'ਵਿਚਾਰਾਂ ਦੀ ਜੰਗ'
ਨਿੱਤ ਵਿਚਾਰਾਂ ਵਿੱਚ ਖਡ਼ਕਦੀ ਹੈ ਜੰਗ
ਕਰਦੀ ਇੱਕ ਦੂਜੇ ਦੇ ਇਜ਼ਹਾਰਾ ਨੂੰ ਤੰਗ
ਇਹ ਜੰਗ ਇਨ੍ਹਾਂ ਦੀ ਰੋਜ਼ ਹੈ ਜਾਰੀ
ਇੱਕ ਤੋਂ ਬਾਅਦ ਦੂਜੇ ਦੀ ਵਾਰੀ
ਅੰਬਰਾਂ 'ਚ ਜੇ ਇੱਕ ਖਾਂਦਾ ਗੇੜੇ
ਦੂਜਾ ਆ ਡਿੱਗੇ ਧਰਤੀ ਦੇ ਨੇੜੇ
ਇੱਕ ਆਖੇ ਮੈਂ ਹਾਂ ਸੱਚ ਦੀ ਜੁਬਾਨ
ਦੂਜਾ ਕਹੇ ਤੇਰੀ ਤਾਂ ਟੁੱਟੀ ਪਈ ਕਮਾਨ
ਜਿਉਂ ਜਿਉਂ ਖਿਆਲਾਂ ਦੀ ਲਾਲੀ
ਹੁੰਦੀ ਜਾਵੇ ਤਿੱਖੀ
ਤਿਉਂ ਤਿਉਂ ਹਰ ਬਸ਼ਰ ਇਨ੍ਹਾਂ ਤੋਂ
ਕੁਝ ਨਾ ਕੁਝ ਜਾਵੇ ਸਿੱਖੀ
ਹਰ ਕਿਸੇ ਦੇ ਵਿਚਾਰਾਂ ਵਿੱਚ
ਹੁੰਦੀ ਹੈ ਵੰਨ-ਸੁਵੰਨਤਾ
ਜਾਨਣ ਤੋਂ ਬਾਅਦ ਵੀ ਅਸੀਂ ਕਿਉਂ
ਕਰਦੇ ਹਾਂ ਦੂਜੇ ਦੀ ਚਿੰਤਾ
ਕੋਈ ਸਖਸ਼ ਸਾਡੇ ਬਾਰੇ
ਕੀ ਰੱਖਦਾ ਹੈ ਖਿਆਲ
ਕਿਉਂ ਇਹ ਸੋਚ ਸੋਚ ਕੇ ਅਸੀਂ
ਬਦਲੀਏ ਖੁਦ ਦੇ ਖਿਆਲ
ਸੋੜੀ ਸੋਚ ਵਾਲੇ ਵਿਚਾਰਾਂ ਦੀ ਥਾਂ
ਜੇ ਅਸੀਂ ਚੰਗੀ ਸੋਚ ਅਪਣਾਈਏ
ਨਾਲ ਖਿਆਲਾਂ ਦੀ ਵੰਨ- ਸੁਵੰਨਤਾ
ਜ਼ਿੰਦਗੀ ਆਪਣੀ ਸਵਰਗ ਬਣਾਈਏ
ਕੁਝ ਨਵਾਂ ਕਰ ਵਿਖਾਈਏ
ਜ਼ਿੰਦਗੀ ਆਪਣੀ ਸਵਰਗ ਬਣਾਈਏ
(ਗਗਨਦੀਪ ਕੌਰ ਸਾਹੀ)
Right sister
ReplyDeleteExcellent
ReplyDelete