋਏ ਵੀ ਨਿੰਮੀ ਦਾ ਵਿਆਹ ਉਸਦੀ ਮਰਜ਼ੀ ਦੇ ਖਿਲਾਫ ਕਰ ਦਿੱਤਾ ਗਿਆ। ਸਬਰ ਦਾ ਘੁੱਟ ਭਰ ਕੇ ਨਿੰਮੀ ਨੇ ਕਿਸਮਤ ਅਤੇ ਮਾਪਿਆਂ ਦੇ ਫੈਸਲੇ ਵਿੱਚ ਹਾਂ ਮਿਲਾ ਦਿੱਤੀ। ਮਾਪਿਆਂ ਨੇ ਨੌਕਰੀ ਕਰਦਾ ਮੁੰਡਾ ਲੱਭਿਆ ਸੀ ਨਿੰਮੀ ਲਈ ਤਾਂ ਜੋ ਉਸਦੀ ਪਡ਼ਾਈ ਦੀ ਵੀ ਕਦਰ ਹੋਵੇਗੀ ਪਰ ਸ਼ਾਇਦ ਉਹ ਨਹੀਂ ਜਾਣਦੇ ਸਨ ਕਿ ਉਸਦੀ ਪਡ਼ਾਈ ਦੀ ਕਦਰ ਕਰਨ ਵਾਲਾ ਉਸਦੇ ਸਹੁਰਿਆਂ ਵਿੱਚੋਂ ਕੋਈ ਵੀ ਨਹੀਂ ਸੀ, ਉਨ੍ਹਾਂ ਨੂੰ ਸਿਰਫ਼ ਕੰਮ ਕਰਨ ਲਈ ਨੌਕਰਾਣੀ ਦੀ ਲੋੜ ਸੀ ਜੋ ਨਿੰਮੀ ਦੇ ਆਉਣ ਨਾਲ ਪੂਰੀ ਹੋ ਗਈ ਸੀ। ਉਹ ਹਮਸਫ਼ਰ ਜਿਸਦੀ ਖਾਤਰ ਨਿੰਮੀ ਸਭ ਕੁਝ ਛੱਡ ਕੇ ਆੲੀ ਸੀ, ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸੀ ਕਰਦਾ।
ਨਿੰਮੀ ਜੋ ਕਦੇ ਸੋਚਿਆ ਕਰਦੀ ਸੀ ਕਿ ਉਸ ਦਾ ਆਪਣਾ ਇੱਕ ਘਰ ਹੋਵੇਗਾ, ਆਪਣੀ ਮਰਜ਼ੀ ਹੋਵੇਗੀ, ਆਪਣਾ ਜੀਵਨ ਜਿਉਣ ਦੀ ਉਸਨੂੰ ਇਜ਼ਾਜਤ ਹੋਵੇਗੀ,  ਹੁਣ ਗੱਲ ਗੱਲ 'ਤੇ ਇਹ ਸੁਣਨ ਦੀ ਆਦੀ ਹੋ ਗਈ ਸੀ ਕਿ "ਇਹ ਘਰ ਤੇਰੇ ਪਿਉ ਦਾ ਨਹੀਂ "।

ਸਾਰਾ ਦਿਨ ਘਰ ਦੇ ਕੰਮਾਂ ਵਿੱਚ ਰੁੱਝੀ ਨਿੰਮੀ ਕਦੋਂ ਪੜੀਲਿਖੀ ਤੋਂ ਅਨਪੜ੍ਹ ਬਣ ਗਈ, ਉਸਨੂੰ ਪਤਾ ਵੀ ਨਾ ਲੱਗਾ।
"ਆਪਣਾ ਘਰ, ਆਪਣੀ ਮਰਜ਼ੀ, ਆਪਣੀ ਜਿੰਦਗੀ " ਸਭ ਕੁਝ ਹੁਣ ਮਿੱਟੀ ਹੋ ਗਿਆ ਸੀ, ਬਚਿਆ ਸੀ ਤਾਂ ਸਿਰਫ਼ ਨਿੰਮੀ ਦਾ ਤੁਰਦਾ ਫਿਰਦਾ ਬੁੱਤ।

Prof. Gagandeep Kaur Sahi
LKC, KPT.

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ''ਸਵੀਪ ਗਤੀਵਿਧੀਆਂ'' ਅਧੀਨ ਵੋਟ ਦੇ ਅਧਿਕਾਰ ਦੀ ਵਰਤੋਂ ਸਮਝ...